ਝਾਂਸੀ ਦੀ ਰਾਣੀ ਲਕਸ਼ਮੀਬਾਈ ਅਤੇ ਆਸਟਰੇਲੀਆ ਦੇ ਵਕੀਲ ਦੀ ਦੇਰ ਰਾਤ ਤੱਕ ਚੱਲੀ ਉਹ ਮੁਲਾਕਾਤ

ਮਣੀਕਰਣਿਕਾ, ਝਾਂਸੀ ਦੀ ਰਾਣੀ ਲਕਸ਼ਮੀਬਾਈ

ਇਹ ਲੇਖ ਜੌਨ ਲੈਂਗ ਦੀ ਕਿਤਾਬ 'ਵੰਡਰਿਗਜ਼ ਇਨ ਇੰਡੀਆ ਐਂਡ ਅਦਰ ਸਕੈਚਜ਼ ਆਫ਼ ਲਾਈਫ਼ ਇਨ ਹਿੰਦੁਸਤਾਨ' ਦੇ ਇੱਕ ਅਧਿਆਇ 'ਰਾਣੀ ਆਫ਼ ਝਾਂਸੀ' ਦਾ ਤਰਜਮਾ ਹੈ।

ਜੌਨ ਲੈਂਗ ਆਸਟਰੇਲੀਆਈ ਵਕੀਲ ਅਤੇ ਨਾਵਲਕਾਰ ਸਨ। ਇਹ ਅਧਿਆਇ ਜੌਨ ਲੈਂਗ ਦੀ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੇ ਨਾਲ ਹੋਈ ਮੁਲਾਕਾਤ 'ਤੇ ਆਧਾਰਿਤ ਹੈ।

ਰਾਣੀ ਲਕਸ਼ਮੀਬਾਈ ਨੇ ਸਾਲ 1854 ਵਿੱਚ ਆਸਟਰੇਲੀਆ ਦੇ ਵਕੀਲ ਜੌਨ ਲੈਂਗ ਨੂੰ ਨਿਯੁਕਤ ਕੀਤਾ ਤਾਂ ਜੋ ਉਹ ਝਾਂਸੀ ਦੇ ਅਧਿਗ੍ਰਹਿਣ ਖ਼ਿਲਾਫ਼ ਈਸਟ ਇੰਡੀਆ ਕੰਪਨੀ ਦੇ ਸਾਹਮਣੇ ਅਰਜ਼ੀ ਦਾਖ਼ਲ ਕਰੇ। ਉਨ੍ਹਾਂ ਦੀ ਇਹ ਕਿਤਾਬ 1861 ਵਿੱਚ ਪ੍ਰਕਾਸ਼ਿਤ ਹੋਈ ਸੀ।

ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੱਲੋਂ ਝਾਂਸੀ ਨੂੰ ਕੰਪਨੀ ਰਾਜ ਵਿੱਚ ਰਲੇਵਾਂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਇੱਕ ਮਹੀਨਾ ਬਾਅਦ ਮੈਨੂੰ ਰਾਣੀ ਵੱਲੋਂ ਇੱਕ ਚਿੱਠੀ ਮਿਲੀ।

ਫ਼ਾਰਸੀ ਵਿੱਚ ਇਹ ਚਿੱਠੀ ਇੱਕ ਸਵਰਣ ਪੱਤਰ 'ਤੇ ਲਿਖੀ ਹੋਈ ਸੀ, ਜਿਸ ਵਿੱਚ ਆਪਣੇ ਰਾਜ ਦਾ ਦੌਰਾ ਕਰਨ ਲਈ ਬੇਨਤੀ ਕੀਤੀ ਸੀ। ਇਹ ਚਿੱਠੀ ਝਾਂਸੀ ਰਾਜ ਦੇ ਦੋ ਅਧਿਕਾਰੀ ਲੈ ਕੇ ਆਏ ਸਨ, ਇੱਕ ਤਾਂ ਝਾਂਸੀ ਦੇ ਵਿੱਤ ਮੰਤਰੀ ਸਨ ਅਤੇ ਦੂਜੇ ਅਧਿਕਾਰੀ ਰਾਣੀ ਦੇ ਮੁੱਖ ਵਕੀਲ ਸਨ।

ਝਾਂਸ ਦੀ ਆਮਦਨ ਉਸ ਦੌਰ ਵਿੱਚ ਕਰੀਬ 6 ਲੱਖ ਰੁਪਏ ਸਲਾਨਾ ਸੀ। ਸਰਕਾਰੀ ਖਰਚੇ ਅਤੇ ਰਾਜਾ ਦੀ ਫੌਜ 'ਤੇ ਹੋਣ ਵਾਲੇ ਖਰਚੇ ਤੋਂ ਬਾਅਦ ਕਰੀਬ ਢਾਈ ਲੱਖ ਰੁਪਏ ਬਚ ਜਾਂਦੇ ਸਨ। ਸੈਨਿਕਾਂ ਦੀ ਸੰਖਿਆ ਬਹੁਤ ਜ਼ਿਆਦਾ ਨਹੀਂ ਸੀ, ਸਭ ਮਿਲ ਕੇ ਕਰੀਬ ਇੱਕ ਹਜ਼ਾਰ ਸੈਨਿਕ ਹੋਣਗੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਸਤੇ ਘੁੜਸਵਾਰ ਸਨ।

ਇਹ ਵੀ ਪੜ੍ਹੋ:

ਜਦੋਂ ਅੰਗਰੇਜ਼ਾਂ ਨੇ ਝਾਂਸੀ ਨੂੰ ਆਪਣੇ ਸ਼ਾਸਨ ਵਿੱਚ ਮਿਲਾਉਣ ਦਾ ਸਮਝੌਤਾ ਕੀਤਾ ਸੀ ਉਦੋਂ ਸਮਝੌਤੇ ਮੁਤਾਬਕ ਰਾਣੀ ਨੂੰ 60 ਹਜ਼ਾਰ ਰੁਪਏ ਸਲਾਨਾ ਪੈਂਸ਼ਨ ਮਿਲਦੀ ਸੀ, ਜਿਸ ਵਿੱਚ ਹਰ ਮਹੀਨੇ ਭੁਗਤਾਨ ਹੋਣਾ ਸੀ।

ਕਾਨੂੰਨੀ ਤਰੀਕੇ ਨਾਲ ਗੋਦ ਲਿਆ ਸੀ ਵਾਰਿਸ ਪਰ...

ਰਾਣੀ ਨੇ ਮੈਨੂੰ ਝਾਂਸੀ ਬੁਲਾਇਆ ਤਾਂ ਇਸਦਾ ਉਦੇਸ਼ ਝਾਂਸੀ ਨੂੰ ਅੰਗਰੇਜ਼ੀ ਸ਼ਾਸਨ ਵਿੱਚ ਮਿਲਾਉਣ ਦਾ ਹੁਕਮ ਰੱਦ ਕੀਤੇ ਜਾਣ ਜਾਂ ਵਾਪਿਸ ਲਏ ਜਾਣ ਦੀ ਸੰਭਾਵਨਾ ਨੂੰ ਲੱਭਣਾ ਸੀ।

ਹਾਲਾਂਕਿ ਮੈਂ ਗਵਰਨਰ ਜਨਰਲ ਦਾ ਏਜੰਟ ਰਹਿ ਚੁੱਕਿਆ ਸੀ ਅਤੇ ਮੈਨੂੰ ਵੀ ਭਾਰਤ ਦੇ ਦੂਜੇ ਅਧਿਕਾਰੀਆਂ ਦੀ ਤਰ੍ਹਾਂ ਲਗਦਾ ਸੀ ਕਿ ਝਾਂਸੀ ਦਾ ਕੰਪਨੀ ਸ਼ਾਸਨ ਵਿੱਚ ਰਲੇਵੇ ਦਾ ਫ਼ੈਸਲਾ ਸਹੀ ਨਹੀਂ ਹੈ ਸਗੋਂ ਅਨਿਆ ਵਰਗਾ ਹੈ। ਇਸ ਮਾਮਲੇ ਨਾਲ ਜੁੜੇ ਤੱਥ ਇਸ ਤਰ੍ਹਾਂ ਸਨ- ਮ੍ਰਿਤਕ ਰਾਜਾ ਦੀ ਆਪਣੀ ਇਕਲੌਤੀ ਪਤਨੀ ਨਾਲ ਕੋਈ ਵਿਵਾਦ ਨਹੀਂ ਸੀ।

ਰਾਜਾ ਨੇ ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਆਪਣੇ ਪੂਰੇ ਹੋਸ਼ ਵਿੱਚ ਜਨਤਕ ਤੌਰ 'ਤੇ ਆਪਣਾ ਵਾਰਿਸ ਗੋਦ ਲਿਆ ਸੀ। ਉਨ੍ਹਾਂ ਨੇ ਇਸਦੇ ਬਾਰੇ ਬ੍ਰਿਟਿਸ਼ ਸਰਕਾਰ ਨੂੰ ਢੁਕਵੇਂ ਤਰੀਕੇ ਨਾਲ ਸੂਚਨਾ ਵੀ ਦਿੱਤੀ ਸੀ।

