ਚੌਕੀਦਾਰ ਚੋਰ ਹੈ : ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਲਜ਼ਾਮ

ਰਹੁਲ ਗਾਂਧੀ Image copyright Getty Images

ਬਿਹਾਰ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਵਜੋਂ ਆਪਣੇ ਪਹਿਲੇ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਤਿੱਖੀ ਟਿੱਪਣੀ ਕਰਦਿਆਂ ਕਿਹਾ, "ਸਾਰਿਆਂ ਨੂੰ ਪਤਾ ਹੈ ਕਿ ਚੌਕੀਦਾਰ ਚੋਰ ਹੈ।"

ਰਾਹੁਲ ਗਾਂਧੀ ਪਟਨਾ ਦੇ ਗਾਂਧੀ ਮੈਦਾਨ ਵਿੱਚ 'ਜਨ ਆਕਾਂਸ਼ਾ' ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ਵੱਲੋਂ ਲਗਪਗ ਤਿੰਨ ਦਾਹਾਕਿਆਂ ਬਾਅਦ ਸੂਬੇ ਵਿੱਚ ਕੀਤੀ ਗਈ ਪਹਿਲੀ ਵੱਡੀ ਰੈਲੀ ਹੈ।

ਇੰਨੇ ਸਮੇਂ ਬਾਅਦ ਕੀਤੀ ਜਾ ਰਹੀ ਰੈਲੀ ਵਿੱਚ ਦੂਰੋਂ-ਨੇੜਿਆਂ ਸ਼ਾਮਲ ਹੋਣ ਆਏ ਕਾਂਗਰਸ ਹਮਾਇਤੀਆਂ ਲਈ ਸਾਰੇ ਸ਼ਹਿਰ ਵਿੱਚ ਇੰਤਜ਼ਾਮ ਕੀਤੇ ਗਏ ਸਨ।

'ਕਿਸਾਨਾਂ ਦੇ ਅੱਖੀਂ ਘੱਟਾ ਪਾ ਰਹੀ ਕਾਂਗਰਸ'

ਜਦੋਂ ਰਾਹੁਲ ਪਟਨਾ ਵਿਚ ਮੋਦੀ ਉੱਤੇ ਹਮਲੇ ਕਰ ਰਹੇ ਸਨ ਤਾਂ ਜੰਮੂ ਕਸ਼ਮੀਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵਾ ਕਰ ਰਹੇ ਸਨ ਕਿ ਕਾਂਗਰਸ ਕਿਸਾਨਾਂ ਦੇ ਅੱਖੀਂ ਘੱਟਾ ਪਾ ਰਹੀ ਹੈ।

ਮੋਦੀ ਨੇ ਕਿਹਾ ਇਹ ਇਮਾਨਦਾਰੀ ਨਾਲ ਕੰਮ ਨਾ ਕਰਨ ਵਾਲਿਆਂ ਬਾਰੇ ਨੇ ਮੰਨ ਲਿਆ ਜਾਵੇ ਕਿ ਇਹ ਇਮਾਨਦਾਰੀ ਨਾਲ ਕੰਮ ਕਰਨਗੇ ਤਾਂ ਕਰਨਾਟਕ , ਰਾਜਸਥਾਨ ਵਰਗੇ ਸੂਬਿਆਂ ਵਿਚ ਵੀ ਇਸ ਦਾ ਲਾਭ 20 ਤੋਂ 30 ਫ਼ੀਸਦ ਕਿਸਾਨਾਂ ਨੂੰ ਲਾਭ ਹੋਵੇਗਾ।

ਮੋਦੀ ਨੇ ਕਿਹਾ, ' ਅਸੀਂ ਜਿਹੜੀ ਸਕੀਮ ਲਿਆਏ ਹਾਂ, ਇਹ ਦੇਸ਼ ਭਰ ਦੇ 12 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ, ਮਤਲਬ ਹਰ ਕਿਸਾਨ ਵਿਚ 100 ਵਿੱਚੋਂ 90-95 ਕਿਸਾਨ ਇਸਦੇ ਹੱਕਦਾਰ ਹੋਣਗੇ।'

ਇਹ ਵੀ ਪੜ੍ਹੋ:

ਇਸ ਰੈਲੀ ਵਿੱਚ ਸੂਬਾ ਕਾਂਗਰਸ ਨੇ ਹੋਰ ਵੀ ਵੱਡੇ ਆਗੂਆਂ ਜਿਵੇਂ ਰਾਜਸਥਾਨ ਤੋਂ ਅਸ਼ੋਕ ਗਹਿਲੋਤ, ਤੇਜਸ਼ਵੀ ਯਾਦਵ ਨੂੰ ਵੀ ਸੱਦਿਆ ਗਿਆ ਸੀ।

