ਕੀ ਬਾਲੀਵੁੱਡ ਨੇ ਨਰਿੰਦਰ ਮੋਦੀ ਅੱਗੇ ਅਯੁੱਧਿਆ 'ਚ ਰਾਮ ਮੰਦਿਰ ਬਣਾਉਣ ਦੀ ਮੰਗ ਰੱਖੀ?

ਕਲਾਕਾਰ 10 ਜਨਵਰੀ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ Image copyright Hype PR

ਦਿੱਲੀ ਵਿੱਚ ਬਾਲੀਵੁੱਡ ਦੇ ਕੁਝ ਚੁਣੇ ਹੋਏ ਕਲਾਕਾਰ 10 ਜਨਵਰੀ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤਾਂ ਇਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ।

ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਖੁਦ ਨਰਿੰਦਰ ਮੋਦੀ ਨੇ ਵੀ ਇਸ ਫੋਟੋ ਨੂੰ ਇੰਸਟਾਗ੍ਰਾਮ ਉੱਪਰ ਪੋਸਟ ਕੀਤਾ ਜਿੱਥੇ ਹੁਣ ਤਕ 22 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ।

ਪਰ ਸੋਸ਼ਲ ਮੀਡਿਆ ਉੱਪਰ ਹੀ ਇਸ ਦੀ ਇੱਕ ਫਰਜ਼ੀ ਕਾਪੀ ਵੀ ਸ਼ੇਅਰ ਹੋ ਰਹੀ ਹੈ। ਇਸ ਫਰਜ਼ੀ ਫੋਟੋ ਵਿੱਚ ਕੁਝ ਫ਼ਿਲਮੀ ਹਸਤੀਆਂ ਦੇ ਮੱਥੇ ਉੱਪਰ 'ਜੈ ਸ਼੍ਰੀ ਰਾਮ' ਦੇ ਪੱਤੇ ਬੰਨ੍ਹੇ ਹੋਏ ਹਨ।

ਫੇਸਬੁੱਕ, ਟਵਿੱਟਰ ਤੇ ਵੱਟਸਐਪ ਯੂਜ਼ਰ ਅਤੇ ਗਰੁੱਪ ਇਸ ਫੋਟੋ ਨੂੰ ਬਹੁਤ ਸਾਂਝਾ ਕਰ ਰਹੇ ਹਨ। ਨਾਲ ਲਿਖਿਆ ਹੈ ਕਿ 'ਬਾਲੀਵੁੱਡ ਦੇ ਲੋਕਾਂ ਨੇ ਪੀਐੱਮ ਮੋਦੀ ਸਾਹਮਣੇ ਅਯੁੱਧਿਆ ਵਿੱਚ ਰਾਮ ਮੰਦਿਰ ਬਣਵਾਉਣ ਦੀ ਮੰਗ ਰੱਖੀ'।

Image copyright FB
ਫੋਟੋ ਕੈਪਸ਼ਨ ਇਸ ਫੋਟੋ ਵਿੱਚ ਮੱਥੇ ਉੱਪਰ ਲੱਗੇ ਪੱਟੇ ਬਾਅਦ ਵਿੱਚ ਨਕਲੀ ਲਗਾਏ ਗਏ ਹਨ

ਇਹ ਵੀ ਜ਼ਰੂਰ ਪੜ੍ਹੋ

ਕੁਝ ਲੋਕਾਂ ਨੇ ਇਸ ਮੌਕੇ ਕਿਸੇ ਵੀ 'ਖ਼ਾਨ' ਦੇ ਸ਼ਾਮਲ ਨਾ ਹੋਣ ਬਾਰੇ ਲਿਖਿਆ ਹੈ ਅਤੇ ਕੁਝ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਦਫਤਰ ਨੇ ਸਿਰਫ ਹਿੰਦੂ ਕਲਾਕਾਰਾਂ ਨੂੰ ਬੁਲਾਇਆ ਸੀ।

ਇਨ੍ਹਾਂ ਗੱਲਾਂ 'ਚ ਕਿੰਨਾ ਸੱਚ ਹੈ?

ਮੀਟਿੰਗ ਦੀ ਵਜ੍ਹਾ

ਮੁੰਬਈ ਵਿੱਚ ਬੀਬੀਸੀ ਸਹਿਯੋਗੀ ਮਧੂ ਪਾਲ ਨੇ ਫਿਲਮਕਾਰ ਕਰਨ ਜੌਹਰ ਦੀ ਟੀਮ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਸ ਦਾ ਟੀਚਾ ਦੱਸਿਆ।

ਟੀਮ ਦੇ ਇੱਕ ਮੈਂਬਰ ਨੇ ਦੱਸਿਆ, "ਇਹ ਖ਼ਾਸ ਮੁਲਾਕਾਤ ਭਾਰਤੀ ਸੱਭਿਆਚਾਰ ਅਤੇ ਸਮਾਜ ਉੱਪਰ ਸਿਨੇਮਾ ਦੇ ਅਸਰ ਬਾਰੇ ਚਰਚਾ ਕਰਨ ਲਈ ਸੀ।। ਪੀਐੱਮ ਮੋਦੀ ਨੇ ਇਸ ਬਾਰੇ ਗੱਲਬਾਤ ਕੀਤੀ ਕਿ ਮਨੋਰੰਜਨ ਰਾਹੀਂ ਕਿਵੇਂ ਦੇਸ਼ 'ਚ ਸੁਧਾਰ ਹੋ ਸਕਦਾ ਹੈ।"

