ਅਮਰੀਕਾ ਵਿੱਚ ਸ਼ੱਟਡਾਊਨ, ਸਿੱਖ ਭਾਈਚਾਰੇ ਨੇ ਲਾਇਆ ਲੰਗਰ- 5 ਅਹਿਮ ਖਬਰਾਂ

Government workers protest the government shutdown Image copyright Getty Images
ਫੋਟੋ ਕੈਪਸ਼ਨ ਅਮਰੀਕਾ ਵਿੱਚ 22 ਦਸੰਬਰ ਤੋਂ ਸੱਟਡਾਊਨ ਹੈ

ਦਿ ਟ੍ਰਿਬਿਊਨ ਮੁਤਾਬਕ ਅਮਰੀਕਾ ਵਿੱਚ ਸ਼ੱਟਡਾਊਨ ਦੇ ਚਲਦਿਆਂ ਸਿੱਖ ਭਾਈਚਾਰੇ ਵੱਲੋਂ ਟੈਕਸਾਸ ਵਿੱਚ ਸਰਕਾਰੀ ਮੁਲਜ਼ਾਮਾਂ ਲਈ ਲੰਗਰ ਲਾਇਆ ਗਿਆ ਹੈ।

ਸ਼ੱਟਡਾਊਨ ਕਾਰਨ ਤਕਰੀਬਨ 8 ਲੱਖ ਸਰਕਾਰੀ ਮੁਲਾਜ਼ਮ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਤਨਖਾਹ ਅਤੇ ਫੰਡ ਨਹੀਂ ਮਿਲ ਰਹੇ। 11 ਜਨਵਰੀ ਤੋਂ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਲੰਗਰ ਲਾਇਆ ਹੋਇਆ ਹੈ।

ਸਿੱਖ ਸੈਂਟਰ ਵੱਲੋਂ ਫੇਸਬੁੱਕ ਉੱਤੇ ਪੋਸਟ ਪਾ ਕੇ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਰਿਵਾਰ ਸਣੇ ਮੁਫ਼ਤ ਲੰਗਰ ਮੁਹੱਈਆ ਕਰਵਾਇਆ ਜਾਵੇਗਾ।

ਪਹਿਲਾਂ ਸੰਸਦ ਦੀ ਪ੍ਰਵਾਨਗੀ ਅਤੇ ਫਿਰ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਿਨਾਂ ਕਿਸੇ ਵੀ ਸੰਬੰਧਿਤ ਵਿਭਾਗ ਨੂੰ ਕੰਮ ਕਾਜ ਜਾਰੀ ਰੱਖਣ ਲਈ ਫੰਡ ਨਹੀਂ ਮਿਲਦੇ ਜਿਸ ਕਾਰਨ ਸਰਕਾਰੀ ਕੰਮ-ਕਾਜ ਠੱਪ ਹੋ ਜਾਂਦਾ ਹੈ ਜਿਸ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ।

ਛੱਤਰਪਤੀ ਮਾਮਲੇ ਵਿੱਚ ਸਜ਼ਾ ਦਾ ਐਲਾਨ ਅੱਜ

ਪੱਤਰਕਾਰ ਰਾਮ ਚੰਦਰ ਛੱਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸਪੈਸ਼ਲ ਸੀਬੀਆਈ ਕੋਰਟ ਅੱਜ ਫੈਸਲਾ ਸੁਣਾਏਗੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀ ਵੀਡੀਓ-ਕਾਨਫਰੰਸਿੰਗ ਰਾਹੀਂ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ:

11 ਜਨਵਰੀ ਨੂੰ ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਸਣੇ ਕ੍ਰਿਸ਼ਨ ਲਾਲ, ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।