ਪੇਸ਼ ਹਨ ਰਾਹੁਲ ਗਾਂਧੀ ਦੇ ਭਾਸ਼ਣ ਦੀਆਂ 10 ਮੁੱਖ ਗੱਲਾਂ:

1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਾਰੇ ਉਨ੍ਹਾਂ ਕਿਹਾ, " ਪ੍ਰਧਾਨ ਮੰਤਰੀ ਮੋਦੀ ਜਿੱਥੇ ਵੀ ਜਾਂਦੇ ਹਨ ਵਾਅਦੇ ਕਰ ਆਉਂਦੇ ਹਨ ਅਤੇ ਨਿਤੀਸ਼ ਜੀ ਵੀ ਅਜਿਹਾ ਹੀ ਕਰਦੇ ਹਨ।"

2. ਹਾਲੀਆ ਬੱਜਟ ਵਿੱਚ ਕਿਸਾਨਾਂ ਲਈ 17 ਕਰੋੜ ਰਾਖਵੇਂ ਰੱਖੇ ਜਾਣ ਨੂੰ ਭਾਜਪਾ ਵੱਲੋਂ ਇਤਿਹਾਸਕ ਫੈਸਲਾ ਦੱਸੇ ਜਾਣ ਅਤੇ ਇਸ ਲਈ 5 ਮਿੰਟਾਂ ਤੱਕ ਸੰਸਦ ਵਿੱਚ ਤਾੜੀਆਂ ਮਾਰੇ ਜਾਣ ਵੀ ਦੀ ਰਾਹੁਲ ਗਾਂਧੀ ਨੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 17 ਰੁਪਏ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਪ੍ਰਤੀ ਜੀਅ ਸਾਢੇ ਤਿੰਨ ਰੁਪਏ ਬਣਦੇ ਹਨ।

3. ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਨਾਲ 15 ਲੱਖ ਰੁਪਏ ਦਾ ਵਾਅਦਾ ਕੀਤਾ ਸੀ ਜਿਸ ਨੂੰ ਨਿਭਾਉਣ ਵਿੱਚ ਉਹ ਨਾਕਾਮ ਰਹੇ ਹਨ ਤੇ "ਇਹ ਬਿਹਾਰ ਵਾਸੀਆਂ ਦਾ ਅਪਮਾਨ ਹੈ।" ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੰਬਾਨੀ ਲਈ ਤਾਂ 30,000 ਕਰੋੜ ਰੱਖੇ ਹਨ ਤੇ ਕਿਸਾਨਾਂ ਲਈ ਸਿਰਫ਼ 17 ਕਰੋੜ।

Image copyright dassault rafale
ਫੋਟੋ ਕੈਪਸ਼ਨ ਭਾਰਤ ਸਰਕਾਰ ਡਸੌ ਐਵੀਏਸ਼ਨ ਤੋਂ 36 ਰਫਾਲ ਲੜਾਕੂ ਹਵਾਈ ਜਹਾਜ਼ ਖਰੀਦ ਰਹੀ ਹੈ

4. ਕਿਸਾਨਾਂ ਦੀ ਕਰਜ਼ਾ ਮਾਫ਼ੀ: ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿੱਚ ਸਰਕਾਰ ਬਣਾਉਂਦਿਆਂ ਹੀ ਕਾਂਗਰਸ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਦੋ ਦਿਨਾਂ ਵਿੱਚ ਹੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ। ਜਦਕਿ ਮੋਦੀ ਸਰਕਾਰ ਨੇ ਇੰਨੇ ਸਾਲਾਂ ਵਿੱਚ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ।

5. ਬਿਹਾਰ ਬੇਰੁਜ਼ਾਗਾਰੀ ਦਾ ਧੁਰਾ: ਉਨ੍ਹਾਂ ਕਿਹਾ ਕਿ ਕਿਸੇ ਸਮੇਂ ਬਿਹਾਰ ਦੀਆਂ ਨਾਲੰਦਾ ਅਤੇ ਪਟਨਾ ਯੂਨੀਵਰਸਿਟੀਆਂ ਪ੍ਰਸਿੱਧ ਸਨ ਪਰ ਹੁਣ ਬਿਹਾਰ ਸਿੱਖਿਆ ਦਾ ਧੁਰਾ ਨਹੀਂ ਸਗੋਂ ਬੇਰੁਜ਼ਗਾਰੀ ਦਾ ਧੁਰਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ 'ਉਨ੍ਹਾਂ ਨੇ ਪਟਨਾ ਯੂਨੀਵਰਸਿਟੀ ਅਤੇ ਬਿਹਾਰ ਦੇ ਨੌਜਵਾਨਾਂ ਲਈ ਕੀ ਕੀਤਾ ਹੈ?'

