ਇੰਡੋਨੇਸ਼ੀਆ ਸੁਨਾਮੀ 'ਚ 222 ਮੌਤਾਂ ਤੇ ਸੈਂਕੜੇ ਜਖ਼ਮੀ, ਭਾਰੀ ਤਬਾਹੀ ਦਾ ਕੀ ਬਣਿਆ ਅਸਲ ਕਾਰਨ

ਇੰਡੋਨੇਸ਼ੀਆ

ਤਸਵੀਰ ਸਰੋਤ, EPA

 • ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਵਿਚ ਆਈ ਸੁਨਾਮੀ ਵਿਚ 222 ਲੋਕਾਂ ਦੀ ਮੌਤ ਹੋ ਗਈ ਹੈ ਅਤੇ 843 ਜਣੇ ਜਖ਼ਮੀ ਹੋਏ ਹਨ।
 • ਐਤਵਾਰ ਰਾਤ ਨੂੰ ਸੁਨਾਮੀ ਆਉਣ ਬਾਰੇ ਕੋਈ ਚਿਤਾਵਨੀ ਨਹੀਂ ਸੀ ਅਤੇ ਅਚਾਨਕ ਸਮੁੰਦਰ ਵਿੱਚੋਂ ਉੱਠੀਆਂ ਲਹਿਰਾਂ ਨੇ ਸੈਲਾਨੀ ਕੇਂਦਰ ਨੂੰ ਤਬਾਹ ਕਰ ਦਿੱਤਾ। ਜਿਸ ਵਿਚ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ।
 • ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕਰਾਕਾਤਾਊ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆ
 • ਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਪੀੜ੍ਹਤਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਚੇਤਾਵਨੀ ਸੀ
 • ਇਸ ਹਾਦਸੇ ਵਿਚ ਅਜੇ ਤੱਕ ਕਿਸੇ ਵਿਦੇਸ਼ੀ ਨਾਗਰਿਕ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ।

ਆਮ ਤੌਰ 'ਤੇ ਸੁਨਾਮੀ ਦਾ ਮੂਲ ਕਾਰਨ ਭੂਚਾਲ ਹੁੰਦਾ ਹੈ ਪਰ ਇੰਡੋਨੇਸ਼ੀਆ ਵਿਚ ਆਈ ਤਾਜ਼ਾ ਸੁਨਾਮੀ ਦਾ ਕਾਰਨ ਇੱਕ ਜਵਾਲਾਮੁਖੀ ਦਾ ਫਟਣਾ ਸੀ।

ਇਸੇ ਲਈ ਇੰਡੋਨੇਸ਼ੀਆ ਦੀ ਇਸ ਸੁਨਾਮੀ ਤੋਂ ਪਹਿਲਾਂ ਦੁਵਿਧਾ ਪੈਦਾ ਹੋ ਗਈ ਸੀ। ਰਾਤ ਸਮਾਂ ਸੀ ਅਤੇ ਸਰਕਾਰੀ ਏਜੰਸੀਆਂ ਨੇ ਦੁਬਿਧਾ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਇਸੇ ਕਾਰਨ ਲੋਕਾਂ ਦੇ ਜਾਨ-ਮਾਲ ਦੀ ਭਾਰੀ ਤਬਾਹੀ ਹੋਈ।

ਦੇਸ਼ ਦੀ ਰਾਹਤ ਏਜੰਸੀ ਦੇ ਬੁਲਾਰੇ ਨੇ ਮਾਫ਼ੀ ਮੰਗੀ ਹੈ ਕਿਉਂਕਿ ਪਹਿਲਾਂ ਏਜੰਸੀ ਨੇ ਆਖ ਦਿੱਤਾ ਕਿ ਇਹ ਸਿਰਫ਼ ਸਮੁੰਦਰ ਵਿੱਚ ਆਇਆ ਆਮ ਜਵਾਰ ਭਾਟਾ ਉੱਠਿਆ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਬੁਲਾਰੇ ਮੁਤਾਬਕ ਇਹ ਗਲਤੀ ਇਸ ਲਈ ਹੋ ਗਈ ਕਿਉਂਕਿ ਏਜੰਸੀ ਭੂਚਾਲ ਦੀ ਜਾਣਕਾਰੀ ਲੱਭਦੀ ਰਹੀ।