"ਮੀਟਿੰਗ ਵਿੱਚ ਫਿਲਮ ਇੰਡਸਟਰੀ ਦੇ ਲੋਕਾਂ ਨੇ ਮੋਦੀ ਨਾਲ ਜੀਐੱਸਟੀ ਬਾਰੇ ਵੀ ਗੱਲ ਕੀਤੀ, ਨਾਲ ਹੀ ਕੁਝ ਨਵੇਂ ਆਈਡਿਆ ਵੀ ਰੱਖੇ ਗਏ।"

ਇਹ ਵੀ ਜ਼ਰੂਰ ਪੜ੍ਹੋ

ਪ੍ਰੋਡਿਊਸਰ ਏਕਤਾ ਕਪੂਰ, ਅਦਾਕਾਰ ਰਾਜਕੁਮਾਰ ਰਾਓ, ਆਯੂਸ਼ਮਾਨ ਖੁਰਾਨਾ ਤੇ ਸਿੱਧਾਰਥ ਮਲਹੋਤਰਾ ਮੁਤਾਬਕ ਵੀ ਇਹ ਮੁਲਾਕਾਤ ਚੰਗੀ ਰਹੀ ਅਤੇ ਉਨ੍ਹਾਂ ਨੂੰ ਨਵੇਂ ਕਲਾਕਾਰਾਂ ਵੱਲ ਮੋਦੀ ਦਾ ਰਵੱਈਆ ਪਸੰਦ ਆਇਆ। ਪਰ ਕਰਨ ਜੌਹਰ ਦੀ ਟੀਮ ਨੇ ਰਾਮ ਮੰਦਿਰ ਜਾਂ ਕਿਸੇ ਸਿਆਸੀ ਚਰਚਾ ਦੀ ਗੱਲ ਨੂੰ ਅਫਵਾਹ ਵਜੋਂ ਖਾਰਿਜ ਕਰ ਦਿੱਤਾ।

ਰਣਵੀਰ ਸਿੰਘ ਨੇ ਮੋਦੀ ਨਾਲ ਆਪਣੀ ਫੋਟੋ ਨੂੰ 'ਜਾਦੂ ਕੀ ਜੱਫੀ' ਕੈਪਸ਼ਨ ਲਿਖ ਕੇ ਸ਼ੇਅਰ ਕੀਤਾ।

ਇਹ ਬਾਲੀਵੁੱਡ ਦੇ ਪ੍ਰਤੀਨਿਧੀ ਵੀਰਵਾਰ ਸਵੇਰੇ ਹੀ ਇੱਕ ਖਾਸ ਜਹਾਜ਼ 'ਤੇ ਦਿੱਲੀ ਪੁੱਜੇ ਸਨ। ਏਕਤਾ ਕਪੂਰ ਨੇ ਯਾਤਰਾ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀਆਂ।

ਮੀਟਿੰਗ ਦੇ 'ਸੂਤਰਧਾਰ'

ਦੱਸਿਆ ਗਿਆ ਹੈ ਕਿ ਮੋਦੀ ਨਾਲ ਸੈਲਫੀ ਵਿੱਚ ਸਭ ਤੋਂ ਘੱਟ ਥਾਂ ਲੈਣ ਵਾਲੇ ਫਿਲਮ ਨਿਰਮਾਤਾ ਮਹਾਵੀਰ ਜੈਨ ਅਤੇ ਮੌਲਿਕ ਭਗਤ ਇਸ ਮੀਟਿੰਗ ਦੇ ਸੂਤਰਧਾਰ ਸਨ ਜਿਨ੍ਹਾਂ ਨੇ ਕਰਨ ਜੌਹਰ ਦੀ ਮਦਦ ਨਾਲ ਬਾਕੀਆਂ ਨੂੰ ਬੁਲਾਇਆ ਸੀ।

ਇਹ ਦੋਵੇਂ ਬਾਲੀਵੁੱਡ ਦੇ ਲੋਕਾਂ ਦੀਆਂ ਪਹਿਲਾਂ ਮੋਦੀ ਨਾਲ ਹੋਈਆਂ ਮੁਲਾਕਾਤਾਂ ਦੇ ਵੀ ਮੋਹਰੀ ਸਨ।

Image copyright Instagram
ਫੋਟੋ ਕੈਪਸ਼ਨ ਨਾਵਾਂ ਸਮੇਤ ਫੋਟੋ
Image copyright SPICE PR
ਫੋਟੋ ਕੈਪਸ਼ਨ ਬਾਲੀਵੁੱਡ ਵੱਲੋਂ ਮੋਦੀ ਨਾਲ ਪਿਛਲੀ ਮੁਲਾਕਾਤ ਸਮੇਂ ਸੋਸ਼ਲ ਮੀਡੀਆ ਉੱਪਰ ਚਰਚਾ ਸੀ ਕਿ ਕੋਈ ਮਹਿਲਾ ਇਸ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਲ ਨਹੀਂ ਸੀ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਮੌਲਿਕ ਭਗਤ ਮੋਦੀ ਦੇ ਸੂਬੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਸੋਫਟਵੇਅਰ ਅਤੇ ਮੀਡੀਆ ਕੰਪਨੀ ਦੇ ਮਾਲਕ ਹਨ ਅਤੇ ਮੋਦੀ ਦੇ ਕਰੀਬੀ ਹਨ।

ਭਗਤ ਮੁਤਾਬਕ ਉਹ ਗੁਜਰਾਤ ਵਿੱਚ ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਦੇ ਸਿਆਸੀ ਸੋਸ਼ਲ ਮੀਡੀਆ ਕੈਂਪੇਨ ਦੇ ਸੰਯੋਜਕ ਰਹੇ ਹਨ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)