ਪਰਮਜੀਤ ਸਰਨਾ ਦੀ ਸ਼ਿਕਾਇਤ 'ਤੇ ਅਵਤਾਰ ਹਿੱਤ ਨੂੰ ਲੱਗੀ ਅਕਾਲ ਤਖਤ 'ਤੇ ਤਨਖ਼ਾਹ

ਅਵਤਾਰ ਸਿੰਘ ਹਿੱਟ Image copyright Getty Images
ਫੋਟੋ ਕੈਪਸ਼ਨ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਨੂੰ ਜਥੇਦਾਰਾਂ ਨੇ 'ਤਨਖਾਹ' (ਧਾਰਮਿਕ ਸਜ਼ਾ) ਲਾਈ ਹੈ।

ਅਕਾਲ ਤਖਤ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਤਖਤ ਪਤਨਾ ਸਾਹਿਬ ਦੇ ਮੈਨੇਜਮੈਂਟ ਬੋਰਡ ਦੇ ਮੁਖੀ ਅਵਤਾਰ ਸਿੰਘ ਹਿੱਟ ਨੂੰ 'ਤਨਖਈਆ' ਕਰਾਰ ਦਿੱਤਾ ਹੈ।

ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਸਿੱਖ ਗੁਰੂਆਂ ਨਾਲ ਕੀਤੀ ਸੀ।

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਮੌਕੇ ਅਰਦਾਸ ਦੌਰਾਨ ਉਨ੍ਹਾਂ ਨੇ ਨਿਤਿਸ਼ ਕੁਮਾਰ ਲਈ ਉਹਨਾਂ ਸ਼ਬਦ ਦਾ ਇਸਤੇਮਾਲ ਕੀਤਾ ਜੋ ਗੁਰੂਆਂ ਲਈ ਕੀਤਾ ਜਾਂਦਾ ਹੈ।

28 ਜਨਵਰੀ ਨੂੰ ਹਿੱਤ ਨੇ ਪੰਜ ਜਥੇਦਾਰਾਂ ਅੱਗੇ ਮੁਆਫੀ ਮੰਗੀ ਅਤੇ 'ਤਨਖਾਹ' ਕਬੂਲੀ। 'ਤਨਖਾਹ' ਪੂਰੀ ਹੋਣ ਤੱਕ ਉਹ ਪਟਨਾ ਸਾਹਿਬ ਦੀ ਮੈਨੇਜਮੈਂਟ ਨਹੀਂ ਵੇਖ ਸਕਣਗੇ। ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਖਿਲਾਫ਼ ਦਿੱਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਯੂਕੇ ਵਿੱਚ ਸਿੱਖ ਕੱਟੜਪੰਥੀਆਂ ਨੇ ਜਲਾਇਆ ਭਾਰਤੀ ਝੰਡਾ (ਇਹ ਇੱਕ ਸੰਕੇਤਕ ਤਸਵੀਰ ਹੈ)

ਬ੍ਰਿਟੇਨ ਦੀ ਸਰਕਾਰ ਨੇ ਭਾਰਤ ਦੇ ਝੰਡੇ ਨੂੰ ਜਲਾਉਣ ਦੀ ਘਟਨਾ 'ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਹ ਬੇਹੱਦ ਨਿਰਾਸ਼ ਹਨ ਕਿ ਵੱਖਵਾਦੀਆਂ ਨੇ ਗਣਤੰਤਰ ਦਿਵਸ ਮੌਕੇ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਇਹ ਕਾਰਵਾਈ ਕੀਤਾ।

ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸ਼ਨੀਵਾਰ ਨੂੰ ਬ੍ਰਿਟਿਸ਼ ਸਿੱਖਾਂ ਅਤੇ ਕਸ਼ਮੀਰੀਆਂ ਦੇ ਕੁਝ ਵੱਖਵਾਦੀਆਂ ਨੇ ਨਰਿੰਦਰ ਮੋਦੀ ਅਤੇ ਭਾਰਤ ਦੇ ਖਿਲਾਫ਼ ਨਾਅਰੇ ਲਗਾਏ ਸਨ। ਇਸ ਮੌਕੇ ਕੁਝ ਲੋਕ ਝੰਡੇ ਨੂੰ ਜਲਾਉਂਦੇ ਹੋਏ ਕੈਮਰੇ ਵਿੱਚ ਵੀ ਕੈਦ ਹੋਏ ਸਨ।