ਅਜਿਹੇ ਮਾਮਲਿਆਂ ਵਿੱਚ ਫਰਜ਼ੀਵਾੜੇ ਨੂੰ ਰੋਕਣ ਲਈ ਸਰਕਾਰ ਨੇ ਜਿਸ ਤਰ੍ਹਾਂ ਦੀ ਵਿਵਸਥਾ ਅਪਣਾਈ ਹੋਈ ਸੀ, ਉਸਦਾ ਪੂਰਾ ਪਾਲਣ ਕੀਤਾ ਗਿਆ ਸੀ। ਰਾਜਾ ਨੇ ਸੈਂਕੜੇ ਲੋਕਾਂ ਨੂੰ ਗਵਰਨਰ ਜਨਰਲ ਦੇ ਨੁਮਾਇੰਦੇ ਦੀ ਮੌਜੂਦਗੀ ਵਿੱਚ ਬੱਚੇ ਨੂੰ ਗੋਦ ਲਿਆ ਸੀ।

ਇਸ ਮੌਕੇ 'ਤੇ ਉਨ੍ਹਾਂ ਨੇ ਪੂਰੀ ਤਰ੍ਹਾਂ ਪ੍ਰਮਾਣਿਤ ਦਸਤਾਵੇਜ਼ਾਂ ਦੇ ਆਧਾਰ 'ਤੇ ਬੱਚੇ ਨੂੰ ਗੋਦ ਲਏ ਜਾਣ ਦਾ ਐਲਾਨ ਕੀਤਾ ਸੀ। ਰਾਜਾ ਬ੍ਰਾਹਮਣ ਸਨ ਅਤੇ ਉਨ੍ਹਾਂ ਨੇ ਆਪਣੇ ਕਰੀਬੀ ਰਿਸ਼ਤੇਦਾਰ ਦੇ ਬੱਚੇ ਨੂੰ ਗੋਦ ਲਿਆ ਸੀ। ਉਹ ਬ੍ਰਿਟੇਸ਼ ਸਰਕਾਰ ਦੇ ਭਰੋਸੇਮੰਦ ਰਾਜਿਆਂ ਵਿੱਚੋਂ ਸਨ।

ਲਾਰਡ ਵਿਲੀਅਮ ਬੈਂਟਿਕ ਨੇ ਰਾਜਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਭਰਾ ਨੂੰ ਇੱਕ ਚਿੱਠੀ ਵੀ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੂੰ ਰਾਜਾ ਕਿਹਾ ਗਿਆ ਸੀ ਅਤੇ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਵਾਰਿਸ ਅਤੇ ਗੋਦ ਲਏ ਵਾਰਿਸ ਦੇ ਲਈ, ਉਨ੍ਹਾਂ ਦੇ ਰਾਜਾ ਅਤੇ ਉਸਦੀ ਆਜ਼ਾਦੀ ਦੀ ਗਾਰੰਟੀ ਦਿੱਤੀ ਗਈ ਸੀ।

ਕਥਿਤ ਰੂਪ ਤੋਂ ਕਿਹਾ ਜਾਂਦਾ ਹੈ ਕਿ ਲਾਰਡ ਵਿਲੀਅਮ ਬੈਂਟਿਕ ਦੇ ਇਸ ਸਮਝੌਤੇ ਦਾ ਬਾਅਦ ਵਿੱਚ ਉਲੰਘਣ ਕੀਤਾ ਗਿਆ, ਜਿਸ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਵੀ ਨਹੀਂ ਹੈ।

ਪੇਸ਼ਵਾ ਦੇ ਸਮੇਂ ਝਾਂਸੀ ਦੇ ਮ੍ਰਿਤਕ ਰਾਜਾ ਸਿਰਫ਼ ਇੱਕ ਵੱਡੇ ਜ਼ਿਮੀਦਾਰ ਸਨ ਅਤੇ ਉਹ ਸਿਰਫ਼ ਜ਼ਿਮੀਦਾਰ ਰਹਿੰਦੇ ਤਾਂ ਉਨ੍ਹਾਂ ਦੀ ਵਿਰਾਸਤ ਦਾ ਮੁੱਦਾ ਕਦੇ ਨਹੀਂ ਉਭਰਦਾ ਅਤੇ ਨਾ ਹੀ ਉਨ੍ਹਾਂ ਦੀ ਆਖ਼ਰੀ ਇੱਛਾ ਦੀ ਗੱਲ ਹੁੰਦੀ।

ਪਰ ਰਾਜਾ ਦੇ ਤੌਰ 'ਤੇ ਉਨ੍ਹਾਂ ਨੂੰ ਅਪਨਾਉਣ ਦੇ ਚਲਦੇ ਉਨ੍ਹਾਂ ਦੀ ਜਾਇਦਾਦ ਦੇ ਕੰਪਨੀ ਸ਼ਾਸਨ ਵਿੱਚ ਰਲੇਵੇਂ ਦੀ ਨੌਬਤ ਆਈ, ਇਸਦੇ ਬਦਲੇ ਉਨ੍ਹਾਂ ਨੂੰ ਸਲਾਨਾ 60 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਪ੍ਰਬੰਧ ਕੀਤਾ ਗਿਆ। ਇਹ ਗੱਲ ਪਾਠਕਾਂ ਨੂੰ ਭਾਵੇਂ ਕਿੰਨੀ ਵੀ ਮਾੜੀ ਕਿਉਂ ਨਾ ਲੱਗ ਰਹੀ ਹੋਵੇ ਪਰ ਇਹ ਸੱਚ ਤਾਂ ਹੈ।

ਜਦੋਂ ਮੈਨੂੰ ਰਾਣੀ ਦੀ ਚਿੱਠੀ ਮਿਲੀ ਉਦੋਂ ਮੈਂ ਆਗਰਾ ਵਿੱਚ ਸੀ। ਝਾਂਸੀ ਤੋਂ ਆਗਰਾ ਪੁੱਜਣ ਵਿੱਚ ਦੋ ਦਿਨ ਦਾ ਸਮਾਂ ਲਗਦਾ ਸੀ। ਜਦੋਂ ਮੈਂ ਝਾਂਸੀ ਤੋਂ ਚਲਾ ਗਿਆ ਸੀ, ਉਦੋਂ ਮੇਰੀਆਂ ਭਾਵਨਾਵਾਂ ਇਸ ਮਹਿਲਾ ਪ੍ਰਤੀ ਹੋ ਗਈਆਂ ਸਨ। ਰਾਜਾ ਨੇ ਜਿਸ ਬੱਚੇ ਨੂੰ ਗੋਦ ਲਿਆ ਸੀ ਉਹ ਸਿਰਫ਼ 6 ਸਾਲ ਦਾ ਸੀ।

ਉਸਦੇ ਬਾਲਗ ਹੋਣ ਤੱਕ ਰਾਜਾ ਦੀ ਵਸੀਅਤ ਮੁਤਾਬਕ ਰਾਣੀ ਨੂੰ ਬੱਚੇ ਦੇ ਗਾਰਡੀਅਨ ਹੋਣ ਦੇ ਨਾਲ-ਨਾਲ ਰਾਜਗੱਦੀ ਵੀ ਸੰਭਾਲਣੀ ਸੀ।

ਅਜਿਹੇ ਵਿੱਚ ਖ਼ੁਦ ਸੈਨਿਕ ਰਹੀ ਕਿਸੇ ਮਹਿਲਾ ਲਈ ਕੋਈ ਛੋਟੀ ਗੱਲ ਨਹੀਂ ਸੀ ਕਿ ਉਹ ਆਪਣੀ ਸਥਿਤੀ ਨੂੰ ਛੱਡ ਕੇ ਸਲਾਨਾ 60 ਹਜ਼ਾਰ ਰੁਪਏ ਦੀ ਪੈਨਸ਼ਨ ਲੈਣ ਵਾਲੀ ਬਣ ਜਾਵੇਗੀ।

ਆਗਰਾ ਤੋਂ ਝਾਂਸੀ ਤੱਕ ਦਾ ਉਹ ਸਫ਼ਰ

ਮੈਂ ਝਾਂਸੀ ਦੀ ਰਾਣੀ ਦੇ ਨਿਵਾਸ ਦੀ ਆਪਣੀ ਯਾਤਰਾ ਵਿਸਥਾਰ ਵਿੱਚ ਦੱਸਦਾ ਹਾਂ। ਮੈਂ ਸ਼ਾਮ ਦੇ ਸਮੇਂ ਆਪਣੀ ਪਾਲਿਕਾਨੁਮਾ ਬੱਘੀ ਵਿੱਚ ਬੈਠਾ ਹੋਇਆ ਸੀ ਅਤੇ ਅਗਲੀ ਸਵੇਰ ਦਿਨ ਦੀ ਰੌਸ਼ਨੀ ਵਿੱਚ ਗਵਾਲੀਅਰ ਪਹੁੰਚਿਆ ਸੀ। ਕੈਂਟੀ ਦੀ ਇਹੀ ਕੋਈ ਡੇਢ ਕਿੱਲੋਮੀਟਰ ਦੀ ਦੂਰੀ 'ਤੇ ਝਾਂਸੀ ਦੇ ਰਾਜਾ ਦਾ ਛੋਟਾ ਜਿਹਾ ਘਰ ਸੀ, ਉੱਥੇ ਹੀ ਮੈਂ ਠਹਿਰਣਾ ਸੀ।

