'ਪੈਲੇਟ ਗੰਨ ਮੇਰੀ ਮਾਸੂਮ ਭੈਣ ਦੀ ਥਾਂ ਕਾਸ਼ ਮੈਨੂੰ ਲੱਗ ਜਾਂਦੀ'

'ਪੈਲੇਟ ਗੰਨ ਮੇਰੀ ਮਾਸੂਮ ਭੈਣ ਦੀ ਥਾਂ ਕਾਸ਼ ਮੈਨੂੰ ਲੱਗ ਜਾਂਦੀ'

ਕਸ਼ਮੀਰ ਦੀ ਹੀਬਾ ਨਿਸਾਰ ਹਾਲ ਹੀ 'ਚ ਪੈਲੇਟ ਗੰਨ ਦਾ ਸ਼ਿਕਾਰ ਹੋਈ ਹੈ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਉਸਦੀ ਸੱਜੀ ਅੱਖ ’ਤੇ ਪੈਲੇਟ ਵੱਜੀ ਜਿਸ ਕਾਰਨ ਉਸਦੀ ਅੱਖ ਦੇ ਕੋਰਨੀਆ ’ਚ ਡੂੰਘਾ ਨਿਸ਼ਾਨ ਹੋ ਗਿਆ।

ਹੀਬਾ ਦੀਆਂ ਇੱਕ ਮਹੀਨੇ ’ਚ ਦੋ ਸਰਜਰੀਆਂ ਹੁੰਦੀਆਂ ਹਨ। ਉਨ੍ਹਾਂ ਦੀ ਮਾਂ ਮੁਤਾਬਕ ਡਾਕਟਰ ਕਹਿੰਦੇ ਹਨ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਸਭ ਰੱਬ ਭਰੋਸੇ ਹੈ।

ਕਸ਼ਮੀਰ ਤੋਂ ਆਮਿਰ ਪੀਰਜ਼ਾਦਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)