ਕਰਤਾਰਪੁਰ ਲਾਂਘਾ : ਪੰਜਾਬ ਸਰਕਾਰ ਦੀ ਮੰਗ ਦਰਸ਼ਨ ਲਈ ਪਾਸਪੋਰਟ ਨਹੀਂ, ਆਧਾਰ ਕਾਰਡ ਨੂੰ ਮਾਨਤਾ - 5 ਅਹਿਮ ਖ਼ਬਰਾਂ

ਕਰਤਾਰਪੁਰ

ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਆਏ 14 ਬਿੰਦੂਆਂ ਵਾਲੀ ਪੇਸ਼ਕਸ਼ 'ਤੇ ਪੰਜਾਬ ਸਰਕਾਰ ਨੇ ਕੁਝ ਬਿੰਦੂਆਂ 'ਤੇ ਇਤਰਾਜ਼ ਜਤਾਇਆ ਹੈ, ਜਿਵੇਂ ਕਿ ਪਾਸਪੋਰਟ ਦੇ ਆਧਾਰ 'ਤੇ ਦਰਸ਼ਨਾਂ ਲਈ ਪਾਕਿਸਤਾਨੀ ਸਰਹੱਦ ਵਿੱਚ ਐਂਟਰੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੈਪਟਨ ਸਰਕਾਰ ਦੀ ਦਲੀਲ ਹੈ ਕਿ ਪਿੰਡਾਂ ਵਿੱਚ ਰਹਿਣ ਵਾਲੇ ਵਾਧੂ ਲੋਕਾਂ ਕੋਲ ਪਾਸਪੋਰਟ ਨਹੀਂ ਹਨ, ਪਰ 99 ਫੀਸਦ ਲੋਕਾਂ ਕੋਲ ਆਧਾਰ ਕਾਰਡ ਹਨ ਜੋ ਇੱਕ ਕਾਨੂੰਨੀ ਦਸਤਾਵੇਜ਼ ਹੈ।

ਪੰਜਾਬ ਸਰਕਾਰ ਦੀ ਮੰਗ ਹੈ ਕਿ ਸ਼ਰਧਾਲੂਆਂ ਨੂੰ ਆਧਾਰ ਕਾਰਡ ਨਾਲ ਹੀ ਯਾਤਰਾ ਕਰਨ ਦਿੱਤੀ ਜਾਵੇ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਨਾਲ ਮਿਲ ਆਪਣੀ ਗੱਲ ਰੱਖੀ।

ਪਾਕਿਸਤਾਨ ਵੱਲੋਂ ਕਿਹਾ ਗਿਆ ਸੀ ਕਿ ਸ਼ੁਰੂਆਤ ਵਿੱਚ ਹਰ ਰੋਜ਼ 500 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆਉਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-

ਤਸਵੀਰ ਕੈਪਸ਼ਨ,

ਭਾਰਤ ਸਰਕਾਰ ਡਸੌ ਐਵੀਏਸ਼ਨ ਤੋਂ 36 ਰਫਾਲ ਲੜਾਕੂ ਹਵਾਈ ਜਹਾਜ਼ ਖਰੀਦ ਰਹੀ ਹੈ

CAG ਨੇ ਕੀਤਾ ਰਫਾਲ ਡੀਲ ਦੀ ਜਾਣਕਾਰੀ ਦੇਣ ਤੋਂ ਇਨਕਾਰ

ਕੰਪੈਟਰੋਲਰ ਆਡੀਟਰ ਜਨਰਲ ਯਾਨਿ ਕੈਗ ਨੇ ਰਫਾਲ ਜਾਹਜ਼ ਡੀਲ ਦੀ ਆਡਿਟ ਨਾਲ ਜੁੜੀ ਕੋਈ ਵੀ ਜਾਣਕਾਰੀ ਤੋਂ ਇਨਕਾਰ ਕਰ ਦਿੱਤਾ ਹੈ।