ਮੈਨੂੰ ਉੱਥੇ ਇੱਕ ਮੰਤਰੀ ਅਤੇ ਵਕੀਲ ਲੈ ਗਏ ਜਿਹੜੇ ਮੇਰੇ ਨਾਲ ਸਨ। ਦਸ ਵਜੇ ਦੇ ਕਰੀਬ ਨਾਸ਼ਤਾ ਕਰਨ ਤੋਂ ਬਾਅਦ ਮੈਂ ਆਪਣੇ ਹੁੱਕੇ ਤੋਂ ਤੰਬਾਕੂ ਪੀਤਾ। ਹੁਣ ਅਸੀਂ ਉੱਥੋਂ ਜਾਣਾ ਸੀ।

ਦਿਨ ਕਾਫ਼ੀ ਗਰਮ ਸੀ ਪਰ ਰਾਣੀ ਨੇ ਮੇਰੇ ਲਈ ਵੱਡੀ ਜਿਹੀ ਆਰਾਮਦਾਇਕ ਬੱਘੀ ਭੇਜੀ ਸੀ, ਜਿਹੜੀ ਕਿਸੇ ਛੋਟੇ ਕਮਰੇ ਦੀ ਤਰ੍ਹਾਂ ਸੀ ਜਿਸ ਵਿੱਚ ਹਰ ਤਰ੍ਹਾਂ ਦੀ ਸਹੂਲਤ ਸੀ। ਇੱਕ ਪੱਖਾ ਵੀ ਲੱਗਿਆ ਹੋਇਆ ਸੀ ਜਿਸ ਨੂੰ ਝੱਲਣ ਲਈ ਇੱਕ ਨੌਕਰ ਵੀ ਸੀ।

ਪਾਲਕੀ ਦੇ ਅੰਦਰ ਮੇਰੇ ਤੋਂ ਇਲਾਵਾ ਮੰਤਰੀ ਅਤੇ ਵਕੀਲ ਵੀ ਸਨ, ਨਾਲ ਹੀ ਇੱਕ ਖਾਨਸਾਮਾ ਵੀ ਸੀ ਜਿਹੜਾ ਗੋਡਿਆਂ ਵਿੱਚ ਆਪਣੀ ਅੰਗੀਠੀ ਫਸਾ ਕੇ ਕਦੇ ਪਾਣੀ ਗਰਮ ਕਰਦਾ ਤਾਂ ਕਦੇ ਸ਼ਰਾਬ ਅਤੇ ਬੀਅਰ ਤਾਂ ਜੋ ਪਿਆਸ ਲੱਗਣ 'ਤੇ ਜਿਹੜੀ ਚੀਜ਼ ਮੈਂ ਮੰਗਾਂ ਉਹ ਤੁਰੰਤ ਦੇ ਸਕੇ।

ਇਸ ਬੱਗੀ ਦਾ ਭਾਰ ਝੱਲਣ ਵਾਲੇ ਦੋ ਘੋੜੇ ਤੇਜ਼ ਰਫ਼ਤਾਰ ਵਿੱਚ ਦੌੜ ਰਹੇ ਸਨ। ਦੋਵੇਂ ਘੋੜੇ ਜ਼ਮੀਨ ਤੋਂ 17 ਹੱਥ ਦੀ ਉੱਚਾਈ ਜਿੰਨੇ ਲੰਬੇ ਸਨ। ਰਾਜਾ ਨੇ ਇਨ੍ਹਾਂ ਨੂੰ ਫਰਾਂਸ ਤੋਂ 15 ਹਜ਼ਾਰ ਰੁਪਏ ਵਿੱਚ ਮੰਗਵਾਇਆ ਸੀ।

Image copyright JHANSI KI RANI MOVIE

ਕਈ ਥਾਵਾਂ 'ਤੇ ਰਸਤਾ ਵੀ ਖਰਾਬ ਸੀ ਪਰ ਔਸਤਨ ਅਸੀਂ ਪ੍ਰਤੀ ਘੰਟਾ ਨੌਂ ਮੀਲ ਦੀ ਦੂਰੀ ਤੈਅ ਕਰ ਰਹੇ ਸੀ। ਕਰੀਬ ਦੋ ਵਜੇ ਦੁਪਹਿਰ ਵੇਲੇ ਅਸੀਂ ਝਾਂਸੀ ਦੇ ਖੇਤਰ ਵਿੱਚ ਪਹੁੰਚ ਗਏ।

ਇਸ ਦੌਰਾਨ ਦੋ ਵਾਰ ਬੱਘੀ ਖਿੱਚਣ ਵਾਲੇ ਘੋੜਿਆਂ ਨੂੰ ਬਦਲਿਆ ਜਾ ਚੁੱਕਿਆ ਸੀ ਅਤੇ ਅਜੇ ਵੀ ਅਸੀਂ ਨੌਂ ਮੀਲ ਦੀ ਦੂਰੀ ਤੈਅ ਕਰਨੀ ਸੀ।

ਪਹਿਲਾਂ ਤਾਂ ਸਾਡੇ ਨਾਲ ਸਿਰਫ਼ 4 ਘੁੜਸਵਾਰ ਸੈਨਿਕ ਸਨ ਪਰ ਝਾਂਸੀ ਦੀ ਸਰਹੱਦ ਵਿੱਚ ਪਹੁੰਚਦੇ ਹੀ ਸਾਡੇ ਕੋਲ ਕਰੀਬ ਪੰਜ ਸੈਨਿਕ ਹੋ ਚੁੱਕੇ ਸਨ।

ਹਰੇਕ ਘੁੜਸਵਾਰ ਸੈਨਿਕ ਦੇ ਕੋਲ ਭਾਲਾ ਦਿਖ ਰਿਹਾ ਸੀ ਅਤੇ ਸਾਰੇ ਇੱਕੋ ਜਿਹੇ ਕੱਪੜਿਆਂ ਵਿੱਚ ਸਨ, ਈਸਟ ਇੰਡੀਆ ਕੰਪਨੀ ਦੇ ਸੈਨਿਕਾਂ ਦੀ ਤਰ੍ਹਾਂ।

ਸੜਕ 'ਤੇ ਕੁਝ 100 ਮੀਟਰ ਦੀ ਦੂਰੀ 'ਤੇ ਘੁੜਸਵਾਰ ਸੈਨਿਕ ਜੁੜਦੇ ਜਾ ਰਹੇ ਸਨ ਅਤੇ ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਸੀ, ਓਵੇਂ-ਓਵੇਂ ਘੁੜਸਵਾਰ ਸੈਨਿਕਾਂ ਦੀ ਸੰਖਿਆ ਵਧਦੀ ਜਾ ਰਹੀ ਸੀ। ਅਜਿਹੇ ਵਿੱਚ ਜਦੋਂ ਅਸੀਂ ਕਿਲੇ ਤੱਕ ਪਹੁੰਚੇ ਉਦੋਂ ਤੱਕ ਝਾਂਸੀ ਦੀ ਪੂਰੀ ਸੈਨਾ ਸਾਡੇ ਨਾਲ ਆ ਚੁੱਕੀ ਸੀ।

ਸਾਡੀ ਬੱਘੀ ਨੂੰ ਰਾਜਾ ਦੇ ਬਗੀਚੇ ਵਿੱਚ ਲਿਜਾਇਆ ਗਿਆ, ਜਿੱਥੋਂ ਮੈਂ, ਵਿੱਤ ਮੰਤਰੀ ਅਤੇ ਵਕੀਲ ਤੋਂ ਇਲਾਵਾ ਦੂਜੇ ਨੌਕਰ ਵੀ ਇੱਕ ਵੱਡੇ ਟੈਂਟ ਵਿੱਚ ਪਹੁੰਚੇ ਜੋ ਅੰਬ ਦੇ ਵਿਸ਼ਾਲ ਦਰਖਤਾਂ ਹੇਠ ਬਣਿਆ ਹੋਇਆ ਸੀ।

ਇਸੇ ਟੈਂਟ ਵਿੱਚ ਝਾਂਸੀ ਦੇ ਮ੍ਰਿਤਕ ਰਾਜਾ ਬ੍ਰਿਟਿਸ਼ ਸਰਕਾਰ ਦੇ ਸਿਵਲ ਅਤੇ ਫੌਜੀ ਅਧਿਕਾਰੀ ਨਾਲ ਮਿਲਦੇ ਸਨ। ਇਹ ਟੈਂਟ ਸ਼ਾਨਦਾਰ ਢੰਗ ਨਾਲ ਬਣਿਆ ਹੋਇਆ ਸੀ ਅਤੇ ਘੱਟੋ-ਘੱਟ ਦਰਜਨ ਭਰ ਨੌਕਰ ਸਾਡੀ ਆਓ-ਭਗਤ ਲਈ ਮੌਜੂਦ ਸਨ।

ਇਹ ਵੀ ਪੜ੍ਹੋ:

ਉਂਝ ਮੇਰੀ ਇਸ ਯਾਤਰੀ ਦੌਰਾਨ ਸਾਥੀ ਰਹੇ- ਮੰਤਰੀ ਅਤੇ ਵਕੀਲ ਬਾਰੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਉਹ ਦੋਵੇਂ ਚੰਗੇ ਆਦਮੀ ਸਨ।

ਸਮਝਦਾਰ ਅਤੇ ਸਲੀਕੇ ਵਾਲੇ ਹੋਣ ਦੇ ਨਾਲ-ਨਾਲ ਸਿੱਖਣ ਦੀ ਚਾਹ ਰੱਖਣ ਵਾਲੇ ਵੀ ਸਨ। ਅਜਿਹੇ ਵਿੱਚ ਮੇਰੀ ਯਾਤਰਾ ਚੰਗੀ ਰਹੀ।

