ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ

  • ਕਮਲੇਸ਼
  • ਬੀਬੀਸੀ ਪੱਤਰਕਾਰ
ਸਿਹਤ, ਇੰਟਰਨੈੱਟ
ਤਸਵੀਰ ਕੈਪਸ਼ਨ,

ਲੋਕਾਂ ਵਿੱਚ ਦਵਾਈਆਂ ਦੀ ਵਰਤੋਂ ਜਾਣਨ ਨੂੰ ਲੈ ਕੇ ਵੀ ਕਾਫ਼ੀ ਉਤਸੁਕਤਾ ਹੁੰਦੀ ਹੈ ਉਹ ਇਸਤੇਮਾਲ ਤੋਂ ਲੈ ਕੇ ਸਾਈਡ-ਇਫੈਕਟ ਵੀ ਲੱਭਣ ਲਗਦੇ ਹਨ

ਦਿੱਲੀ ਦੇ ਰਹਿਣ ਵਾਲੇ ਅਮਿਤ ਬਿਮਾਰੀ ਦਾ ਇੱਕ ਵੀ ਲੱਛਣ ਹੋਣ 'ਤੇ ਤੁਰੰਤ ਇੰਟਰਨੈੱਟ ਦਾ ਰੁਖ ਕਰ ਲੈਂਦੇ ਹਨ। ਇੰਟਰਨੈੱਟ 'ਤੇ ਦਿੱਤੇ ਗਏ ਲੱਛਣਾਂ ਦੇ ਹਿਸਾਬ ਨਾਲ ਆਪਣੀ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਹਨ।

ਹਾਲ ਹੀ 'ਚ ਅਮਿਤ ਨੂੰ ਕੁਝ ਦਿਨਾਂ ਤੋਂ ਸਿਰ ਵਿੱਚ ਦਰਦ ਹੋ ਰਹੀ ਸੀ। ਜਦੋਂ ਦਵਾਈ ਨਾਲ ਉਹ ਠੀਕ ਨਾ ਹੋਏ ਤਾਂ ਉਨ੍ਹਾਂ ਨੇ ਇੰਟਰਨੈੱਟ 'ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ।

ਇੰਟਰਨੈੱਟ 'ਤੇ ਉਨ੍ਹਾਂ ਨੇ ਸਿਰਦਰਦ ਲਈ ਮਾਈਗ੍ਰੇਨ ਅਤੇ ਬ੍ਰੇਨ ਟਿਊਮਰ ਵਰਗੀਆਂ ਬਿਮਾਰੀਆਂ ਤੱਕ ਮਿਲੀਆਂ। ਇਸ ਤੋਂ ਪ੍ਰੇਸ਼ਾਨ ਹੋ ਕੇ ਉਹ ਰਾਮ ਮਨੋਹ ਲੋਹੀਆ ਹਸਪਤਾਲ ਦੌੜ ਪਏ ਅਤੇ ਡਾਕਟਰ ਨਾਲ ਜਿੱਦ ਕਰਕੇ ਸਿਟੀ ਸਕੈਨ ਲਿਖਵਾ ਲਿਆ।

ਟੈਸਟ ਕਰਵਾਉਣ 'ਤੇ ਨਤੀਜੇ ਬਿਲਕੁਲ ਠੀਕ ਆਏ ਅਤੇ ਕੁਝ ਦਿਨਾਂ 'ਚ ਸਿਰਦਰਦ ਵੀ ਠੀਕ ਹੋ ਗਈ।

ਪਰ, ਕੁਝ ਦਿਨਾਂ 'ਚ ਅਮਿਤ ਸਿਰਦਰਦ ਤੋਂ ਵੱਧ ਪ੍ਰੇਸ਼ਾਨ ਬਿਮਾਰੀ ਨੂੰ ਲੈ ਕੇ ਰਹੇ।

ਇਹ ਵੀ ਪੜ੍ਹੋ:

ਇਸ ਤਰ੍ਹਾਂ ਇੰਟਰਨੈੱਟ 'ਤੇ ਬਿਮਾਰੀ, ਦਵਾਈ ਜਾਂ ਟੈਸਟ ਰਿਪੋਰਟ ਸਮਝਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸੰਖਿਆ ਘੱਟ ਨਹੀਂ ਹੈ। ਕਈ ਲੋਕ ਬਿਮਾਰੀਆਂ ਦੇ ਲੱਛਣ ਅਤੇ ਇਲਾਜ ਲੱਭਣ ਲਈ ਇੰਟਰਨੈੱਟ ਦੀ ਵਰਤੋਂ ਕਰਨ ਲੱਗੇ ਹਨ।

ਉਹ ਬਿਮਾਰੀ ਬਾਰੇ ਇੰਟਰਨੈੱਟ 'ਤੇ ਪੜ੍ਹਦੇ ਹਨ ਅਤੇ ਉਸ 'ਤੇ ਆਪਣੇ ਸਿੱਟੇ ਕੱਢਣ ਲਗਦੇ ਹਨ। ਇਸ ਰਿਸਰਚ ਦੇ ਆਧਾਰ 'ਤੇ ਹੀ ਉਹ ਡਾਕਟਰ ਨੂੰ ਵੀ ਇਲਾਜ ਕਰਨ ਲਈ ਕਹਿੰਦੇ ਹਨ।

health insurance

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

22 ਫੀਸਦੀ ਲੋਕਾਂ ਕੋਲ ਸਰਕਾਰ ਵੱਲੋਂ ਸਪਾਂਸਰਡ ਸਿਹਤ ਬੀਮਾ ਹੈ

ਡਾਕਟਰ ਦਾ ਆਮ ਤੌਰ 'ਤੇ ਅਜਿਹੇ ਮਰੀਜ਼ਾਂ ਨਾਲ ਆਹਮੋ- ਸਾਹਮਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਸਮਝਾ ਸਕਣਾ ਡਾਕਟਰ ਲਈ ਚੁਣੌਤੀ ਬਣ ਜਾਂਦਾ ਹੈ।

ਡਾਕਟਰ ਅਤੇ ਮਰੀਜ਼ ਦੋਵੇਂ ਪ੍ਰੇਸ਼ਾਨ

ਇਸ ਬਾਰੇ ਮੈਕਸ ਹਸਪਤਾਲ ਦੇ ਮੈਡੀਕਲ ਐਡਵਾਈਜ਼ਰ ਅਤੇ ਡਾਇਰੈਕਟਰ (ਇੰਟਰਨਲ ਮੈਡੀਸਨ) ਡਾ. ਰਾਜੀਵ ਡੈਂਗ ਕਹਿੰਦੇ ਹਨ, ''ਹਰ ਦੂਜਾ ਮਰੀਜ਼ ਨੈੱਟ ਅਤੇ ਗੂਗਲ ਤੋਂ ਕੁਝ ਨਾ ਕੁਝ ਪੜ੍ਹ ਕੇ ਜ਼ਰੂਰ ਆਉਂਦਾ ਹੈ। ਉਸਦੇ ਮੁਤਾਬਕ ਸੋਚ ਬਣਾਉਂਦਾ ਹੈ ਅਤੇ ਫਿਰ ਬੇਬੁਨਿਆਦ ਸਵਾਲ ਕਰਦਾ ਹੈ। ਮਰੀਜ਼ ਆਪਣੀ ਇੰਟਰਨੈੱਟ ਰਿਸਰਚ ਦੌਰਾਨ ਜਿੱਦ ਕਰਕੇ ਟੈਸਟ ਵੀ ਕਰਵਾਉਂਦੇ ਹਨ ਅਤੇ ਨਿੱਕੀਆਂ-ਮੋਟੀਆਂ ਦਵਾਈਆਂ ਵੀ ਲੈ ਲੈਂਦੇ ਹਨ।''

