ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਲਈ ਸਿੱਖ ਭਾਈਚਾਰੇ ਨੂੰ ਨਿਵੇਸ਼ ਦਾ ਸੱਦਾ - 5 ਅਹਿਮ ਖ਼ਬਰਾਂ

ਫੋਟੋ ਕੈਪਸ਼ਨ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਅਤੇ ਨਨਕਾਣਾ ਸਾਹਿਬ ਲਈ ਸਿੱਖ ਭਾਈਚਾਰੇ ਨੂੰ ਵਪਾਰਕ ਨਿਵੇਸ਼ ਦਾ ਸੱਦਾ

ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਵਿੱਚ ਸਿੱਖ ਭਾਈਚਾਰੇ ਨੂੰ ਵਪਾਰਕ ਨਿਵੇਸ਼ ਦਾ ਸੱਦਾ

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ 'ਚ ਹਰ ਸੁਵਿਧਾਵਾਂ ਮੁਹੱਈਆਂ ਕਰਵਾਉਣ ਲਈ ਅਤੇ ਕਰਤਾਰਪੁਰ ਤੇ ਨਨਕਾਣਾ ਸਾਹਿਬ ਵਿਚਾਲੇ ਪੈਂਦੇ ਖੇਤਰ ਨੂੰ ਇਤਿਹਾਸਕ ਦਿੱਖ ਦੇਣ ਲਈ ਦੁਨੀਆਂ ਭਰ ਦੇ ਸਿੱਖਾਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।

ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ ਇਹ ਪੇਸ਼ਕਸ਼ ਬਰਤਾਨੀਆ ਦੇ ਸਾਊਥਾਲ 'ਚ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸਿੱਖ ਭਾਈਚਾਰੇ ਨਾਲ ਗੱਲ ਕਰਦਿਆਂ ਰੱਖੀ।

ਉਨ੍ਹਾਂ ਨੇ ਕਿਹਾ, "70 ਸਾਲ ਬਾਅਦ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਉਦਘਾਟਨ ਸ਼ਲਾਘਾਯੋਗ ਹੈ। ਇਸ ਮੌਕੇ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬੇਹੱਦ ਸਕੂਨ ਮਿਲਿਆ ਹੈ।"

Image copyright Getty Images

ਜਸਟਿਸ ਏਕੇ ਸੀਕਰੀ ਨੇ ਕਾਮਨਵੈਲਥ ਟ੍ਰਾਈਬਿਊਨਲ ਤੋਂ ਲਈ ਉਮੀਦਵਾਰੀ ਵਾਪਸ

ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਏਕੇ ਸੀਕਰੀ ਨੇ ਕਾਮਨਵੈਲਥ ਸੈਕਰੇਟੈਰੀਏਟ ਆਰਬਿਟਰਲ ਟ੍ਰਾਈਬਿਊਨਲ ਤੋਂ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜਸਟਿਸ ਸੀਕਰੀ ਸਾਬਕਾ ਸੀਬੀਆਈ ਮੁਖੀ ਆਲੋਕ ਵਰਮਾ ਨੂੰ ਹਟਾਉਣ ਵਾਲੇ ਪੈਨਲ ਵਿੱਚ ਸਨ।

ਇਸ ਤੋਂ ਬਾਅਦ ਹੀ ਕੁਝ ਮੀਡੀਆ ਅਦਾਰਿਆਂ ਤੋਂ ਖ਼ਬਰਾਂ ਆਉਣ ਲੱਗੀਆਂ ਕਿ ਆਲੋਕ ਵਰਮਾ ਦੇ ਖ਼ਿਲਾਫ਼ ਜਾਣ 'ਤੇ ਜਸਟਿਸ ਸੀਕਰੀ ਨੂੰ ਪ੍ਰਧਾਨ ਮੰਤਰੀ ਤੋਂ ਲਾਭ ਮਿਲ ਰਿਹਾ ਹੈ ਅਤੇ ਸਰਕਾਰ ਨੇ ਉਨ੍ਹਾਂ ਨੂੰ ਕੌਮਾਂਤਰੀ ਟ੍ਰਾਈਬਿਊਨਲ ਦਾ ਹਿੱਸਾ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਨ੍ਹਾਂ ਸਾਰੀਆਂ ਖ਼ਬਰਾਂ ਤੋਂ ਪ੍ਰੇਸ਼ਾਨ ਹੋ ਕੇ ਹੀ ਜਸਟਿਸ ਸੀਕਰੀ ਨੇ ਅਜਿਹਾ ਕੀਤਾ ਹੈ।

