Bigg Boss 12: ਦੀਪਿਕਾ ਕੱਕੜ ਬਣੀ ਬਿੱਗ ਬੌਸ 12 ਦੀ ਜੇਤੂ

ਦੀਪਿਕਾ ਕੱਕੜ Image copyright colors PR
ਫੋਟੋ ਕੈਪਸ਼ਨ ਮੁਕਾਬਲੇ ਵਿੱਚ ਸਾਬਕਾ ਕ੍ਰਿਕਟਰ ਸ਼੍ਰੀਸੰਤ ਨੂੰ ਹਰਾ ਕੇ ਦੀਪਿਕਾ ਨੇ 30 ਲੱਖ ਦਾ ਇਨਾਮ ਤੇ ਟਰਾਫੀ ਆਪਣੇ ਨਾਂ ਕੀਤੀ

ਐਤਵਾਰ ਦੀ ਰਾਤ ਰਿਆਲਟੀ ਸ਼ੋਅ ਬਿੱਗ ਬੌਸ 12 ਦੇ ਜੇਤੂ ਦਾ ਐਲਾਨ ਹੋ ਗਿਆ। ਟੈਲੀਵਿਜ਼ਨ ਐਕਟਰ ਦੀਪਿਕਾ ਕੱਕੜ ਫਿਨਾਲੇ ਦੀ ਜੇਤੂ ਐਲਾਨੀ ਗਈ।

ਉਨ੍ਹਾਂ ਨੇ ਬੇਹੱਦ ਕਰੜੇ ਮੁਕਾਬਲੇ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਐਸ ਸ਼੍ਰੀਸੰਤ ਨੂੰ ਹਰਾਇਆ। ਦੀਪਿਕਾ ਨੂੰ ਇਨਾਮ ਵਜੋਂ 30 ਲੱਖ ਰੁਪਏ ਅਤੇ ਟਰਾਫੀ ਦਿੱਤੀ ਗਈ।

ਪ੍ਰੋਗਰਾਮ ਦੇ ਮੇਜ਼ਬਾਨ ਸਲਮਾਨ ਖ਼ਾਨ ਨੇ ਦੀਪਿਕਾ ਦੀ ਜਿੱਤ ਦਾ ਐਲਾਨ ਕੀਤਾ। ਤੀਜੇ ਨੰਬਰ ਉੱਤੇ ਰਹੇ ਦੀਪਕ ਠਾਕੁਰ 20 ਲੱਖ ਰੁਪਏ ਦੀ ਰਕਮ ਲੈ ਕੇ ਸ਼ੋਅ ਤੋਂ ਬਾਹਰ ਹੋ ਗਏ।

ਕਲਰਸ ਟੈਲੀਵਿਜ਼ਨ ਉੱਤੇ ਆਉਣ ਵਾਲੇ ਸੀਰੀਅਲ 'ਸਸੁਰਾਲ ਸਿਮਰ ਕਾ' ਤੋਂ ਮਕਬੂਲ ਹੋਈ ਦੀਪਿਕਾ ਕੱਕੜ ਦੀ ਜਿੱਤ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਬਿੱਗ ਬੌਸ ਦੀ ਹੌਟ ਸੀਟ 'ਤੇ 'ਟੈਲੀਵਿਜ਼ਨ ਦੀ ਨੂੰਹ' ਦੀ ਦਾਅਵੇਦਾਰੀ ਭਾਰੀ ਪੈਂਦੀ ਹੈ।

ਦੀਪਿਕਾ ਤੋਂ ਪਹਿਲਾਂ ਸ਼ਿਲਪਾ ਸ਼ਿੰਦੇ, ਉਰਵਰਸ਼ੀ ਢੋਲਕੀਆ, ਜੂਹੀ ਪਰਮਾਰ, ਸ਼ਵੇਤਾ ਤਿਵਾਰੀ ਬਿੱਗ ਬੌਸ ਦੀ ਟਰਾਫੀ ਆਪਣੇ ਨਾਂ ਕਰ ਚੁੱਕੀਆਂ ਹਨ।

Image copyright Colors PR

ਦੀਪਿਕਾ ਬਾਰੇ 5 ਗੱਲਾਂ

ਦੀਪਿਕਾ ਦੀ ਐਂਟਰੀ ਬਿੱਗ ਬੌਸ ਵਿੱਚ ਹੈਰਾਨ ਕਰਨ ਵਾਲੀ ਨਹੀਂ ਸੀ। ਜਿਸ ਦਿਨ ਸ਼ੋਅ ਦੇ ਪ੍ਰੀਮਿਅਰ ਵਾਲੀ ਰਾਤ ਸੀ, ਦੀਪਿਕਾ ਦੇ ਪਤੀ ਅਤੇ ਟੈਲੀਵਿਜ਼ਨ ਐਕਟਰ ਸ਼ੋਏਬ ਇਬਰਾਹਿਮ ਉਨ੍ਹਾਂ ਨੂੰ ਬਾਹਾਂ ਵਿੱਚ ਚੁੱਕ ਕੇ ਬਿੱਗ ਬੌਸ ਦੇ ਘਰ ਦੇ ਦਰਵਾਜ਼ੇ ਤੱਕ ਲੈ ਕੇ ਗਏ।