''ਕਈ ਲੋਕ ਸਿੱਧੇ ਆ ਕੇ ਕਹਿੰਦੇ ਹਨ ਕਿ ਸਾਨੂੰ ਕੈਂਸਰ ਹੋ ਗਿਆ ਹੈ। ਡਾਕਟਰ ਖ਼ੁਦ ਕੈਂਸਰ ਸ਼ਬਦ ਦੀ ਵਰਤੋਂ ਉਦੋਂ ਤੱਕ ਨਹੀਂ ਕਰਦੇ ਜਦੋਂ ਤੱਕ ਪੂਰੀ ਤਰ੍ਹਾਂ ਪੱਕਾ ਨਹੀਂ ਹੋ ਜਾਂਦਾ ਕਿ ਇਹ ਕੈਂਸਰ ਹੈ ਕਿਉਂਕਿ ਇਸ ਨਾਲ ਮਰੀਜ਼ ਨੂੰ ਘਬਰਾਹਟ ਹੋ ਸਕਦੀ ਹੈ।''

ਲੋਕਾਂ ਵਿੱਚ ਦਵਾਈਆਂ ਦੀ ਵਰਤੋਂ ਜਾਣਨ ਨੂੰ ਲੈ ਕੇ ਵੀ ਕਾਫ਼ੀ ਉਤਸੁਕਤਾ ਹੁੰਦੀ ਹੈ। ਉਹ ਇਸਤੇਮਾਲ ਤੋਂ ਲੈ ਕੇ ਸਾਈਡ-ਇਫੈਕਟ ਵੀ ਲੱਭਣ ਲਗਦੇ ਹਨ।

ਡਾ. ਰਾਜੀਵ ਕਹਿੰਦੇ ਹਨ ਕਿ ਭਾਵੇਂ ਹੀ ਵਿਅਕਤੀ ਕਿਸੇ ਵੀ ਪੇਸ਼ੇ ਤੋਂ ਕਿਉਂ ਨਾ ਹੋਵੇ ਪਰ ਉਹ ਖ਼ੁਦ ਨੂੰ ਦਵਾਈਆਂ ਵਿੱਚ ਮਾਹਿਰ ਮੰਨਣ ਲੱਗਦੇ ਹਨ।

ਨਾਂਹਪੱਖੀ ਸੋਚ ਦਾ ਘਰ ਕਰਨਾ

ਉਨ੍ਹਾਂ ਨੇ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ, ''ਇੱਕ ਵਾਰ ਮੇਰੇ ਇੱਕ ਮਰੀਜ਼ ਦੇ ਰਿਸ਼ਤੇਦਾਰ ਨੇ ਫ਼ੋਨ ਕਰਕੇ ਮੈਨੂੰ ਗੁੱਸੇ ਵਿੱਚ ਪੁੱਛਿਆ ਕਿ ਤੁਸੀਂ ਇਹ ਦਵਾਈ ਕਿਉਂ ਲਿਖੀ। ਉਹ ਰਿਸ਼ਤੇਦਾਰ ਵਰਲਡ ਬੈਂਕ ਵਿੱਚ ਕੰਮ ਕਰਦੇ ਸਨ'।

'ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ 'ਤੇ ਤਾਂ ਲਿਖਿਆ ਹੈ ਕਿ ਇਹ ਐਂਟੀ ਡਿਪਰੈਸ਼ਨ ਦਵਾਈ ਹੈ ਅਤੇ ਮਰੀਜ਼ ਨੂੰ ਡਿਪਰੈਸ਼ਨ ਹੀ ਨਹੀਂ ਹੈ। ਇਸਦੇ ਹੋਰ ਵੀ ਕੰਮ ਹਨ ਪਰ ਇੰਟਰਨੈੱਟ 'ਤੇ ਪੜ੍ਹ ਕੇ ਇਹ ਨਹੀਂ ਸਮਝਿਆ ਜਾ ਸਕਦਾ।''

