ਰਿਜ਼ਰਵ ਬੈਂਕ ਨੇ ਕਿਹਾ ਸਾਲ 2017-18 'ਚ ਬੈਂਕਾਂ ਨੂੰ 41, 167 ਕਰੋੜ ਰੁਪਏ ਦਾ ਚੂਨਾ, 5 ਅਹਿਮ ਖ਼ਬਰਾਂ

ਪੈਸੇ

ਤਸਵੀਰ ਸਰੋਤ, Getty Images

ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2017-18 'ਚ ਧੋਖਾਧੜੀ ਕਰਨ ਵਾਲਿਆਂ ਨੇ ਬੈਕਿੰਗ ਪ੍ਰਣਾਲੀ ਤੋਂ 41167.7 ਕਰੋੜ ਰੁਪਏ ਲੁੱਟੇ ਹਨ।

ਇਸ ਦੇ ਨਾਲ ਹੀ ਆਰਬੀਆਈ ਦੇ ਹਵਾਲੇ ਨਾਲ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੇ ਲਿਖਿਆ ਹੈ ਕਿ ਇਹ ਪਿਛਲੇ ਸਾਲ ਨਾਲੋਂ 72 ਫੀਸਦ ਵੱਧ ਹੈ। ਪਿਛਲੇ 23, 933 ਕਰੋੜ ਰੁਪਏ ਦਾ ਬੈਂਕਾਂ ਨੂੰ ਘਾਟਾ ਪਿਆ ਸੀ।

ਸਾਲ 2017-18 ਵਿੱਚ ਧੋਖਾਧੜੀ ਦੇ 5, 917 ਉਦਾਹਰਣ ਹਨ। ਪਿਛਲੇ ਚਾਰ ਸਾਲਾਂ ਤੋਂ ਅਜਿਹੇ ਮਾਮਲੇ ਵੱਧ ਰਹੇ ਹਨ।

ਪੰਜਾਬ ਪੰਚਾਇਤੀ ਚੋਣਾਂ - ਕਾਂਗਰਸ ਦਾ ਪਲੜਾ ਰਿਹਾ ਭਾਰੂ

ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ 80 ਫੀਸਦ ਤੋਂ ਵੱਧ ਹੋਈ ਵੋਟਿੰਗ ਦੌਰਾਨ ਕਾਂਗਰਸ ਦਾ ਪਲੜਾ ਭਾਰੂ ਰਿਹਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 13,276 ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਲਈ ਸਵੇਰੇ 8 ਵਜੇ ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸ਼ਾਮੀ 4 ਵਜੇ ਤੱਕ ਵੋਟਾਂ ਪਾਈਆਂ ਗਈਆਂ।

ਇਸ ਦੌਰਾਨ ਫਿਰੋਜ਼ਪੁਰ 'ਚ ਦੇ ਪਿੰਡ ਲਖਮੀਰ ਵਿੱਚ ਹੋਈ ਇੱਕ ਹਿੰਸਕ ਘਟਨਾ ਦੌਰਾਨ 60 ਸਾਲਾਂ ਮੋਹਿੰਦਰ ਸਿੰਘ ਦੀ ਮੌਤ ਵੀ ਹੋ ਗਈ।

ਇਸ ਤੋਂ ਇਲਾਵਾ ਅੰਮ੍ਰਿਤਸਰ ਦੇ 10 ਪਿੰਡਾਂ 'ਚ ਵੀ ਹਿੰਸਾਂ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ।

ਤਸਵੀਰ ਸਰੋਤ, Gurdarshan singh/bbc

ਤਸਵੀਰ ਕੈਪਸ਼ਨ,

ਚੋਣਾਂ ਦੌਰਾਨ ਕਈ ਥਾਵਾਂ ਉੱਤੇ ਹਿੰਸਾ ਦੀਆਂ ਘਟਨਾਵਾਂ ਵੀ ਨਜ਼ਰ ਆਈਆਂ

ਇਹ ਵੀ ਪੜ੍ਹੋ:

ਪਾਕਿਸਤਾਨ ਖਰੀਦੇਗਾ T-90 ਟੈਂਕ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਰਹੱਦ 'ਤੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪਾਕਿਸਤਾਨ ਨੇ 600 ਦੇ ਕਰੀਬ ਟੈਂਕ ਖਰੀਦਣ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਵਿੱਚ ਰੂਸ ਵੱਲੋਂ ਬਣਾਏ ਜਾਣ ਵਾਲੇ T-90 ਟੈਂਕ ਵੀ ਸ਼ਾਮਿਲ ਹਨ।

ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਇਸ ਟੈਂਕ ਦੀ ਸਮਰੱਥਾ 3 ਤੋਂ 4 ਕਿਲੋਮੀਟਰ ਤੱਕ ਹੋਵੇਗੀ।

ਜੰਗੀ ਟੈਂਕਾਂ ਤੋਂ ਇਲਾਵਾ ਪਾਕਿਸਤਾਨ ਇਟਲੀ ਤੋਂ ਐਸਪੀ ਮਾਈਕ-10 ਤੋਪਾਂ ਵੀ ਖਰੀਦ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭਾਰਤ ਕੋਲ ਪਹਿਲਾਂ ਹੀ T-90 ਟੈਂਕ ਮੌਜੂਦ ਹਨ