ਪੁਣੇ ਦੇ ਆਰਟੀਆਈ ਕਾਰੁਕਨ ਵਿਹਾਰ ਦੁਰਵੇ ਨੇ ਕੈਗ ਕੋਲੋਂ ਇੱਕ ਆਰਟੀਆਈ 'ਚ ਇਸ ਡੀਲ ਦੀ ਆਡਿਟ ਬਾਰੇ ਜਾਣਕਾਰੀ ਮੰਗੀ ਸੀ।

ਇਸ ਆਰਟੀਆਈ ਦੇ ਜਵਾਬ 'ਚ ਕੈਗ ਨੇ ਕਿਹਾ, "ਇਸ ਡੀਲ ਦੀ ਪ੍ਰਕਿਰਿਆ ਹੁਣ ਤੱਕ ਪੂਰੀ ਨਹੀਂ ਹੋਈ ਹੈ। ਇਸ ਨਾਲ ਜੁੜੀ ਜਾਣਕਾਰੀ ਸਾਂਝੀ ਕਰਨਾ ਸੰਸਦ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਇਹ ਜਾਣਕਾਰੀ ਆਰਟੀਆਈ ਐਕਟ ਦੇ ਸੈਕਸ਼ਨ 8(1)(C) ਦੇ ਤਹਿਤ ਸਾਂਝੀ ਨਹੀਂ ਕੀਤੀ ਜਾ ਸਕਦੀ।"

ਦਰਅਸਲ ਐਕਟ ਦੇ ਸੈਕਸ਼ਨ ਦੇ ਤਹਿਤ ਉਨ੍ਹਾਂ ਜਾਣਕਾਰੀਆਂ ਨੂੰ ਸਾਂਝੀ ਨਾ ਕਰਨ ਦੀ ਛੋਟ ਹੁੰਦੀ ਹੈ।

ਇਹ ਵੀ ਪੜ੍ਹੋ-

ਪੰਜਾਬ ਦੇ ਸਕੂਲਾਂ 'ਚ ਸੁਧਰਿਆ ਸਿੱਖਿਆ ਦਾ ਮਿਆਰ

ਦੇਸ ਦੇ ਪੇਂਡੂ ਇਲਾਕਿਆਂ ਵਿੱਚ ਪ੍ਰਾਈਮਰੀ ਸਰਕਾਰੀ ਸਕੂਲਾਂ ਬਾਰੇ ਜਾਰੀ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਸਰਕਾਰ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਸੁਧਰਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਏਐਸਈਆਰ ਵੱਲੋਂ ਦਿੱਲੀ ਵਿੱਚ ਜਾਰੀ ਸਾਲ 2018 ਦੀ ਗ੍ਰਾਮੀਣ ਖੇਤਰਾਂ ਦੀ ਸਿੱਖਿਆ ਸੰਬੰਧੀ ਰਿਪੋਰਟ ਵਿੱਚ ਪੰਜਾਬ ਵੀ ਉਨ੍ਹਾਂ ਕੁਝ ਸੂਬਿਆਂ 'ਚ ਸ਼ਾਮਿਲ ਹੈ, ਜਿੱਥੇ ਪ੍ਰਾਇਮਰੀ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਿਆਰ ਵਧਿਆ ਹੈ।

ਪੰਜਾਬ ਦੀ ਮਿਸਾਲ ਦਿੰਦਿਆ ਕਿਹਾ ਗਿਆ ਹੈ ਕਿ 'ਪੜ੍ਹੋ ਪੰਜਾਬ' ਪ੍ਰੋਗਰਾਮ ਪੰਜਾਬ ਵਿੱਚ ਬਹੁਤ ਵਧੀਆ ਮਾਡਲ ਬਣ ਰਿਹਾ ਹੈ।

