ਨਵੇਂ ਸਾਲ 'ਚ ਟੀਵੀ ਚੈਨਲ ਦੇਖਣ ਦਾ ਖਰਚਾ ਘਟੇਗਾ ਜਾਂ ਵਧੇਗਾ

ਟਰਾਈ, ਕੇਬਲ ਆਪਰੇਟਰ, ਟੀਵੀ ਚੈਨਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਟਰਾਈ ਨੇ ਆਪਰੇਟਰਜ਼ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਇੱਕ ਨੈੱਟਵਰਕ ਫ਼ੀਸ 130 ਰੁਪਏ + ਜੀਐਸਟੀ ਰੱਖਿਆ ਹੈ

ਟਰਾਈ ਨੇ ਦੇਸ ਭਰ ਦੇ ਟੈਲੀਵਿਜ਼ਨ ਗਾਹਕਾਂ ਨੂੰ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਹੈ ਕਿ ਨਵੇਂ ਟੈਰਿਫ਼ ਲਾਗੂ ਕਰਨ ਕਰਕੇ ਟੀਵੀ ਸੇਵਾਵਾਂ ਰੁਕਣਗੀਆਂ ਨਹੀਂ।

ਟੈਲੀਕੌਮ ਰੈਗੁਲੇਟਰੀ ਆਥਾਰਿਟੀ ਆਫ਼ ਇੰਡੀਆ (ਟਰਾਈ) ਨੇ 26 ਦਸੰਬਰ ਨੂੰ ਮਲਟੀ ਸਰਵਿਸ ਆਪਰੇਟਰਜ਼ ਅਤੇ ਲੋਕਲ ਕੇਬਲ ਆਪਰੇਟਰਜ਼ ਨੂੰ ਨਵਾਂ ਟੈਰਿਫ਼ ਸਿਸਟਮ ਲਾਗੂ ਕਰਨ ਦਾ ਹੁਕਮ ਦਿੱਤਾ, ਜਿਸ ਨੂੰ 29 ਦਸੰਬਰ ਤੋਂ ਲਾਗੂ ਕੀਤਾ ਜਾਣਾ ਹੈ।

ਟਰਾਈ ਨੇ ਟੈਲੀਵਿਜ਼ਨ ਚੈਨਲਜ਼ ਉਪਭੋਗਤਾਵਾਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਸਪੱਸ਼ਟ ਕੀਤਾ ਹੈ ਕਿ ਗਾਹਕ ਜਿਹੜੇ ਵੀ ਚੈਨਲ ਅਜੇ ਦੇਖ ਰਹੇ ਹਨ, ਉਨ੍ਹਾਂ ਨੂੰ 29 ਦਸੰਬਰ ਤੋਂ ਉਨ੍ਹਾਂ ਦੀ ਲਿਸਟ ਤੋਂ ਨਹੀਂ ਹਟਾਇਆ ਜਾਵੇਗਾ।

ਟਰਾਈ ਨੇ ਇਸ ਨਵੇਂ ਪ੍ਰਬੰਧ ਤਹਿਤ ਆਪਰੇਟਰਜ਼ ਤੋ ਗਾਹਕਾਂ ਦੀ ਪਸੰਦ ਜਾਣਨ ਲਈ 31 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਗਾਹਕਾਂ ਨੂੰ 1 ਫਰਵਰੀ 2019 ਤੱਕ ਇਸ ਸਹੂਲਤ ਦਾ ਫਾਇਦਾ ਮਿਲੇਗਾ।

ਕੀ ਹੈ ਪੂਰਾ ਮਾਮਲਾ?

ਦਰਅਸਲ, ਟਰਾਈ ਨੇ 21 ਦਸੰਬਰ ਨੂੰ ਟੈਲੀਕਾਮ ਕਮਰਸ਼ੀਅਲ ਕਮਿਊਨੀਕੇਸ਼ਨ ਕਸਟਮ ਪ੍ਰੈਫਰੈਂਸ ਰੈਗੂਲੇਸ਼ਨ 2018 ਜਾਰੀ ਕੀਤਾ ਸੀ।

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਮੈਸੇਜ ਵਾਇਰਲ ਹੋ ਗਿਆ ਕਿ 29 ਦਸੰਬਰ 2018 ਤੋਂ ਮੌਜੂਦਾ ਟੀਵੀ ਗਾਹਕਾਂ ਦੀਆਂ ਸਾਰੀਆਂ ਸੇਵਾਵਾਂ ਰੋਕ ਦਿੱਤੀਆਂ ਜਾਣਗੀਆਂ।

