NIA ਦਾ ਦਾਅਵਾ: ਭਾਰਤ ’ਚ ‘ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ’ ਕੀਤੀ

ਸੰਕੇਤਕ ਤਸਵੀਰ

ਤਸਵੀਰ ਸਰੋਤ, AFP

ਕੌਮੀ ਸੁਰੱਖਿਆ ਏਜੰਸੀ ਐਨਆਈਏ ਦਾ ਕਹਿਣਾ ਹੈ ਕਿ ਦੇਸ ਦੇ ਕਈ ਹਿੱਸਿਆਂ ਵਿੱਚ ਛਾਪੇਮਾਰੀ ਕਰ ਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਗ੍ਰਿਫ਼ਤਾਰੀਆਂ ਖੁਦਕੁਸ਼ ਹਮਲਿਆਂ ਦੀਆਂ ਸਾਜ਼ਿਸ਼ਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤੋਂ ਬਾਅਦ ਹੋਈਆਂ ਹਨ।

ਐਨਆਈਏ ਦੇ ਬੁਲਾਰੇ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਉੱਤਰ ਪ੍ਰਦੇਸ਼ ਤੇ ਦਿੱਲੀ ਤੋਂ ਪੰਜ-ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਐੱਨਆਈਏ ਨੇ ਕਿਹਾ, "ਇਸ ਗੈਂਗ ਦਾ ਸਰਗਨਾ ਇੰਟਰਨੈੱਟ ਜ਼ਰੀਏ ਵਿਦੇਸ਼ ਵਿੱਚ ਇੱਕ ਹੈਂਡਲਰ ਤੋਂ ਜੁੜਿਆ ਹੋਇਆ ਹੈ। ਇਹ ਲੋਕ ਆਈਐੱਸ ਤੋਂ ਪ੍ਰਭਾਵਿਤ ਸਨ। ਅਜਿਹੇ ਵਿੱਚ ਇਹ ਸਾਫ਼ ਹੈ ਕਿ ਇਸ ਸਾਜ਼ਿਸ਼ ਵਿੱਚ ਇਹ ਲੋਕ ਕਿਉਂ ਸ਼ਾਮਿਲ ਹੋਏ। ਇਹ ਲੋਕ ਪਹਿਲਾਂ ਕਦੇ ਵੀ ਅਜਿਹੀ ਕਿਸੇ ਸਾਜ਼ਿਸ਼ ਵਿੱਚ ਸ਼ਾਮਿਲ ਸਨ, ਇਸ ਦੀ ਜਾਣਕਾਰੀ ਨਹੀਂ ਹੈ।''

"ਗ੍ਰਿਫ਼ਤਾਰ ਹੋਏ ਲੋਕਾਂ ਵਿੱਚ ਇੱਕ ਮਹਿਲਾ ਵੀ ਹੈ। ਬੰਬ ਬਣਾਉਣ ਵਾਲਾ ਇੱਕ ਸ਼ਖਸ ਇਸੇ ਗੈਂਗ ਵਿੱਚ ਸੀ। ਇਹ ਪੂਰਾ ਗਰੁੱਪ ਫਿਦਾਈਨ ਹਮਲੇ ਦੀ ਤਿਆਰੀ ਵਿੱਚ ਸੀ।''

ਐਨਆਈਏ ਨੇ ਦੱਸਿਆ ਕਿ ਕੁੱਲ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। 6 ਹੋਰ ਲੋਕਾਂ ਬਾਰੇ ਅਜੇ ਜਾਂਚ ਚੱਲ ਰਹੀ ਹੈ।

ਐਨਆਈਏ ਨੇ ਅਮਰੋਹਾ ਦੇ ਮੁਫਤੀ ਸੁਹੇਲ ਨੂੰ ਇਸ ਮੌਡੀਊਲ ਦਾ ਸਰਗਨਾ ਦੱਸਿਆ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਜ਼ਿਆਦਾਤਰ ਦੀ ਉਮਰ 20 ਤੋਂ 30 ਸਾਲ ਵਿਚਾਲੇ ਹੈ।

ਗ੍ਰਿਫ਼ਤਾਰ ਹੋਏ ਲੋਕਾਂ ਦੇ ਸੰਗਠਨ 'ਹਰਕਤ ਉਲ ਹਬਰ-ਏ-ਇਸਲਾਮ' ਨੂੰ ਆਈਐੱਸਆਈਐੱਸ ਮੌਡੀਊਲ ਵਰਗਾ ਦੱਸਿਆ ਜਾ ਰਿਹਾ ਹੈ।

100 ਤੋਂ ਵੱਧ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਦੇਸੀ ਰਾਕੇਟ ਲਾਂਚਰ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)