ਅਰਵਿੰਦ ਕੇਜਰੀਵਾਲ ਨੇ ਕੀਤਾ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਤੋਂ ਸਾਵਧਾਨ - 5 ਅਹਿਮ ਖ਼ਬਰਾਂ

ਕੇਜਰੀਵਾਲ Image copyright TWITTER @AAPPUNJAB2017

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਆਮ ਆਦਮੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇੱਕ ਸਭਾ ਵਿੱਚ ਲੋਕਾਂ ਨੂੰ ਕਿਹਾ, "ਜੇਕਰ ਤੁਸੀਂ ਕਾਂਗਰਸ ਨੂੰ ਵੋਟ ਦਿੰਦੇ ਹੋ ਤਾਂ ਤੁਸੀਂ ਮੋਦੀ ਨੂੰ ਮਜ਼ਬੂਤ ਕਰਦੇ ਹੋ। ਤੁਸੀਂ ਆਪਣੇ ਵੋਟ ਨਾ ਵੰਡੋ ਅਤੇ ਦਿੱਲੀ ਐੱਮਪੀ ਦੀਆਂ ਸੱਤੇ ਸੀਟਾਂ ਆਪ ਦੀ ਝੋਲੀ ਵਿੱਚ ਪਾ ਦਿਓ।"

ਉਨ੍ਹਾਂ ਦੀ ਇਹ ਟਿੱਪਣੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਭਾਜਪਾ ਦੇ ਖ਼ਿਲਾਫ਼ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨਾਲ 'ਆਪ' ਗਠਜੋੜ ਕਰ ਸਕਦੀ ਹੈ।

ਇਹ ਵੀ ਪੜ੍ਹੋ-

Image copyright BBC/ Facebook Bhagwant Maan
ਫੋਟੋ ਕੈਪਸ਼ਨ ਭਗਵੰਤ ਨੇ ਕਿਹਾ ਖਹਿਰਾ ਨੂੰ ਆਪਣੀ ਅਤੇ ਆਪਣੇ ਅਹੁਦੇ ਦੀ ਫਕਰ ਰਹਿੰਦੀ ਹੈ

ਭਗਵੰਤ ਮਾਨ ਨੇ ਕਿਹਾ ਖਹਿਰਾ 'ਮੌਕਾਪ੍ਰਸਤ'

ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਖਹਿਰਾ ਦੇ ਅਸਤੀਫੇ 'ਤੇ ਪ੍ਰਤੀਕ੍ਰਿਆ ਦਿੰਦਿਆ 'ਆਪ' ਆਗੂਆਂ ਨੇ ਉਨ੍ਹਾਂ ਨੂੰ 'ਮੌਕਾਪ੍ਰਸਤ' ਦੱਸਿਆ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ 'ਚ ਅਨੁਸ਼ਾਸਨਹੀਣਤਾ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਖਹਿਰਾ ਨੂੰ ਇਸ ਦਾ ਕਾਰਨ ਦੱਸਣ ਲਈ ਕਿੰਨੇ ਹੀ ਮੌਕੇ ਦਿੱਤੇ ਪਰ ਉਹ ਨਾਕਾਮ ਰਹੇ।

ਉਨ੍ਹਾਂ ਨੇ ਕਿਹਾ, "ਖਹਿਰਾ ਦੀ ਸਿਆਸਤ ਆਤਮ-ਕੇਂਦਰਿਤ ਰਹੀ ਹੈ। ਉਹ ਹਮੇਸ਼ਾ ਆਪਣੇ ਲਈ ਅਤੇ ਆਪਣੇ ਅਹੁਦੇ ਲਈ ਚਿੰਤਤ ਰਹੇ ਹਨ। ਇਸੇ ਕਾਰਨ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਮੈਨੂੰ ਪੰਜਾਬ ਵਿੱਚ ਪਾਰਟੀ ਪ੍ਰਧਾਨ ਬਣਾਏ ਜਾਣ 'ਤੇ ਇਤਰਾਜ਼ ਜਤਾਇਆ ਸੀ।"