ਅੰਡਮਾਨ-ਨਿਕੋਬਾਰ ਦੇ 3 ਦੀਪਾਂ ਦੇ ਨਾਮ ਬਦਲੇ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦੇਣ ਲਈ ਅੰਡਮਾਨ-ਨਿਕੋਬਾਰ ਦੇ 3 ਦੀਪਾਂ ਦੇ ਨਾਮ ਬਦਲੇ ਹਨ।

ਜਿਸ ਦੇ ਤਹਿਤ ਰੌਸ ਦੀਪ ਦਾ ਨਾਮ ਨੇਤਾਜੀ ਸੁਭਾਸ਼ ਚੰਦਰ ਬੋਸ, ਨੀਲ ਦੀਪ ਦਾ ਸ਼ਹੀਦ ਦਵੇਪ ਅਤੇ ਹੈਵਲਾਕ ਦੀਪ ਦਾ ਨਾਮ ਸਵਰਾਜ ਦਵੇਪ ਰੱਖਿਆ ਗਿਆ ਹੈ।

ਇਹ ਤਿੰਨੇ ਦੀਪ ਹੀ ਸੈਲਾਨੀਆਂ ਦੇ ਪ੍ਰਮੁਖ ਕੇਂਦਰ ਹਨ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੀਐਮ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਸ਼ਰਧਾਂਜਲੀ ਦੇਣ ਵਜੋਂ ਬਦਲੇ ਨਾਮ

ਬੰਗਲਾਦੇਸ਼ ਚੋਣਾਂ - ਵਿਰੋਧੀ ਦਲਾਂ ਨੇ ਕੀਤੀ ਫਿਰ ਚੋਣਾਂ ਦੀ ਮੰਗ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਪਟੀ ਨੇ ਲਗਾਤਾਰ ਤੀਜੀ ਵਾਰ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਉਹ 2009 ਤੋਂ ਬੰਦਗਲਾਦੇਸ਼ ਦੇ ਪ੍ਰਧਾਨ ਮੰਤਰੀ ਹਨ।

ਚੋਣਾਂ ਵਿੱਚ ਸ਼ੇਖ਼ ਹਸੀਨਾ ਦੀ ਪਾਰਟੀ ਨੇ 350 ਸੰਸਦ ਦੀਆਂ ਸੀਟਾਂ 'ਚੋਂ 281 ਜਿੱਤੀਆਂ ਹਨ

ਬੰਗਲਾਦੇਸ਼ ਦੀ ਮੁੱਖ ਵਿਰੋਧੀ ਧਿਰ ਬੀਐਨਪੀ ਇਨ੍ਹਾਂ ਚੋਣਾਂ ਵਿੱਚ ਓਇਕਿਆ ਫਰੰਟ ਦਾ ਹਿੱਸਾ ਸੀ। ਵਿਰੋਧੀਆਂ ਨੂੰ ਕੁੱਲ 7 ਸੀਟਾਂ ਹੀ ਮਿਲੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣਾਂ ਮੁੜ ਕਰਵਾਉਣ ਦੀ ਮੰਗ ਕੀਤੀ ਹੈ।

ਵਿਰੋਧੀ ਧਿਰ ਦੀ ਅਗਵਾਈ 81 ਸਾਲਾ ਵਕੀਲ ਕਮਾਲ ਹੁਸੈਨ ਕਰ ਰਹੇ ਸਨ। ਕਮਾਲ ਹੁਸੈਨ ਨੇ ਦੇਸ ਦਾ ਸੰਵਿਧਾਨ ਤਿਆਰ ਕੀਤਾ ਸੀ ਅਤੇ ਉਹ ਚੋਣਾਂ ਵਿੱਚ ਖੜ੍ਹੇ ਨਹੀਂ ਹੋਏ ਸਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਚੋਣਾਂ ਵਿੱਚ ਸ਼ੇਖ਼ ਹਸੀਨਾ ਦੀ ਪਾਰਟੀ ਨੇ 350 ਸੰਸਦ ਦੀਆਂ ਸੀਟਾਂ 'ਚੋਂ 281 ਜਿੱਤੀਆਂ ਹਨ

ਬੰਗਲਾਦੇਸ਼ ਦੇ ਵਿਰੋਧੀ ਦਲਾਂ ਨੇ ਆਮ ਚੋਣਾਂ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ 'ਹਾਸੋਹੀਣਾ' ਦੱਸਿਆ ਹੈ। ਆਮ ਚੋਣਾਂ 'ਚ ਵੱਡੀ ਧਾਂਧਲੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਚੋਣਾਣ ਦੌਰਾਨ ਪੂਰੇ ਮੁਲਕ ਵਿੱਚ ਹਿੰਸਾ ਦੌਰਾਨ ਘੱਟੋ-ਘੱਟ 17 ਲੋਕਾਂ ਦੀ ਮੌਤ ਦੀ ਖ਼ਬਰ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)