ਲੋਕ ਸਭਾ ਚੋਣ 2019: ਵੋਟਰ ਆਈਡੀ ਕਿਸ ਤਰ੍ਹਾਂ ਆਨਲਾਈਨ ਰਜਿਸਟਰ ਕਰਵਾ ਸਕਦੇ ਹੋ

ਤਸਵੀਰ ਸਰੋਤ, Getty Images
ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਵੋਟਰ ਆਈਡੀ ਹੈ ਤਾਂ ਹੀ ਤੁਹਾਡਾ ਨਾਮ ਵੋਟਰ ਲਿਸਟ ਵਿੱਚ ਹੋਵੇਗਾ।
ਚੋਣ ਕਮਿਸ਼ਨ ਇਸ ਸੂਚੀ ਨੂੰ ਅਪਡੇਟ ਕਰਦਾ ਰਹਿੰਦਾ ਹੈ ਅਤੇ ਹੋ ਸਕਦਾ ਹੈ ਕਿ ਤੁਹਾਡਾ ਨਾਮ ਗ਼ਲਤੀ ਨਾਲ ਕਟ ਗਿਆ ਹੋਵੇ।
ਹਰ ਸਾਲ ਜਨਵਰੀ ਦੇ ਪਹਿਲੇ ਹਫ਼ਤੇ 'ਚ ਚੋਣ ਕਮਿਸ਼ਨ national voters service portal 'ਤੇ ਵੋਟਰ ਸੂਚੀ ਲਗਾ ਦਿੰਦਾ ਹੈ।
ਇਸ ਲਈ ਸਭ ਤੋਂ ਪਹਿਲਾਂ ਆਪਣਾ ਨਾਮ ਇਸ ਲਿੰਕ 'ਤੇ ਚੈਕ ਕਰੋ।
ਜੇਕਰ ਤੁਹਾਡਾ ਨਾਮ ਇਸ ਸੂਚੀ ਵਿੱਚ ਨਹੀਂ ਹੈ ਤਾਂ...
ਜੇਕਰ ਤੁਹਾਡਾ ਨਾਮ ਇਸ ਸੂਚੀ ਵਿੱਚ ਨਹੀਂ ਹੈ ਤਾਂ ਸਾਈਟ 'ਤੇ ਮੌਜੂਦ ਫਾਰਮ 6 ਭਰ ਕੇ ਭੇਜੋ।
ਜੇਕਰ ਤੁਸੀਂ ਪਹਿਲੀ ਵਾਰ ਵੋਟ ਲਈ ਰਜਿਸਟਰ ਕਰ ਰਹੇ ਹੋ ਤਾਂ ਵੀ ਫਾਰਮ 6 ਭਰੋ।
ਇਹ ਵੀ ਪੜ੍ਹੋ-
ਤਸਵੀਰ ਸਰੋਤ, Getty Images
ਜੇਕਰ ਤੁਹਾਡਾ ਨਾਮ ਇਸ ਸੂਚੀ ਵਿੱਚ ਹੈ ਤਾਂ ਸਾਈਟ 'ਤੇ ਮੌਜੂਦ ਫਾਰਮ 6 ਭਰ ਕੇ ਭੇਜੋ
ਫਾਰਮ ਨਾਲ ਤੁਹਾਡੇ ਇਹ ਦਸਤਾਵੇਜ਼ ਚਾਹੀਦੇ ਹਨ
- ਤੁਹਾਡੀ ਰੰਗੀਨ ਫੋਟੋ
- ਤੁਹਾਡੀ ਉਮਰ ਦਾ ਕੋਈ ਦਸਤਾਵੇਜ਼ ਜਿਵੇਂ 10ਵੀਂ ਦਾ ਸਰਟੀਫਿਕੇਟ
- ਤੁਹਾਡਾ ਰਿਹਾਇਸ਼ੀ ਸਬੂਤ ਜਿਵੇਂ ਰਾਸ਼ਨ ਕਾਰਡ, ਫੋਨ-ਬਿਜਲੀ ਦਾ ਬਿੱਲ, ਪਾਸਪੋਰਟ, ਲਾਈਸੈਂਸ ਜਾਂ ਆਧਾਰ ਕਾਰਡ
ਫਾਰਮ ਕਿਵੇਂ ਜਮਾ ਕੀਤਾ ਜਾਵੇ
