ਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇ

ਤਸਵੀਰ ਸਰੋਤ, EPA
ਕੇਂਦਰੀ ਕੈਬਨਿਟ ਨੇ 2022 ਤੱਕ ਤਿੰਨ ਭਾਰਤੀਆਂ ਨੂੰ ਪੁਲਾੜ ਭੇਜਣ ਲਈ 10 ਹਜ਼ਾਰ ਕਰੋੜ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ
ਕੇਂਦਰੀ ਕੈਬਨਿਟ ਨੇ ਸਾਲ 2012 ਤੱਕ ਤਿੰਨ ਭਾਰਤੀਆਂ ਨੂੰ ਪੁਲਾੜ ਭੇਜਣ ਲਈ 10 ਹਜ਼ਾਰ ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ਕਰ ਪ੍ਰਸਾਦ ਨੇ ਇਸ ਬਾਰੇ ਸ਼ੁੱਕਰਵਾਰ ਸ਼ਾਮ ਜਾਣਕਾਰੀ ਦਿੱਤੀ।
ਇਸ ਪ੍ਰੋਜੈਕਟ ਦਾ ਨਾਮ ਗਗਨਯਾਨ ਹੈ। ਇਸ ਦੇ ਤਹਿਤ ਤਿੰਨ ਭਾਰਤੀਆਂ ਨੂੰ ਸਾਲ 2022 ਤੱਕ 7 ਦਿਨਾਂ ਲਈ ਪੁਲਾੜ ਭੇਜਿਆ ਜਾਵੇਗਾ।
ਇਸ ਪ੍ਰੋਜੈਕਟ 'ਚ ਕੁੱਲ 10 ਹਜ਼ਾਰ ਕਰੋੜ ਰੁਪਏ ਖਰਚ ਹੋਣੇ ਹਨ।
ਗਗਨਯਾਨ ਪ੍ਰੋਜੈਕਟ ਸਫ਼ਲ ਹੋਣ 'ਤੇ ਇਨਸਾਨ ਨੂੰ ਪੁਲਾੜ ਭੇਜਣ ਵਾਲੇ ਭਾਰਤ ਚੌਥਾ ਦੇਸ ਬਣ ਜਾਵੇਗਾ। ਇਸ ਤੋਂ ਪਹਿਲਾਂ ਇਹ ਕੰਮ ਰੂਸ, ਅਮਰੀਕਾ ਅਤੇ ਚੀਨ ਨੇ ਕੀਤਾ ਹੈ।
ਬੀਬੀਸੀ ਪੱਤਰਕਾਰ ਨਵੀਨ ਨੇਗੀ ਨੇ ਇਸ ਬਜਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵਿਗਿਆਨ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ-
ਪਲਵ ਬਾਗਲਾ ਕਹਿੰਦੇ ਹਨ, "ਇਹ ਬਹੁਤ ਵੱਡੇ ਕਦਮ ਹੈ। ਇਹ ਭਾਰਤ ਅਤੇ ਪੁਲਾੜ ਏਜੰਸੀ ਲਈ ਬਹੁਤ ਵੱਡੀ ਸਫਲਤਾ ਹੈ। ਕੈਬਨਿਟ ਤੋਂ ਇਸ ਦੀ ਮਨਜ਼ੂਰੀ ਤੋਂ ਬਾਅਦ ਇਸਰੋ ਨੂੰ ਬਹੁਤ ਹੀ ਤਿਆਰੀ ਨਾਲ ਕਰਨਾ ਹੋਵੇਗੀ ਤਾਂ ਜੋ ਇਸ ਦਾ ਟੀਚਾ 2022 ਤੱਕ ਪੂਰਾ ਹੋ ਜਾਵੇ।"
ਇਸ ਨੂੰ ਪੂਰਾ ਕਰਨ ਲਈ ਲਗਗ 40 ਮਹੀਨਿਆਂ ਦਾ ਸਮਾਂ ਮਿਲਿਆ ਹੈ, ਇੰਨੇ ਘੱਟ ਸਮੇਂ ਵਿਚ ਪੂਰਾ ਕਰਨਾ ਇਸਰੋ ਲਈ ਕਿੰਨਾ ਚੁਣੌਤੀ ਭਰਿਆ ਹੈ?