ਇਹ ਵੀ ਪੜ੍ਹੋ-

Image copyright Sukhpal khira/FB
ਫੋਟੋ ਕੈਪਸ਼ਨ ਖਹਿਰਾ ਨੇ ਕਿਹਾ ਪਾਰਟੀ ਵਰਕਰ ਚਾਹੁੰਦੇ ਹਨ ਕਿ ਮੈਂ ਬਠਿੰਡਾ ਤੋਂ ਚੋਣ ਲੜਾਂ

ਬਠਿੰਡਾ ਤੋਂ ਲੋਕ ਸਭਾ ਚੋਣ ਲੜਨਗੇ ਖਹਿਰਾ

ਪੰਜਾਬੀ ਏਕਤਾ ਪਾਰਟੀ ਦੇ ਸੰਸਥਾਪਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਦੇ ਵਰਕਰ ਚਾਹੁੰਦੇ ਹਨ ਕਿ ਉਹ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਖਹਿਰਾ ਨੇ ਕਿਹਾ, "ਇਸ ਹਲਕੇ ਦੇ ਵੋਟਰਾਂ ਤੇ ਪਾਰਟੀ ਵਰਕਰਾਂ ਦੀ ਮੰਗ ਹੈ ਕਿ ਮੈਂ ਉਥੋਂ ਚੋਣ ਲੜਾਂ।"

ਉਨ੍ਹਾਂ ਦੱਸਿਆ ਕਿਹਾ ਕਿ ਉਹ ਪੀਡੀਏ (Punjab Democratic Alliance) ਦੇ ਮੈਂਬਰਾਂ ਨਾਲ ਇਸ ਬਾਰੇ ਗੱਲਬਾਤ ਕਰਨਗੇ ਅਤੇ ਇਸ ਬਾਰੇ ਕੋਈ ਫ਼ੈਸਲਾ ਲੋਕਤਾਂਤਰਿਕ ਢੰਗ ਨਾਲ ਹੀ ਲੈਣਗੇ।

ਇਹ ਵੀ ਪੜ੍ਹੋ-

Image copyright GURDARSHAN SINGH/BBC
ਫੋਟੋ ਕੈਪਸ਼ਨ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ਉੱਤੇ ਲਗਾਏ ਸਨ ਨਸ਼ਾ ਤਸਕਰਾਂ ਨੇ ਮਿਲੇ ਹੋਣ ਦੇ ਇਲਜ਼ਾਮ

ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਸਪੱਸ਼ਟੀਕਰਨ

ਜਾਗਰਣ ਦੀ ਖ਼ਬਰ ਮੁਤਾਬਕ ਜਨਤਕ ਮੰਚ ਤੋਂ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕੋਲੋਂ ਪਾਰਟੀ ਨੇ ਸਪੱਸ਼ਟੀਕਰਨ ਮੰਗਿਆ ਹੈ।

ਉਨ੍ਹਾਂ ਦੇ ਖ਼ਿਲਾਫ਼ ਅਨੁਸ਼ਾਸ਼ਨਹੀਣਤਾ ਦੀ ਕਾਰਵਾਈ ਕੀਤੀ ਜਾਵੇਗੀ।

ਦਰਅਸਲ ਜ਼ੀਰਾ ਫਿਰੋਜ਼ਪੁਰ ਵਿੱਚ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਪੁਲਿਸ 'ਤੇ ਡਰੱਗ ਮਾਫੀਆ ਦੀ ਮਦਦ ਕਰਨ ਦਾ ਇਲਜ਼ਾਮ ਲਗਾਉਂਦਿਆਂ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੇ ਇਸ ਪ੍ਰੋਗਰਾਮ ਨੂੰ ਛੱਡ ਕੇ ਆ ਗਏ ਸਨ।

