ਕਸ਼ਮੀਰ : 28 ਸਾਲ ਬਾਅਦ ਪਹਿਲੀ ਵਾਰ, ਤਸਵੀਰਾਂ ਰਾਹੀ ਦੇਖੋ ਕੁਦਰਤ ਦੇ ਰੰਗ

  • ਆਮਿਰ ਪੀਰਜ਼ਾਦਾ
  • ਬੀਬੀਸੀ ਪੱਤਰਕਾਰ
ਕਸ਼ਮੀਰ ਦੀ ਠੰਡ

ਮੌਸਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਿਛਲੇ 28 ਸਾਲਾਂ ਵਿੱਚ ਸ਼੍ਰੀਨਗਰ 'ਚ ਪਹਿਲੀ ਵਾਰ ਐਨੀ ਠੰਡ ਪਈ ਹੈ। ਬੀਤੀ ਰਾਤ ਸ਼੍ਰੀਨਗਰ 'ਚ ਮਾਈਨਸ 7.6 ਡਿਗਰੀ ਤਾਪਮਾਨ ਸੀ।

7 ਸਤੰਬਰ 1990 ਵਿੱਚ ਇੱਥੇ ਘੱਟੋ-ਘੱਟ ਤਾਪਮਾਨ ਮਾਈਨਸ 8.8 ਡਿਗਰੀ ਸੈਲਸੀਅਸ ਸੀ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਸਭ ਤੋਂ ਘੱਟ ਤਾਪਮਾਨ 7.6 ਦਰਜ ਕੀਤਾ ਗਿਆ। 2007 ਵਿੱਚ ਘੱਟੋ ਘੱਟ ਤਾਪਮਾਨ 7.2 ਦਰਜ ਕੀਤਾ ਗਿਆ ਸੀ।

ਸਵੇਰ ਦੇ ਸਮੇਂ ਸ਼੍ਰੀਨਗਰ ਅਤੇ ਇਸਦੇ ਆਲੇ-ਦੁਆਲੇ ਪਾਣੀ ਦੀਆਂ ਟੂਟੀਆਂ, ਝੀਲਾਂ ਅਤੇ ਹੋਰ ਪਾਣੀ ਵਾਲੀਆਂ ਥਾਵਾਂ ਪੂਰੀ ਤਰ੍ਹਾਂ ਜੰਮ ਜਾਂਦੀਆਂ ਹਨ।

ਪਹਿਲਗਾਮ ਵਿੱਚ ਹੁਣ ਤੱਕ ਘੱਟੋ ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ, ਗੁਲਮਾਰਗ ਵਿੱਚ ਮਾਈਨਸ ਨੌ ਡਿਗਰੀ ਸੈਲਸੀਅਸ, ਲੇਹ ਲਦਾਖ ਵਿੱਚ ਮਾਈਨਸ 8.4 ਅਤੇ ਕਾਰਗਿਲ ਵਿੱਚ ਮਾਈਨਸ 16.2 ਦਰਜ ਕੀਤਾ ਗਿਆ।

ਬੇੜੀ ਮਾਲਕ ਦਾ ਕਹਿਣਾ ਹੈ ਕਿ ਉਹ ਸਵੇਰ ਦੇ ਸਮੇਂ ਝੀਲ ਵੱਲ ਨਹੀਂ ਆਉਂਦੇ ਕਿਉਂਕਿ ਉਸ ਵੇਲੇ ਇੱਥੇ ਬਰਫ਼ ਜੰਮੀ ਹੁੰਦੀ ਹੈ। ਜੋ ਉਨ੍ਹਾਂ ਦੀਆਂ ਬੇੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਕਸ਼ਮੀਰ ਦੀ ਇਸ ਠੰਡ ਨੂੰ 'ਚੀਲਾਈ ਕਲਾਂ' ਕਿਹਾ ਜਾਂਦਾ ਹੈ। 40 ਦਿਨ ਦਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਬਰਫ਼ਬਾਰੀ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।

'ਚੀਲਾਈ ਕਲਾਂ' 31 ਜਨਵਰੀ ਤੱਕ ਰਹਿੰਦਾ ਹੈ ਪਰ ਉਸ ਤੋਂ ਬਾਅਦ ਵੀ ਇੱਥੇ ਲਗਾਤਾਰ ਠੰਡ ਪੈਂਦੀ ਹੈ। ਇਨ੍ਹਾਂ 40 ਦਿਨਾਂ ਵਿੱਚ 20 ਦਿਨ 'ਚਿਲਾਈ-ਖੁਰਦ' ਦਾ ਸਮਾਂ ਹੁੰਦਾ ਹੈ ਜਦੋਂ ਘੱਟ ਠੰਡ ਪੈਂਦੀ ਹੈ। ਇਸ ਨੂੰ ਸਮਾਲ ਕੋਲਡ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ 10 ਦਿਨ 'ਚਿਲਾਈ-ਬੱਚਾ' ਦਾ ਸਮਾਂ ਹੁੰਦਾ ਹੈ ਜਿਸ ਨੂੰ ਬੇਬੀ ਕੋਲਡ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)