ਕੁੰਭ ਮੇਲਾ 2019: ਤਿਆਰੀਆਂ ਯੋਗੀ ਸਰਕਾਰ ਦੀਆਂ ਪਰ ਫੋਟੋ ਹੱਜ ਦੀ

ਟਵੀਟ Image copyright Twitter

ਰਾਸ਼ਟਰਵਾਦੀ ਸਰਕਾਰ ਬਣਾਉਣ ਦਾ ਲਾਭ ਗਿਣਾਉਂਦਿਆਂ ਕਈ ਕੱਟੜ ਹਿੰਦੂ ਰੁਝਾਨ ਵਾਲੇ ਫੇਸਬੁੱਕ ਅਤੇ ਟਵਿੱਟਰ ਵਰਤਣ ਵਾਲਿਆਂ ਨੇ ਪਿਛਲੇ ਸਾਲ ਇੱਕ ਤਸਵੀਰ ਪੋਸਟ ਕੀਤੀ ਸੀ ਜੋ ਇੱਕ ਵਾਰ ਸੋਸ਼ਲ ਮੀਡੀਆ 'ਤੇ ਗਸ਼ਤ ਕਰ ਰਹੀ ਹੈ।

ਕੁਝ ਲੋਕਾਂ ਨੇ ਇਸ ਤਸਵੀਰ ਨੂੰ ਯੋਗੀ ਸਰਕਾਰ ਦੀ ਵੱਲੋਂ ਕੁੰਭ ਮੇਲੇ ਦੀ ਤਿਆਰੀ ਦਾ ਨਜ਼ਾਰਾ ਕਿਹਾ ਹੈ।

ਕੁਝ ਲੋਕਾਂ ਨੇ ਲਿਖਿਆ ਹੈ ਕਿ ਇਹ ਤਸਵੀਰ ਸਾਊਦੀ ਅਰਬ ਦੀ ਨਹੀਂ ਹੈ ਸਗੋ ਕੁੰਭ ਮੇਲੇ ਦੀ ਹੈ ਅਤੇ ਮੇਲੇ ਲਈ ਯੋਗੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨਜ਼ਾਰਾ ਹੈ।

ਇਹ ਸਾਰੇ ਦਾਅਵੇ ਝੂਠੇ ਹਨ। ਬੀਬੀਸੀ ਨੇ ਪਿਛਲੇ ਮਹੀਨੇ ਇਸ ਤਸਵੀਰ ਦੀ ਪੜਤਾਲ ਕੀਤੀ ਸੀ।

ਅਸਲ ਵਿੱਚ ਇਹ ਤਸਵੀਰ ਹੱਜ (ਮੱਕਾ-ਮਦੀਨਾ) ਦੇ ਸਮੇਂ ਦੀ ਹੈ।

ਅਗਸਤ 2018 ਵਿੱਚ ਇਸ ਤਸਵੀਰ ਨੂੰ ਸਾਊਦੀ ਅਰਬ ਦੇ ਕੁਝ ਮੀਡੀਆ ਘਰਾਣਿਆਂ ਨੇ ਵੀ ਛਾਪਿਆ ਸੀ।

ਜਿਸ ਥਾਂ ਦੀ ਇਹ ਤਸਵੀਰ ਹੈ, ਉਸ ਨੂੰ ਮੀਨਾ ਵੈਲੀ ਕਹਿੰਦੇ ਹਨ, ਜਿਸ ਨੂੰ 'ਟੈਂਟ ਸਿਟੀ' ਜਾਂ ਤੰਬੂਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਜਿਹੜੇ ਪੁਲ ਦੇ ਆਸੇ-ਪਾਸੇ ਇਹ ਸਾਰਾ ਇਕੱਠ ਨਜ਼ਰ ਆ ਰਿਹਾ ਹੈ, ਉਸ ਦਾ ਨਾਮ- ਕਿੰਗ ਖ਼ਾਲਿਦ ਬ੍ਰਿਜ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)