ਇਸ ਤੋਂ ਬਾਅਦ ਹੀ ਟਰਾਈ ਨੇ ਪ੍ਰੈਸ ਨੋਟ ਜਾਰੀ ਕਰਕੇ ਗਾਹਕਾਂ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਟੀਵੀ ਸੇਵਾਵਾਂ ਨਹੀਂ ਰੋਕੀਆਂ ਜਾਣਗੀਆਂ।

ਇਹ ਵੀ ਪੜ੍ਹੋ:

ਨਵੇਂ ਨਿਯਮਾਂ ਤਹਿਤ ਗਾਹਕ ਆਪਣੀ ਪਸੰਦ ਦੇ ਚੈਨਲ ਚੁਣ ਸਕਣਗੇ ਅਤੇ ਇਸਦੇ ਲਈ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਚੈਨਲਾਂ ਲਈ ਪੈਸੇ ਖਰਚ ਕਰਨੇ ਹੋਣਗੇ ਜਿਹੜੇ ਉਨ੍ਹਾਂ ਨੇ ਸਬਸਕਰਾਈਬ ਕੀਤੇ ਹਨ।

ਟਰਾਈ ਦੇ ਇਸ ਪ੍ਰਬੰਧ ਵਿੱਚ ਕੀ ਹੈ?

ਆਪਰੇਟਰਜ਼ ਵੱਲੋਂ ਹੁਣ ਗਾਹਕਾਂ ਨੂੰ ਇਲੈਕਟ੍ਰੌਨਿਕ ਪ੍ਰੋਗਾਰਮ ਗਾਈਡ ਦੇਣਾ ਪਵੇਗਾ। ਜਿਸ 'ਤੇ ਹਰ ਚੈਨਲ ਦੀ ਕੀਮਤ ਲਿਖੀ ਹੋਵੇਗੀ। ਗਾਹਕ ਇਨ੍ਹਾਂ ਵਿੱਚੋਂ ਆਪਣਾ ਪਸੰਦੀਦਾ ਚੈਨਲ ਚੁਣ ਸਕਣਗੇ ਅਤੇ ਪੈਸੇ ਵੀ ਉਨ੍ਹਾਂ ਨੂੰ ਓਨੇ ਹੀ ਚੈਨਲਜ਼ ਦੇ ਦੇਣੇ ਹੋਣਗੇ।

ਤਸਵੀਰ ਸਰੋਤ, PTI

ਟਰਾਈ ਨੇ ਆਪਰੇਟਰਜ਼ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਇੱਕ ਨੈੱਟਵਰਕ ਫ਼ੀਸ 130 ਰੁਪਏ + ਜੀਐਸਟੀ ਰੱਖਿਆ ਹੈ। ਇਹ ਗਾਹਕਾਂ ਨੂੰ ਦਿੱਤੇ ਜਾਣ ਵਾਲੇ 100 ਚੈਨਲਾਂ ਦੀ ਫ਼ੀਸ ਹੈ।

ਇਨ੍ਹਾਂ 100 ਚੈਨਲਾਂ ਵਿੱਚ ਟੀਵੀ ਆਪਰੇਟਰਾਂ ਨੂੰ ਪ੍ਰਸਾਰ ਭਾਰਤੀ ਦੇ 24 ਚੈਨਲਾਂ ਨੂੰ ਜ਼ਰੂਰੀ ਰੱਖਣਾ ਹੋਵੇਗਾ।

ਗਾਹਕ ਇਸ ਤੋਂ ਬਾਅਦ ਫ੍ਰੀ-ਟੂ-ਏਅਰ ਜਾਂ ਪੇ-ਚੈਨਲ ਚੁਣ ਸਕਦੇ ਹਨ। ਫ੍ਰੀ-ਟੂ-ਏਅਰ ਲਈ ਉਨ੍ਹਾਂ ਨੂੰ ਵਾਧੂ ਪੈਸੇ ਨਹੀਂ ਦੇਣੇ ਹੋਣਗੇ। ਪੇ-ਚੈਨਲ ਦੇ ਮਾਮਲੇ ਵਿੱਚ ਗਾਹਕਾਂ ਨੂੰ ਆਪਣੇ ਚੁਣੇ ਗਏ ਚੈਨਲਾਂ ਦੇ ਪੈਸੇ ਵੱਖਰੇ ਦੇਣੇ ਹੋਣਗੇ।

ਤਸਵੀਰ ਸਰੋਤ, PTI

ਜੇਕਰ ਕੋਈ ਗਾਹਕ 100 ਤੋਂ ਵੱਧ ਚੈਨਲ ਸਬਸਕਰਾਈਬ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਤੀ ਚੈਨਲ 20 ਤੋਂ 25 ਰੁਪਏ ਫ਼ੀਸ ਦਾ ਭੁਗਤਾਨ ਕਰਨਾ ਪਵੇਗਾ।

ਕੀ ਤੁਹਾਡਾ ਕੇਬਲ ਦਾ ਬਿੱਲ ਵਧੇਗਾ?

