ਇੰਡੋਨੇਸ਼ੀਆ 'ਚ ਸੁਨਾਮੀ ਦਾ ਖ਼ਤਰਾ ਬਰਕਰਾਰ ਤੇ ਈਰਾਨ ਵਿੱਚ ਭ੍ਰਿਸ਼ਟਾਚਾਰ ਤੇ ਤਸਕਰੀ ਦੇ ਦੋਸ਼ੀ ਵਪਾਰੀ ਨੂੰ ਫਾਂਸੀ - 5 ਅਹਿਮ ਖ਼ਬਰਾਂ

Image copyright MIZAn
ਫੋਟੋ ਕੈਪਸ਼ਨ ਈਰਾਨ ਵਿੱਚ ਧੋਖਾਧੜੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਕਿਸੇ ਨੂੰ ਫਾਂਸੀ ਤੱਕ ਪਹੁੰਚਾਉਣ ਲਈ ਕਾਫੀ ਹਨ

'ਸਿੱਕਿਆਂ ਦੇ ਸੁਲਤਾਨ' ਤੋਂ ਬਾਅਦ 'ਅਲਕਤਰਾ ਸੁਲਤਾਨ' ਨੂੰ ਫਾਂਸੀ

ਈਰਾਨ 'ਚ 'ਸਿੱਕਿਆਂ ਦੇ ਸੁਲਤਾਨ' ਦੇ ਨਾਮ ਨਾਲ ਮਸ਼ਹੂਰ ਵਹੀਦ ਮਜ਼ਲੂਮੀਨ ਤੋਂ ਬਾਅਦ ਪ੍ਰਸਿੱਧ ਕਾਰੋਬਾਰੀ ਹਾਮਿਦ ਰਜ਼ਾ ਬਾਕੇਰੀ ਨੂੰ ਫਾਂਸੀ ਦੇ ਦਿੱਤੀ ਗਈ ਹੈ।

ਇਸੇ ਸਾਲ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਮੁਹਿੰਮ ਦੇ ਤਹਿਤ ਫਾਂਸੀ ਦੀ ਸਜ਼ਾ ਮਿਲਣ ਵਾਲੇ ਹਾਮਿਦ ਰਜ਼ਾ ਬਾਕੇਰੀ ਤੀਜੇ ਕਾਰੋਬਾਰੀ ਹਨ।

ਹਾਮਿਦ ਰਜ਼ਾ ਬਾਕੇਰੀ 'ਤੇ ਧੋਖਾਧੜੀ, ਰਿਸ਼ਵਤਖੋਰੀ ਵੱਡੇ ਪੈਮਾਨੇ 'ਤੇ ਤੇਲ ਦੀ ਤਸਕਰੀ ਦੇ ਇਲਜ਼ਾਮ ਸਨ।

ਉਹ ਈਰਾਨ ਵਿੱਚ 'ਅਲਕਤਰਾ ਰਾਜਾ' ਦੇ ਨਾਮ ਨਾਲ ਜਾਣੇ ਜਾਂਦੇ ਸਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਮੇਜਰ ਜਨਰਲ ਦਾ ਕੋਰਟ ਮਾਰਸ਼ਲ

ਕਥਿਤ ਤੌਰ 'ਤੇ ਮਹਿਲਾ ਅਧਿਕਾਰੀ ਨਾਲ ਦੁਰਵਿਹਾਰ ਕਰਨ 'ਤੇ ਮੇਜਰ ਜਨਰਲ ਨੂੰ ਜਨਰਲ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਦੇ ਤਹਿਤ ਬਰਖ਼ਾਸਤ ਕਰ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ 'ਤੇ ਆਰਮੀ ਐਕਟ ਦੀ ਧਾਰਾ-45 ਦੇ ਤਹਿਤ ਦੋਸ਼ ਆਇਦ ਕੀਤੇ ਗਏ। ਇਸ ਸਜ਼ਾ ਨੂੰ ਅਮਲ 'ਚ ਲਿਆਉਣ ਲਈ ਫੌਜ ਮੁਖੀ ਦੀ ਪ੍ਰਵਾਨਗੀ ਦੀ ਲੋੜ ਹੈ।

ਹਾਲਾਂਕਿ, ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰਨ ਵਾਲੇ ਮੇਜਰ ਜਨਰਲ ਕੋਲ ਅਪੀਲ ਕਰਨਾ ਦਾ ਅਧਿਕਾਰ ਹੈ।

5 ਸਾਲਾਂ 'ਚ 49 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ ਅੱਧੇ ਤੋਂ ਵੱਧ ਦਲਿਤ

ਪੇਂਡੂ ਪੱਧਰ 'ਤੇ ਹੁਸ਼ਿਆਰ ਬੱਚਿਆਂ ਲਈ ਕੇਂਦਰ ਵੱਲੋਂ ਚਲਾਏ ਜਾਂਦੇ ਜਵਾਹਰ ਨਵੋਦਿਆਂ ਸਕੂਲਾਂ 'ਚ ਪਿਛਲੇ 5 ਸਾਲਾਂ 'ਚ 49 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ।