ਰਾਣੀ ਨੇ ਮੁਲਾਕਾਤ ਦੇ ਸਮੇਂ ਬਾਰੇ ਆਪਣੇ ਕਈ ਬ੍ਰਾਹਮਣਾਂ (ਪੰਡਿਤਾਂ) ਵਿੱਚੋਂ ਇੱਕ ਨਾਲ ਸਲਾਹ ਮਸ਼ਵਰਾ ਕੀਤਾ ਹੋਵੇਗਾ। ਇਹ ਲੋਕ ਮੁਲਾਕਾਤ ਦੇ ਸਮੇਂ ਵੀ ਰਾਣੀ ਦੇ ਨਾਲ ਸਨ।

ਇਨ੍ਹਾਂ ਲੋਕਾਂ ਨੇ ਸਲਾਹ ਦਿੱਤੀ ਹੋਵੇਗੀ ਕਿ ਮੁਲਾਕਾਤ ਲਈ ਸੂਰਜ ਢਲਣ ਤੋਂ ਬਾਅਦ ਅਤੇ ਚੰਦਰਮਾ ਦੇ ਉਦੈ ਦੇ ਵਿਚਾਲੇ ਦਾ ਵੇਲਾ ਸਹੀ ਹੋਵੇਗਾ। ਅਜਿਹੇ ਵਿੱਚ ਸ਼ਾਮ ਸਾਢੇ ਪੰਜ ਵਜੇ ਤੋਂ ਸਾਢੇ 6 ਵਜੇ ਦਾ ਵੇਲਾ ਮੁਲਾਕਾਤ ਲਈ ਤੈਅ ਹੋਇਆ ਸੀ।

'ਕੀ ਤੁਸੀਂ ਰਾਣੀ ਨੂੰ ਮਿਲਣ ਵੇਲੇ ਆਪਣੀ ਜੁੱਤੀ ਲਾ ਦਿਓਗੇ'

ਇਸਦੀ ਜਾਣਕਾਰੀ ਮੈਨੂੰ ਦੇ ਦਿੱਤੀ ਗਈ ਸੀ ਅਤੇ ਮੈਂ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਵੀ ਸੀ। ਇਸ ਤੋਂ ਬਾਅਦ ਮੈਂ ਰਾਤ ਨੂੰ ਖਾਣੇ ਦਾ ਆਡਰ ਵੀ ਦੇ ਦਿੱਤਾ।

ਇਸ ਤੋਂ ਵਿੱਤ ਮੰਤਰੀ ਨੇ ਮਾਫ਼ੀ ਮੰਗਦੇ ਹੋਏ ਮੇਰੇ ਨਾਲ ਇੱਕ ਸੰਵੇਦਨਸ਼ੀਲ ਮੁੱਦੇ 'ਤੇ ਗੱਲ ਕਰਨ ਦੀ ਇੱਛਾ ਜਤਾਈ। ਮੇਰੇ ਇਜਾਜ਼ਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਨੌਕਰਾਂ, ਇੱਥੋਂ ਤੱਕ ਕਿ ਮੇਰੇ ਨਿੱਜੀ ਸੇਵਕ ਨੂੰ ਟੈਂਟ ਵਿੱਚੋਂ ਬਾਹਰ ਨਿਕਲ ਕੇ ਕੁਝ ਦੂਰੀ 'ਤੇ ਖੜ੍ਹੇ ਹੋਣ ਨੂੰ ਕਿਹਾ।

Image copyright JHANSI.NIC.IN

ਮੈਂ ਕਰ ਵੀ ਕੀ ਸਕਦਾ ਸੀ, ਕਿਉਂਕਿ ਮੈਂ ਝਾਂਸੀ ਦੇ ਕੁਝ ਸੈਨਿਕਾ ਵਿਚਾਲੇ ਸੀ। ਵਿੱਤ ਮੰਤਰੀ ਨੇ ਇਸ ਤੋਂ ਬਾਅਦ ਮੈਨੂੰ ਕਿਹਾ- ਰਾਣੀ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਕੀ ਤੁਸੀਂ ਦਰਵਾਜ਼ੇ 'ਤੇ ਆਪਣੀ ਜੁੱਤੀ ਖੋਲ੍ਹ ਸਕਦੇ ਹੋ? ਮੈਂ ਜਾਣਨਾ ਚਾਹਿਆ ਕਿ ਕੀ ਗਵਰਨਰ ਜਨਰਲ ਦੇ ਦੂਤਾਂ ਨੇ ਅਜਿਹਾ ਕੀਤਾ ਹੈ।

ਮੰਤਰੀ ਨੇ ਦੱਸਿਆ ਕਿ ਗਵਰਨਰ ਜਨਰਲ ਦੇ ਦੂਤਾਂ ਨੇ ਕਦੇ ਰਾਣੀ ਨਾਲ ਮੁਲਾਕਾਤ ਨਹੀਂ ਕੀਤੀ ਅਤੇ ਮ੍ਰਿਤਕ ਰਾਜਾ ਨੇ ਕਦੇ ਯੂਰੋਪੀ ਮਹਿਮਾਨਾਂ ਨੂੰ ਆਪਣੇ ਨਿੱਜੀ ਅਪਾਰਟਮੈਂਟ ਵਿੱਚ ਨਹੀਂ ਬੁਲਾਇਆ ਸੀ, ਸਗੋਂ ਉਹ ਇਸੇ ਟੈਂਟ ਵਿੱਚ ਮਹਿਮਾਨਾਂ ਨਾਲ ਮਿਲਦੇ ਸਨ, ਜਿਸ ਵਿੱਚ ਅਸੀਂ ਹੁਣ ਗੱਲ ਕਰ ਰਹੇ ਹਾਂ।

ਮੈਂ ਦੁਵਿਧਾ ਵਿੱਚ ਸੀ, ਕੀ ਕਹਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਦਿੱਲੀ ਦੇ ਰਾਜਾ ਨੂੰ ਮਿਲਣ ਤੋਂ ਇਨਕਾਰ ਕਰ ਚੁੱਕਿਆ ਸੀ, ਜੋ ਇਸ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਯੂਰਪੀ ਲੋਕਾਂ ਨੂੰ ਆਪਣੀ ਜੁੱਤੀ ਖੋਲ੍ਹ ਦੇਣੀ ਚਾਹੀਦੀ ਹੈ।

ਹਾਲਾਂਕਿ ਉਹ ਵਿਚਾਰ ਮੈਨੂੰ ਵੀ ਠੀਕ ਨਹੀਂ ਲੱਗ ਰਿਹਾ ਸੀ ਅਤੇ ਇਹ ਮੈਂ ਮੰਤਰੀ ਨੂੰ ਵੀ ਦੱਸਿਆ। ਫਿਰ ਮੈਂ ਪੁੱਛਿਆ ਕੀ ਉਹ ਬ੍ਰਿਟਿਸ਼ ਮਹਾਰਾਣੀ ਦੇ ਮਹਿਲ ਵਿੱਚ ਲੱਗਣ ਵਾਲੇ ਦਰਬਾਰ 'ਚ ਸ਼ਾਮਲ ਹੋਇਆ ਹੈ।

ਮੈਂ ਉਸ ਨੂੰ ਦੱਸਿਆ ਕਿ ਦਰਬਾਰ ਵਿੱਚ ਹਰ ਕਿਸੇ ਨੇ ਆਪਣੇ ਸਿਰ 'ਤੇ ਕੁਝ ਨਹੀਂ ਪਹਿਨਣਾ ਹੁੰਦਾ, ਸਿਰ ਢੱਕਿਆ ਨਹੀਂ ਹੋਣਾ ਚਾਹੀਦਾ ਅਤੇ ਇਹ ਹਰ ਕਿਸੇ ਨੂੰ ਮੰਨਣਾ ਪੈਂਦਾ ਹੈ।

ਉਦੋਂ ਮੰਤਰੀ ਨੇ ਕਿਹਾ- ਤੁਸੀਂ ਆਪਣਾ ਹੈਟ ਪਹਿਨ ਸਕਦੇ ਹੋ ਸਾਹਿਬ, ਰਾਣੀ ਇਸਦਾ ਬੁਰਾ ਨਹੀਂ ਮੰਨੇਗੀ, ਸਗੋਂ ਉਨ੍ਹਾਂ ਨੂੰ ਇਹ ਸਨਮਾਨ ਦੀ ਭਾਵਨਾ ਲੱਗੇਗੀ। ਹਾਲਾਂਕਿ ਇਹ ਉਹ ਗੱਲ ਸੀ, ਜਿਹੜੀ ਮੈਂ ਨਹੀਂ ਚਾਹੁੰਦਾ ਸੀ।