ਬਰਗਾੜੀ ਕਾਂਡ ਵਿੱਚ ਗ੍ਰਿਫ਼ਤਾਰੀ

ਬਹਿਬਲ ਕਲਾਂ ਅਤੇ ਬਰਗਾੜੀ ਵਿਚ ਹੋਏ ਗੋਲੀਕਾਂਡ ਲਈ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਅੱਠ ਦਿਨਾਂ ਦੀ ਪੁਲਿਸ ਕਸਟਡੀ ਵਿੱਚ ਰੱਖਿਆ ਜਾਵੇਗਾ।

ਚਰਨਜੀਤ ਸ਼ਰਮਾਂ 'ਤੇ ਇਲਜ਼ਾਮ ਹੈ ਕਿ ਬਰਗਾੜੀ ਵਿੱਚ ਗੋਲੀਆਂ ਚਲਾਉਣ ਵਾਲੇ ਪੁਲਿਸ ਵਾਲਿਆਂ ਦੀ ਟੀਮ ਦੇ ਉਹ ਮੁਖੀ ਸਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੂੰ ਤਿੰਨ ਵਜੇ ਉਨ੍ਹਾਂ ਦੇ ਘਰੋਂ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਮਾਨਸਾ ਦੇ ਸਾਬਕਾ ਐਸਐਸਪੀ ਰਘੁਬੀਰ ਸਿੰਘ ਸੰਧੂ ਅਤੇ ਫਰੀਦਕੋਟ ਦੇ ਐਸਪੀ ਬਿਕਰਮਜੀਤ ਸਿੰਘ ਅਤੇ ਸਾਬਕਾ ਐਸਐਚਓ ਅਮਰਜੀਤ ਕਲੇਰ ਦੀ ਗ੍ਰਿਫਤਾਰੀ ਲਈ ਵੀ ਰੇਡ ਕੀਤੀ ਗਈ।

Image copyright Getty Images

ਏਡਜ਼ ਨਾਲ ਪੀੜਤ 14000 ਲੋਕਾਂ ਦਾ ਨਿੱਜੀ ਡਾਟਾ ਸਿੰਗਾਪੁਰ ਤੋਂ ਚੋਰੀ ਕਰਕੇ ਆਨਲਾਈਨ ਲੀਕ ਕੀਤਾ ਗਿਆ ਹੈ।

ਬੀਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਇੱਕ ਅਮਰੀਕੀ ਪੀੜਤ ਦਾ ਹੱਥ ਹੈ, ਜਿਸ ਦਾ ਰਿਸ਼ਤਾ ਸਿੰਗਾਪੁਰ ਦੇ ਇੱਕ ਸੀਨੀਅਰ ਡਾਕਟਰ ਨਾਲ ਸੀ।

ਪਿਛਲੇ ਸਾਲ 1.5 ਮਿਲਿਅਨ ਸਿੰਗਾਪੁਰ ਵਿੱਚ ਰਹਿਣ ਵਾਲੇ ਲੋਕਾਂ ਦਾ ਡਾਟਾ ਚੋਰੀ ਹੋ ਗਿਆ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਲੀ ਸਿਅਨ ਲੂੰਗ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ:

ਪੀਡੀਏ ਨੇ ਚੁਣੇ ਉਮੀਦਵਾਰ

ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਲੋਕ ਸਭਾ ਚੋਣਾਂ ਲਈ ਆਪਣੇ ਸੱਤ ਉਮੀਰਵਾਰ ਤੈਅ ਕਰ ਲਏ ਹਨ।

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਸੁਖਪਾਲ ਸਿੰਘ ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ, ਬੈਂਸ ਬ੍ਰਦਰਜ਼, ਬੀਐਸਪੀ ਅਤੇ ਧਰਮਵੀਰ ਗਾਂਧੀ ਨੇ ਮਿਲਕੇ ਇਹ ਨਾਂ ਤੈਅ ਕੀਤੇ।

ਪੀਡੀਏ ਪਹਿਲਾਂ ਹੀ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਲੜਣ ਦਾ ਐਲਾਨ ਕਰ ਚੁੱਕੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)