ਤੁਹਾਨੂੰ ਫਾਰਮ 6 ਅਤੇ ਦਸਤਾਵੇਜ਼ ਆਪਣੇ ਇਲਾਕੇ ਦੇ ਇਲੈਕਟੋਰਲ ਰਜਿਸਟਰੇਸ਼ਨ ਅਫਸਰ ਦੇ ਕੋਲ ਜਮਾ ਕਰਵਾਉਣੇ ਪੈਣਗੇ ਅਤੇ ਤੁਹਾਡਾ ਨਾਮ ਵੋਟਰ ਲਿਸਟ ਵਿੱਚ ਆ ਜਾਵੇਗਾ।
ਤਸਵੀਰ ਸਰੋਤ, AFP
ਆਪਣਾ ਫਾਰਮ 6 ਅਤੇ ਦਸਤਾਵੇਜ ਤੁਹਾਡੇ ਇਲਾਕੇ ਦੇ ਇਲੈਕਟਰੋਲ ਰਜਿਸਟਰੇਸ਼ਨ ਦੇ ਕੋਲ ਜਮਾ ਕਰਵਾਉਣ ਪੈਣਗੇ
ਫਾਰਮ 6 ਨੂੰ ਤੁਸੀਂ ਆਨਲਾਈਨ ਵੀ ਜਮਾ ਕਰਵਾ ਸਕਦੇ ਹੋ। ਉੱਥੇ ਤੁਸੀਂ ਆਨਲਾਈਨ ਵੋਟਰ ਰਜਿਸਟਰੇਸ਼ 'ਤੇ ਕਲਿੱਕ ਕਰੋ।
ਪਹਿਲਾਂ ਤੁਹਾਨੂੰ ਸਾਈਨ ਅੱਪ ਕਰਨਾ ਹੋਵੇਗਾ ਅਤੇ ਆਪਣਾ ਯੂਜ਼ਰਨੇਮ ਤੇ ਪਾਸਵਰਡ ਜਨਰੇਟ ਕਰਨਾ ਹੋਵੇਗਾ।
ਆਪਣਾ ਪਾਸਪੋਰਟ ਸਾਈਜ਼ ਰੰਗੀਨ ਫੋਟੋ ਉੱਥੇ ਅਪਲੋਡ ਕਰੋ ਅਤੇ ਬਾਕੀ ਦਸਤਾਵੇਜ਼ ਵੀ।
ਜੇਕਰ ਤੁਹਾਡੀ ਉਮਰ 21 ਸਾਲ ਤੋਂ ਵਧੇਰੇ ਹੈ ਅਤੇ ਤੁਸੀਂ ਪਹਿਲੀ ਵਾਰ ਰਜਿਸਟਰ ਕਰ ਰਹੇ ਹੋ ਤਾਂ ਉਸ ਲਈ ਉਮਰ ਦਾ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ।
ਆਨਲਾਈਨ ਤੋਂ ਇਲਾਵਾ ਕੀ ਬਦਲ ਹਨ
ਜੇਕਰ ਅਪਲੋਡ ਨਹੀਂ ਹੁੰਦਾ ਜਾਂ ਆਨਲਾਈਨ ਨਹੀਂ ਕਰਨਾ ਚਾਹੁੰਦੇ ਹੋ ਤਾਂ ਇਸ ਫਾਰਮ ਨੂੰ ਡਾਉਨਲੋਡ ਕਰ ਲਓ ਅਤੇ ਭਰ ਕੇ ਸਾਰੇ ਦਸਤਾਵੇਜ਼ਾਂ ਦੇ ਨਾਲ ਆਪਣੇ ਇਲਾਕੇ ਦੇ ਵੋਟਰ ਰਜਿਸਟਰੇਸ਼ਨ ਸੈਂਟਰ ਜਾਂ ਚੋਣ ਰਜਿਸਟਰਾਰ ਦਫਤਰ ਵਿੱਚ ਦੇ ਆਉ।
ਤਸਵੀਰ ਸਰੋਤ, Getty Images
ਦਸਤਾਵੇਜ਼ ਆਪਣੇ ਇਲਾਕੇ ਦੇ ਵੋਟਰ ਰਜਿਸਟਰੇਸ਼ਨ ਸੈਂਟਰ ਜਾਂ ਚੋਣ ਰਜਿਸਟਰਾਰ ਦਫਤਰ ਵਿੱਚ ਦੇ ਆਉ
ਇੱਕ ਬੂਥ ਪੱਧਰ ਦਾ ਅਫ਼ਸਰ ਤੁਹਾਡੇ ਘਰ ਵੈਰੀਫਿਕੇਸ਼ਨ ਲਈ ਆਵੇਗਾ। ਜੇਕਰ ਤੁਸੀਂ ਉਸ ਵੇਲੇ ਨਹੀਂ ਵੀ ਮੌਜੂਦ ਤਾਂ ਵੀ ਉਹ ਘਰ ਵਾਲਿਆਂ ਕੋਲੋਂ ਜਾਂ ਆਂਢ-ਗੁਆਂਢ ਤੋਂ ਵੈਰੀਫਾਈ ਕਰ ਲਵੇਗਾ।