ਸਿਹਤ, ਇੰਟਰਨੈੱਟ

ਜੇਕਰ ਤੁਸੀਂ ਇੰਟਰਨੈੱਟ 'ਤੇ 'ਸਿੰਪਟਮ ਆਫ਼ ਬ੍ਰੇਨ ਟਿਊਮਰ' ਸਰਚ ਕਰੋ ਤਾਂ ਉਹ ਸਿਰ ਦਰਦ, ਉਲਟੀ, ਬੇਹੋਸ਼ੀ ਅਤੇ ਨੀਂਦ ਦੀ ਸਮੱਸਿਆ ਵਰਗੇ ਲੱਛਣ ਦੱਸਦਾ ਹੈ। ਇਨ੍ਹਾਂ ਵਿੱਚੋਂ ਕੁਝ ਲੱਛਣ ਦੂਜੀਆਂ ਬਿਮਾਰੀਆਂ ਨਾਲ ਵੀ ਮਿਲਦੇ-ਜੁਲਦੇ ਹਨ। ਇਸੇ ਤਰ੍ਹਾਂ ਸਿਰ ਦਰਦ ਸਰਚ ਕਰਨ 'ਤੇ ਬਹੁਤ ਸਾਰੇ ਆਰਟੀਕਲ ਮਿਲ ਜਾਂਦੇ ਹਨ ਕਿ ਸਿਰ ਦਰਦ ਨਾਲ ਜੁੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ। ਇਸ ਨਾਲ ਮਰੀਜ਼ ਗ਼ਲਤਫਹਿਮੀਆਂ ਵਿੱਚ ਪੈ ਜਾਂਦਾ ਹੈ।

ਮਨੋਵਿਗਿਆਨੀ ਡਾ. ਸੰਦੀਪ ਵੋਹਰਾ ਦੱਸਦੇ ਹਨ, ''ਅਜਿਹੇ ਲੋਕਾਂ ਨੂੰ ਜਿਵੇਂ ਹੀ ਖ਼ੁਦ ਵਿੱਚ ਕੋਈ ਲੱਛਣ ਵਿਖਾਈ ਦਿੰਦਾ ਹੈ ਤਾਂ ਉਹ ਇੰਟਰਨੈੱਟ 'ਤੇ ਉਸ ਨੂੰ ਦੂਜੀਆਂ ਬਿਮਾਰੀਆਂ ਨਾਲ ਮੈਚ ਕਰਨ ਲਗਦੇ ਹਨ। ਇੰਟਰਨੈੱਟ 'ਤੇ ਛੋਟੀ ਤੋਂ ਲੈ ਕੇ ਵੱਡੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਮਰੀਜ਼ ਵੱਡੀ ਬਿਮਾਰੀ ਬਾਰੇ ਪੜ੍ਹ ਕੇ ਡਰ ਜਾਂਦੇ ਹਨ।''

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ ਕਿ ਇਸ ਨਾਲ ਦਿੱਕਤ ਇਹ ਹੁੰਦੀ ਹੈ ਕਿ ਮਰੀਜ਼ ਨੈਗੇਟਿਵ ਖਿਆਲਾਂ ਨਾਲ ਭਰ ਜਾਂਦਾ ਹੈ। ਉਸਦੇ ਇਲਾਜ ਵਿੱਚ ਦੇਰੀ ਹੁੰਦੀ ਹੈ ਕਿਉਂਕਿ ਕਈ ਵਾਰ ਮਰੀਜ਼ ਦਵਾਈਆਂ ਦੇ ਸਾਈਡ ਇਫੈਕਟ ਬਾਰੇ ਪੜ੍ਹ ਕੇ ਦਵਾਈ ਲੈਣਾ ਹੀ ਛੱਡ ਦਿੰਦਾ ਹੈ। ਗ਼ੈਰ-ਜ਼ਰੂਰੀ ਟੈਸਟ 'ਤੇ ਖਰਚਾ ਕਰਦੇ ਹਨ ਅਤੇ ਆਪਣਾ ਸਮਾਂ ਖ਼ਰਾਬ ਕਰਦੇ ਹਨ। ਕਿੰਨਾ ਵੀ ਸਮਝਾਓ ਮਰੀਜ਼ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।