ਤਸਵੀਰ ਸਰੋਤ, AFP
ਗਗਨਯਾਨ ਪ੍ਰੋਜੈਕਟ ਸਫ਼ਲ ਹੋਣ 'ਤੇ ਇਨਸਾਨ ਨੂੰ ਪੁਲਾੜ ਭੇਜਣ ਵਾਲੇ ਭਾਰਤ ਚੌਥਾ ਦੇਸ ਬਣ ਜਾਵੇਗਾ
ਬਾਗਲਾ ਦੱਸਦੇ ਹਨ, "ਇਸਰੋ ਦੇ ਚੇਅਰਮੈਨ ਨਾਲ ਮੇਰੀ ਗੱਲ ਹੋਈ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਜੇਕਰ ਇਸਰੋ ਨੂੰ ਕੋਈ ਟੀਚਾ ਦਿੱਤਾ ਜਾਂਦਾ ਹੈ ਤਾਂ ਉਹ ਉਸ ਨੂੰ ਪੂਰਾ ਕਰਦਾ ਹੈ। ਉਹ ਪਿਛਲੇ ਇੱਕ ਦਹਾਕੇ ਤੋਂ ਇਸ ਕੰਮ ਲਈ ਆਪਣੇ ਵੱਲੋਂ ਲਗਿਆ ਹੋਇਆ ਹੈ।"
"ਇਸੇ ਦੌਰਾਨ ਉਨ੍ਹਾਂ ਨੇ ਤਕਨੀਕ ਦਾ ਵੀ ਵਿਕਾਸ ਕੀਤਾ ਹੈ ਪਰ ਹਿਊਮਨ ਰੇਟਿੰਗ, ਪ੍ਰੀ ਮੋਡਿਊਲ ਅਤੇ ਲਾਈਫ ਸਪੋਰਟ ਲਈ ਇਸਰੋ ਨੂੰ ਕਾਫੀ ਮਿਹਨਤ ਲੱਗੇਗੀ। 40 ਮਹੀਨਿਆਂ ਦਾ ਸਮੇਂ 'ਚ ਇਸ ਨੂੰ ਪੂਰਾ ਕਰਨਾ ਮੁਸ਼ਕਲ ਹੈ ਪਰ ਨਾਮੁਮਕਿਨ ਨਹੀਂ।"
ਮਾਨਵ ਮਿਸ਼ਨ 'ਚ ਕਿੰਨੀ ਮੁਸ਼ਕਲ ਆਉਂਦੀ ਹੈ ਅਤੇ ਕਿਸੇ ਸਪੇਸ ਏਜੰਸੀ ਲਈ ਇਹ ਕਿੰਨਾ ਮੁਸ਼ਕਲ ਹੁੰਦਾ ਹੈ?
ਬਾਗਲਾ ਮੁਤਾਬਕ, "ਜੇ ਮਾਨਵ ਮਿਸ਼ਨ ਸੌਖਾ ਹੁੰਦਾ ਤਾਂ ਦੁਨੀਆਂ 'ਚ ਹੋਰ ਵੀ ਪੁਲਾੜ ਏਜੰਸੀਆਂ ਇਸ ਨੂੰ ਕਰਵਾ ਸਕਦੀਆਂ ਹਨ। ਦੁਨੀਆਂ ਵਿੱਚ ਅਜੇ ਤੱਕ ਅਜਿਹਾ ਕਰਨ ਵਾਲੀਆਂ ਕੇਵਲ ਤਿੰਨ ਹੀ ਏਜੰਸੀਆਂ ਹੀ ਹਨ ਕਿਉਂਕਿ ਇਸ ਨੂੰ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ। ਇਸਰੋ ਇਸ ਨੂੰ ਮੁਕੰਮਲ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ। ਕਿਸੇ ਨੂੰ ਪੁਲਾੜ 'ਚ ਭੇਜਣਾ ਅਤੇ ਉਸ ਨੂੰ ਸਹੀ ਸਲਾਮਤ ਵਾਪਸ ਲਿਆਉਣਾ ਗੁੱਡੇ-ਗੁੱਡੀਆਂ ਦਾ ਖੇਡ ਨਹੀਂ।"
ਇਹ ਵੀ ਪੜ੍ਹੋ:
"ਇਸਰੋ ਨੂੰ ਬਾਹੁਬਲੀ ਰਾਕੇਟ ਦੀ ਹਿਊਮਨ ਰੈਟਿੰਗ ਕਰਨੀ ਪਵੇਗੀ, ਪ੍ਰੀ ਮੋਡਿਊਲ ਬਣਾਉਣਾ ਪਵੇਗਾ, ਪੁਲਾੜ 'ਚ ਕੀ ਖਾਣਗੇ, ਉੱਥੇ ਕੀ-ਕੀ ਕੰਮ ਕਰਨਗੇ, ਇਹ ਸਭ ਕੁਝ ਪਹਿਲਾਂ ਤਿਆਰ ਕਰਨਾ ਪਵੇਗਾ ਅਤੇ ਇਸ ਸਭ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਲੈ ਕੇ ਆਉਣਾ ਹੋਵੇਗਾ, ਜਿਵੇਂ ਕਿ ਉਨ੍ਹਾਂ ਨੇ ਦੱਸਿਆ ਕਿ ਉਹ ਅਰੇਬੀਅਨ ਸੀ 'ਚ ਵਾਪਸੀ ਕਰਨਗੇ। ਇਹ ਸਭ ਕੁਝ ਕਰਨਾ ਮੁਸ਼ਕਲ ਹੈ ਪਰ ਇਸਰੋ ਇਸ ਨੂੰ ਪੂਰਾ ਕਰਨ ਵਿੱਚ ਪੂਰੀ ਮਿਹਨਤ ਕਰ ਰਿਹਾ ਹੈ।"
ਜਿਨ੍ਹਾਂ ਤਿੰਨ ਲੋਕਾਂ ਨੂੰ ਪੁਲਾੜ 'ਤੇ ਭੇਜਿਆ ਜਾਵੇਗਾ, ਉਨ੍ਹਾਂ ਦੀ ਚੋਣ ਕਿਸ ਪੈਮਾਨੇ 'ਤੇ ਹੋਵੇਗੀ ਅਤੇ ਉਹ ਕੌਣ ਲੋਕ ਹੋਣਗੇ?
