The Accidental Prime Minister: ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਸਿੰਘ - ਸੋਸ਼ਲ

ਅਨੁਪਮ ਖੇਰ

ਤਸਵੀਰ ਸਰੋਤ, PENMOVIES/TRAILERGRAB/BBC

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ ਤੇ ਬਣੀ ਫਿਲਮ "ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ" ਦਾ ਟ੍ਰੇਲਰ ਜਾਰੀ ਹੋ ਗਿਆ ਹੈ ਅਤੇ ਜਾਰੀ ਹੁੰਦਿਆਂ ਹੀ ਛਾਅ ਗਿਆ ਹੈ। ਭਾਵ ਟੌਪ ਟਰੈਂਡ ਵਿੱਚ ਆ ਗਿਆ ਹੈ।

ਫਿਲਮ ਵਿੱਚ ਅਦਾਕਾਰ ਅਤੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਮੁੱਖ ਭੂਮਿਕਾ ਵਿੱਚ ਹਨ ਜਦ ਕਿ ਮਰਹੂਮ ਅਦਾਕਾਰ ਵਿਨੋਦ ਖੰਨਾ ਦੇ ਬੇਟੇ ਅਕਸ਼ੈ ਖੰਨਾ, ਸੰਜੇ ਬਾਰੂ ਦੀ ਭੂਮਿਕਾ ਵਿੱਚ ਨਜ਼ਰ ਆਉਣ।

ਇਹ ਫਿਲਮ 11 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਆ ਜਾਵੇਗੀ। ਫਿਲਮ ਦਾ ਟਰੇਲਰ ਅਨੁਪਮ ਖੇਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ।

ਇਸ ਫਿਲਮ ਦੇ ਟਰੇਲਰ ਨੂੰ ਭਾਜਪਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਅਤੇ ਫਿਲਮ ਦੇਖਣ ਦੀ ਲੋਕਾਂ ਨੂੰ ਅਪੀਲ ਕੀਤੀ:

"ਕਿਵੇਂ ਇੱਕ ਪਰਿਵਾਰ ਨੇ ਦੇਸ ਨੂੰ ਦਸ ਸਾਲ ਲਈ ਬੰਦੀ ਬਣਾ ਕੇ ਰੱਖਿਆ, ਦੀ ਦਿਲਚਸਪ ਕਹਾਣੀ। ਕੀ ਡਾਕਟਰ ਸਿੰਘ ਇੱਕ ਸ੍ਰਪਰਸਤ ਸਨ, ਜਿਨ੍ਹਾਂ ਨੇ ਵਾਰਿਸ ਦੇ ਤਿਆਰ ਹੋਣ ਤੱਕ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਫੜੀ ਰੱਖਿਆ।"

ਇਸ ਟਰੇਲਰ ਵਿਚਲੇ ਕੁਝ ਸੰਵਾਦ ਆਉਂਦੇ ਸਮੇਂ ਵਿੱਚ ਚਰਚਾ ਦਾ ਵਿਸ਼ਾ ਬਣ ਸਕਦੇ ਹਨ। ਆਓ ਪਹਿਲਾਂ ਇਹੀ ਪੜ੍ਹ ਲਈਏ:

 • ਮੁਝੇ ਤੋ ਡਾਕਟਰ ਸਾਹਬ ਭੀਸ਼ਮ ਜੈਸੇ ਲਗਤੇ ਹੈਂ। ਜਿਨਮੇਂ ਕੋਈ ਬੁਰਾਈ ਨਹੀਂ ਪਰ ਫੈਮਿਲੀ ਡਾਰਾਮਾ ਦੇ ਵਿਕਟਿਮ ਹੋ ਗਏ।
 • ਮਹਾਭਾਰਤ ਮੇਂ ਦੋ ਪਰਵਾਰ ਥੇ, ਇੰਡੀਆ ਮੇਂ ਤੋ ਏਕ ਹੀ ਹੈ।
 • 100 ਕਰੋੜ ਕੀ ਆਬਾਦੀ ਵਾਲੇ ਦੇਸ਼ ਕੋ ਕੁਛ ਗਿਨੇ-ਚੁਨੇ ਲੋਗ ਚਲਾਤੇ ਹੈਂ। ਯੇਹ ਦੇਸ਼ ਕੀ ਕਹਾਨੀ ਲਿਖਤੇ ਹੈਂ।
 • ਨਿਊਕਲੀਅਰ ਡੀਲ ਕੀ ਲੜਾਈ ਹਮਾਰੇ ਲੀਏ ਪਾਨੀਪਤ ਕੀ ਲੜਾਈ ਸੇ ਭੀ ਬੜੀ ਥੀ।
 • ਪੂਰੇ ਦਿੱਲੀ ਕੇ ਦਰਬਾਰ ਮੇਂ ਏਕ ਹੀ ਤੋ ਖ਼ਬਰ ਥੀ ਕਿ ਡਾਕਟਰ ਸਾਹਬ ਕੋ ਕਬ ਕੁਰਸੀ ਸੇ ਹਟਾਏਂਗੇ ਔਰ ਕਬ ਪਾਰਟੀ ਰਾਹੁਲ ਕਾ ਅਭਿਸ਼ੇਕ ਕਰੇਗੀ।
 • ਮੁਝੇ ਕਰੈਡਿਟ ਨਹੀਂ ਚਾਹੀਏ, ਮੁਝੇ ਅਪਨੇ ਕਾਮ ਸੇ ਮਤਲਬ ਹੈ, ਕਿਉਂਕਿ ਮੇਰੇ ਲੀਏ ਦੇਸ਼ ਪਹਿਲੇ ਆਤਾ ਹੈ।
 • 'ਮੈਂ ਅਸਤੀਫ਼ਾ ਦੇਨਾ ਚਾਹਤਾ ਹੂੰ' ਏਕ ਕੇ ਬਾਅਦ ਏਕ ਕਰਪਸ਼ਨ ਸਕੈਂਡਲ, ਇਸ ਮਾਹੌਲ ਮੇਂ ਰਾਹੁਲ ਕੇਸੇ ਟੇਕਉਵਰ ਕਰ ਸਕਤਾ ਹੈ।

ਇਹ ਵੀ ਪੜ੍ਹੋ:

ਸੰਜੇ ਬਾਰੂ ਕੌਣ ਹਨ?

ਸੰਜੇ ਬਾਰੂ ਸਾਲ 2004 ਤੋਂ 2008 ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ।

ਸੰਜੇ ਬਾਰੂ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸੰਜੇ ਬਾਰੂ ਦੀ 2006 ਦੀ ਤਸਵੀਰ

2014 ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਫ਼ਤਰ ਨੇ ਇਸ ਕਿਤਾਬ ਦੀ ਆਲੋਚਨਾ ਕੀਤੀ ਸੀ।

'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ: ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' ਵਿੱਚ ਸੰਜੇ ਬਾਰੂ ਨੇ ਦਾਅਵਾ ਕੀਤਾ ਸੀ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਕਿਹਾ, "ਕਿਸੇ ਸਰਕਾਰ ਵਿੱਚ ਸੱਤਾ ਦੇ ਦੋ ਧੁਰੇ ਨਹੀਂ ਹੋ ਸਕਦੇ। ਇਸ ਨਾਲ ਗੜਬੜੀ ਫੈਲਦੀ ਹੈ। ਮੈਨੂੰ ਮੰਨਣਾ ਪਵੇਗਾ ਕਿ ਪਾਰਟੀ ਪ੍ਰਧਾਨ ਸੱਤਾ ਦਾ ਧੁਰਾ ਹਨ। ਸਰਕਾਰ ਪਾਰਟੀ ਨੂੰ ਜਵਾਬਦੇਹ ਹੈ।"

ਤਤਕਾਲੀ ਪੀਐਮਓ ਨੇ ਇੱਕ ਬਿਆਨ ਜਾਰੀ ਕਰਕੇ ਇਸ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਰਥਿਕ ਲਾਹਾ ਲੈਣ ਵਾਲਾ ਕਦਮ ਦੱਸਿਆ ਸੀ।

ਕਿਤਾਬ ਵਿੱਚ ਬਾਰੂ ਨੇ ਕਿਹੜੇ-ਕਿੜੇ ਦਾਅਵੇ ਕੀਤੇ ਸਨ?