ਕਈ ਵਾਰ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਹਨ ਕਿ ਆਨਲਾਈਨ ਰਜਿਸਟਰ ਕਰਵਾਉਣ ਤੋਂ ਬਾਅਦ ਵੀ ਤੁਹਾਨੂੰ ਦਸਤਾਵੇਜ਼ ਲਈ ਚੋਣ ਰਜਿਸਟਰਾਰ ਦਫਤਰ ਜਾਣਾ ਪੈਂਦਾ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਖ਼ੁਦ ਜਾ ਕੇ ਆਪਣਾ ਫਾਰਮ ਜਮਾ ਕਰਵਾ ਦੇ ਆਉ।
ਤੁਹਾਨੂੰ ਐਪਲੀਕੇਸ਼ਨ ਆਈਡੀ ਮਿਲੇਗੀ ਜਿਸ ਤੋਂ ਬਾਅਦ ਤੁਸੀਂ ਆਨਲਾਈਨ ਆਪਣੀ ਐਪਲੀਕੇਸ਼ਨ ਦਾ ਸਟੇਟਸ ਵੀ ਦੇਖ ਸਕਦੇ ਹੋ।
ਤੁਹਾਡੇ ਪਤੇ 'ਤੇ ਚਿੱਠੀ ਭੇਜ ਕੇ ਜਾਂ ਐਸਐਮਐਸ ਰਾਹੀਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਤੁਹਾਡਾ ਨਾਮ ਰਜਿਸਟਰ ਹੋ ਗਿਆ ਹੈ।
ਵੋਟਰ ਰਜਿਸਟਰੇਸ਼ਨ ਲਈ ਸਭ ਤੋਂ ਜ਼ਰੂਰੀ ਗੱਲ
ਤੁਸੀਂ ਭਾਰਤੀ ਨਾਗਰਿਕ ਹੋ ਅਤੇ 1 ਜਨਵਰੀ 2019 ਨੂੰ ਤੁਹਾਡੀ ਉਮਰ 18 ਸਾਲ ਹੋ ਗਈ ਹੈ ਤਾਂ ਤੁਸੀਂ ਆਪਣਾ ਨਾਮ ਵੋਟਰ ਲਿਸਟ ਵਿੱਚ ਰਜਿਸਟਰ ਕਰ ਸਕਦੇ ਹੋ।
ਜਿੱਥੇ ਤੁਸੀਂ ਰਹਿੰਦੇ ਹੋ, ਉਸ ਇਲਾਕੇ ਲਈ ਆਪਣਾ ਵੋਟ ਬਣਵਾਉ। ਇੱਕ ਤੋਂ ਵੱਧ ਥਾਂ ਲਈ ਤੁਸੀਂ ਰਜਿਸਟਰ ਨਹੀਂ ਕਰਵਾ ਸਕਦੇ।
ਇਹ ਵੀ ਪੜ੍ਹੋ-
ਤਸਵੀਰ ਸਰੋਤ, Getty Images
ਤੁਹਾਡੇ ਪਤੇ 'ਤੇ ਚਿੱਠੀ ਭੇਜ ਕੇ ਜਾਂ ਐਸਐਮਐਸ ਰਾਹੀਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਤੁਹਾਨੂੰ ਨਾਮ ਰਜਿਸਟਰ ਹੋ ਗਿਆ ਹੈ
ਜੇਕਰ ਤੁਹਾਡੇ ਵੋਟਰ ਆਈਡੀ ਜਾਂ ਲਿਸਟ 'ਚ ਕੋਈ ਗ਼ਲਤੀ ਹੈ ਤਾਂ...