ਬਾਗਲਾ ਮੁਤਾਬਕ, "ਪ੍ਰੈੱਸ ਰਿਲੀਜ਼ ਦੇ ਹਿਸਾਬ ਨਾਲ ਤਾਂ ਅਪ-ਟੂ-ਥ੍ਰੀ ਕਰੂ ਦੀ ਗੱਲ ਹੋ ਰਹੀ ਹੈ। ਜੋ ਕਰੂ ਮੋਡਿਊਲ ਬਣਿਆ ਹੈ ਉਹ ਤਿੰਨਾਂ ਲੋਕਾਂ ਨੂੰ ਪੁਲਾੜ 'ਚ ਲੈ ਕੇ ਜਾਣ ਦੇ ਕਾਬਿਲ ਹੈ। ਉਸ 'ਚ ਇੱਕ ਹਫ਼ਤੇ ਤੱਕ ਖਾਣਾ-ਪੀਣਾ ਤੇ ਹਵਾ ਦੇ ਕੇ ਜ਼ਿੰਦਾ ਰੱਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਵਾਪਸ ਧਰਤੀ 'ਤੇ ਲਿਆਂਦਾ ਜਾ ਸਕਦਾ ਹੈ।"
ਤਸਵੀਰ ਸਰੋਤ, EPA
"ਇਸ ਵਿੱਚ ਜਾਣ ਦਾ ਪਹਿਲਾ ਮੌਕਾ ਏਅਰਫੋਰਸ ਦੇ ਟੈਸਟ ਪਾਇਲਟ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਪੁਲਾੜ 'ਚ ਜਾ ਕੇ ਆਪਣਾ ਕੰਮ ਖ਼ਤਮ ਕਰਕੇ ਵਾਪਸ ਆਉਣ ਦੇ ਉਹ ਵਧੇਰੇ ਕਾਬਿਲ ਹੁੰਦੇ ਹਨ। ਉਨ੍ਹਾਂ ਨੂੰ ਟਰੇਨਿੰਗ ਵੀ ਅਜਿਹੀ ਹੀ ਦਿੱਤੀ ਜਾਂਦੀ ਹੈ ਅਤੇ ਹੋ ਸਕਦਾ ਹੈ ਇੰਡੀਅਨ ਏਅਰਫੋਰਸ ਦੇ ਟੈਸਟ ਪਾਇਲਟ ਨੂੰ ਇਸ 'ਚ ਜਾਣ ਪਹਿਲਾ ਮੌਕਾ ਦਿੱਤਾ ਜਾਵੇ।"
ਕੀ ਇਸਰੋ ਤੋਂ ਇਲਾਵਾ ਇਸ ਯੋਜਨਾ 'ਚ ਕੋਈ ਪ੍ਰਾਈਵੇਟ ਸੈਕਟਰ ਵੀ ਸ਼ਾਮਿਲ ਹੋਵੇਗਾ?
