ਰਾਹੁਲ ਨੂੰ ਕਿਹੜੀ ਕੁੜੀ ਨੇ ‘ਸਵਾਲ ਪੁੱਛ ਕੇ ਹਿਲਾ ਦਿੱਤਾ’ — ਜਾਣੋ ਵਾਇਰਲ ਖਬਰ ਦਾ ਸੱਚ

ਦੁਬਈ ਵਿੱਚ ਰਾਹੁਲ ਗਾਂਧੀ ਨੇ ਤਿੰਨ ਸਮਾਗਮਾਂ ਵਿੱਚ ਭਾਸ਼ਣ ਦਿੱਤੇ Image copyright Getty Images
ਫੋਟੋ ਕੈਪਸ਼ਨ ਦੁਬਈ ਵਿੱਚ ਰਾਹੁਲ ਗਾਂਧੀ ਨੇ ਤਿੰਨ ਸਮਾਗਮਾਂ ਵਿੱਚ ਭਾਸ਼ਣ ਦਿੱਤੇ

ਘੱਟੋ ਘੱਟ ਦੋ ਤਮਿਲ ਦੇ ਅਖ਼ਬਾਰ ਅਤੇ ਦੋ ਅੰਗਰੇਜ਼ੀ ਵੈੱਬਸਾਈਟਾਂ ਨੇ ਇਹ ਖ਼ਬਰ ਚਲਾਈ ਹੈ ਕਿ ਦੁਬਈ ਵਿੱਚ ਇੱਕ ਸਮਾਗਮ ਦੌਰਾਨ 14 ਸਾਲ ਦੀ ਇੱਕ ਐੱਨਆਰਆਈ ਕੁੜੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੁਝ ਔਖੇ ਸਵਾਲ ਪੁੱਛ ਕੇ ਹਿਲਾ ਦਿੱਤਾ। ਨਾਲ ਇੱਕ ਕੁੜੀ ਦੀ ਮਾਇਕ ਫੜ੍ਹਿਆਂ ਤਸਵੀਰ ਵੀ ਲਗਾਈ ਹੈ।

ਇਹ ਰਿਪੋਰਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ ਪਰ ਬੀਬੀਸੀ ਤਮਿਲ ਦੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਇਹ 'ਖਬਰ' ਝੂਠੀ ਹੈ।

ਇਨ੍ਹਾਂ ਰਿਪੋਰਟਾਂ ਮੁਤਾਬਕ ਇੱਕ ਸਵਾਲ ਜਿਸ ਨੇ ਰਾਹੁਲ ਗਾਂਧੀ ਨੂੰ ਹਿਲਾ ਦਿੱਤਾ, ਇਸ ਸੀ: "ਕਾਂਗਰਸ ਆਜ਼ਾਦ ਭਾਰਤ ਦੇ 80 ਫ਼ੀਸਦੀ ਵਕਫ਼ੇ ਲਈ ਸੱਤਾ ਵਿੱਚ ਰਹੀ। ਤੁਸੀਂ ਉਹ ਕੰਮ ਚੰਗੇ ਕਿਵੇਂ ਕਰੋਗੇ ਜਿਹੜੇ ਇਸ ਦੌਰਾਨ ਨਹੀਂ ਹੋ ਸਕੇ?"

ਇਹ ਵੀ ਜ਼ਰੂਰ ਪੜ੍ਹੋ

'ਦਿਨਾਕਰਨ' ਅਖਬਾਰ ਨੇ ਆਪਣੀ ਹੈੱਡਲਾਈਨ ਹੀ ਇੱਥੋਂ ਲਈ। ਦੂਜਾ ਤਮਿਲ ਅਖਬਾਰ ਜਿਸ ਨੇ ਇਹ ਛਾਪਿਆ, ਉਹ ਹੈ 'ਦੀਨਾਮਲਰ'।