ਵੀਡੀਓ ਤੋਂ ਸਰਜਰੀ

ਇਹ ਸਿਰਫ਼ ਬਿਮਾਰੀ ਦੀ ਜਾਣਕਾਰੀ ਲੈਣ ਤੱਕ ਹੀ ਸੀਮਤ ਨਹੀਂ ਹੈ ਸਗੋਂ ਲੋਕ ਵੀਡੀਓ ਦੇਖ ਕੇ ਸਰਜਰੀ ਅਤੇ ਡਿਲਵਰੀ ਤੱਕ ਕਰਨਾ ਸਿੱਖ ਰਹੇ ਹਨ। ਕਿਸੇ ਫ਼ਿਲਮੀ ਗਾਣੇ ਅਤੇ ਕੁਕਿੰਗ ਰੈਸਿਪੀ ਦੇ ਵੀਡੀਓ ਦੀ ਤਰ੍ਹਾਂ ਤੁਹਾਨੂੰ ਸਰਜਰੀ ਦੇ ਵੀਡੀਓ ਵੀ ਆਸਾਨੀ ਨਾਲ ਮਿਲ ਜਾਂਦੇ ਹਨ।

ਸਿਹਤ, ਇੰਟਰਨੈੱਟ

ਤਸਵੀਰ ਸਰੋਤ, Getty Images

ਅਜਿਹੀ ਹੀ ਇੱਕ ਵੀਡੀਓ ਨੂੰ ਦੇਖ ਕੇ ਜੁਲਾਈ ਵਿੱਚ ਇੱਕ ਪਤੀ-ਪਤਨੀ ਨੇ ਘਰ ਵਿੱਚ ਹੀ ਡਿਲਵਰੀ ਕਰਨ ਦਾ ਫ਼ੈਸਲਾ ਕੀਤਾ। ਇਸ ਡਿਲਵਰੀ ਵਿੱਚ ਬੱਚਾ ਤਾਂ ਹੋ ਗਿਆ ਪਰ ਕੌਂਪਲੀਕੇਸ਼ਨਜ਼ ਆਉਣ ਕਾਰਨ ਮਾਂ ਦੀ ਜਾਨ ਚਲੀ ਗਈ। ਪੁਲਿਸ ਨੇ ਮਹਿਲਾ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫੌਰਟਿਸ ਲਾ ਫੇਮ ਵਿੱਚ ਔਬਸਟੇਟ੍ਰਕਸ ਐਂਡ ਗਾਈਨੇਕੌਲੋਜਿਸਟ ਡਾ. ਮਧੂ ਗੋਇਲ ਦੱਸਦੀ ਹੈ, ''ਉਨ੍ਹਾਂ ਕੋਲ ਆਉਣ ਵਾਲੇ ਕਈ ਜੋੜੇ ਆਮ ਡਿਲਵਰੀ ਦੀ ਥਾਂ ਸਰਜਰੀ ਕਰਵਾਉਣਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਉਹ ਸਾਧਾਰਨ ਡਿਲਵਰੀ ਦਾ ਦਰਦ ਵੇਖ ਕੇ ਡਰ ਗਏ ਹਨ। ਉਹ ਲੋਕ ਦਿੱਕਤਾਂ ਪੜ੍ਹ ਕੇ ਆ ਜਾਂਦੇ ਹਨ ਤੇ ਡਰ ਜਾਂਦੇ ਹਨ।''

ਸਿਹਤ, ਇੰਟਰਨੈੱਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕਿਸੇ ਫ਼ਿਲਮੀ ਗਾਣੇ ਅਤੇ ਕੁਕਿੰਗ ਰੈਸਿਪੀ ਦੇ ਵੀਡੀਓ ਦੀ ਤਰ੍ਹਾਂ ਤੁਹਾਨੂੰ ਸਰਜਰੀ ਦੇ ਵੀਡੀਓ ਵੀ ਆਸਾਨੀ ਨਾਲ ਮਿਲ ਜਾਂਦੇ ਹਨ