ਬਾਗਲਾ ਦੱਸਦੇ ਹਨ, "ਇਸਰੋ ਦੀ ਜੋ ਸੈਟੇਲਾਈਟ ਬਣਦੀ ਹੈ, ਉਸ ਵਿੱਚ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਜ਼ਰੂਰ ਹੁੰਦੀ ਹੈ ਪਰ ਇਸ ਵਿੱਚ ਕੋਈ ਪ੍ਰਾਈਵੇਟ ਕੰਪਨੀ ਪੂਰੀ ਤਰ੍ਹਾਂ ਸ਼ਾਮਿਲ ਹੋਵੇਗੀ ਇਸ ਦੀ ਕੋਈ ਜਾਣਕਾਰੀ ਅਜੇ ਨਹੀਂ ਹੈ।"
15 ਅਗਸਤ ਨੂੰ ਮੋਦੀ ਨੇ ਕੀਤਾ ਸੀ ਐਲਾਨ
ਭਾਰਤੀਆਂ ਨੂੰ ਆਪਣੇ ਦਮ 'ਤੇ ਪੁਲਾੜ ਭੇਜਣ ਦੇ ਇਸ ਪ੍ਰੋਜੈਕਟ ਦਾ ਐਲਾਨ ਬੀਤੇ ਸਾਲ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।
ਮੋਦੀ ਨੇ ਲਾਲ ਕਿਲੇ ਤੋਂ ਦਿੱਤੇ ਆਪਣੇ ਭਾਸ਼ਣ 'ਚ ਐਲਾਨ ਕੀਤਾ ਸੀ ਕਿ 2022 'ਚ ਦੇਸ ਦੀ ਕਿਸੇ ਬੇਟੀ ਜਾਂ ਬੇਟੇ ਨੂੰ ਪੁਲਾੜ 'ਤੇ ਭੇਜਿਆ ਜਾਵੇਗਾ।
ਤਸਵੀਰ ਸਰੋਤ, AFP
ਪੀਐਮ ਮੋਦੀ ਨੇ ਕੀਤਾ ਸੀ ਪਿਛਲੇ 15 ਅਗਸਤ ਨੂੰ ਇਸ ਦਾ ਐਲਾਨ
ਪੀਐਮ ਮੋਦੀ ਦੇ ਇਸ ਐਲਾਨ ਤੋਂ ਬਾਅਦ ਇਸਰੋ ਦੇ ਚੇਅਰਮੈਨ ਡਾ. ਸੀਵਾਨ ਕਾਅ ਨੇ ਇਹ ਕਿਹਾ ਸੀ, "ਇਸਰੋ ਦੀਆਂ ਕਈ ਮਸ਼ਰੂਫ਼ੀਅਤ ਹਨ ਪਰ ਇਹ ਕੰਮ 2022 ਤੱਕ ਕਰ ਲੈਣਗੇ।"
ਇਸਰੋ ਨੇ ਆਸ ਜਤਾਈ ਹੈ ਕਿ ਉਹ 40 ਮਹੀਨਿਆਂ ਦੇ ਅੰਦਰ ਪਹਿਲੇ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ।
ਇਸੇ ਮਿਸ਼ਨ ਦੇ ਕ੍ਰਮ 'ਚ ਨਵੰਬਰ 'ਚ ਇਸਰੋ ਨੇ ਰਾਕੇਟ ਜੀਐਸਐਲਵੀ ਮਾਰਕ 3ਡੀ 2 ਨੂੰ ਸਫ਼ਲ ਤੌਰ 'ਤੇ ਜਾਰੀ ਕੀਤਾ।
ਵਿਗਿਆਨ ਦੇ ਮਾਮਲਿਆਂ ਦੇ ਜਾਣਕਾਰ ਪਲਵ ਬਾਗਲਾ ਨੇ ਬੀਬੀਸੀ ਨੂੰ ਦੱਸਿਆ ਸੀ, "2022 ਤੋਂ ਪਹਿਲਾਂ ਭਾਰਤ ਮਿਸ਼ਨ 'ਗਗਨਯਾਨ' ਦੇ ਤਹਿਤ ਕਿਸੇ ਭਾਰਤੀ ਨੂੰ ਪੁਲਾੜ 'ਚ ਭੇਜਣਾ ਚਾਹੁੰਦਾ ਹੈ ਅਤੇ ਉਹ ਭਾਰਤੀ ਇਸੇ ਜੀਐਸਐਲਵੀ ਮਾਰਕ 3 ਰਾਕੇਟ 'ਚ ਭੇਜਿਆ ਜਾਵੇਗਾ।"
ਭਾਰਤ ਦੇ ਇਸ ਐਲਾਨ ਤੋਂ ਬਾਅਦ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪਾਕਿਸਤਾਨ ਵੀ ਚੀਨ ਦੀ ਮਦਦ ਨਾਲ ਸਾਲ 2022 ਤੱਕ ਪਾਕਿਸਤਾਨੀ ਨੂੰ ਪੁਲਾੜ ਭੇਜ ਸਕਦਾ ਹੈ।