ਇਹ ਵੀ ਪੜ੍ਹੋ:

6. ਹਰੇਕ ਗ਼ਰੀਬ ਨੂੰ ਘੱਟੋ-ਘੱਟ ਆਮਦਨ ਦਾ ਵਾਅਦਾ: ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ ਅੰਬਾਨੀ, ਚੋਕਸੀ ਨੂੰ ਕਰੋੜਾਂ ਰੁਪਏ ਦਿੱਤੇ ਹਨ ਪਰ ਜੇ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਉਹ ਹਰੇਕ ਗ਼ਰੀਬ ਨੂੰ ਘੱਟੋ-ਘੱਟ ਆਮਦਨ ਦੇਵੇਗੀ।

7. ਨੋਟਬੰਦੀ: ਪ੍ਰਧਾਨ ਮੰਤਰੀ ਆਏ ਤੇ ਉਨ੍ਹਾਂ ਫੈਸਲਾ ਕੀਤਾ ਕਿ ਉਨ੍ਹਾਂ ਨੂੰ 500 ਜਾਂ 1000 ਰੁਪਏ ਦੇ ਨੋਟਪਸੰਦਗਨਹੀਂ ਹਨ। ਉਨ੍ਹਾਂ ਨੇ ਆਮ ਆਦਮੀ ਨੂੰ ਕਾਲੇ ਧਨ ਤੋਂ ਪਿੱਛਾ ਛੁਡਾਉਣ ਲਈ ਬੈਂਕਾਂ ਦੇ ਸਾਹਮਣੇ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬ ਬਿਹਾਰ ਵਾਸੀਆਂ ਤੋਂ ਪੈਸਾ ਖੋਹ ਕੇ ਆਪਣੇ ਅਮੀਰ ਦੋਸਤਾਂ ਦੀ ਜੇਬ੍ਹ ਵਿੱਚ ਪਾ ਦਿੱਤਾ।

8. ਸਿੱਖਿਆ ਪ੍ਰਣਾਲੀ: ਉਨ੍ਹਾਂ ਨੇ ਮੋਦੀ ਸਰਕਾਰ ਉੱਪਰ ਬਿਹਾਰ ਦੀ ਸਿੱਖਿਆ ਪ੍ਰਣਾਲੀ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਧਿਆਪਕਾਂ ਦੀ ਕਮੀ ਹੈ ਤੇ ਇਸ ਗੱਲ ਨੂੰ ਹਰ ਕੋਈ ਜਾਣਦਾ ਹੈ।

Image copyright EPA
ਫੋਟੋ ਕੈਪਸ਼ਨ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਡੈਸਾਲਟ ਐਵੀਏਸ਼ਨ ਤੇ ਰਿਲਾਇੰਸ ਵਿਚਾਲੇ 2012 ਵਿੱਚ ਹੀ ਐਮਓਯੂ ਸਾਈਨ ਹੋ ਗਿਆ ਸੀ

9. ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਟਨਾ ਦੀ ਰੈਲੀ ਇਸ ਤੋਂ ਬਾਅਦ ਕਾਂਗਰਸ ਵੱਲੋਂ ਨਿਭਾਈ ਜਾਣ ਵਾਲੀ ਮੂਹਰਲੀ ਭੂਮਿਕਾ ਵੱਲ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਤਿਹਾਸ ਬਣਾਉਂਦੀ ਹੈ ਨਾ ਕਿ ਮੋਦੀ ਵਾਂਗ ਜੋ ਸਿਰਫ਼ ਸਿਆਸਤ ਕਰਦੇ ਹਨ।

10. ਕਾਂਗਰਸ ਸਰਕਾਰ ਨੇ ਰਫਾਲ ਬਣਾਉਣ ਦਾ ਠੇਕਾ ਐੱਚਏਲ ਨੂੰ ਦਿੱਤਾ ਸੀ ਜਿਸ ਨਾਲ ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ, ਉਡੀਸ਼ਾ ਦੇ ਨੌਜਵਾਨਾਂ ਨੂੰ ਫਾਇਦਾ ਹੋਣਾ ਸੀ। 126 ਜਹਾਜ਼ਾਂ ਦੇ ਸੌਦੇ ਦਾ ਪੂਰਾ ਮਾਮਲਾ ਤਿਆਰ ਸੀ, ਚੌਕੀਦਾਰ ਪ੍ਰਧਾਨ ਮੰਤਰੀ ਬਣਿਆ, ਉਨ੍ਹਾਂ ਨੇ ਸੌਦਾ ਹੀ ਪਲਟ ਦਿੱਤਾ ਤੇ ਜਹਾਜ਼ਾਂ ਦਾ ਸੌਦਾ ਹੀ ਬਦਲ ਦਿੱਤਾ ਤੇ ਠੇਕਾ ਅਨਿਲ ਅੰਬਾਨੀ ਨੂੰ ਦਵਾ ਦਿੱਤਾ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)