ਡਾ. ਮਧੂ ਗੋਇਲ ਕਹਿੰਦੀ ਹੈ ਕਿ ਜਦੋਂ ਤੋਂ 'ਥ੍ਰੀ ਇਡੀਅਟਸ' ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਇੰਟਰਨੈੱਟ 'ਤੇ ਦੇਖ ਕੇ ਡਿਲਵਰੀ ਹੋ ਸਕਦੀ ਹੈ ਉਦੋਂ ਤੋਂ ਬਹੁਤ ਸਾਰੇ ਮਰੀਜ਼ ਇਸ ਨੂੰ ਬਹੁਤ ਸੌਖਾ ਸਮਝਣ ਲੱਗੇ ਹਨ। ਪਰ ਜਦੋਂ ਕੋਈ ਦਿੱਕਤ ਆ ਜਾਂਦੀ ਹੈ ਤਾਂ ਮਾਂ ਅਤੇ ਬੱਚੇ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ ਹੈ।

ਡਾ. ਰਾਜੀਵ ਗਰਗ ਕਹਿੰਦੇ ਹਨ, ''ਵੀਡੀਓ ਦੇਖ ਕੇ ਸਰਜਰੀ ਕਰਨਾ ਬਹਤ ਹੀ ਗ਼ਲਤ ਹੈ। ਮੈਂ ਕਈ ਵਾਰ ਸਰਜਰੀ ਵਿੱਚ ਸ਼ਾਮਲ ਰਿਹਾ ਹਾਂ ਪਰ ਮੈਂ ਉਸ ਵਿੱਚ ਮਾਹਿਰ ਨਹੀਂ ਹਾਂ, ਇਸ ਲਈ ਮੈਂ ਵੀ ਕਦੇ ਖ਼ੁਦ ਸਰਜਰੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਤੁਸੀਂ ਪਹਿਲੀ ਵਾਰ ਤਾਂ ਚਾਹ ਵੀ ਠੀਕ ਤਰ੍ਹਾਂ ਨਹੀਂ ਬਣਾ ਸਕਦੇ ਫਿਰ ਸਰਜਰੀ ਕਿਵੇਂ ਕਰੋਗੇ। ਅਜਿਹਾ ਕਰਨ ਵਾਲਿਆਂ ਦਾ ਦਿਮਾਗ ਸਾਧਾਰਨ ਨਹੀਂ ਹੋ ਸਕਦਾ।''

ਕੀ ਹਨ ਹੱਲ

ਬਿਮਾਰੀ ਦੇ ਬਾਰੇ ਇੰਟਰਨੈੱਟ 'ਤੇ ਸਰਚ ਕਰਨਾ ਕਿੰਨਾ ਸਹੀ ਹੈ। ਕੀ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ?

ਸਿਹਤ, ਇੰਟਰਨੈੱਟ

ਤਸਵੀਰ ਸਰੋਤ, Getty Images

ਡਾਕਟਰ ਰਾਜੀਵ ਡੈਂਗ ਦਾ ਮੰਨਣਾ ਹੈ, ''ਅਸੀਂ ਮਰੀਜ਼ਾਂ ਨੂੰ ਬਿਮਾਰੀ 'ਤੇ ਧਿਆਨ ਦੇਣ ਤੋਂ ਮਨਾਂ ਨਹੀਂ ਕਰਦੇ ਪਰ ਇੰਟਰਨੈੱਟ 'ਤੇ ਮਿਲੀ ਜਾਣਕਾਰੀ ਦਾ ਆਪਣੀ ਸਮਝ ਨਾ ਮਤਲਬ ਨਾ ਕੱਢੋ। ਇਸ ਨਾਲ ਉਨ੍ਹਾਂ ਨੂੰ ਡਾਕਟਰ ਦੋਵਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦੇ ਨਾ ਖ਼ਤਮ ਹੋਣ ਵਾਲੇ ਸਵਾਲ ਹੁੰਦੇ ਹਨ। ਡਾਕਟਰ ਕਈ ਸਾਲਾਂ ਦੀ ਪੜ੍ਹਾਈ ਕਰਦਾ ਹੈ ਤਾਂ ਤੁਸੀਂ ਕੁਝ ਘੰਟੇ ਇੱਕ ਬਿਮਾਰੀ ਨੂੰ ਪੜ੍ਹ ਕੇ ਸਭ ਕੁਝ ਕਿਵੇਂ ਸਮਝ ਸਕਦੇ ਹਨ।''