ਤਸਵੀਰ ਕੈਪਸ਼ਨ,

ਟੈਰੀਜਾ ਮੇਅ ਦੀ ਯੋਜਨਾ ਨੂੰ 432 ਸੰਸਦ ਮੈਂਬਰਾਂ ਨੇ ਖਾਰਿਜ ਕਰ ਦਿੱਤਾ ਹੈ

ਟੈਰੀਜਾ ਮੇਅ ਦੀ ਬ੍ਰੈਗਜ਼ਿਟ ਡੀਲ ਨੂੰ ਸੰਸਦ ਨੇ ਕੀਤਾ ਖਾਰਿਜ

ਬ੍ਰੈਗਜ਼ਿਟ ਡੀਲ ਯਾਨਿ ਯੂਰਪੀ ਸੰਘ ਤੋਂ ਬਰਤਾਨੀਆ ਨੂੰ ਵੱਖ ਹੋਣ ਦੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੀਜਾ ਮੇਅ ਦੀ ਯੋਜਨਾ ਨੂੰ ਸੰਸਦ ਨੇ ਵੱਡੇ ਬਹੁਮਤ ਨਾਲ ਖਰਿਜ ਕਰ ਦਿੱਤਾ ਹੈ।

ਟੈਰੀਜਾ ਮੇਅ ਦੀ ਯੋਜਨਾ ਨੂੰ 432 ਸੰਸਦ ਮੈਂਬਰਾਂ ਨੇ ਖਾਰਿਜ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕੇਵਲ 202 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ।

ਇੱਥੋਂ ਤੱਕ ਕਿ ਖ਼ੁਦ ਟੈਰੀਜਾ ਮੇਅ ਦੀ ਕੰਜ਼ਰਵੇਟਿਵ ਪਾਰਟੀ ਦੇ 118 ਸੰਸਦ ਮੈਂਬਰਾਂ ਨੇ ਵੀ ਇਸ ਡੀਲ ਦੇ ਖ਼ਿਲਾਫ਼ ਵੋਟ ਦਿੱਤਾ ਹੈ।

ਪ੍ਰਧਾਨ ਮੰਤਰੀ ਟੈਰੀਜਾ ਮੇਅ ਦੀ ਯੋਜਨਾ ਨੂੰ ਮਿਲੀ ਇਸ ਇਤਿਹਾਸਕ ਹਾਰ ਤੋਂ ਬਾਅਦ ਵਿਰੋਧੀ ਲੈਬਰ ਪਾਰਟੀ ਨੇ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤੇ ਦਾ ਤਜਵੀਜ਼ ਦਿੱਤੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਤਸਵੀਰ ਕੈਪਸ਼ਨ,

ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੋਈ ਹੈ

ਕੀਨੀਆ : ਹੋਟਲ 'ਚ ਹਮਲਾ, ਗੋਲੀਬਾਰੀ ਜਾਰੀ

ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਇੱਕ ਹੋਟਲ 'ਚ ਹੋਏ ਹਮਲੇ ਤੋਂ ਅਜੇ ਵੀ ਗੋਲੀਬਾਰੀ ਜਾਰੀ ਹੈ।

ਅੰਦਰੂਨੀ ਮਾਮਲਿਆਂ ਦੇ ਮੰਤਰੀ ਫਰੈਡ ਮਿਤਿਆਂਗੀ ਨੇ ਪਹਿਲਾਂ ਸਾਰੀਆਂ ਇਮਾਰਤਾਂ ਨੂੰ ਸੁਰੱਖਿਅਤ ਐਲਾਨਿਆਂ ਸੀ।

ਪਰ ਸੋਸ਼ਲ ਮੀਡੀਆ ਦੇ ਅੰਦਰ ਫਸੇ ਲੋਕਾਂ ਦੇ ਰਿਸ਼ਤੇਦਾਰ ਤੇ ਦੋਸਤ ਪੋਸਟਾਂ ਸਾਂਝੀਆਂ ਕਰ ਰਹੇ ਹਨ।

ਇਸ ਹਮਲੇ 'ਚ ਮਾਰੇ ਗਏ ਤੇ ਜ਼ਖ਼ਮੀ ਲੋਕਾਂ ਦੀ ਗਿਣਤੀ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ, ਜਦਕਿ ਹਮਲਾ ਕਰਦੇ ਹੋਏ 4 ਲੋਕ ਨਜ਼ਰ ਆਏ ਦੱਸੇ ਜਾ ਰਹੇ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)