 • 2009 ਦੀ ਜ਼ਬਰਦਸਤ ਜਿੱਤ ਤੋਂ ਬਾਅਦ ਵੀ ਮਨਮੋਹਨ ਸਿੰਘ ਦਾ ਬਿਨ੍ਹਾਂ ਰੀੜ੍ਹ ਦੇ ਰਹਿਣਾ ਸਮਝ ਤੋਂ ਬਾਹਰ ਸੀ। ਜੇ ਉਹ ਆਪਣੇ ਹੀ ਦਫ਼ਤਰ ਵਿੱਚ ਆਪਣੀ ਪਸੰਦ ਦੇ ਅਧਿਕਾਰੀਆਂ ਨੂੰ ਲਵਾਉਣ ਵਿੱਚ ਅਸਮਰੱਥ ਸਨ ਤਾਂ ਇਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਬਹੁਤ ਜਲਦੀ ਆਪਣੀ ਥਾਂ ਦੂਸਰਿਆਂ ਨੂੰ ਦੇ ਦਿੱਤੀ ਸੀ।
 • ਸੋਨੀਆ ਗਾਂਧੀ ਦੇ ਕੌਮੀ ਸਲਾਹਕਰੀ ਪ੍ਰੀਸ਼ਦ ਸੁਪਰ ਕੈਬਨਿਟ ਵਾਂਗ ਕੰਮ ਕਰਦੀ ਸੀ ਅਤੇ ਸਮਾਜਿਕ ਸੁਧਾਰਾਂ ਦੇ ਪ੍ਰੋਗਰਾਮਾਂ ਦੀ ਪਹਿਲ ਕਰਨ ਦਾ ਸਿਹਰਾ ਉਸੇ ਨੂੰ ਦਿੱਤਾ ਜਾਂਦਾ ਸੀ।
 • ਮਨਮੋਹਨ ਸਿੰਘ ਦੀ ਅਣਦੇਖੀ ਦਾ ਆਲਮ ਇਹ ਸੀ ਕਿ ਅਮਰੀਕਾ ਵਰਗੇ ਦੇਸ ਦੀ ਯਾਤਰਾ ਤੋਂ ਪਰਤਣ ਮਗਰੋਂ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇਸ ਗੱਲ ਦੀ ਵੀ ਜਰੂਰਤ ਨਹੀਂ ਸਮਝੀ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਬ੍ਰੀਫ਼ ਕਰਨ।
 • ਸੋਨੀਆ ਗਾਂਧੀ ਦਾ ਜੂਨ 2004 ਵਿੱਚ ਸੱਤਾ ਤਿਆਗ ਦੇਣਾ ਅੰਤਰ ਆਤਮਾ ਦੀ ਆਵਾਜ਼ ਨਹੀਂ ਸਗੋਂ ਇੱਕ ਸਿਆਸੀ ਫੈਸਲਾ ਸੀ।
ਮਨਮੋਹਨ ਸਿੰਘ

ਤਸਵੀਰ ਸਰੋਤ, Getty Images

ਫਿਲਮ ਦੇ ਟਰੇਲਰ ਬਾਰੇ ਲੋਕਾਂ ਦੀ ਰਾਇ:

ਚੋਣਾਂ ਹੋਣ ਵਾਲੀਆਂ ਹਨ ਅਤੇ ਇਸ ਮੌਸਮ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਸਿਆਸੀ ਡਰਾਮੇ ਦੀ ਸਟੇਜ ਸੈੱਟ ਕਰ ਸਕਦੀ ਹੈ।

ਕ੍ਰਿਸ਼ਣਾ ਨੇ ਟਰੇਲਰ ਬਾਰੇ ਲਿਖਿਆ, "ਮੈਨੂੰ ਲਗਦਾ ਸੀ ਕਿ "ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ" ਇੱਕ ਸਾਈਲੈਂਟ ਫਿਲਮ ਹੋਵੇਗੀ।"

ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨ ਆਮ ਆਦਮੀ ਪਾਰਟੀ ਨਾਲ ਰਹੇ ਅੰਜਲੀ ਦਾਮਨੀਆ ਨੇ ਟਵੀਟ ਕਰਕੇ ਫਿਲਮ ਬਣਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ: "ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ ਦੇ ਡਾਇਰੈਕਟਰ ਨੂੰ 34 ਕਰੋੜ ਦੇ ਜੀਐਸਟੀ ਫਰਾਡ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ।...ਅਜਿਹੇ ਪਾਕ ਦਾਮਨ ਲੋਕ ਫਿਲਮਾ ਬਣਾ ਰਹੇ ਹਨ ਅਤੇ ਭਾਜਪਾ ਇਨ੍ਹਾਂ ਦਾ ਪ੍ਰਚਾਰ ਕਰ ਰਹੀ ਹੈ।

ਸੋਨਲ ਨੇ ਲਿਖਿਆ, "ਉਨ੍ਹਾਂ ਨੇ ਟਰੇਲਰ ਦੇਖਣ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੇ ਭਾਸ਼ਨਾਂ ਬਾਰੇ ਇੰਟਰਨੈੱਟ ਤੇ ਲੱਭਿਆ ਅਤੇ ਇੱਕ ਅਣਕਿਆਸਿਆ ਨਤੀਜਾ ਮਿਲਿਆ"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)