ਐੱਫਬੀਆਈ ਵੱਲੋਂ ਜਾਂਚ 'ਕਿਤੇ ਟਰੰਪ ਰੂਸ ਲਈ ਕੰਮ ਤਾਂ ਨਹੀਂ ਕਰ ਰਹੇ ਸੀ' - 5 ਅਹਿਮ ਖ਼ਬਰਾਂ

ਡੌਨਲਡ ਟਰੰਪ Image copyright Getty Images
ਫੋਟੋ ਕੈਪਸ਼ਨ ਐਫਬੀਆਈ ਦੇ ਨਿਦੇਸ਼ਕ ਜੇਮਸ ਕੌਮੀ ਨੂੰ ਕੱਢਣ ਤੋਂ ਬਾਅਦ ਅਧਿਕਾਰੀ ਟਰੰਪ ਦੇ ਰਵੱਈਏ ਤੋਂ ਚਿੰਤਤ ਹੋ ਗਏ ਸਨ

ਵ੍ਹਾਈਟ ਹਾਉਸ ਨੇ ਨਿਊ ਯਾਰਕ ਟਾਈਮਜ਼ ਦੀ ਖ਼ਬਰ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਨੇ ਜਾਂਚ ਸ਼ੁਰੂ ਕੀਤੀ ਕਿ ਕਿਤੇ ਰਾਸ਼ਟਰਪਤੀ ਡੋਨਾਲਡ ਟਰੰਪ ਗੁਪਤ ਤੌਰ 'ਤੇ ਰੂਸ ਲਈ ਕੰਮ ਤਾਂ ਨਹੀਂ ਕਰ ਰਹੇ ਸਨ।

ਜਾਂਚ ਅਧਿਕਾਰੀਆਂ ਦੇ ਕੰਨ ਉਸ ਵੇਲੇ ਖੜੇ ਹੋ ਗਏ ਸਨ ਜਦੋਂ ਮਈ 2017 ਵਿੱਚ ਟਰੰਪ ਨੇ ਐੱਫਬੀਆਈ ਦੇ ਡਾਇਰੈਕਟਰ ਜੇਮਸ ਕੋਮੇ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।

ਜਾਂਚ ਇਸ ਗੱਲ ਉੱਤੇ ਅਧਾਰਿਤ ਸੀ ਕਿ ਕਿਤੇ ਟਰੰਪ ਕੌਮੀ ਸੁਰੱਖਿਆ ਲਈ ਖ਼ਤਰਾ ਤਾਂ ਨਹੀਂ ਸਨ।

ਟਰੰਪ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਜਾਂਚ ਦਾ ਨਾ ਹੀ ਕੋਈ ਕਾਰਨ ਹੈ ਨਾ ਹੀ ਕੋਈ ਸਬੂਤ।

ਵ੍ਹਾਈਚ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ''ਰਾਸ਼ਟਰਪਤੀ ਅਸਲ ਵਿੱਚ ਰੂਸ ਖਿਲਾਫ ਸਖ਼ਤ ਰਵੱਈਆ ਅਪਣਾਉਂਦੇ ਰਹੇ ਹਨ। ਜੇਮਸ ਕੋਮੇ ਨੂੰ ਤਾਂ ਕਰਕੇ ਕੱਢਿਆ ਗਿਆ ਸੀ ਕਿਉਂਕਿ ਉਹ ਕਿਸੇ ਖਾਸ ਵਿਅਕਤੀ ਜਾਂ ਪਾਰਟੀ ਦੇ ਪੱਖਪਾਤੀ ਸਨ।''

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਅਮਰੀਕਾ : ਤੁਲਸੀ ਤੇ ਕਾਸਤਰੋ 2020 'ਚ ਕਰਨਗੇ ਰਾਸ਼ਟਰਪਤੀ ਚੋਣਾਂ 'ਚ ਦਾਅਵੇਦਾਰੀ ਪੇਸ਼

ਸਾਲ 2020 ਲਈ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਦੋ ਸੀਨੀਅਰ ਡੈਮੋਟਰੇਟ ਨੇਤਾਵਾਂ ਤੁਲਸੀ ਗਬਾਰਡ ਅਤੇ ਜੂਲੀਅਨ ਕਾਸਤਰੋ ਨੇ ਰਾਸ਼ਟਰਪਤੀ ਉਮੀਦਵਾਰ ਵਜੋਂ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰਨ ਦਾ ਐਲਾਨ ਕੀਤਾ ਹੈ।

Image copyright REUTERS AND AFP
ਫੋਟੋ ਕੈਪਸ਼ਨ ਤੁਲਸੀ ਤੇ ਕਾਸਤਰੋ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਦਾਅਵੇਦਾਰੀ ਕਰਨਗੇ ਪੇਸ਼

ਹਾਲਾਂਕਿ ਕਾਸਤਰੋ ਨੇ ਆਪਣੀ ਮੁਹਿੰਮ ਦਾ ਆਗਾਜ਼ ਸ਼ਨਿੱਚਰਵਾਰ ਨੂੰ ਕਰ ਦਿੱਤਾ ਪਰ ਤੁਲਸੀ ਨੇ ਕਿਹਾ ਹੈ ਕਿ ਉਹ ਇੱਕ ਹਫ਼ਤੇ 'ਚ ਇਸ ਦਾ ਰਸਮੀ ਐਲਾਨ ਕਰਨਗੇ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