ਇਹ ਵੀ ਜ਼ਰੂਰ ਪੜ੍ਹੋ

ਅੰਤਰਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸੁਨਾਮੀ ਦਾ ਇਸ ਤਰ੍ਹਾਂ ਆਉਣਾ ਆਮ ਵਰਤਾਰਾ ਨਹੀਂ ਹੈ।

ਤਸਵੀਰ ਸਰੋਤ, EPA

ਤਸਵੀਰ ਸਰੋਤ, EPA

ਇਸ ਤੋਂ ਪਹਿਲਾਂ ਵੀ ਸੁਨਾਮੀ ਨੇ ਇੰਡੋਨੇਸ਼ੀਆ ਸਮੇਤ ਕਈ ਤੱਟੀ ਇਲਾਕਿਆਂ 'ਚ ਤਬਾਹੀ ਮੱਚਾਈ ਹੈ।

ਇਹ ਲਹਿਰਾਂ ਉਦੋਂ ਉੱਠਦੀਆਂ ਹਨ ਜਦੋਂ ਸਮੁੰਦਰ ਵਿੱਚ ਅਚਾਨਕ ਤੇਜ਼ ਹਲਚਲ ਹੁੰਦੀ ਹੈ। ਦਰਅਸਲ ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ, ਜੋ ਕਿ ਦੋ ਸ਼ਬਦਾਂ 'ਸੂ' ਅਤੇ 'ਨਾਮੀ' ਤੋਂ ਮਿਲ ਕੇ ਬਣਿਆ ਹੈ। 'ਸੂ' ਦਾ ਅਰਥ ਹੁੰਦਾ ਹੈ ਸਮੁੰਦਰੀ ਕਿਨਾਰਾ ਅਤੇ 'ਨਾਮੀ' ਭਾਵ ਲਹਿਰਾਂ।

ਇਹ ਵੀ ਜ਼ਰੂਰ ਪੜ੍ਹੋ

ਪਹਿਲਾਂ ਲੋਕ ਵੀ ਇਹੀ ਸਮਝਦੇ ਸਨ ਕਿ ਇਹ ਸਮੁੰਦਰ ਵਿੱਚ ਉੱਠਣ ਵਾਲੇ ਜਵਾਰ ਭਾਟੇ ਵਾਂਗ ਹੀ ਹਨ। ਜਿਹੜੀਆਂ ਚੰਦ-ਸੂਰਜ ਅਤੇ ਗ੍ਰਹਿਆਂ ਦੀ ਗੁਰੂਤਾ ਖਿੱਚ ਦੇ ਅਸਰ ਨਾਲ ਪੈਦਾ ਹੁੰਦੀਆਂ ਹਨ। ਅਸਲ ਵਿੱਚ ਸੁਨਾਮੀ ਲਹਿਰਾਂ ਦਾ ਸੰਬੰਧ ਧਰਤੀ ਤੋਂ ਬਾਹਰਲੇ ਨਹੀਂ, ਸਗੋਂ ਅੰਦਰੂਨੀ ਕਾਰਕਾਂ ਨਾਲ ਹੈ, ਜਿਨ੍ਹਾਂ ਵਿੱਚ ਸਭ ਤੋਂ ਖਤਰਨਾਕ ਹੈ ਭੂਚਾਲ।

ਜਵਾਲਾਮੁਖੀ ਫਟਣ ਕਰਕੇ ਵੀ ਇਹ ਹਲਚਲ ਪੈਦਾ ਹੁੰਦੀ ਹੈ। ਇੰਡੋਨੇਸ਼ੀਆ 'ਚ ਇਹੀ ਹੋਇਆ ਹੈ।

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ,

ਸਾਲ 2010 'ਚ ਦੱਖਣੀ ਅਮਰੀਕਾ ਦੇ ਦੇਸ਼ ਚਿਲੀ 'ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ 800 ਲੋਕਾਂ ਦੀ ਜਾਨ ਲਈ।

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ,

ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਵਿੱਚ ਦਸੰਬਰ 2004 ਵਿੱਚ ਵੀ ਇੱਕ ਸੁਨਾਮੀ ਆਈ ਸੀ, ਜਿਸ ਵਿੱਚ 2 ਲੱਖ ਲੋਕਾਂ ਦੀ ਜਾਨ ਗਈ ਸੀ।

