ਬੱਚਿਆਂ ਦੀ ਕਬੂਤਰਬਾਜ਼ੀ: ਪੰਜਾਬ ਦੇ ਬੱਚਿਆਂ ਦੇ ਕਬੂਤਰਬਾਜ਼ਾਂ ਖ਼ਿਲਾਫ਼ ਸੀਬੀਆਈ ਨੇ ਦਰਜ ਕੀਤਾ ਮਾਮਲਾ -5 ਅਹਿਮ ਖ਼ਬਰਾਂ

ਤਸਵੀਰ ਸਰੋਤ, PTI
ਅਮਰੀਕੀ ਦੂਤਵਾਸ ਦੀ ਸ਼ਿਕਾਇਤ 'ਤੇ ਸੀਬੀਆਈ ਨੇ ਸ਼ਹੀਦ ਭਗਤ ਸਿੰਘ ਨਗਰ ਤੋਂ ਬੱਚਿਆਂ ਦੀ ਕਬੂਤਰਬਾਜ਼ੀ ਦਾ ਕੇਸ ਦਰਜ ਕੀਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚ ਪਠਾਨਕੋਟ ਦੇ ਗਗਨ ਗੁਪਤਾ, ਜਲੰਧਰ ਦੇ ਬਵਰਾਜ ਖੇੜਾ,ਤਰਨਤਾਰਨ ਦੇ ਲਵਪ੍ਰੀਤ ਅਤੇ ਹੁਸ਼ਿਆਰਪੁਰ ਦੇ ਤਿਲਕ ਰਾਜ ਸ਼ਾਮਲ ਹਨ।
ਸੀਬੀਆਈ ਨੇ ਰਪਟ ਵਿਚ ਲਿਖਿਆ ਹੈ ਕਿ ਗਗਨ ਗੁਪਤਾ ਚਾਰ ਬੱਚਿਆਂ ਦੀ ਤਸਕਰੀ ਦੇ ਯਤਨ ਕਰ ਰਿਹਾ ਸੀ ਅਤੇ ਉਸ ਕੋਲੋਂ 13-15 ਸਾਲਾਂ ਦੇ ਚਾਰ ਬੱਚਿਆਂ ਦੇ ਪਾਸਪੋਰਟ ਬਰਾਮਦ ਹੋਏ ਹਨ। ਇੱਕ ਸਕੂਲ ਗਰੁੱਪ ਦੇ ਬੱਚਿਆਂ ਨੂੰ ਮਿਲੇ ਵੀਜ਼ੇ ਉੱਪਰ ਇਹ ਏਜੰਟ ਆਪਣੇ ਗਾਹਕਾਂ ਨੂੰ ਭੇਜਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ।
ਇਹ ਵੀ ਪੜ੍ਹੋ:
ਸਰਕਾਰ ਜੰਮੂ ਕਸ਼ਮੀਰ ਵਿੱਚ ਚੋਣਾਂ ਲਈ ਤਿਆਰ
ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਏ ਜਾਣ ਨੂੰ ਵਿਰੋਧੀਆਂ ਵੱਲੋਂ ਗੈਰ ਸੰਵਿਧਾਨਕ ਕਹੇ ਜਾਣ ਦੇ ਦਰਮਿਆਨ ਕੇਂਦਰ ਸਰਕਾਰ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸਹਿਮਤ ਹੋ ਗਈ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਨੂੰ ਦੱਸਿਆ ਕਿ ਸੂਬੇ ਵਿੱਚ ਕੋਈ ਵੀ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਸੀ। ਜਿਸ ਕਾਰਨ ਰਾਸ਼ਟਰਪਤੀ ਰਾਜ ਦਾ ਫੈਸਲਾ ਸਹੀ ਸੀ ਪਰ ਸਰਕਾਰ ਜਿਵੇਂ ਹੀ ਚੋਣ ਕਮਿਸ਼ਨ ਇਸ ਬਾਰੇ ਫੈਸਲਾ ਲੈਂਦਾ ਹੈ ਉੱਥੇ ਚੋਣਾਂ ਕਰਵਾਉਣ ਲਈ ਤਿਆਰ ਹੈ।
ਉਮਰ ਅਬਦੁਲਾ ਨੇ ਇਸ ਗ੍ਰਿਹ ਮੰਤਰੀ ਦੇ ਇਸ ਬਿਆਨ ਦਾ ਸਵਾਗਤ ਕੀਤਾ ਅਤੇ ਇੱਕ ਟਵੀਟ ਰਾਹੀਂ ਇਸ ਗੱਲ ’ਤੇ ਤੱਸਲੀ ਪ੍ਰਗਟਾਈ ਕਿ ਇਹ ਚੋਣਾ ਦੇਸ ਦੀਆਂ ਆਮ ਚੋਣਾਂ ਤੋਂ ਬਾਅਦ ਹੋਣ ਬਾਰੇ ਲਾਈਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਵਿਰਾਮ ਮਿਲੇਗਾ।
ਸਮੇਂ ਸਿਰ ਕਰਜ਼ ਮੋੜਨ ਵਾਲੇ ਕਿਸਾਨਾਂ ਦਾ ਵਿਆਜ ਮਾਫ਼
ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਲੱਗੀ ਕੇਂਦਰ ਸਰਕਾਰ ਸਮੇਂ ਸਿਰ ਖੇਤੀਬਾੜੀ ਕਰਜ਼ੇ ਮੋੜਨ ਵਾਲੇ ਕਿਸਾਨਾਂ ਦਾ ਵਿਆਜ ਮਾਫ਼ ਕਰਨ ਜਾ ਰਹੀ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਥੋੜ੍ਹੀ ਮਿਆਦ ਲਈ 3 ਲੱਖ ਤੱਕ ਦਾ ਕਰਜ਼ 7 ਫੀਸਦੀ ਵਿਆਦ ਦਰ ਉੱਤੇ ਮਿਲਦਾ ਹੈ ਪਰ ਜੇ ਉਹ ਇਹ ਕਰਜ਼ਾ ਸਮੇਂ ਸਿਰ ਤਾਰਦੇ ਹਨ ਤਾਂ ਉਨ੍ਹਾਂ ਤੋਂ 4 ਫੀਸਦੀ ਵਿਆਜ਼ ਲਿਆ ਹੈ। ਇਸ ਦੇ ਨਾਲ ਹੀ ਖੇਤੀ ਬੀਮੇ ਦੀ ਕਿਸ਼ਤ ਮਾਫੀ ਅਤੇ ਬਾਗਬਾਨੀ ਫਸਲਾਂ ਦੀ ਕਿਸ਼ਤ ਘਟਾਉਣ ਦੀ ਵੀ ਸਰਕਾਰ ਦੀ ਯੋਜਨਾ ਹੈ। ਆਮ ਕਰਜ਼ੇ 9 ਫੀਸਦੀ ਵਿਆਜ ’ਤੇ ਦਿੱਤੇ ਜਾਂਦੇ ਹਨ।
ਅਖ਼ਬਾਰ ਮੁਤਾਬਕ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਕਿਸਨਾਂ ਦੀਆਂ ਸਮੱਸਿਆਂਵਾਂ ਸੁਲਝਾਉਣ ਲਈ ਕਈ ਉੱਚ ਪੱਧਰੀ ਬੈਠਕਾਂ ਹੋ ਚੁੱਕੀਆਂ ਹਨ।
ਕਦੇ ਸਰਕਾਰ ਤੇ ਵਿਰੋਧੀ ਧਿਰ ਦਾ ਵੀ ਸਮਝੌਤਾ ਹੋਇਆ?
ਤਸਵੀਰ ਸਰੋਤ, Getty Images
ਭਗਵੰਤ ਮਾਨ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਮਾਂ ਬੋਲੀ ਸਿਖਾਉਣ ਵੱਲ ਜ਼ੋਰ ਦੇਣਾ ਚਾਹੀਦਾ ਹੈ
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਾਂਗਰਸ ਨਾਲ ਕਿਸੇ ਸਮਝੌਤੇ ਦੀ ਸੰਭਾਵਨਾ ਨੂੰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਕਾਂਗਰਸ ਨਾਲ ਸਮਝੌਤਾ ਕਰਕੇ ਅਸੀਂ ਲੋਕਾਂ ਨੂੰ ਮੂੰਹ ਕਿਵੇਂ ਦਿਖਾਵਾਂਗੇ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਗਵੰਤ ਨੇ ਕਿਹਾ ਕਿ ਕਾਂਗਰਸ ਨਾਲ ਸਮਝੌਤੇ ਦੀ ਕੋਈ ਰਸਮੀ ਜਾਂ ਗੈਰ-ਰਸਮੀ ਗੱਲਬਾਤ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਅਸੀਂ ਵਿਰੋਧੀ ਧਿਰ ਕੀ ਕਦੇ ਤੁਸੀਂ ਸੱਤਾ ਅਤੇ ਵਿਰੋਧੀ ਧਿਰ ਨੂੰ ਸਮਝੌਤਾ ਇਕੱਠੇ ਆਉਂਦਿਆ ਦੇਖਿਆ ਹੈ।
ਤਸਵੀਰ ਸਰੋਤ, Getty Images
ਸੰਕੇਤਕ ਤਸਵੀਰ
ਪਿੰਕੀ ਦੇ ਮਾਮਲੇ ਵਿੱਚ ਇੰਸਪੈਕਟਰ ਵਿਨੋਦ ਖਿਲਾਫ਼ ਕਾਰਵਾਈ ਦੇ ਹੁਕਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬ ਪੁਲਿਸ ਅਤੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਹੁਕਮ ਜਾਰੀ ਕਰਕੇ ਲੁਧਿਆਣਾ ਦੇ ਨੌਜਵਾਨ ਦੇ ਘਰਦਿਆਂ ਨੂੰ ਝੂਠੇ ਕੇਸ ਵਿੱਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਲੁਧਿਆਣਾ ਦੇ ਨੌਜਵਾਨ ਅਵਤਾਰ ਸਿੰਘ ਨੂੰ ਪੁਲਿਸ ਦੇ ਟਾਊਟ ਗੁਰਮੀਤ ਉਰਫ ਪਿੰਕੀ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਅਦਾਲਤ ਨੇ ਲੁਧਿਆਣਾ ਥਾਣੇ ਐਸਐਚਓ ਵਿਨੋਦ ਕੁਮਾਰ ਖਿਲਾਫ ਕਾਰਵਾਈ ਕਰਨ ਅਤੇ ਅਵਤਾਰ ਸਿੰਘ ਦੇ ਪਿਤਾ ਖਿਲਾਫ ਦਰਜ ਐਫਆਈਆਰ ਖਾਰਜ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