ਮੇਰੀ ਇੱਛਾ ਇਹ ਸੀ ਕਿ ਉਹ ਮੇਰੇ ਹੈਟ ਪਹਿਨਣ ਨੂੰ, ਜੁੱਤੇ ਲਾਉਣ ਦੇ ਬਦਲੇ ਕੀਤੇ ਗਏ ਸਮਝੌਤੇ ਦੇ ਤੌਰ 'ਤੇ ਦੇਖੇ। ਪਰ ਇਸ ਸਮਝੌਤੇ ਨਾਲ ਮੈਨੂੰ ਵੱਖਰੀ ਤਰ੍ਹਾਂ ਦੀ ਖੁਸ਼ੀ ਮਿਲ ਰਹੀ ਸੀ ਲਿਹਾਜ਼ਾ ਮੈਂ ਸਹਿਮਤੀ ਦੇ ਦਿੱਤੀ ਅਤੇ ਉਹ ਚਾਹੇ ਜੋ ਸੋਚੇ, ਇਹ ਉਨ੍ਹਾਂ 'ਤੇ ਹੀ ਛੱਡ ਦਿੱਤਾ।

ਪਰ ਅਜਿਹਾ ਮੈਂ ਰਾਣੀ ਦੇ ਅਹੁਦੇ ਲਈ ਨਹੀਂ ਕੀਤਾ ਸੀ। ਸਗੋਂ ਉਨ੍ਹਾਂ ਦੇ ਮਹਿਲਾ ਹੋਣ ਅਤੇ ਸਿਰਫ਼ ਮਹਿਲਾ ਹੋਣ ਦੇ ਚਲਦੇ ਹੀ ਕੀਤਾ ਸੀ।

ਹਾਲਾਂਕਿ ਇੱਕ ਵੱਡੀ ਮੁਸ਼ਕਿਲ ਦਾ ਹੱਲ ਹੋ ਚੁੱਕਿਆ ਸੀ ਅਤੇ ਹੁਣ ਮੈਂ ਬੇਸਬਰੀ ਨਾਲ ਮਲਾਕਾਤ ਦੀ ਉਡੀਕ ਕਰਨ ਲੱਗਾ। ਮੈਂ ਇਹ ਵੀ ਤੈਅ ਕੀਤਾ ਕਿ ਮੁਲਾਕਾਤ ਦੇ ਸਮੇਂ ਮੈਂ ਕਾਲੇ ਰੰਗ ਦਾ ਚੌੜਾ ਹੈਟ ਪਾਵਾਂਗਾ ਜਿਹੜਾ ਚਿੱਟੇ ਸਾਫ਼ੇ ਨਾਲ ਢੱਕਿਆ ਹੋਇਆ ਸੀ।

ਸਮਾਂ ਹੋਣ 'ਤੇ ਇੱਕ ਚਿੱਟਾ ਹਾਥੀ ਲਿਆਂਦਾ ਗਿਆ ਜਿਸਦੀ ਪਿੱਠ 'ਤੇ ਲਾਲ ਮਖਮਲੀ ਕੱਪੜਾ ਅਤੇ ਚਾਂਦੀ ਦਾ ਹੁਡ ਲੱਗਿਆ ਹੋਇਆ ਸੀ। ਮੈਂ ਲਾਲ ਮਖਮਲੀ ਸਟੈਪਸ ਦੀ ਮਦਦ ਨਾਲ ਉਸ 'ਤੇ ਬੈਠਿਆ। ਹਾਥੀ ਨੂੰ ਸੰਭਾਲਣ ਵਾਲਾ ਮਹਾਵਤ ਕਾਫ਼ੀ ਤਿਆਰ ਹੋ ਕੇ ਆਇਆ ਸੀ।

ਸੂਬੇ ਦੇ ਮੰਤਰੀ ਹਾਥੀ ਦੇ ਦੋਵੇਂ ਪਾਸੇ ਚਿੱਟੇ ਅਰਬੀ ਘੋੜਿਆਂ 'ਤੇ ਬੈਠੇ ਸਨ ਅਤੇ ਝਾਂਸੀ ਦੀ ਸੈਨਾ ਪਿੱਛੇ ਪਿੱਛੇ ਰਾਜਮਹਿਲ ਵੱਲ ਚੱਲ ਰਹੀ ਸੀ। ਅੱਧੇ ਮੀਲ ਦੀ ਦੂਰੀ 'ਤੇ ਰਾਜਮਹਿਲ ਸੀ।

ਜਦੋਂ ਅਸੀਂ ਦਰਵਾਜ਼ੇ ਤੱਕ ਪਹੁੰਚੇ ਤਾਂ ਪੈਦਲ ਚੱਲ ਰਹੇ ਸੇਵਕਾਂ ਨੇ ਜ਼ੋਰ ਨਾਲ ਦਰਵਾਜ਼ਾ ਖੜਕਾਇਆ। ਦਰਵਾਜ਼ਾ ਥੋੜ੍ਹਾ ਖੁੱਲ੍ਹਿਆ ਅਤੇ ਫਿਰ ਬੰਦ ਕਰ ਦਿੱਤਾ ਗਿਆ। ਰਾਣੀ ਤੱਕ ਸੰਦੇਸ਼ ਪਹੁੰਚਾਇਆ ਗਿਆ।

10 ਮਿੰਟ ਦੀ ਦੇਰੀ ਤੋਂ ਬਾਅਦ ਦਰਵਾਜ਼ਾ ਖੋਲ੍ਹਣ ਦਾ ਹੁਕਮ ਆ ਗਿਆ। ਮੈਂ ਹਾਥੀ ਸਮੇਤ ਅੰਦਰ ਆ ਗਿਆ। ਗਰਮੀ ਕਾਫ਼ੀ ਸੀ ਅਤੇ ਆਲੇ-ਦੁਆਲੇ ਦੇ ਸੈਨਿਕਾਂ ਦੇ ਕਾਰਨ ਮੈਨੂੰ ਸਾਹ ਲੈਣ ਵਿੱਚ ਵੀ ਪ੍ਰੇਸ਼ਾਨੀ ਹੋ ਰਹੀ ਸੀ।

ਮੇਰੀ ਮੁਸ਼ਕਿਲ ਨੂੰ ਸਮਝਦੇ ਹੋਏ ਮੰਤਰੀ ਨੇ ਸੈਨਿਕਾਂ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਮੈਨੂੰ ਪੱਥਰ ਦੀਆਂ ਪਤਲੀਆਂ ਪੌੜੀਆਂ ਚੜ੍ਹਨ ਲਈ ਕਿਹਾ ਗਿਆ। ਚੜ੍ਹਨ ਤੋਂ ਬਾਅਦ ਇੱਕ ਸ਼ਖ਼ਸ ਮਿਲਿਆ ਜਿਹੜਾ ਰਾਣੀ ਦਾ ਰਿਸ਼ਤੇਦਾਰ ਸੀ। ਉਸ ਨੇ ਪਹਿਲਾਂ ਮੈਨੂੰ ਇੱਕ ਕਮਰਾ ਵਿਖਾਇਆ, ਫਿਰ ਦੂਜਾ।

Image copyright WIKIPEDIA

ਕਰੀਬ ਛੇ ਜਾਂ ਸੱਤ ਕਮਰੇ ਹੋਣਗੇ। ਪਰ ਸਾਰੇ ਕਮਰੇ ਪੂਰੀ ਤਰ੍ਹਾਂ ਤਿਆਰ ਨਹੀਂ ਲੱਗ ਰਹੇ ਸਨ। ਹਾਲਾਂਕਿ ਸਾਰੇ ਕਮਰਿਆਂ ਦੇ ਫਰਸ਼ 'ਤੇ ਕਾਰਪੇਟ ਲੱਗੇ ਹੋਏ ਸਨ, ਪਰ ਸੀਲਿੰਗ ਪੱਖੇ ਅਤੇ ਝੂਮਰ ਕੰਮ ਨਹੀਂ ਕਰ ਰਹੇ ਸਨ। ਕੰਧਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਸਨ ਅਤੇ ਕਈ ਥਾਵਾਂ 'ਤੇ ਵਿਸ਼ਾਲ ਸ਼ੀਸ਼ੇ ਲਗਾਏ ਸਨ।

ਕੁਝ ਦੇਰ ਬਾਅਦ ਮੈਂ ਇੱਕ ਕਮਰੇ ਦੇ ਦਰਵਾਜ਼ੇ 'ਤੇ ਸੀ। ਫਿਰ ਉਸ ਸ਼ਖ਼ਸ ਨੇ ਦਰਵਾਜ਼ੇ 'ਤੇ ਦਸਤਕ ਦਿੱਤੀ, ਇੱਕ ਔਰਤ ਦੀ ਆਵਾਜ਼ ਆਈ, ਕੌਣ ਹੈ ਉੱਥੇ? ਜਵਾਬ ਵਿੱਚ ਉਸ ਨੇ ਕਿਹਾ- ਸਾਹਿਬ।

ਫਿਰ ਕੁਝ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ, ਉਸ ਸ਼ਖ਼ਸ ਨੇ ਮੈਨੂੰ ਅੰਦਰ ਜਾਣ ਲਈ ਕਿਹਾ ਅਤੇ ਨਾਲ ਹੀ ਦੱਸਿਆ ਕਿ ਉਹ ਇੱਥੇ ਤੱਕ ਹੀ ਹੈ। ਹੁਣ ਮੇਰੇ ਵੱਲੋਂ ਥੋੜ੍ਹੀ ਦੇਰ ਹੋਈ, ਦਰਅਸਲ ਮੇਰੇ ਲਈ ਜੁੱਤੀ ਖੋਲ੍ਹਣਾ ਇੱਕ ਮੁਸ਼ਕਿਲ ਚੁਣੌਤੀ ਸੀ। ਪਰ ਮੈਂ ਬੂਟ ਖੋਲ੍ਹ ਦਿੱਤੇ ਅਤੇ ਜੁਰਾਬਾਂ ਪਹਿਨ ਕੇ ਅਪਾਰਟਮੈਂਟ ਵਿੱਚ ਦਾਖ਼ਲ ਹੋਇਆ।

