ਤਿੰਨ ਤਲਾਕ ਬਿਲ ਇਸ ਕਮੇਟੀ ਕੋਲ ਭੇਜਣਾ ਚਾਹੁੰਦੀ ਹੈ ਵਿਰੋਧੀ ਧਿਰ

  • ਗੁਰਪ੍ਰੀਤ ਸੈਣੀ
  • ਬੀਬੀਸੀ ਪੱਤਰਕਾਰ
ਬੁਰਕੇ ਵਾਲੀਆਂ ਔਰਤਾਂ

ਤਸਵੀਰ ਸਰੋਤ, Getty Images

ਤਿੰਨ ਤਲਾਕ ਬਿਲ ਸੋਮਵਾਰ ਨੂੰ ਰਾਜ ਸਭਾ ਵਿੱਚ ਪੇਸ਼ ਨਹੀਂ ਹੋ ਸਕਿਆ। ਵਿਰੋਧੀ ਧਿਰ ਵੱਲੋਂ ਬਿਲ ਨੂੰ ਸੇਲੇਕਟ ਕਮੇਟੀ ਨੂੰ ਭੇਜੇ ਜਾਣ ਦੀ ਮੰਗ ਰਾਜ ਸਭਾ ਵਿੱਚ ਵੀ ਜਾਰੀ ਰਹੀ।

ਇਸ ਤੋਂ ਪਹਿਲਾਂ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਬਿਲ ਨੂੰ ਲੈ ਕੇ ਵਾਕਆਊਟ ਕਰ ਦਿੱਤਾ ਸੀ।

ਹਾਲਾਂਕਿ ਬਿਲ ਰਾਜ ਸਭਾ ਵਿੱਚ ਪਹੁੰਚ ਗਿਆ ਸੀ ਪਰ ਵਿਰੋਧੀ ਧਿਰ ਨੇ ਆਪਣੀ ਮੰਗ ਨਹੀਂ ਛੱਡੀ।

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਹ ਬਿਲ ਦਾ ਵਿਰੋਧ ਨਹੀਂ ਕਰ ਰਹੇ ਪਰ ਬਿਲ ਨਾਲ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਉੱਪਰ ਅਸਰ ਪਵੇਗਾ, ਇਸ ਲਈ ਪਹਿਲਾਂ ਇਸ ਨੂੰ ਸੇਲੇਕਟ ਕਮੇਟੀ ਕੋਲ ਭੇਜਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਗੁਲਾਮ ਨਬੀ ਨੇ ਭਾਜਪਾ ਸਰਕਾਰ ਤੇ ਸੰਸਦੀ ਰਵਾਇਤ ਤੋੜ੍ਹਨ ਦਾ ਇਲਜ਼ਾਮ ਲਾਇਆ।

ਉਨ੍ਹਾਂ ਨੇ ਕਿਹਾ ਸਾਲਾਂ ਤੱਕ ਹਰ ਬਿਲ ਸੇਲੇਕਟ ਕਮੇਟੀ ਕੋਲ ਭੇਜਿਆ ਜਾਂਦਾ ਰਿਹਾ ਹੈ। ਇਸ ਤੋਂ ਬਾਅਦ ਬਹੁਮਤ ਦੇ ਆਧਾਰ 'ਤੇ ਬਿਲ ਸੰਸਦ ਤੋਂ ਪਾਸ ਹੁੰਦਾ ਹੈ। ਪਰ ਭਾਜਪਾ ਸਰਕਾਰ ਅਹਿਮ ਬਿਲਾਂ ਨੂੰ ਸਿੱਧਿਆਂ ਹੀ ਪਾਸ ਕਰਵਾ ਰਹੀ, ਜੋ ਕਿ ਗਲਤ ਹੈ।

ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓਬ੍ਰਾਈਨ ਨੇ 15 ਵਿਰੋਧੀ ਪਾਰਟੀਆਂ ਵੱਲੋਂ ਬਿਲ ਨੂੰ ਬਿਲ ਸੇਲੇਕਟ ਕਮੇਟੀ ਕੋਲ ਭੇਜਣ ਦਾ ਮਤਾ ਸਦਨ ਵਿੱਚ ਰੱਖਿਆ ਅਤੇ ਕਿਹਾ ਕਿ ਇੱਕ ਤਿਹਾਈ ਵਿਰੋਧੀ ਧਿਰ ਤਿੰਨ ਤਲਾਕ ਦੇ ਬਿਲ ਨੂੰ ਸੇਲੇਕਟ ਕਮੇਟੀ ਕੋਲ ਭੇਜਣਾ ਚਾਹੁੰਦਾ ਹੈ।

ਕਾਂਗਰਸ ਆਗੂ ਆਨੰਦ ਸ਼ਰਮਾ ਨੇ ਭਾਜਪਾ ਉੱਪਰ ਇਸ ਬਿਲ ਉੱਤੇ ਸਿਆਸਤ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ ਕਿ ਵਿਧਾਨਕ ਜਾਂਚ ਤੋਂ ਬਿਨਾਂ ਕੋਈ ਵੀ ਬਿਲ ਕਾਨੂੰਨ ਨਹੀਂ ਬਣ ਸਕਦਾ ਹੈ।