  1. ਫਿਨਾਲੇ ਵਿੱਚ ਪਹੁੰਚੇ ਪੰਜ ਲੋਕਾਂ ਵਿੱਚੋਂ ਦੀਪਿਕਾ ਇਕੱਲੀ ਮਹਿਲਾ ਸੀ। ਬਿੱਗ ਬੌਸ ਵਿੱਚ ਇੱਕ ਵਾਰ ਫਿਰ ਇਤਿਹਾਸ ਦੁਹਰਾਇਆ ਗਿਆ ਤੇ ਮੁੜ ਟੀਵੀ ਨੂੰਹ ਜੇਤੂ ਬਣੀ।
  2. ਦੀਪਿਕਾ 'ਸਸੁਰਾਲ ਸਿਮਰ ਕਾ' ਦੇ ਕੋ-ਐਕਟਰ ਸ਼ੋਏਬ ਇਬਰਾਹਿਮ ਦੇ ਨਾਲ ਸਾਲ 2015 ਤੋਂ ਹੀ ਰਿਸ਼ਤੇ ਵਿੱਚ ਸੀ ਅਤੇ 22 ਫਰਵਰੀ 2018 ਨੂੰ ਉਨ੍ਹਾਂ ਨੇ ਇਸਲਾਮ ਕਬੂਲ ਕਰਦਿਆਂ ਸ਼ੋਏਬ ਨਾਲ ਨਿਕਾਹ ਕਰਵਾਇਆ।
  3. 2009 ਵਿੱਚ ਦੀਪਿਕਾ ਨੇ ਰੌਨਕ ਸੈਮਸਨ ਨਾਲ ਪਹਿਲਾ ਵਿਆਹ ਕੀਤਾ ਸੀ, ਪਰ ਇਹ ਵਿਆਹ ਜ਼ਿਆਦਾ ਨਹੀਂ ਚੱਲਿਆ ਤੇ ਤਲਾਕ ਹੋ ਗਿਆ।
  4. 'ਸਸੁਰਾਲ ਸਿਮਰ ਕਾ' ਤੋਂ ਪਹਿਲਾਂ ਦੀਪਿਕਾ ਨੇ 'ਨੀਰ ਭਰੇ ਤੇਰੇ ਨੈਨਾ' ਅਤੇ 'ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ' ਵਿੱਚ ਵੀ ਕੰਮ ਕੀਤਾ ਸੀ।
  5. ਦੀਪਿਕਾ ਦੇ ਪਿਤਾ ਫੌਜ ਵਿੱਚ ਸਨ। ਜੇਪੀ ਦੱਤਾ ਦੀ ਫਿਲਮ 'ਪਲਟਨ' ਤੋਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਡੈਬਿਯੂ ਕੀਤਾ ਸੀ ਅਤੇ ਇਸ ਫਿਲਮ ਦੀ ਸ਼ਲਾਘਾ ਵੀ ਹੋਈ ਸੀ।
Image copyright colors PR

ਇਹ ਵੀ ਪੜ੍ਹੋ:

Image copyright AFP
ਫੋਟੋ ਕੈਪਸ਼ਨ ਸ਼੍ਰੀਸੰਤ ਤੋਂ ਇਲਾਵਾ ਜਸਲੀਨ ਮਥਾਰੂ ਅਤੇ ਨੇਹਾ ਪਿੰਡਸੇ ਨਾਲ ਵੀ ਦੀਪਿਕਾ ਦੇ ਰਿਸ਼ਤੇ ਚੰਗੇ ਰਹੇ
Image copyright colors PR
ਫੋਟੋ ਕੈਪਸ਼ਨ ਮੁਕਾਬਲੇ ਵਿੱਚ ਸਾਬਕਾ ਕ੍ਰਿਕਟਰ ਸ਼੍ਰੀਸੰਤ ਨੂੰ ਹਰਾ ਕੇ ਦੀਪਿਕਾ ਨੇ 30 ਲੱਖ ਦਾ ਇਨਾਮ ਤੇ ਟਰਾਫੀ ਆਪਣੇ ਨਾਂ ਕੀਤੀ

ਸੋਸ਼ਲ ਮੀਡੀਆ 'ਤੇ ਚਰਚਾ

ਜਿਵੇਂ ਹੀ ਬਿੱਗ ਬੌਸ 12 ਫਿਨਾਲੇ ਦੇ ਜੇਤੂ ਦਾ ਐਲਾਨ ਹੋਇਆ ਤਾਂ ਸੋਸ਼ਲ ਮੀਡੀਆ, ਖ਼ਾਸ ਕਰਕੇ ਟਵਿੱਟਰ 'ਤੇ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।