ਗਠਿਆ ਸਰੀਰ ਅਤੇ ਭਰਵੀਂ ਆਵਾਜ਼

ਕਮਰੇ ਵਿੱਚ ਕਾਰਪੇਟ ਵਿਛਿਆ ਹੋਇਆ ਸੀ ਅਤੇ ਕਮਰੇ ਵਿੱਚ ਯੂਰਪ ਦੀ ਬਣੀ ਇੱਕ ਕੁਰਸੀ ਰੱਖੀ ਸੀ ਅਤੇ ਉਸਦੇ ਕੋਲ ਕਾਫ਼ੀ ਸਾਰੇ ਫੁੱਲ ਬਿਖਰੇ ਹੋਏ ਸਨ। (ਝਾਂਸੀ ਆਪਣੀ ਸਹੁਣੇ ਅਤੇ ਖੁਸ਼ਬੂਦਾਰ ਫੁੱਲਾਂ ਲਈ ਮਸ਼ਹੂਰ ਹੈ) ਕਮਰੇ ਦੇ ਆਖ਼ਰੀ ਹਿੱਸੇ ਵਿੱਚ ਪਰਦਾ ਲੱਗਿਆ ਹੋਇਆ ਸੀ ਅਤੇ ਉਸਦੇ ਪਿੱਛੇ ਲੋਕ ਗੱਲ ਕਰ ਰਹੇ ਸਨ।

ਮੈਂ ਉਸ ਕੁਰਸੀ 'ਤੇ ਬੈਠ ਗਿਆ ਅਤੇ ਆਪਣਾ ਹੈਟ ਉਤਾਰ ਲਿਆ ਪਰ ਮੈਨੂੰ ਆਪਣੀ ਸੰਕਲਪ ਯਾਦ ਆਇਆ ਅਤੇ ਮੈਂ ਆਪਣਾ ਹੈਟ ਮੁੜ ਪਹਿਨ ਲਿਆ ਅਤੇ ਚੰਗੇ ਤਰੀਕੇ ਨਾਲ ਉਸ ਨੂੰ ਲਗਾਇਆ। ਹਾਲਾਂਕਿ ਇਹ ਸਕੰਪਲ ਬੇਵਕੂਫ਼ੀ ਸੀ ਕਿਉਂਕਿ ਹੈਟ ਦੇ ਕਾਰਨ ਪੱਖੇ ਦੀ ਹਵਾ ਮੈਨੂੰ ਨਹੀਂ ਲੱਗ ਰਹੀ ਸੀ।

Image copyright Getty Images
ਫੋਟੋ ਕੈਪਸ਼ਨ 1857 'ਚ ਹੋਏ ਝਾਂਸੀ ਦੇ ਯੁੱਧੀ ਦੀ ਤਸਵੀਰ

ਮੈਨੂੰ ਔਰਤਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਜੋ ਕਿਸੇ ਬੱਚੇ ਨੂੰ ਸਾਹਿਬ ਦੇ ਕੋਲ ਜਾਣ ਲਈ ਕਹਿ ਰਹੀ ਸੀ ਅਤੇ ਬੱਚਾ ਇਸ ਤੋਂ ਇਨਕਾਰ ਕਰ ਰਿਹਾ ਸੀ ਪਰ ਉਹ ਕਮਰੇ ਵਿੱਚ ਆ ਗਿਆ ਅਤੇ ਮੈਂ ਜਦੋਂ ਉਸ ਨਾਲ ਪਿਆਰ ਨਾਲ ਗੱਲ ਕੀਤੀ ਤਾਂ ਉਹ ਮੇਰੇ ਵੱਲ ਆਇਆ ਪਰ ਝਿਜਕ ਰਿਹਾ ਸੀ।

ਉਸ ਨੇ ਜਿਸ ਤਰ੍ਹਾਂ ਦੇ ਕੱਪੜੇ ਅਤੇ ਗਹਿਣੇ ਪਹਿਨੇ ਹੋਏ ਸਨ ਉਸ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਮ੍ਰਿਤਕ ਰਾਜਾ ਦਾ ਗੋਦ ਲਿਆ ਹੋਇਆ ਪੁੱਤਰ ਹੈ ਜਿਸ ਨੂੰ ਬ੍ਰਿਟਿਸ਼ ਸ਼ਾਸਨ ਝਾਂਸੀ ਰਾਜ ਦਾ ਵਾਰਿਸ ਮੰਨਣ ਤੋਂ ਇਨਕਾਰ ਕਰ ਚੁੱਕਿਆ ਹੈ।

ਹਾਲਾਂਕਿ ਉਹ ਬੇਹੱਦ ਸੋਹਣਾ ਬੱਚਾ ਸੀ, ਜਿਸਦੇ ਮੋਢੇ ਮਰਾਠੇ ਬੱਚਿਆਂ ਦੀ ਤਰ੍ਹਾਂ ਹੀ ਚੌੜੇ ਸਨ। ਜਦੋਂ ਮੈਂ ਬੱਚੇ ਨਾਲ ਗੱਲ ਕਰ ਰਿਹਾ ਸੀ ਉਦੋਂ ਪਰਦੇ ਤੋਂ ਪਿੱਛੇ ਇੱਕ ਤੇਜ਼ ਪਰ ਬੇਸੁਰੀ ਆਵਾਜ਼ ਨੇ ਦੱਸਿਆ ਕਿ ਇਹ ਬੱਚਾ ਝਾਂਸੀ ਦਾ ਮਹਾਰਾਜਾ ਹੈ ਜਿਸਦੇ ਹੱਕਾਂ ਨੂੰ ਭਾਰਤ ਦੇ ਗਵਰਨਰ ਜਨਰਲ ਨੇ ਲੁੱਟ ਲਿਆ ਹੈ।

ਇਹ ਵੀ ਪੜ੍ਹੋ:

ਮੈਂ ਸੋਚਿਆ ਕਿ ਇਹ ਆਵਾਜ਼ ਕਿਸੇ ਬੁੱਢੀ ਔਰਤ ਦੀ ਹੈ, ਜਿਹੜੀ ਸ਼ਾਇਦ ਗੁਲਾਮ ਹੋਵੇ ਜਾਂ ਫਿਰ ਉਤਸਾਹੀ ਸੇਵਿਕਾ। ਪਰ ਬੱਚੇ ਨੇ ਆਵਾਜ਼ ਨੂੰ ਸੁਣਨ ਤੋਂ ਬਾਅਦ ਕਿਹਾ- ਮਹਾਰਾਣੀ ਅਤੇ ਮੈਨੂੰ ਆਪਣੀ ਗ਼ਲਤੀ ਦਾ ਪਤਾ ਲੱਗ ਚੁੱਕਿਆ ਸੀ।

ਹੁਣ ਰਾਣੀ ਨੇ ਮੈਨੂੰ ਪਰਦੇ ਦੇ ਹੋਰ ਨੇੜੇ ਆਉਣ ਦਾ ਸੱਦਾ ਦਿੱਤਾ, ਤਾਂ ਜੋ ਉਹ ਆਪਣੀ ਸ਼ਿਕਾਇਤ ਦੱਸ ਸਕੇ। ਇਸ ਦੌਰਾਨ ਉਹ ਜਦੋਂ ਵੀ ਠਹਿਰਦੀ, ਉਨ੍ਹਾਂ ਨੂੰ ਘੇਰ ਕੇ ਖੜ੍ਹੀਆਂ ਔਰਤਾਂ ਕੋਰਸ ਅੰਦਾਜ਼ ਵਿੱਚ ਦੁਖ਼ ਜਤਾਉਣ ਲਗਦੀਆਂ, ਸ਼ਰਾਪ ਦੇਣ ਲਗਦੀਆਂ।

ਇਹ ਮੈਨੂੰ ਕਾਫ਼ੀ ਹੱਦ ਤੱਕ ਦੁਖ਼ ਦੇ ਸਮੇਂ ਵਿੱਚ ਯੂਨਾਨੀ ਪਰੰਪਰਾ ਦੀ ਯਾਦ ਦੁਆ ਰਿਹਾ ਸੀ ਤਾਂ ਕੁਝ ਹਾਸਾ ਵੀ ਆ ਰਿਹਾ ਸੀ। ਮੈਂ ਵਕੀਲ ਤੋਂ ਸੁਣਿਆ ਸੀ ਰਾਣੀ ਬਹੁਤ ਖ਼ੂਬਸੂਰਤ ਹੈ ਜਿਹੜੀ 6 ਤੋਂ 7 ਫੁੱਟ ਵਿਚਾਲੇ ਲੰਬੀ ਹੈ ਅਤੇ ਕਰੀਬ 20 ਸਾਲ ਦੀ ਹੈ। ਮੈਂ ਉਨ੍ਹਾਂ ਦੀ ਇੱਕ ਝਲਕ ਵੇਖਣ ਲਈ ਉਤਸੁਕ ਸੀ।