ਅੰਗਰੇਜ਼ੀ ਵਿੱਚ 'ਮਾਈ ਨੇਸ਼ਨ' ਅਤੇ 'ਪੋਸਟਕਾਰਡ ਨਿਊਜ਼' ਨੇ ਇਸ ਬਾਰੇ ਰਿਪੋਰਟਾਂ ਛਾਪੀਆਂ।

ਪੜਤਾਲ 'ਚ ਨਿਕਲਿਆ ਕਿ ਜਿਸ ਕੁੜੀ ਦੀ ਫੋਟੋ ਵਰਤੀ ਗਈ ਉਹ ਫੋਟੋ ਤਾਂ ਅਸਲ ਵਿੱਚ ਇੱਕ ਹੋਰ ਕਿਸੇ ਯੂ-ਟਿਊਬ ਚੈਨਲ ਤੋਂ ਲਈ ਗਈ ਸੀ। ਉਸ ਵਿੱਚ ਉਹ ਲਿੰਗ ਬਰਾਬਰੀ ਬਾਰੇ ਕੋਈ ਗੱਲ ਕਰ ਰਹੀ ਹੈ।

ਅਸਲ ਵਿੱਚ ਕੀ ਹੋਇਆ?

ਦੁਬਈ ਵਿੱਚ ਰਾਹੁਲ ਗਾਂਧੀ ਨੇ ਤਿੰਨ ਸਮਾਗਮਾਂ ਵਿੱਚ ਭਾਸ਼ਣ ਦਿੱਤੇ — ਇਕ ਯੂਨੀਵਰਸਿਟੀ 'ਚ, ਇੱਕ ਕਾਮਿਆਂ ਦੀ ਇੱਕ ਮੀਟਿੰਗ ਵਿੱਚ, ਇੱਕ ਕ੍ਰਿਕਟ ਸਟੇਡੀਅਮ ਵਿੱਚ ਜਿੱਥੇ ਹਜ਼ਾਰਾਂ ਲੋਕ ਆਏ।

ਯੂਨੀਵਰਸਿਟੀ ਵਾਲੇ ਸਮਾਗਮ 'ਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲ ਲਏ, ਲੇਬਰ ਪ੍ਰੋਗਰਾਮ 'ਤੇ ਵੀ ਭਾਸ਼ਣ ਅਤੇ ਸਵਾਲ ਕੀਤੇ ਗਏ, ਤੀਜੇ ਪ੍ਰੋਗਰਾਮ ਵਿੱਚ ਵੀ ਭਾਸ਼ਣ ਹੋਇਆ।

ਕਿਤੇ ਵੀ ਕਿਸੇ ਕੁੜੀ ਕੋਈ ਅਜਿਹਾ ਸਵਾਲ ਨਹੀਂ ਪੁੱਛਿਆ।

ਇਹ ਵੀ ਜ਼ਰੂਰ ਪੜ੍ਹੋ

ਬੀਬੀਸੀ ਨੇ ਬਿਲਾਲ ਆਲਿਆਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਨ੍ਹਾਂ ਸਮਾਗਮਾਂ 'ਚ ਹਿੱਸਾ ਲਿਆ, ਉਨ੍ਹਾਂ ਕਿਹਾ, "ਸਟੇਡੀਅਮ ਵਾਲੇ ਪ੍ਰੋਗਰਾਮ ਵਿੱਚ ਤਾਂ ਕਿਸੇ ਨੇ ਕੋਈ ਸਵਾਲ ਹੀ ਨਹੀਂ ਪੁੱਛੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਭਾਈਚਾਰੇ ਅਤੇ ਵਿਕਾਸ ਉੱਪਰ ਜ਼ੋਰ ਦਿੱਤਾ।"

"ਕੋਈ ਰਸਮੀ ਸਵਾਲ-ਜਵਾਬ ਨਹੀਂ ਹੋਏ, ਬਾਅਦ ਵਿੱਚ ਕਿਸੇ ਨੇ ਪੁੱਛਿਆ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਮਿਲੇਗਾ ਕਿ ਨਹੀਂ, ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ।"

ਬਿਲਾਲ ਨੇ ਵੀ ਕਿਹਾ ਕਿ ਤਸਵੀਰ ਵਿੱਚ ਦਿਖਾਈ ਗਈ ਅਜਿਹੀ ਕਿਸੇ ਕੁੜੀ ਨੇ ਹਿੱਸਾ ਨਹੀਂ ਲਿਆ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)