ਟਰਾਈ ਵੱਲੋਂ ਨਵਾਂ ਟੈਰਿਫ਼ ਸਿਸਟਮ ਲਾਗੂ ਕਰਨ ਦੇ ਹੁਕਮ ਤੋਂ ਬਾਅਦ ਕੁਝ ਟੀਵੀ ਬਰੌਡਕਾਸਟਰਸ ਨੇ ਆਪਣੀ ਪ੍ਰਾਈਜ਼ ਲਿਸਟ ਦਾ ਐਲਾਨ ਵੀ ਕਰ ਦਿੱਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਨ੍ਹਾਂ 100 ਚੈਨਲਾਂ ਵਿੱਚ ਟੀਵੀ ਆਪਰੇਟਰਾਂ ਨੂੰ ਪ੍ਰਸਾਰ ਭਾਰਤੀ ਦੇ 24 ਚੈਨਲਾਂ ਨੂੰ ਜ਼ਰੂਰੀ ਰੱਖਣਾ ਹੋਵੇਗਾ

ਫਿਲਹਾਲ, ਟਾਟਾ ਸਕਾਈ, ਡਿਸ਼ ਟੀਵੀ, ਹਾਥਵੇ, ਡੇਨ ਨੈੱਟਵਰਕ ਸਮੇਤ ਹੋਰ ਮਲਟੀ ਸਰਵਿਸ ਆਪਰੇਟਰਾਂ ਅਤੇ ਕੇਬਲ ਆਪਰੇਟਰ ਗਾਹਕਾਂ ਨੂੰ ਟੀਵੀ ਚੈਨਲਾਂ ਨੇ ਜਿਹੜੇ ਬਦਲ ਦਿੱਤੇ ਹਨ, ਉਨ੍ਹਾਂ ਵਿੱਚ ਕਈ ਅਜਿਹੇ ਚੈਨਲ ਹੁੰਦੇ ਹਨ ਜਿਨ੍ਹਾਂ ਨੂੰ ਉਹ ਦੇਖਦੇ ਤੱਕ ਨਹੀਂ ਹਨ।

ਗਾਹਕਾਂ ਕੋਲ ਇਨ੍ਹਾਂ ਚੈਨਲਾਂ ਨੂੰ ਆਪਣੀ ਸੂਚੀ ਤੋਂ ਹਟਾਉਣ ਦਾ ਬਦਲ ਮੌਜੂਦ ਨਹੀਂ ਹੁੰਦਾ ਪਰ ਪੈਸੇ ਉਨ੍ਹਾਂ ਨੂੰ ਪੂਰੇ ਪੈਕੇਜ ਦੇ ਦੇਣੇ ਪੈਂਦੇ ਹਨ।

ਇਹ ਵੀ ਪੜ੍ਹੋ:

ਟਰਾਈ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਤਹਿਤ ਜੇਕਰ ਕੋਈ ਉਪਭੋਗਤਾ ਆਪਣੀ ਪਸੰਦ ਦੇ ਚੈਨਲ ਚੁਣਦਾ ਹੈ ਤਾਂ ਫਿਲਹਾਲ ਉਹ ਜਿੰਨੇ ਪੈਸੇ ਖਰਚ ਕਰ ਰਿਹਾ ਹੈ ਉਸ ਨੂੰ ਆਪਣੀ ਪਸੰਦ ਦੇ ਚੈਨਲਾਂ ਨੂੰ ਦੇਖਣ ਲਈ ਉਸ ਤੋਂ ਘੱਟ ਪੈਸਿਆਂ ਦਾ ਭੁਗਤਾਨ ਕਰਨਾ ਹੋਵੇਗਾ।

ਹਾਲਾਂਕਿ, ਟੀਵੀ ਆਪਰੇਟਰਾਂ ਨੂੰ ਆਪਣੇ ਗਾਹਕਾਂ ਲਈ ਦੂਰਦਰਸ਼ਨ ਦੇ ਸਾਰੇ 26 ਚੈਨਲਾਂ ਨੂੰ ਰੱਖਣਾ ਲਾਜ਼ਮੀ ਹੋਵੇਗਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)