ਭਾਵੇਂ ਦੁਰਘਟਨਾ ਹੋਵੇ ਜਾਂ ਫਿਰ ਰਾਣੀ ਵੱਲੋਂ ਯੋਜਨਾ ਦਾ ਹਿੱਸਾ ਰਿਹਾ ਹੋਵੇ, ਮੈਨੂੰ ਉਨ੍ਹਾਂ ਦੀ ਝਲਕ ਵੇਖਣ ਨੂੰ ਮਿਲ ਗਈ ਕਿਉਂਕਿ ਉਸ ਬੱਚੇ ਨੇ ਪਰਦੇ ਨੂੰ ਇੱਕ ਪਾਸੇ ਖਿਸਕਾ ਦਿੱਤਾ ਅਤੇ ਇਸ ਦੌਰਾਨ ਮੈਨੂੰ ਰਾਣੀ ਨੂੰ ਪੂਰੀ ਤਰ੍ਹਾਂ ਦੇਖਣ ਦਾ ਮੌਕਾ ਮਿਲ ਗਿਆ।

ਸੱਚ ਇਹੀ ਹੈ ਕਿ ਇਹ ਸਿਰਫ਼ ਕੁਝ ਪਲਾਂ ਲਈ ਹੀ ਹੋਇਆ ਪਰ ਮੈਂ ਰਾਣੀ ਨੂੰ ਜਿੰਨਾ ਵੇਖਿਆ ਉਹ ਉਨ੍ਹਾਂ ਬਾਰੇ ਦੱਸਣ ਲਈ ਕਾਫ਼ੀ ਸੀ। ਉਹ ਦਰਮਿਆਨੀ ਸਾਈਜ ਦੀ ਔਰਤ ਸੀ, ਗਠਿਆ ਸਰੀਰ ਪਰ ਬਹੁਤ ਜ਼ਿਆਦਾ ਨਹੀਂ। ਜਦੋਂ ਉਨ੍ਹਾਂ ਦੀ ਉਮਰ ਘੱਟ ਹੁੰਦੀ ਹੋਵੇਗੀ ਤਾਂ ਯਕੀਨੀ ਤੌਰ 'ਤੇ ਉਹ ਕਾਫ਼ੀ ਆਕਰਸ਼ਕ ਰਹੀ ਹੋਵੇਗੀ, ਅਜੇ ਵੀ ਉਨ੍ਹਾਂ ਦਾ ਆਕਰਸ਼ਣ ਘੱਟ ਨਹੀਂ ਸੀ।

Image copyright JHANSI.NIC.IN

ਖ਼ੂਬਸੂਰਤੀ ਨੂੰ ਲੈ ਕੇ ਜੋ ਮੇਰਾ ਵਿਚਾਰ ਹੈ ਉਸਦੇ ਮੁਤਾਬਕ ਉਨ੍ਹਾਂ ਦਾ ਚਿਹਰਾ ਕੁਝ ਜ਼ਿਆਦਾ ਹੀ ਗੋਲ ਸੀ। ਚਿਹਰੇ 'ਤੇ ਉਭਰਣ ਵਾਲੇ ਹਾਓਭਾਵ ਬਹੁਤ ਹੀ ਚੰਗੇ ਲੱਗ ਰਹੇ ਸਨ।

ਖਾਸ ਤੌਰ 'ਤੇ ਉਨ੍ਹਾਂ ਦੀਆਂ ਅੱਖਾਂ ਖ਼ੂਬਸੂਰਤ ਸਨ, ਨੱਕ ਵੀ ਆਕਰਸ਼ਕ ਸੀ, ਉਨ੍ਹਾਂ ਦਾ ਰੰਗ ਬਹੁਤ ਚਿੱਟਾ ਤਾਂ ਨਹੀਂ ਸੀ ਪਰ ਕਾਲੇ ਰੰਗ ਦੀ ਤੁਲਨਾ ਵਿੱਚ ਬਹੁਤ ਸਾਫ਼ ਸੀ। ਉਨ੍ਹਾਂ ਨੇ ਕੋਈ ਗਹਿਣਾ ਨਹੀਂ ਪਾਇਆ ਹੋਇਆ ਸੀ।

ਰਾਣੀ ਹੋਣ ਦੇ ਬਾਵਜੂਦ ਵੀ ਅਜਿਹਾ ਹੋਣਾ ਥੋੜ੍ਹਾ ਅਜੀਬ ਸੀ ਹਾਲਾਂਕਿ ਉਨ੍ਹਾਂ ਨੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ।

ਉਨ੍ਹਾਂ ਨੇ ਚਿੱਟਾ ਮਲਮਲ ਦਾ ਕੱਪੜਾ ਪਹਿਨਿਆ ਹੋਇਆ ਸੀ, ਜਿਹੜਾ ਐਨਾ ਕੱਸਿਆ ਹੋਇਆ ਸੀ ਜਿਸ ਨਾਲ ਉਨ੍ਹਾਂ ਦੇ ਸਰੀਰ ਦੀ ਬਨਾਵਟ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਸੀ, ਜਿਹੜਾ ਬੇਹੱਦ ਸ਼ਾਨਦਾਰ ਸੀ, ਹਾਲਾਂਕਿ ਉਨ੍ਹਾਂ ਦੀ ਆਵਾਜ਼ ਚੰਗੀ ਨਹੀਂ ਸੀ ਜਿਹੜੀ ਭਰਵੀਂ ਸੀ, ਜਿਸ ਨੂੰ ਫਟੀ ਹੋਈ ਆਵਾਜ਼ ਕਹਿ ਸਕਦੇ ਹਾਂ।

ਰਾਣੀ ਦਾ ਤੋਹਫ਼ਾ

ਜਦੋਂ ਪਰਦਾ ਖਿਸਕ ਗਿਆ ਉਦੋਂ ਉਸਦਾ ਅਸਰ ਉਨ੍ਹਾਂ 'ਤੇ ਵਿਖਾਈ ਦਿੱਤਾ ਸੀ, ਲੱਗਿਆ ਕਿ ਉਹ ਨਾਰਾਜ਼ ਹੋਈ ਪਰ ਹੁਣ ਉਹ ਆਮ ਤਰ੍ਹਾਂ ਗੱਲ ਕਰ ਰਹੀ ਸੀ ਅਤੇ ਉਮੀਦ ਜਤਾ ਰਹੀ ਸੀ ਉਨ੍ਹਾਂ ਦੀ ਸਥਿਤੀ ਵੇਖਣ ਤੋਂ ਬਾਅਦ ਨਾ ਤਾਂ ਉਨ੍ਹਾਂ ਦੇ ਦੁਖ਼ ਪ੍ਰਤੀ ਮੇਰੀ ਸੰਵੇਦਨਾ ਘੱਟ ਹੋਵੇਗੀ ਅਤੇ ਨਾ ਹੀ ਉਨ੍ਹਾਂ ਦੀ ਉਦੇਸ਼ਾਂ ਪ੍ਰਤੀ ਕੋਈ ਪੱਖਪਾਤ ਹੋਵੇਗਾ।

ਮੈਂ ਜਵਾਬ ਵਿੱਚ ਕਿਹਾ, ਇਸਦੇ ਉਲਟ ਜੇਕਰ ਗਵਰਨਰ ਜਨਰਲ ਮੇਰੇ ਜਿੰਨੇ ਖੁਸ਼ਨਸੀਬ ਹੋਏ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਉਹ ਝਾਂਸੀ ਨੂੰ ਵਾਪਿਸ ਕਰ ਦੇਣਗੇ ਤਾਂ ਜੋ ਖ਼ੂਬਸੂਰਤ ਰਾਣੀ ਝਾਂਸੀ 'ਤੇ ਰਾਜ ਕਰ ਸਕੇ। ਉਨ੍ਹਾਂ ਨੂੰ ਇਹ ਪ੍ਰਸ਼ੰਸਾ ਪਸੰਦ ਆਈ, ਅਗਲੇ 10 ਮਿੰਟ ਤੱਕ ਉਹ ਅਜਿਹੀ ਹੀ ਗੱਲ 'ਤੇ ਚਰਚਾ ਕਰਦੀ ਰਹੀ।

ਇਹ ਵੀ ਪੜ੍ਹੋ:

ਮੈਂ ਉਨ੍ਹਾਂ ਨੂੰ ਦੱਸਿਆ ਕਿ ਪੂਰੀ ਦੁਨੀਆਂ ਉਨ੍ਹਾਂ ਦੀ ਸੁੰਦਰਤਾ ਅਤੇ ਬੁੱਧੀਮਾਨਤਾ ਦੀ ਤਾਰੀਫ਼ ਕਰਦੀ ਹੈ। ਉਨ੍ਹਾਂ ਨੇ ਇਹ ਕਿਹਾ ਕਿ ਸ਼ਾਇਦ ਹੀ ਦੁਨੀਆਂ ਦਾ ਕੋਈ ਕੋਨਾ ਹੋਵੇ ਜਿੱਥੇ ਮੇਰੇ ਕੰਮਾਂ ਦੀ ਚਰਚਾ ਨਾ ਹੋਵੇ।

