ਪ੍ਰਣਬ ਮੁਖਰਜੀ, ਭੂਪੇਨ ਹਜ਼ਾਰਿਕਾ ਅਤੇ ਨਾਨਾਜੀ ਦੇਸ਼ਮੁਖ ਨੂੰ ਭਾਰਤ ਰਤਨ, ਜਾਣੋ ਇਨ੍ਹਾਂ ਸ਼ਖਸੀਅਤਾਂ ਬਾਰੇ

ਨਾਨਾਜੀ ਦੇਸ਼ਮੁਖ, ਡਾ, ਭੂਪੇਂਦਰ ਹਜ਼ਾਰਿਕਾ ਤੇ ਪ੍ਰਣਬ ਮੁਖਰਜੀ Image copyright Getty Images

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪ੍ਰਣਬ ਮੁਖਰਜੀ, ਨਾਨਾਜੀ ਦੇਸ਼ਮੁਖ ਤੇ ਡਾ. ਭੂਪੇਨ ਹਜ਼ਾਰਿਕਾ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ।

ਨਾਨਾਜੀ ਦੇਸਮੁਖ ਅਤੇ ਡਾ. ਭੂਪੇਨ ਹਜ਼ਾਰਿਕਾ ਨੂੰ ਭਾਰਤ ਰਤਨ ਮਰਨੋਪਰੰਤ ਦਿੱਤਾ ਜਾ ਰਿਹਾ ਹੈ ਜਦਕਿ ਕਾਂਗਰਸ ਦੇ ਦਿੱਗਜ ਨੇਤਾ ਪ੍ਰਣਬ ਮੁਖਰਜੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਹਿ ਚੁੱਕੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਤਿੰਨਾਂ ਨੂੰ ਭਾਰਤ ਰਤਨ ਦਿੱਤੇ ਜਾਣ ਬਾਰੇ ਵੱਖ-ਵੱਖ ਟਵੀਟ ਕਰਕੇ ਇਨ੍ਹਾਂ ਦੇ ਯੋਗਦਾਨਾਂ ਬਾਰੇ ਦੱਸਿਆ ਹੈ।

ਇਹ ਵੀ ਪੜ੍ਹੋ:-

ਸਮਾਜਿਕ ਕਾਰਕੁਨ ਨਾਨਾਜੀ ਦੇਸ਼ਮੁਖ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਸੰਘ ਨਾਲ ਜੁੜੇ ਰਹੇ ਸਨ। ਡਾ. ਭੂਪੇਨ ਹਜ਼ਾਰਿਕਾ ਦੇਸ ਦੇ ਨਾਮਚੀਨ ਸੰਗੀਤਕਾਰ ਅਤੇ ਗਾਇਕ ਰਹੇ ਹਨ।

ਨਾਨਾਜੀ ਦੇਸ਼ਮੁਖ ਦਾ ਸਫ਼ਰ

11 ਅਕਤੂਬਰ 1916 ਨੂੰ ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਜਨਮੇ ਨਾਨਾਜੀ ਦੇਸ਼ਮੁਖ ਮੂਲ ਰੂਪ ਨਾਲ ਸਮਾਜਸੇਵੀ ਰਹੇ ਹਨ। 1977 ਵਿੱਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਮੋਰਾਰਜੀ ਦੇਸਾਈ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਿਲ ਕੀਤਾ ਸੀ।

ਪਰ ਨਾਨਾਜੀ ਦੇਸ਼ਮੁਖ ਨੇ ਕਿਹਾ ਸੀ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਰਕਾਰ ਤੋਂ ਬਾਹਰ ਰਹਿ ਕੇ ਸਮਾਜਸੇਵਾ ਕਰਨੀ ਚਾਹੀਦੀ ਹੈ। ਉਸ ਵੇਲੇ ਉਹ ਬਲਰਾਮਪੁਰ ਸੀਟ ਤੋਂ ਜਿੱਤੇ ਸਨ।

Image copyright Getty Images

1980 ਵਿੱਚ ਐਕਟਿਵ ਸਿਆਸਤ ਤੋਂ ਉਨ੍ਹਾਂ ਨੇ ਸੰਨਿਆਸ ਲੈ ਲਿਆ ਸੀ ਪਰ ਦੀਨ ਦਇਆਲ ਸ਼ੋਧ ਸੰਸਥਾਨ ਦੀ ਸਥਾਪਨਾ ਕਰਕੇ ਉਹ ਸਮਾਜ ਸੇਵਾ ਨਾਲ ਜੁੜੇ ਰਹੇ ਸਨ।

ਅਟਲ ਬਿਹਾਰੀ ਵਾਜਪਈ ਸਰਕਾਰ ਨੇ 1999 ਵਿੱਚ ਉਨ੍ਹਾਂ ਨੂੰ ਰਾਜਸਭਾ ਮੈਂਬਰ ਬਣਾਇਆ ਗਿਆ ਅਤੇ ਉਸੇ ਸਾਲ ਸਮਾਜ ਸੇਵਾ ਲਈ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

95 ਸਾਲ ਦੀ ਉਮਰ ਵਿੱਚ ਨਾਨਾਜੀ ਦੇਸ਼ਮੁਖ ਦਾ ਦੇਹਾਂਤ 27 ਫਰਵਰੀ, 2010 ਨੂੰ ਚਿਤੱਕਕੂਟ ਵਿੱਚ ਹੋਇਆ ਸੀ।