ਸੁਨਾਮੀ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਧਰਤੀ ਦੇ ਜਿਹੜੇ ਖੇਤਰਾਂ ਵਿੱਚ ਧਰਤੀ ਦੀਆਂ ਪਰਤਾਂ (ਟੈਕਟਾਨਿਕ ਪਲੇਟ) ਮਿਲਦੀਆਂ ਹਨ, ਉਨ੍ਹਾਂ ਵਿਚ ਹਿਲਜੁਲ ਹੋਣ ਕਾਰਨ ਸੁਨਾਮੀ ਵਧੇਰੇ ਆਉਂਦੀ ਹੈ।

ਪਹਿਲਾਂ ਕਿੱਥੇ ਹੋਈ ਹੈ ਵੱਡੀ ਤਬਾਹੀ

 • ਹਾਲ ਦੇ ਸਾਲਾਂ ਵਿੱਚ ਇੱਕ ਖਤਰਨਾਕ ਸੁਨਾਮੀ ਜਪਾਨ ਵਿੱਚ ਸਾਲ 2011 ਵਿੱਚ ਆਈ ਸੀ। ਇਸ ਸੁਨਾਮੀ ਦੇ ਪਿੱਛੇ ਭੂਚਾਲ ਸੀ ਅਤੇ ਇਸ ਕਾਰਨ ਇੱਕ ਐਟਮੀ ਊਰਜਾ ਕੇਂਦਰ ਨੂੰ ਵੀ ਨੁਕਸਾਨ ਹੋਇਆ ਸੀ। ਇਸ ਤਬਾਹੀ ਨੇ 15,000 ਤੋਂ ਵੱਧ ਜਾਨਾਂ ਲਈਆਂ ਸਨ।
 • ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਵਿੱਚ ਦਸੰਬਰ 2004 ਵਿੱਚ ਵੀ ਇੱਕ ਸੁਨਾਮੀ ਆਈ ਸੀ, ਜਿਸ ਵਿੱਚ 2 ਲੱਖ ਲੋਕਾਂ ਦੀ ਜਾਨ ਗਈ ਸੀ।
 • ਹਿੰਦ ਮਹਾਂਸਾਗਰ 'ਚ ਉੱਠੀਆਂ ਲਹਿਰਾਂ ਦੀ ਗਤੀ 800 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚ ਗਈ ਸੀ ਕਿਉਂਕਿ ਇਸ ਤੋਂ ਪਹਿਲਾਂ ਆਏ ਭੂਚਾਲ ਨੇ ਸਾਰੀ ਧਰਤੀ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ। ਲਹਿਰਾਂ 50 ਮੀਟਰ ਉੱਚੀਆਂ ਸਨ ਅਤੇ ਤੱਟ ਤੋਂ 5 ਕਿਲੋਮੀਟਰ ਅੰਦਰ ਆ ਗਈਆਂ ਸਨ।
 • ਸਾਲ 2010 'ਚ ਦੱਖਣੀ ਅਮਰੀਕਾ ਦੇ ਦੇਸ਼ ਚਿਲੀ 'ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ 800 ਲੋਕਾਂ ਦੀ ਜਾਨ ਲਈ।
 • ਉਸ ਤੋਂ ਛੇ ਮਹੀਨੇ ਪਹਿਲਾਂ, ਸਤੰਬਰ 2009 'ਚ ਪ੍ਰਸ਼ਾਂਤ ਮਹਾਂਸਾਗਰ 'ਚ ਉੱਠੀ ਸੁਨਾਮੀ ਨੇ ਸਮੋਆ ਅਤੇ ਹੋਰ ਇਲਾਕਿਆਂ 'ਚ ਕਰੀਬ 200 ਲੋਕਾਂ ਦੀ ਜਾਨ ਲਈ।
 • ਬੀਤੀ ਸਦੀ 'ਚ, ਤੁਰਕੀ ਵਿੱਚ 17 ਅਗਸਤ 1999 ਨੂੰ ਆਈ ਸੁਨਾਮੀ 17,000 ਮੌਤਾਂ ਦਾ ਕਾਰਨ ਬਣੀ। ਇਸ ਦਾ ਮੂਲ ਕਾਰਨ ਵੀ ਭੂਚਾਲ ਹੀ ਸੀ।

ਇਹ ਵੀਡੀਓ ਜ਼ਰੂਰ ਦੇਖੋ