Image copyright Getty Images
ਫੋਟੋ ਕੈਪਸ਼ਨ ਨੈਨਤਾਰਾ ਅੰਗਰੇਜ਼ੀ ਦੀ ਲੇਖਕਾ ਅਤੇ ਨਵਨਿਰਮਾਣ ਸੈਨਾ ਨੇ ਉਨ੍ਹਾਂ ਦਾ ਵਿਰੋਧ ਕੀਤਾ

ਨਯਨਤਾਰਾ ਸਹਿਗਲ ਦਾ ਨਾਂ ਸਾਹਿਤ ਸੰਮੇਲਨ ਵਿੱਚੋਂ ਹਟਾਇਆ ਗਿਆ

ਮਰਾਠੀ ਭਾਸ਼ਾ ਦੇ ਸਭ ਤੋਂ ਵੱਡੇ ਸਾਹਿਤਕ ਪ੍ਰੋਗਰਾਮ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ 'ਤੋਂ ਸਾਹਿਤਕਾਰ ਨਯਨਤਾਰਾ ਸਹਿਗਲ ਦਾ ਨਾਮ ਹਟਾ ਦਿੱਤਾ ਗਿਆ ਹੈ।

11 ਤੋਂ 13 ਜਨਵਰੀ ਤੱਕ ਮਹਾਰਾਸ਼ਟਰ ਦੇ ਯਵਤਮਾਲ 'ਚ 92ਵੇਂ ਸਾਹਿਤ ਸੰਮੇਲਨ ਦਾ ਪ੍ਰਬੰਧ ਹੋਣਾ ਹੈ। ਇਸ ਦਾ ਉਦਘਾਟਨ ਸਾਹਿਤਕਾਰ ਨਯਨਤਾਰਾ ਸਹਿਗਲ ਨੂੰ ਕਰਨਾ ਸੀ ਅਤੇ ਉਨ੍ਹਾਂ ਨੇ ਉਦਾਘਟਨੀ ਭਾਸ਼ਣ ਵੀ ਦੇਣਾ ਵੀ ਸੀ। ਪਰ ਪ੍ਰਬੰਧਕਾਂ ਨੇ ਐਨ ਮੌਕੇ 'ਤੇ ਉਨ੍ਹਾਂ ਨੂੰ ਇਸ ਸੰਮੇਲਨ 'ਚ ਬੁਲਾਉਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੇ ਇਸ ਸੰਮੇਲਨ 'ਚ ਸ਼ਾਮਿਲ ਹੋਣ 'ਤੇ ਪਹਿਲੀ ਵਾਰ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਇਤਰਾਜ਼ ਪ੍ਰਗਟ ਕੀਤਾ ਸੀ, ਉਨ੍ਹਾਂ ਦਾ ਕਹਿਣਾ ਸੀ ਕਿ ਉਦਘਾਟਨ ਕਿਸੇ ਮਰਾਠੀ ਸਾਹਿਤਕਾਰ ਵੱਲੋਂ ਹੀ ਕੀਤਾ ਜਾਣਾ ਚਾਹੀਦਾ ਹੈ ਜਦਕਿ ਨਯਨਤਾਰਾ ਅੰਗਰੇਜ਼ੀ ਦੀ ਲੇਖਕਾ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

Image copyright AFP
ਫੋਟੋ ਕੈਪਸ਼ਨ ਅਫ਼ਗਾਨਿਸਤਾਨ ਵਿੱਚ ਸੋਨੇ ਸਣੇ ਕਈ ਖਣਿਜ ਹਨ ਪਰ ਖਾਣਾਂ ਦੀ ਹਾਲਤ ਬਿਹਤਰ ਨਹੀਂ ਹੈ (ਸੰਕੇਤਕ ਤਸਵੀਰ)

