'ਮੈਂ ਆਪਣੇ ਮਾਪਿਆਂ 'ਤੇ ਕੇਸ ਕਰਾਂਗਾ ਕਿ ਮੈਨੂੰ ਕਿਉਂ ਜੰਮਿਆ'

ਸੈਮੁਅਲ Image copyright NIHILANAND
ਫੋਟੋ ਕੈਪਸ਼ਨ ਸੈਮੁਅਲ ਦਾ ਮੰਨਣਾ ਹੈ ਮਨੁੱਖਾਂ ਤੋਂ ਬਿਨਾਂ ਧਰਤੀ ਬਿਹਤਰ ਥਾਂ ਬਣ ਜਾਵੇਗੀ

ਮੁੰਬਈ ਦਾ 27 ਸਾਲਾ ਨੌਜਵਾਨ ਆਪਣੇ ਮਾਪਿਆ 'ਤੇ ਇਸ ਕਰਕੇ ਕੇਸ ਕਰਨ ਬਾਰੇ ਸੋਚ ਰਿਹਾ ਹੈ ਕਿ ਉਨ੍ਹਾਂ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਜਨਮ ਦਿੱਤਾ।

ਮੁੰਬਈ ਦੇ ਕਾਰੋਬਾਰੀ ਰਾਫੇਲ ਸੈਮੁਅਲ ਨੇ ਬੀਬੀਸੀ ਨੂੰ ਦੱਸਿਆ ਕਿ ਬੱਚੇ ਨੂੰ ਦੁਨੀਆਂ ਵਿੱਚ ਲਿਆਉਣਾ ਗ਼ਲਤ ਹੈ ਕਿਉਂਕਿ ਜਨਮ ਤੋਂ ਬਾਅਦ ਉਸ ਨੂੰ ਉਮਰ ਭਰ ਦੁੱਖ 'ਹੰਢਾਉਣੇ ਪੈਂਦੇ ਹਨ।

ਹਾਲਾਂਕਿ ਸੈਮੁਅਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਜਨਮ ਤੋਂ ਪਹਿਲਾਂ ਸਾਡੀ ਸਹਿਮਤੀ ਨਹੀਂ ਮੰਗੀ ਜਾ ਸਕਦੀ ਪਰ ਫਿਰ ਵੀ ਜ਼ੋਰ ਦਿੰਦੇ ਹਨ ਕਿ "ਜਨਮ ਲੈਣ ਦਾ ਫ਼ੈਸਲਾ ਸਾਡਾ ਨਹੀਂ ਸੀ।"

ਉਨ੍ਹਾਂ ਦੀ ਰਾਇ ਹੈ, "ਅਸੀਂ ਤਾਂ ਨਹੀਂ ਕਿਹਾ ਸੀ ਕਿ ਸਾਨੂੰ ਜਨਮ ਦਿਉ ਇਸ ਲਈ ਸਾਨੂੰ ਪੂਰੀ ਜ਼ਿੰਦਗੀ ਜਿਉਣ ਲਈ ਪੈਸੇ ਦਿੱਤੇ ਜਾਣੇ ਚਾਹੀਦੇ ਹਨ।"

ਸੈਮੁਅਲ ਦਾ ਵਿਸ਼ਵਾਸ 'ਜਨਮ-ਵਿਰੋਧੀ' (ਐਂਟੀ ਨੈਟਾਲਿਜ਼ਮ) ਵਿੱਚ ਹੈ- ਇਹ ਇੱਕ ਅਜਿਹਾ ਦਰਸ਼ਨ ਹੈ ਜੋ ਤਰਕ ਦਿੰਦਾ ਹੈ ਕਿ ਜੀਵਨ ਇੰਨਾਂ ਦੁਖਾਂ ਨਾਲ ਭਰਿਆ ਹੋਇਆ ਹੈ ਕਿ ਲੋਕਾਂ ਨੂੰ ਤੁਰੰਤ ਪ੍ਰਭਾਵ ਨਾਲ ਬੱਚਿਆਂ ਨੂੰ ਜਨਮ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਹੌਲੀ-ਹੌਲੀ ਧਰਤੀ ਤੋਂ ਮੁਨੱਖਤਾ ਖ਼ਤਮ ਹੋ ਰਹੀ ਹੈ ਅਤੇ ਇਹ ਗ੍ਰਹਿ ਲਈ ਵੀ ਵਧੀਆ ਹੋਵੇਗਾ।