''ਇੱਥੋਂ ਤੱਕ ਕਿ ਡਾਕਟਰ ਅਜਿਹੇ ਮਰੀਜ਼ਾਂ ਨੂੰ ਨੈੱਟ ਪੇਸ਼ੈਂਟ ਜਾਂ ਗੂਗਲ ਡਾਕਟਰ ਕਹਿਣ ਲੱਗੇ ਹਨ। ਤੁਸੀਂ ਭਰੋਸੇ ਨਾਲ ਆਓ। ਜਦੋਂ ਤੁਸੀਂ ਡਾਕਟਰ 'ਤੇ ਭਰੋਸਾ ਕਰੋਗੇ ਤਾਂ ਹੀ ਇਲਾਜ ਹੋ ਸਕੇਗਾ। ਭਾਵੇਂ ਹੀ ਤੁਸੀਂ ਦੂਜੇ ਡਾਕਟਰ ਦੀ ਸਲਾਹ ਲੈ ਲਵੋ ਪਰ ਇੰਟਰਨੈੱਟ ਦੇ ਆਧਾਰ 'ਤੇ ਫ਼ੈਸਲਾ ਨਾ ਕਰੋ।''

ਸਿਹਤ, ਇੰਟਰਨੈੱਟ
ਤਸਵੀਰ ਕੈਪਸ਼ਨ,

ਡਾਕਟਰ ਦਾ ਆਮ ਤੌਰ 'ਤੇ ਅਜਿਹੇ ਮਰੀਜ਼ਾਂ ਨਾਲ ਆਹਮਣਾ-ਸਾਹਮਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਸਮਝਾ ਸਕਣਾ ਡਾਕਟਰ ਲਈ ਚੁਣੌਤੀ ਬਣ ਜਾਂਦਾ ਹੈ

ਉੱਥੇ ਹੀ ਆਈਐਮਐਮ ਨੇ ਇੰਟਰਨੈੱਟ 'ਤੇ ਮੌਜੂਦ ਸਮੱਗਰੀ ਅਤੇ ਆਨਲਾਈਨ ਕੰਸਲਟੈਂਸੀ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਦਿੱਤੀ ਹੈ।

ਇਹ ਵੀ ਪੜ੍ਹੋ:

ਡਾ. ਰਵੀ ਦਾ ਕਹਿਣਾ ਹੈ ਕਿ ਸਾਡੇ ਦੇਸ ਵਿੱਚ ਟੈਲੀ ਮੈਡੀਸਨ, ਟੈਲੀ ਕੰਸਲਟੇਸ਼ਨ, ਇੰਟਰਨੈੱਟ ਕੰਸਲਟੇਸ਼ਨ ਕੋਈ ਨੀਤੀ ਨਹੀਂ ਬਣੀ ਹੈ। ਇਸ ਨੀਤੀ ਵਿੱਚ ਸਹਿਯੋਗ ਲਈ ਇੱਕ ਦਸਤਾਵੇਜ਼ ਦਿੱਤਾ ਹੈ। ਇੰਟਰਨੈੱਟ 'ਤੇ ਹਰ ਚੀਜ਼ 'ਤੇ ਕੋਈ ਪਾਬੰਦੀ ਤਾਂ ਨਹੀਂ ਲਗਾਆ ਜਾ ਸਕਦੀ ਪਰ ਉਸ ਵਿੱਚ ਚੇਤਾਵਨੀ ਪਾਈ ਜਾ ਸਕਦੀ ਹੈ ਕਿ ਉਸਦਾ ਘਰ ਵਿੱਚ ਆਪਣੀ ਮਰਜ਼ੀ ਨਾਲ ਇਸਤੇਮਾਲ ਨਾ ਕਰੋ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)