ਇਸ ਤੋਂ ਬਾਅਦ ਅਸੀਂ ਉਨ੍ਹਾਂ ਦੇ ਮਾਮਲੇ 'ਤੇ ਵਾਪਿਸ ਆਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ਗਵਰਨਰ ਜਨਰਲ ਕੋਲ ਇੰਗਲੈਂਡ ਨਾਲ ਸਪੰਰਕ ਕੀਤੇ ਬਿਨਾਂ ਕਿਸੇ ਸੂਬੇ ਨੂੰ ਵਾਪਿਸ ਕਰਨ, ਗੋਦ ਲਏ ਬੱਚੇ ਨੂੰ ਵਾਰਿਸ ਦੇ ਤੌਰ 'ਤੇ ਮਾਨਤਾ ਦੇਣ ਦਾ ਅਧਿਕਾਰ ਨਹੀਂ ਹੈ।

ਅਜਿਹੇ ਵਿੱਚ ਉਨ੍ਹਾਂ ਦੇ ਸਾਹਮਣੇ ਚੰਗਾ ਬਦਲ ਇਹੀ ਹੈ ਕਿ ਰਾਜਗੱਦੀ ਲਈ ਯਾਚਿਕਾ ਦਾਖ਼ਲ ਕਰਨ ਦੇ ਨਾਲ ਸੱਠ ਹਜ਼ਾਰ ਸਲਾਨਾ ਪੈਨਸ਼ਨ ਲੈਣਾ ਸ਼ੁਰੂ ਕਰ ਦੇਣ ਕਿਉਂਕਿ ਪੈਨਸ਼ਨ ਲੈਣ ਤੋਂ ਇਨਕਾਰ ਕਰਨ 'ਤੇ ਗੋਦ ਲਏ ਮੁੰਡੇ ਦੇ ਅਧਿਕਾਰ ਨੂੰ ਹਾਸਲ ਕਰਨ 'ਤੇ ਪ੍ਰਤੀਕੂਲ ਅਸਰ ਪਵੇਗਾ।

Image copyright Rajeev

ਪਹਿਲਾਂ ਤਾਂ ਰਾਣੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਤਸ਼ਾਹ ਨਾਲ ਕਿਹਾ- ਮੇਰੀ ਝਾਂਸੀ ਨਹੀਂ ਦਿਆਂਗੀ। ਉਦੋਂ ਮੈਂ ਹਰ ਸੰਭਵ ਨਰਮੀ ਨਾਲ ਉਨ੍ਹਾਂ ਨੂੰ ਦੱਸਿਆ ਕਿ ਵਿਰੋਧ ਕਰਨਾ ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ।

ਮੈਂ ਉਨ੍ਹਾਂ ਨੂੰ ਦੱਸਿਆ ਕਿ ਸੱਚਾਈ ਕੀ ਹੈ ਅਤੇ ਈਸਟ ਇੰਡੀਆ ਕੰਪਨੀ ਦੀ ਇੱਕ ਟੁੱਕੜੀ ਅਤੇ ਤੋਪਖਾਨਾ ਉਨ੍ਹਾਂ ਦੇ ਮਹਿਲ ਤੋਂ ਬਹੁਤ ਦੂਰ ਨਹੀਂ ਹੈ।

ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਥੋੜ੍ਹਾ ਵੀ ਵਿਰੋਧ ਉਨ੍ਹਾਂ ਦੀ ਹਰ ਉਮੀਦ ਨੂੰ ਖ਼ਤਮ ਕਰ ਦੇਵੇਗਾ ਅਤੇ ਉਨ੍ਹਾਂ ਦੀ ਆਜ਼ਾਦੀ ਖ਼ਤਰੇ ਵਿੱਚ ਪੈ ਸਕਦੀ ਹੈ।

ਮੈਂ ਅਜਿਹਾ ਕਰ ਸਕਿਆ ਕਿਉਂਕਿ ਰਾਣੀ ਅਤੇ ਉਨ੍ਹਾਂ ਦੇ ਵਕੀਲ (ਮੈਨੂੰ ਲੱਗਿਆ ਕਿ ਉਹ ਸੱਚ ਬੋਲ ਰਹੇ ਹਨ)- ਦੀਆਂ ਗੱਲਾਂ ਨਾਲ ਮੇਰੀ ਸਮਝ ਬਣੀ ਕਿ ਝਾਂਸੀ ਦੇ ਲੋਕ ਈਸਟ ਇੰਡੀਆ ਕੰਪਨੀ ਅਧੀਨ ਨਹੀਂ ਹੋਣਾ ਚਾਹੁੰਦੇ। ਮੈਂ ਜਦੋਂ ਮਹਿਲ ਤੋਂ ਬਾਹਰ ਨਿਕਲਿਆ ਤਾਂ ਰਾਤ ਦੇ ਦੋ ਵੱਜ ਚੁੱਕੇ ਸਨ ਅਤੇ ਉਸ ਤੋਂ ਬਾਅਦ ਮੈਂ ਉੱਥੋਂ ਨਿਕਲ ਪਿਆ।

ਮੈਂ ਆਪਣੀ ਸੋਚ ਮੁਤਾਬਕ ਰਾਣੀ ਨਾਲ ਗੱਲਬਾਤ ਕੀਤੀ, ਹਾਲਾਂਕਿ ਉਹ ਬ੍ਰਿਟਿਸ਼ ਸਰਕਾਰ ਤੋਂ ਪੈਨਸ਼ਨ ਲੈਣ ਦੀ ਗੱਲ ਨਾਲ ਸਹਿਮਤ ਨਹੀਂ ਹੋਈ ਸੀ। ਉਸੇ ਦਿਨ ਮੈਂ ਆਗਰਾ ਲਈ ਗਵਾਲੀਅਰ ਦੇ ਰਸਤਿਓਂ ਪਰਤਣ ਲੱਗਾ। ਰਾਣੀ ਨੇ ਮੈਨੂੰ ਤੋਹਫ਼ੇ ਵਿੱਚ ਇੱਕ ਹਾਥੀ, ਇੱਕ ਊਠ, ਇੱਕ ਅਰਬੀ ਘੋੜਾ ਅਤੇ ਇੱਕ ਜੋੜੀ ਸ਼ਿਕਾਰੀ ਕੁੱਤੇ ਦਿੱਤੇ।

ਤੋਹਫ਼ੇ ਵਿੱਚ ਰੇਸ਼ਮੀ ਕੱਪੜਾ ਅਤੇ ਝਾਂਸੀ ਦੇ ਹੋਰ ਉਤਪਾਦਾਂ ਦੇ ਨਾਲ ਭਾਰਤੀ ਸ਼ੌਲ ਵੀ ਸ਼ਾਮਲ ਸੀ। ਮੈਂ ਇਨ੍ਹਾਂ ਤੋਹਫ਼ਿਆਂ ਨੂੰ ਲੈਣਾ ਨਹੀਂ ਚਾਹੁੰਦਾ ਸੀ ਪਰ ਵਿੱਤ ਮੰਤਰੀ ਨੇ ਮੈਨੂੰ ਮਜਬੂਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਸਵੀਕਾਰ ਨਹੀਂ ਕੀਤਾ ਤਾਂ ਰਾਣੀ ਦੀ ਭਾਵਨਾ ਨੂੰ ਠੇਸ ਲੱਗੇਗੀ। ਰਾਣੀ ਨੇ ਇਹ ਤੋਹਫ਼ੇ ਮੈਨੂੰ ਆਪਣੀ ਯਾਦ ਦੇ ਤੌਰ 'ਤੇ ਦਿੱਤੇ ਹਨ, ਇੱਕ ਸੈਨਿਕ ਦੀ ਯਾਦ ਦੇ ਤੌਰ 'ਤੇ, ਇੱਕ ਹਿੰਦੂ ਦੀ ਯਾਦ ਦੇ ਤੌਰ 'ਤੇ।

ਝਾਂਸੀ 'ਤੇ ਰਾਣੀ ਦੇ ਸ਼ਾਸਨ ਲਈ ਕੰਪਨੀ ਸ਼ਾਸਨ ਤਿਆਰ ਨਹੀਂ ਹੋਈ ਅਤੇ ਅਸੀਂ ਇਹ ਜਾਣਦੇ ਹਾਂ ਕਿ ਰਾਣੀ ਨੇ ਨਾਨਾ ਸਾਹਿਬ ਨਾਲ ਮਿਲ ਕੇ ਵਿਦਰੋਹ ਕੀਤਾ। ਨਾਨਾ ਸਾਹਿਬ ਦਾ ਦੁਖ਼ ਵੀ ਰਾਣੀ ਦੀ ਤਰ੍ਹਾਂ ਹੀ ਸੀ।

ਕੰਪਨੀ ਸ਼ਾਸਨ ਨੇ ਨਾਨਾ ਸਾਹਿਬ ਨੂੰ ਪੇਸ਼ਵਾਵਾਂ ਵੱਲੋਂ ਗੋਦ ਲਿਆ ਹੋਇਆ ਵਾਰਿਸ ਨਹੀਂ ਮੰਨਿਆ ਸੀ। ਰਾਣੀ ਵੀ ਝਾਂਸੀ ਦੇ ਮ੍ਰਿਤਕ ਰਾਜਾ ਦੇ ਗੋਦ ਲਏ ਹੋਏ ਮੁੰਡੇ ਦੇ ਬਾਲਗ ਹੋਣ ਤੱਕ ਰਾਜ ਨੁਮਾਇੰਦੇ ਦੇ ਤੌਰ 'ਤੇ ਮਾਨਤਾ ਦਿੱਤੇ ਜਾਣ ਦੀ ਮੰਗ ਕਰ ਰਹੀ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