ਕੁਝ ਲੋਕਾਂ ਨੇ ਦੀਪਿਕਾ ਨੂੰ ਜਿੱਤਣ ਦੀ ਵਧਾਈ ਦਿੱਤੀ ਤਾਂ ਕਿਸੇ ਨੇ ਇਸ ਨੂੰ ਫੇਕ ਤੱਕ ਕਹਿ ਦਿੱਤਾ।

ਵਿਕਾਸ ਗਾਂਧੀ ਨੇ ਲਿਖਿਆ ਹੈ, "ਬਿੱਗ ਬੌਸ ਦਾ ਇਹ ਸੀਜ਼ਨ ਪੂਰੀ ਤਰ੍ਹਾਂ ਫੇਕ ਰਿਹਾ। ਬਿੱਗ ਬੌਸ ਦੇਖਣ ਵਾਲਿਆਂ ਨੇ ਆਪਣਾ ਸਾਰਾ ਸਮਾਂ ਬਰਬਾਦ ਕੀਤਾ।"

ਸੈਮ ਗਿੱਲ ਨੇ ਲਿਖਿਆ, "ਮੈਨੂੰ ਕਿਸੇ ਰਿਐਲਿਟੀ ਸ਼ੋਅ ਵਿੱਚ ਇੰਨਾ ਬੁਰਾ ਨਹੀਂ ਲੱਗਾ। ਸ਼੍ਰੀਸੰਤ ਨੂੰ ਕਿੰਨੀ ਤਕਲੀਫ਼ ਹੋਈ। ਸਾਰੇ ਪ੍ਰਤੀਭਾਗੀਆਂ ਨੇ ਉਨ੍ਹਾਂ ਨਾਲ ਬੁਰਾ ਕੀਤਾ। ਜਿੱਤਣ ਵਾਲੀ ਉਨ੍ਹਾਂ ਦੀ ਨਕਲੀ ਭੈਣ ਨੇ ਵੀ ਉਨ੍ਹਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਆਪਣੀ ਇੱਜ਼ਤ ਨੂੰ ਦਾਅ 'ਤੇ ਲਗਾਇਆ ਪਰ ਟੀਆਰਪੀ ਲਈ ਕਲਰਸ ਨੇ ਉਨ੍ਹਾਂ ਦਾ ਇਸਤੇਮਾਲ ਕੀਤਾ।"

ਦੁਰਗੇਸ਼ ਯਾਦਵ ਨਾਮ ਦੇ ਇੱਕ ਟਵਿੱਟਰ ਹੈਂਡਲ ਨੇ ਲਿਖਿਆ, "ਜਿੱਤ ਦੀਪਿਕਾ ਦੀ ਹੋਈ ਹੈ। ਜਿਵੇਂ ਕਿ ਪਹਿਲਾਂ ਤੋਂ ਹੀ ਯੋਜਨਾ ਸੀ ਕਿ ਕਲਰਸ ਦਾ ਚਿਹਰਾ ਹੀ ਜਿੱਤੇਗਾ। ਨਾ ਤਾਂ ਮੈਂ ਬਿੱਗ ਬੌਸ ਦੇਖਣ ਵਾਲਾ ਹਾਂ, ਨਾ ਹੀ ਕਲਰਸ ਅਤੇ ਨਾ ਹੀ ਵਾਏਕੌਮ। ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਵੀ ਨਹੀਂ ਕਰਾਂਗਾ। ਮੈਨੂੰ ਤੁਸੀਂ ਆਪਣੇ ਚੈਨਲ ਦਾ ਬਾਈਕਾਟ ਕਰਨ ਦਾ ਇੱਕ ਕਾਰਨ ਦੇ ਦਿੱਤਾ ਹੈ।"

ਅਲੀਸ਼ਾ ਅਸ਼ਰਫ਼ੀ ਨੇ ਲਿਖਿਆ, "ਆਖ਼ਿਰਕਾਰ ਸਾਰਿਆਂ ਦੀ ਦੁਆ ਰੰਗ ਲਿਆਈ ਅਤੇ ਦੀਪਿਕਾ ਰਾਣੀ ਬਣ ਗਈ।"

ਹੇਮਾਂਗੀ ਨੇ ਲਿਖਿਆ, "ਬਿੱਗ ਬੌਸ ਜਿੱਤਣ 'ਤੇ ਤੁਹਾਨੂੰ ਵਧਾਈਆਂ ਦੀਪਿਕਾ। ਪੂਰੇ ਸੀਜ਼ਨ ਦੌਰਾਨ ਤੁਹਾਡੀ ਪੇਸ਼ਕਾਰੀ ਸਨਮਾਨ ਭਰੀ ਰਹੀ। ਤੁਸੀਂ ਮੇਰੇ ਪਸੰਦੀਦਾ ਕਲਾਕਾਰ ਹੋ।"

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)