ਜੇਕਰ ਤੁਹਾਡਾ ਨਾਮ ਰਜਿਸਟਰ ਹੈ ਪਰ ਕਿਸੇ ਨਾਮ ਜਾਂ ਪਤੇ ਨੂੰ ਲੈ ਕੇ ਤੁਸੀਂ ਕਰੈਕਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਾਰਮ 8 ਭਰੋ।
ਤੁਸੀਂ ਕਿਸੇ ਹੋਰ ਥਾਂ ਸ਼ਿਫ਼ਟ ਹੋ ਗਏ ਅਤੇ ਉਸ ਥਾਂ 'ਤੇ ਆਪਣਾ ਵੋਟ ਟਰਾਂਸਫਰ ਕਰਵਾਉਣਾ ਚਾਹੁੰਦੇ ਹੋ ਤਾਂ ਫਾਰਮ 6 ਭਰੋ।
ਜੇਕਰ ਤੁਹਾਡੀ ਜਾਣਕਾਰੀ 'ਚ ਕੋਈ ਅਜਿਹਾ ਵਿਅਕਤੀ ਹੈ ਜਿਸ ਦਾ ਨਾਮ ਵੋਟਰ ਲਿਸਟ 'ਚ ਨਹੀਂ ਹੋਣਾ ਚਾਹੀਦਾ ਤਾਂ ਫਾਰਮ 7 ਭਰੋ।
ਜੇਕਰ ਤੁਹਾਡਾ ਵੋਟਰ ਆਈਡੀ ਗੁਆਚ ਗਿਆ ਹੈ ਤਾਂ...
ਜੇਕਰ ਤੁਹਾਡਾ ਵੋਟਰ ਆਈਡੀ ਗੁਆਚ ਗਿਆ ਹੈ ਤਾਂ ਨਵੇਂ ਕਾਰਡ ਦੀ ਅਰਜ਼ੀ 25 ਰੁਪਏ ਦੀ ਫੀਸ ਅਤੇ ਪੁਲਿਸ ਸ਼ਿਕਾਇਤ ਦੇ ਨਾਲ ਚੋਣ ਰਜਿਸਟਰਾਰ ਦਫਤਰ 'ਚ ਜਮਾ ਕਰਵਾਉ।
ਤਸਵੀਰ ਸਰੋਤ, Getty Images
ਕਿਵੇਂ ਪਤਾ ਲੱਗੇ ਕਿ ਤੁਹਾਡਾ ਬੂਥ ਅਤੇ ਬੂਥ ਪੱਧਰ ਅਧਿਕਾਰੀ ਕੌਣ ਹੈ..
ਵੈਬਸਾਈਡ ਦੇ ਹੋਮਪੇਜ 'ਤੇ ਤੁਹਾਨੂੰ ਇਹ ਜਾਣਕਾਰੀ ਮਿਲ ਜਾਵੇਗੀ।
ਵੋਟਰ ਆਈਡੀ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਮਿਲ ਜਾਂਦੀ ਹੈ। ਇਸ ਲਈ ਇਹ ਸੁਝਾਅ ਹੈ ਕਿ ਤੁਹਾਡੇ ਖੇਤਰ 'ਚ ਜਾਂ ਦੇਸ 'ਚ ਜਦੋਂ ਵੀ ਚੋਣਾਂ ਹੋਣੀਆਂ ਹੋਣ, ਉਸ ਤੋਂ ਦੋ ਮਹੀਨੇ ਪਹਿਲਾਂ ਆਪਣੇ ਵੋਟਰ ਆਈਡੀ ਦੀ ਪ੍ਰਕਿਰਿਆ ਸ਼ੁਰੂ ਕਰ ਦਿਉ।