ਭੂਪੇਨ ਹਜ਼ਾਰਿਕਾ ਦਾ ਯੋਗਦਾਨ

ਭੂਪੇਨ ਹਜ਼ਾਰਿਕਾ ਗਾਇਕ ਅਤੇ ਸੰਗੀਤਕਾਰ ਹੋਣ ਦੇ ਨਾਲ ਹੀ ਇੱਕ ਕਵੀ, ਫਿਲਮ ਨਿਰਮਾਤਾ, ਲੇਖਕ ਅਤੇ ਆਸਾਮ ਦੇ ਸੱਭਿਆਚਾਰ ਅਤੇ ਸੰਗੀਤ ਦੇ ਚੰਗੇ ਜਾਣਕਾਰ ਸਨ।

ਇਹ ਵੀ ਪੜ੍ਹੋ:-

ਉਨ੍ਹਾਂ ਦਾ ਦੇਹਾਂਤ ਪੰਜ ਨਵੰਬਰ, 2011 ਨੂੰ ਹੋਇਆ ਸੀ। ਉਨਾਂ ਨੂੰ ਦੱਖਣੀ ਏਸ਼ੀਆ ਦੀ ਸਭ ਤੋਂ ਮਸ਼ਹੂਰ ਸ਼ਖਸ਼ੀਅਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਰਿਹਾ ਸੀ।

Image copyright Getty Images

ਆਪਣੀ ਮੂਲ ਭਾਸ਼ਾ ਆਸਾਮੀ ਦੇ ਇਲਾਵਾ ਭੂਪੇਨ ਹਜ਼ਾਰਿਕਾ ਨੇ ਹਿੰਦੀ, ਬੰਗਾਲੀ ਸਣੇ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਗੀਤ ਗਾਏ ਹਨ।

ਪੰਜ ਦਹਾਕਿਆਂ ਦੇ ਆਗੂ ਪ੍ਰਣਬ ਮੁਖਰਜੀ

ਕਰੀਬ ਪੰਜ ਦਹਾਕਿਆਂ ਤੱਕ ਦੇਸ ਦੀ ਸਿਆਸਤ ਵਿੱਚ ਐਕਟਿਵ ਰਹੇ ਪ੍ਰਣਬ ਮੁਖਰਜੀ ਦੇਸ ਦੇ 13ਵੇਂ ਰਾਸ਼ਟਰਪਤੀ ਰਹੇ ਹਨ। ਹਾਲ ਵਿੱਚ ਹੀ ਸਾਲਾਂ ਤੋਂ ਨਰਿੰਦਰ ਮੋਦੀ ਨਾਲ ਨਜ਼ਦੀਕੀ ਅਤੇ ਸਵੈਮ ਸੇਵਕ ਸੰਘ ਦੇ ਮੁੱਖ ਦਫਤਰ ਜਾਣ ਕਾਰਨ ਚਰਚਾ ਵਿੱਚ ਰਹੇ ਪ੍ਰਣਬ ਮੁਖਰਜੀ ਨੂੰ ਕਦੇ ਕਾਂਗਰਸ ਪਾਰਟੀ ਦਾ ਸੰਕਟ ਮੋਚਕ ਮੰਨਿਆ ਜਾਂਦਾ ਸੀ।

ਉਹ ਜੁਲਾਈ 1969 ਵਿੱਚ ਪਹਿਲੀ ਵਾਰ ਰਾਜ ਸਭਾ ਵਿੱਚ ਚੁਣ ਕੇ ਆਏ। ਉਸ ਤੋਂ ਬਾਅਦ ਉਹ 1975, 1981,1993 ਅਤੇ 1999 ਵਿੱਚ ਰਾਜਸਭਾ ਲਈ ਚੁਣੇ ਗਏ। ਉਹ 1980 ਤੋਂ 1985 ਤੱਕ ਸੂਬੇ ਵਿੱਚ ਸਦਨ ਦੇ ਨੇਤਾ ਵੀ ਰਹੇ ਹਨ। ਮੁਖਰਜੀ ਨੇ ਮਈ 2004 ਵਿੱਚ ਲੋਕ ਸਭਾ ਦੀ ਚੋਣ ਜਿੱਤੀ ਅਤੇ ਉਦੋਂ ਤੋਂ ਹੀ ਕਾਂਗਰਸ ਦੀ ਪਾਰਲੀਮੈਂਟ ਵਿੱਚ ਅਗਵਾਈ ਉਨ੍ਹਾਂ ਦੇ ਹੱਥ ਵਿੱਚ ਰਹੀ।

Image copyright Getty Images

ਫਰਵਰੀ 1973 ਵਿੱਚ ਪਹਿਲੀ ਵਾਰ ਉਹ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਮੁਖਰਜੀ ਨੇ ਕਰੀਬ ਚਾਲੀਸ ਸਾਲ ਵਿੱਚ ਕਾਂਗਰਸ ਜਾਂ ਉਨ੍ਹਾਂ ਦੀ ਅਗਵਾਈ ਵਾਲੀ ਪਾਰਟੀ ਵਿੱਚ ਮੰਤਰੀ ਦਾ ਅਹੁਦਾ ਸਾਂਭਿਆ।

2004 ਤੋਂ 2014 ਤੱਕ ਦੀ ਯੂਪੀਏ ਸਰਕਾਰ ਵਿੱਚ ਪ੍ਰਣਬ ਮੁਖਰਜੀ ਕੇਂਦਰ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਸੰਕਟਮੋਚਕ ਵਜੋਂ ਕੰਮ ਕਰਦੇ ਰਹੇ ਹਨ ਅਤੇ ਬਾਅਦ ਵਿੱਚ ਪੰਜ ਸਾਲ ਤੱਕ ਦੇਸ ਦੇ ਰਾਸ਼ਟਰਪਤੀ ਰਹੇ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)