Image copyright Getty Images
ਫੋਟੋ ਕੈਪਸ਼ਨ ਜਵਾਹਰ ਨਵੋਦਿਆਂ ਸਕੂਲਿਆਂ 'ਚ ਪਿਛਲੇ 5 ਸਾਲਾਂ 'ਚ 49 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ (ਸੰਕੇਤਕ ਤਸਵੀਰ)

ਇੰਡੀਅਨ ਐਕਸਪ੍ਰੇਸ ਦੀ ਖ਼ਬਰ ਮੁਤਾਬਕ 2013-2017 ਤੱਕ ਕਰੀਬ 49 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ, ਜਿਨ੍ਹਾਂ 'ਚੋਂ ਅੱਧੇ ਦਲਿਤ ਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਹਨ।

ਆਰਟੀਆਈ ਤਹਿਤ ਹਾਸਿਲ ਕੀਤੀ ਜਾਣਕਾਰੀ ਮੁਤਾਬਕ ਅਖ਼ਬਾਰ ਨੇ ਦੱਸਿਆ ਹੈ ਕਿ ਉਨ੍ਹਾਂ ਵਿੱਚ ਮੁੰਡਿਆਂ ਦੀ ਗਿਣਤੀ ਵਧੇਰੇ ਹੈ ਤੇ ਜ਼ਿਆਦਾਤਰ ਨੇ ਫਾਹਾ ਲਿਆ ਹੈ।

ਖੁਦਕੁਸ਼ੀਆਂ ਦੇ ਕਾਰਨ ਪਿਆਰ, ਪਰਿਵਾਰਕ ਸਮੱਸਿਆਵਾਂ, ਅਧਿਆਪਕਾਂ ਵੱਲੋਂ ਸਰੀਰਿਕ ਸਜ਼ਾ ਜਾਂ ਬੇਇੱਜ਼ਤੀ, ਅਕਾਦਮਿਕ ਦਬਾਅ, ਨਿਰਾਸ਼ਾ ਅਤੇ ਦੋਸਤਾਂ ਨਾਲ ਲੜਾਈ ਤੋਂ ਭਿੰਨ ਹਨ। ਅਕਸਰ ਇਨ੍ਹਾਂ 'ਚੋਂ ਪਹਿਲੇ ਤਿੰਨ ਹੀ ਖੁਦਕੁਸ਼ੀਆਂ ਦੇ ਵਧੇਰੇ ਕਾਨ ਬਣਦੇ ਹਨ।

ਇਹ ਵੀ ਪੜ੍ਹੋ-

ਪੰਜਾਬ ਪੰਚਾਇਤੀ ਚੋਣਾਂ - 1863 ਸਰੰਪਚ ਤੇ 22203 ਪੰਚ ਬਿਨਾਂ ਮੁਕਾਬਲੇ ਰਹੇ ਜੇਤੂ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚ ਕਈ ਸਰਪੰਚ ਤੇ ਪੰਚ ਹਨ, ਜੋ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਬਿਨਾ ਮੁਕਾਬਲਾ ਚੁਣੇ ਗਏ ਹਨ ਅਤੇ ਇਸ ਕਰਕੇ ਇਨ੍ਹਾਂ ਥਾਵਾਂ 'ਤੇ ਮਾਹੌਲ ਵੀ ਥੋੜ੍ਹਾ ਭਖਿਆ ਹੋਇਆ ਹੈ।

ਚੋਣ ਕਮਿਸ਼ਨ ਕੋਲ ਵੱਡੀ ਗਿਣਤੀ 'ਚ ਸ਼ਿਕਾਇਤਾਂ ਪਹੁੰਚ ਰਹੀਆਂ ਹਨ।

ਚੋਣ ਮੈਦਾਨ 'ਚ ਕਾਗਜ਼ ਰੱਦ ਹੋਣ ਅਤੇ ਵਾਪਸ ਲਏ ਜਾਣ ਤੋਂ ਬਾਅਦ ਮੁਕਾਬਲੇ ਵਿੱਚ 28,375 ਸਰਪੰਚ ਅਤੇ 1,04027 ਪੰਚ ਹਨ।

ਇਹ ਵੀ ਪੜ੍ਹੋ-

ਜਵਾਲਾਮੁਖੀ ਸਰਗਰਮ ਹੋਣ ਕਰਕੇ ਸੁਨਾਮੀ ਦਾ ਖਦਸ਼ਾ ਬਰਕਰਾਰ

ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਦੇ ਤਾਨਜੰਗ ਲੇਸੰਗ ਬੀਚ ਉੱਤੇ ਸ਼ਨੀਵਾਰ ਰਾਤ ਨੂੰ ਸੁਨਾਮੀ ਆਈ। ਤਕਰੀਬਨ 222 ਲੋਕਾਂ ਦੀ ਮੌਤ ਹੋ ਗਈ ਅਤੇ 850 ਦੇ ਕਰੀਬ ਜ਼ਖ਼ਮੀ ਹੋ ਗਏ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਵੇਂ ਸੁਨਾਮੀ ਭੂਚਾਲ ਕਰਕੇ ਆਉਂਦੀ ਪਰ ਇਹ ਸੁਨਾਮੀ ਅਨਕ ਕ੍ਰੇਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਮੰਦਰ ਦੇ ਅੰਦਰ ਹੋਈ ਹਲਚਲ ਕਾਰਨ ਆਈ।

Image copyright AFP

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)