ਤਸਵੀਰ ਸਰੋਤ, TAUSEEF MUSTAFA/AFP/Getty Images

ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਬਿਲ ਬਾਰੇ ਬਹਿਸ ਲਈ ਤਿਆਰ ਹੈ।

ਉਨ੍ਹਾਂ ਕਿਹਾ, "ਇਹ ਇਨਸਾਨੀਅਤ ਨਾਲ ਜੁੜਿਆ ਹੋਇਆ ਮਾਮਲਾ ਹੈ। ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਤਿੰਨ ਤਲਾਕ ਹੋ ਰਹੇ ਹਨ। ਵਿਰੋਧੀ ਧਿਰ ਦਾ ਕੋਈ ਸੁਝਅ ਹੋਵੇ ਤਾਂ ਅਸੀਂ ਸੁਣਨ ਨੂੰ ਤਿਆਰ ਹਾਂ, ਪਰ ਇਸ ਬਿਲ ਨੂੰ ਲਟਕਾਓ ਨਾ।"

ਫਸਾਦ ਵਧਦਾ ਦੇਖ ਕੇ ਉੱਪ- ਸਭਾਪਤੀ ਨੇ ਰਾਜ ਸਭਾ ਦੀ ਕਾਰਵਾਈ ਨੂੰ 2 ਜਨਵਰੀ ਤੱਕ ਲਈ ਭੰਗ ਕਰ ਦਿੱਤਾ ਹੈ।

ਸੇਲੇਕਟ ਕਮੇਟੀ ਕੀ ਹੁੰਦੀ ਹੈ?

ਸੰਸਦ ਵਿੱਚ ਵੱਖੋ-ਵੱਖ ਮੰਤਰਾਲਿਆਂ ਦੀ ਇੱਕ ਸਥਾਈ ਕਮੇਟੀ ਹੁੰਦੀ ਹੈ, ਜਿਸ ਨੂੰ ਸਟੈਂਡਿੰਗ ਕਮੇਟੀ ਕਹਿੰਦੇ ਹਨ। ਇਸ ਤੋਂ ਵੱਖ ਜਦੋਂ ਕੁਝ ਜ਼ਰੂਰੀ ਮੁੱਦਿਆਂ 'ਤੇ ਕੋਈ ਵੱਖਰੀ ਕਮੇਟੀ ਬਣਾਉਣ ਦੀ ਲੋੜ ਪੈਂਦੀ ਹੈ ਤਾਂ ਉਸ ਕਮੇਟੀ ਨੂੰ ਸੇਲੇਕਟ ਕਮੇਟੀ ਕਿਹਾ ਜਾਂਦਾ ਹੈ।

ਇਸ ਕੇਮੇਟੀ ਨੂੰ ਸਦਨ ਦੇ ਚੇਅਰਮੈਨ ਬਣਾਉਂਦੇ ਹਨ। ਇਹ ਇੱਕ ਸਰਬ ਪਾਰਟੀ ਕਮੇਟੀ ਹੁੰਦੀ ਹੈ ਜਿਸ ਵਿੱਚ ਕੋਈ ਮੰਤਰੀ ਨਹੀਂ ਰੱਖਿਆ ਜਾਂਦਾ ਅਤੇ ਦਿੱਤਾ ਗਿਆ ਕੰਮ ਪੂਰਾ ਹੋਣ ਤੋਂ ਬਾਅਦ ਕਮੇਟੀ ਭੰਗ ਕਰ ਦਿੱਤੀ ਜਾਂਦੀ ਹੈ।

ਕਾਂਗਰਸ ਇਸ ਬਿਲ ਨੂੰ ਸੇਲੇਕਟ ਕਮੇਟੀ ਕੋਲ ਕਿਉਂ ਭੇਜਣਾ ਚਾਹੁੰਦੀ ਹੈ?

ਇਸ ਬਾਰ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਨੇ ਕਿਹਾ, ”ਮੁੱਖ ਕਾਰਨ ਇਹ ਹੈ ਕਿ ਮੁਸਲਿਮ ਸਮਾਜ ਇਸ ਤੋਂ ਖ਼ੁਸ਼ ਨਹੀਂ ਹੈ ਕਿਉਂਕਿ ਇੱਕ ਵਾਰ ਤਾਂ ਸੁਪਰੀਮ ਕੋਰਟ ਨੇ ਇੱਕ ਤਾਂ ਇਸ ਨੂੰ ਜੁਰਮ ਬਣਾ ਦਿੱਤਾ ਗਿਆ ਹੈ। ਦੂਸਰਾ ਭਾਜਪਾ ਇਸ ਬਿਲ ਨੂੰ ਸੰਸਦ ਵਿੱਚ ਲੈ ਆਈ ਹੈ ਉਹ ਵੀ ਚੋਣਾਂ ਤੋਂ ਪਹਿਲਾਂ, ਇਹੀ ਵਿਰੋਧੀ ਧਿਰ ਨੂੰ ਰੜਕ ਰਿਹਾ ਹੈ।

ਦਰਅਸਲ ਭਾਜਪਾ ਦਾ ਰਵਈਆ ਘੱਟ-ਗਿਣਤੀਆਂ ਦੇ ਵਿਰੋਧੀ ਮੰਨਿਆ ਜਾਂਦਾ ਇਸ ਲਈ ਘੱਟ-ਗਿਣਤੀਆਂ ਜਿਨ੍ਹਾਂ ਪਾਰਟੀਆਂ ਦਾ ਆਧਾਰ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਸ ਸਮੇਂ ਇਹ ਚੀਜ਼ ਨਹੀਂ ਹੋਣੀ ਚਾਹੀਦੀ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)