Image copyright Getty Images

ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਹਰਿਆਣਾ ਸਰਕਾਰ ਨੇ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦੋ ਸੀਰੀਆਰਪੀਐਫ਼ ਦੀਆਂ ਕੰਪਨੀਆਂ ਸਿਰਸਾ ਵਿੱਚ ਤੈਨਾਤ ਹਨ। ਫਤਿਹਾਬਾਦ ਅਤੇ ਹਿਸਾਰ ਵਿੱਚ ਵੀ ਪੂਰੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ 1200 ਪੁਲਿਸ ਮੁਲਾਜ਼ਮ ਵੀ ਨਜ਼ਰ ਰੱਖਣ ਲਈ ਤਿਆਰ ਹਨ। ਸਿਰਸਾ ਵਿੱਚ ਹਰ ਪਲ ਨਜ਼ਰ ਰੱਖਣ ਲਈ ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ।

ਟਾਈਟਲਰ ਦੀ ਮੌਜੂਦਗੀ ਕਾਰਨ ਵਿਵਾਦ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸ਼ੀਲਾ ਦੀਕਸ਼ਿਤ ਨਾਲ ਸਿੱਖ ਕਤਲੇਆਮ ਮਾਮਲੇ ਵਿੱਚ ਮੁਲਜ਼ਮ ਜਗਦੀਸ਼ ਟਾਈਟਲਰ ਵੱਲੋਂ ਮੰਚ ਸਾਂਝਾ ਕਰਨ 'ਤੇ ਹੰਗਾਮਾ ਹੋ ਗਿਆ ਹੈ।

Image copyright Getty Images

ਸ਼ੀਲਾ ਦੀਕਸ਼ਿਤ ਨੂੰ ਦਿੱਲੀ ਕਾਂਗਰਸ ਦਾ ਮੁਖੀ ਨਿਯੁਕਤ ਕੀਤੇ ਜਾਣ ਦੇ ਸਮਾਗਮ ਵਿੱਚ ਜਗਦੀਸ਼ ਟਾਈਟਲਰ ਪਹਿਲੀ ਕਤਾਰ ਵਿੱਚ ਬੈਠੇ ਸਨ।

ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਰਤ ਕੌਰ ਬਾਦਲ ਨੇ ਮਾਸੂਮਾਂ ਦੇ ਕਾਤਲਾਂ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਲਾਇਆ।

ਇਸ ਤੋਂ ਇਲਾਵਾ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਨਿੰਦਾ ਕੀਤੀ।

ਡੀਜੀਪੀ ਦੀ ਚੋਣ ਲਈ 5 ਸੂਬਿਆਂ ਦੀ ਅਰਜ਼ੀ ਰੱਦ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸੂਬੇ ਦੇ ਮੁਖੀ ਦੀ ਚੋਣ ਲਈ ਪੰਜ ਸੂਬਿਆਂ ਵੱਲੋਂ ਪਾਈ ਗਈ ਅਰਜ਼ੀ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤੀ ਹੈ।

ਪੰਜਾਬ, ਹਰਿਆਣਾ, ਕੇਰਲ, ਬਿਹਾਰ, ਪੱਛਮ ਬੰਗਾਲ ਨੇ ਅਦਾਲਤ ਦਾ ਜੁਲਾਈ 2018 ਦਾ ਫੈਸਲਾ ਬਦਲਣ ਲਈ ਅਰਜ਼ੀ ਦਾਖਿਲ ਕੀਤੀ ਸੀ ਕਿ ਡੀਜੀਪੀ ਦੀ ਚੋਣ ਦਾ ਅਧਿਕਾਰ ਯੂਪੀਐਸਸੀ ਦੀ ਥਾਂ ਸੂਬਾ ਸਰਕਾਰਾਂ ਨੂੰ ਸੌਂਪ ਦਿੱਤਾ ਜਾਵੇ।

ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜ

ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਖਿਲਾਫ਼ ਸੰਸਦ ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਵਿਰੋਧੀ ਧਿਰ ਲੇਬਰ ਪਾਰਟੀ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਲੈ ਕੇ ਆਈ ਸੀ।

Image copyright Getty Images

325 ਸੰਸਦ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ ਜਦੋਂਕਿ 306 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ।

ਇਸ ਤੋਂ ਬਾਅਦ ਟੈਰੀਜ਼ਾ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਿੱਜੀ ਹਿੱਤਾਂ ਨੂੰ ਪਾਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਅਤੇ ਬਰੈਗਜ਼ਿਟ ਲਈ ਰਾਹ ਲੱਭਣ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)