ਅਫ਼ਗਾਨਿਸਤਾਨ ਵਿੱਚ ਸੋਨੇ ਦੀ ਖਾਣ 'ਚ 30 ਲੋਕਾਂ ਦੀ ਮੌਤ

ਅਧਿਕਾਰੀਆਂ ਮੁਤਾਬਕ ਉੱਤਰ-ਪੂਰਬੀ ਅਫ਼ਗਾਨਿਸਤਾਨ ਵਿੱਚ ਸੋਨੇ ਦੀ ਖਾਣ ਧੱਸ ਜਾਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਮਜ਼ਦੂਰ ਕਥਿਤ ਤੌਰ 'ਤੇ ਸੋਨੇ ਦੀ ਭਾਲ ਵਿੱਚ ਨਦੀ ਦੇ ਤਲ ਤੋਂ 220 ਫੁੱਟ ਹੇਠਾ ਗਏ ਸਨ।

ਰਸਤਾ ਕੱਚਾ ਹੋਣ ਕਾਰਨ ਇਹ ਅੰਦਰ ਧੱਸ ਗਿਆ ਜਿਸ ਕਾਰਨ ਉਥੇ ਫਸਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅਧਿਕਾਰੀਆਂ ਦਾ ਕਹਿਣਾ ਹੈ ਕਿ 7 ਲੋਕ ਜਖ਼ਮੀ ਹਨ।

ਕੋਹਿਸਤਾਨ ਦੇ ਜ਼ਿਲ੍ਹਾ ਮੁਖੀ ਨੇ ਦੱਸਿਆ ਕੇਵਲ 13 ਮਜ਼ਦੂਰਾਂ ਨੂੰ ਜ਼ਿੰਦਾ ਬਚਾਇਆ ਜਾ ਸਕਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

Image copyright NURPHOTO/GETTY
ਫੋਟੋ ਕੈਪਸ਼ਨ ਗੈਂਗ ਰੇਪ ਦੀ ਇਸ ਵਾਰਦਾਤ ਕਾਰਨ ਲੋਕਾਂ ਨੇ ਆਪਣੀ ਰੋਸ ਜ਼ਾਹਿਰ ਕੀਤਾ

ਬੰਗਲਾਦੇਸ਼ ਚੋਣਾਂ ਦੌਰਾਨ ਹੋਏ ਗੈਂਗ ਰੇਪ ਦੇ ਸ਼ੱਕੀ ਹਿਰਾਸਤ 'ਚ

ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਗੈਂਗ ਰੇਪ ਦੇ ਮਾਮਲੇ ਵਿੱਚ ਸੱਤਾਧਾਰੀ ਆਵਾਮੀ ਲੀਗ ਪਾਰਟੀ ਦੇ ਨੇਤਾ ਸਣੇ 7 ਲੋਕਾਂ ਨੂੰ ਸ਼ੱਕ ਦੇ ਲਿਹਾਜ਼ ਨਾਲ ਹਿਰਾਸਤ ਵਿੱਚ ਭੇਜ ਦਿੱਤਾ ਹੈ।

4 ਬੱਚਿਆਂ ਦੀ ਮਾਂ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਸਾਮੂਹਿਕ ਬਲਾਤਕਾਰ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਹੋਈਆਂ ਚੋਣਾਂ ਦੌਰਾਨ ਵਿਰੋਧੀ ਧਿਰ ਨੂੰ ਵੋਟ ਦਿੱਤਾ ਸੀ।

ਚੋਣਾਂ ਵਿਚਾਲੇ ਹੋਈ ਇਸ ਵਾਰਦਾਤ ਕਾਰਨ ਸੋਸ਼ਲ ਮੀਡੀਆ 'ਤੇ ਗੁੱਸਾ ਅਤੇ ਵਿਰੋਧ ਜ਼ਾਹਿਰ ਹੋਣ ਲੱਗਾ ਸੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)