ਫਿਲਮਕਾਰ ਰਾਜਕੁਮਾਰ ਹਿਰਾਨੀ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ

ਇਕੋਨਾਮਿਕਸ ਟਾਈਮਜ਼ ਦੀ ਖ਼ਬਰ ਮੁਤਾਬਕ ਫਿਲਮਕਾਰ ਰਾਜਕੁਮਾਰ ਹਿਰਾਨੀ 'ਤੇ "ਸੰਜੂ" ਫਿਲਮ 'ਚ ਕੰਮ ਕਰਨ ਵਾਲੀ ਇੱਕ ਔਰਤ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।

ਹਾਲਾਂਕਿ ਹਿਰਾਨੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਦੇ ਵਕੀਲ ਆਨੰਦ ਦੇਸਾਈ ਨੇ ਕਿਹਾ ਹੈ, "ਇਹ ਇਲਜ਼ਾਮ ਝੂਠੇ, ਨਿੰਦਣਯੋਗ, ਸ਼ਰਾਰਤੀ, ਪ੍ਰੇਰਿਤ ਅਤੇ ਬਦਨਾਮ ਕਰਨ ਵਾਲੇ ਹਨ।"

ਔਰਤ ਵੱਲੋਂ ਆਪਣੇ ਇਲਜ਼ਾਮਾਂ ਦਾ ਬਿਓਰਾ "ਸੰਜੂ" ਦੇ ਸਹਿ-ਨਿਰਦੇਸ਼ਕ ਵਿੰਦੂ ਵਿਨੋਦ ਚੋਪੜਾ ਨੂੰ 3 ਨਵੰਬਰ 2018 ਇੱਕ ਈ-ਮੇਲ ਲਿਖ ਕੇ ਦਿੱਤਾ ਹੈ।

Image copyright Getty Images
ਫੋਟੋ ਕੈਪਸ਼ਨ ਸੀਨੀਅਰ ਰਿਪਬਲੀਕਨ ਸੀਨੇਟਰ ਲਿੰਡਸੇ ਗਰਾਹਮ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸਰਕਾਰ ਮੁੜ ਖੋਲ੍ਹਣ ਦੀ ਕੀਤੀ ਅਪੀਲ

ਅਮਰੀਕਾ ਸ਼ਟਡਾਊਨ: ਸਰਕਾਰ ਨੂੰ ਅਸਥਾਈ ਤੌਰ 'ਤੇ ਮੁੜ ਖੋਲ੍ਹਣ ਦੀ ਅਪੀਲ

ਅਮਰੀਕਾ ਦੇ ਇੱਕ ਸੀਨੀਅਰ ਰਿਪਬਲੀਕਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਸ਼ਟਡਾਊਨ ਹੋਈ ਅਮਰੀਕੀ ਸਰਕਾਰ ਨੂੰ ਅਸਥਾਈ ਤੌਰ 'ਤੇ ਮੁੜ ਖੋਲ੍ਹਣ ਦੀ ਅਪੀਲ ਕੀਤੀ।

ਟਰੰਪ ਦੇ ਨੇੜੇ ਮੰਨੇ ਜਾਂਦੇ ਸੀਨੇਟਰ ਲਿੰਡਸੇ ਗਰਾਹਮ ਨੇ ਕਿਹਾ ਕਿ ਸੀਮਤ ਸਮੇਂ ਲਈ ਸ਼ਟਡਾਊਨ ਖ਼ਤਮ ਕੀਤਾ ਜਾਵੇ।

ਇਹ ਆਂਸ਼ਿਕ ਸ਼ਟਡਾਊਨ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਬਣ ਗਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)