Image copyright Gurdarshan singh/bbc
ਫੋਟੋ ਕੈਪਸ਼ਨ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ਉੱਤੇ ਲਗਾਏ ਨਸ਼ਾ ਤਸਕਰਾਂ ਨੇ ਮਿਲੇ ਹੋਣ ਦੇ ਇਲਜ਼ਾਮ

ਕਾਂਗਰਸੀ ਵਿਧਾਇਕ ਨੇ ਮਨਪ੍ਰੀਤ ਬਾਦਲ ਦੇ ਪ੍ਰਗੋਰਾਮ ਦਾ ਕੀਤਾ ਬਾਈਕਾਟ

ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰ ਦਿੱਤਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਹ ਪੁਲਿਸ 'ਤੇ ਡਰੱਗ ਮਾਫੀਆ ਦੀ ਮਦਦ ਕਰਨ ਦਾ ਇਲਜ਼ਾਮ ਲਗਾਉਂਦਿਆਂ ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਛੱਡ ਕੇ ਆ ਗਏ।

ਉਨ੍ਹਾਂ ਨੇ ਕਿਹਾ, "ਜਦੋਂ ਖਾਕੀ ਵਿੱਚ ਕਾਲੀਆਂ ਭੇਡਾਂ ਨਾਲ ਨਹੀਂ ਨਿਪਟਿਆ ਜਾਂਦਾ ਉਦੋਂ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ।"

ਫੂਲਕਾ ਨੇ ਸਿੱਖ ਸੇਵਕ ਆਰਮੀ ਦਾ ਗਠਨ ਕੀਤਾ

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਐਚਐਸ ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਲਈ ਗ਼ੈਰ-ਸਿਆਸੀ ਜਥੇ ਸਿੱਖ ਸੇਵਕ ਆਰਮੀ ਦਾ ਗਠਨ ਕੀਤਾ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇੱਸ ਜਥੇ ਦਾ ਗਠਨ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਕੀਤਾ।

ਉਨ੍ਹਾਂ ਨੇ ਕਿਹਾ, "ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਪੰਜਾਬ ਵਿੱਚ ਉਦੋਂ ਤੱਕ ਸੁਧਾਰ ਦੀ ਸੰਭਾਵਨਾ ਨਹੀਂ ਹੈ ਜਦੋਂ ਤੱਕ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਚੰਗੁਲ ਤੋਂ ਰਿਹਾ ਨਹੀਂ ਕਰਵਾਇਆ ਜਾਂਦਾ।"

Image copyright Getty Images
ਫੋਟੋ ਕੈਪਸ਼ਨ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਐਚ ਐਸ ਫੂਲਕਾ ਸਿੱਖ ਸੇਵਕ ਆਰਮੀ ਦਾ ਗਠਨ

ਰਾਹੁਲ ਤੇ ਪਾਂਡਿਆ ਦੀ ਥਾਂ ਸ਼ੁਭਮਨ ਗਿੱਲ ਤੇ ਵਿਜੇ ਸ਼ੰਕਰ

ਭਾਰਤੀ ਟੀਮ ਦੇ ਖਿਡਾਰੀ ਦੇ ਐਲ ਰਾਹੁਲ ਅਤੇ ਹਾਰਦਿਕ ਪਾਂਡਿਆ ਵੱਲੋਂ ਔਰਤਾਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਰਕੇ ਵਿਵਾਦ 'ਚ ਫਸਣ ਤੋਂ ਬਾਅਦ ਸ਼ੁਭਮਨ ਗਿੱਲ ਤੇ ਵਿਜੇ ਸ਼ੰਕਰ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।

Image copyright TWITTER/HARDIKPANDYA
ਫੋਟੋ ਕੈਪਸ਼ਨ ਵਿਵਾਦ ਕਾਰਨ ਰਾਹੁਲ ਤੇ ਪਾਂਡਿਆ ਦੀ ਥਾਂ ਸ਼ੁਭਮਨ ਗਿੱਲ ਤੇ ਵਿਜੇ ਸ਼ੰਕਰ ਨੂੰ ਖੇਡਣਗੇ

ਵਿਜੇ ਸ਼ੰਕਰ ਐਡੀਲੈਡ 'ਚ ਖੇਡੇ ਜਾਣ ਵਾਲੇ ਦੂਜੇ ਵਨਡੇ ਤੋਂ ਪਹਿਲਾਂ ਟੀਮ 'ਚ ਸ਼ਾਮਿਲ ਹੋਣਗੇ। ਉਹ ਆਸਟਰੇਲੀਆ 'ਚ ਖੇਡੀ ਜਾਣ ਵਾਲੀ ਸੀਰੀਜ਼ ਅਤੇ ਨਿਊਜ਼ੀਲੈਂਡ ਦਾ ਹਿੱਸਾ ਰਹਿਣਗੇ।

ਉੱਥੇ ਹੀ ਸ਼ੁਭਮਨ ਗਿੱਲ ਨੂੰ ਨਿਊਜ਼ਲੈਂਡ 'ਚ ਖੇਡੀ ਜਾਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ਲਈ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)