"ਮਨੁੱਖਤਾ ਦਾ ਕੋਈ ਮਤਲਬ ਨਹੀਂ ਹੈ, ਲੋਕ ਬਹੁਤ ਸਾਰੇ ਸੰਤਾਪ ਹੰਢਾ ਰਹੇ ਹਨ। ਜੇਕਰ ਮਨੁੱਖਤਾ ਲੁਪਤ ਹੋ ਜਾਂਦੀ ਹੈ ਤਾਂ ਧਰਤੀ ਅਤੇ ਜਾਨਵਰ ਖੁਸ਼ ਹੋ ਜਾਣਗੇ। ਉਹ ਨਿਸ਼ਚਿਤ ਤੌਰ 'ਤੇ ਵਧੀਆ ਢੰਗ ਨਾਲ ਰਹਿਣਗੇ। ਇਸ ਤੋਂ ਇਲਾਵਾ ਕੋਈ ਵੀ ਮਨੁੱਖ ਪੀੜਿਤ ਨਹੀਂ ਹੋਵੇਗਾ। ਮਨੁੱਖਤਾ ਦੀ ਹੋਂਦ ਬਿਲਕੁਲ ਸਾਰਹੀਣ ਹੈ।"

ਇੱਕ ਸਾਲ ਪਹਿਲਾਂ ਉਨ੍ਹਾਂ ਨੇ Nihilanand ਨਾਮ ਨਾਲ ਫੇਸਬੁੱਕ ਪੇਜ ਬਣਾਇਆ ਸੀ, ਜਿਸ 'ਤੇ ਉਨ੍ਹਾਂ ਨੇ ਸੰਘਣੀ ਨਕਲੀ ਦਾੜ੍ਹੀ, ਮਾਸਕ ਅਤੇ 'ਜਨਮ-ਵਿਰੋਧੀ' ਸੰਦੇਸ਼ਾਂ ਵਾਲੀ ਆਪਣੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਇਹ ਵੀ ਪੜ੍ਹੋ

Image copyright NIHILANAND
ਫੋਟੋ ਕੈਪਸ਼ਨ ਪਹਿਲੀ ਵਾਰ 5 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਐਂਟੀ ਨੈਟਾਲਿਜ਼ਮ ਦਾ ਵਿਚਾਰ ਆਇਆ

ਜਿਸ 'ਤੇ ਕੁਝ ਇਸ ਤਰ੍ਹਾਂ ਦੇ ਸੰਦੇਸ਼ ਲਿਖੇ ਸਨ, "ਇੰਝ ਨਹੀਂ ਲਗਦਾ ਕਿ ਬੱਚੇ ਨੂੰ ਦੁਨੀਆਂ ਵਿੱਚ ਆਉਣ ਅਤੇ ਕਰੀਅਰ ਬਣਾਉਣ, ਅਗਵਾ ਅਤੇ ਮਜ਼ਦੂਰੀ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ? ਜਾਂ "ਤੁਹਾਡੇ ਮਾਪਿਆ ਕੋਲ ਖਿਡੌਣਿਆਂ ਜਾਂ ਕੁੱਤੇ-ਬਿੱਲੀਆਂ ਦੀ ਥਾਂ ਤੁਸੀਂ ਹੋ, ਤੁਸੀਂ ਉਨ੍ਹਾਂ ਨੂੰ ਕੁਝ ਨਹੀਂ ਦਿੰਦੇ, ਬੱਸ ਸਿਰਫ਼ ਉਨ੍ਹਾਂ ਦਾ ਮਨੋਰੰਜਨ ਕਰਦੇ ਹੋ।"

ਸੈਮੁਅਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਯਾਦ ਹੈ ਕਿ ਜਦੋਂ ਉਹ 5 ਸਾਲ ਦੇ ਸਨ ਤਾਂ ਪਹਿਲੀ ਵਾਰ ਉਨ੍ਹਾਂ ਦੇ ਮਨ ਵਿੱਚ ਐਂਟੀ ਨੈਟਾਲਿਜ਼ਮ ਦਾ ਖ਼ਿਆਲ ਆਇਆ ਸੀ।

"ਮੈਂ ਆਮ ਬੱਚਾ ਸੀ। ਇੱਕ ਦਿਨ ਮੈਂ ਬੇਹੱਦ ਨਿਰਾਸ਼ ਸੀ ਅਤੇ ਮੈਂ ਸਕੂਲ ਨਹੀਂ ਜਾਣਾ ਚਾਹੁੰਦਾ ਸੀ ਪਰ ਮੇਰੇ ਮਾਤਾ-ਪਿਤਾ ਲਗਾਤਾਰ ਮੈਨੂੰ ਸਕੂਲ ਜਾਣ ਲਈ ਕਹਿੰਦੇ ਰਹੇ। ਮੈਂ ਉਨ੍ਹਾਂ ਨੂੰ ਉਦੋਂ ਆਖਿਆ: 'ਮੈਂ ਤੁਹਾਡੇ ਕੋਲ ਕਿਉਂ ਹਾਂ?' ਅਤੇ ਮੇਰੇ ਪਿਤਾ ਕੋਲ ਕੋਈ ਜਵਾਬ ਨਹੀਂ ਸੀ।"

ਇਹ ਵਿਚਾਰ ਮੇਰੇ ਦਿਮਾਗ਼ ਵਿੱਚ ਘਰ ਕਰ ਗਿਆ ਅਤੇ ਮੈਂ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਣ ਦਾ ਫ਼ੈਸਲਾ ਲਿਆ।

ਸੈਮੁਅਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਪਣੇ ਮਾਤਾ-ਪਿਤਾ ਨਾਲ "ਬੇਹੱਦ ਪਿਆਰਾ ਰਿਸ਼ਤਾ" ਹੈ ਅਤੇ ਉਨ੍ਹਾਂ ਦੀ ਮਾਂ ਨੇ "ਵਧੀਆ ਪ੍ਰਕਿਰਿਆ" ਦਿੱਤੀ ਅਤੇ ਪਿਤਾ ਨੇ ਵੀ ਵਿਚਾਰ ਨੂੰ "ਗਰਮਾਇਆ"। ਸੈਮੁਅਲ ਦੇ ਮਾਤਾ-ਪਿਤਾ ਵਕੀਲ ਹਨ।

'ਅਦਾਲਤ ਵਿੱਚ ਬਰਬਾਦ ਵੀ ਕਰ ਸਕਦੀ ਹਾਂ'

ਉਹ ਹੱਸਦੇ ਹੋਏ ਕਹਿੰਦੇ ਹਨ , " ਮਾਂ ਨੇ ਕਿਹਾ ਕਿ ਕਾਸ਼ ਉਹ ਮੈਨੂੰ ਜਨਮ ਤੋਂ ਪਹਿਲਾਂ ਮਿਲ ਸਕਦੀ ਅਤੇ ਜੇਕਰ ਅਜਿਹਾ ਹੁੰਦਾ ਤਾਂ ਨਿਸ਼ਚਿਤ ਤੌਰ 'ਤੇ ਮੈਂ ਉਨ੍ਹਾਂ ਕੋਲ ਨਹੀਂ ਹੁੰਦਾ।"

"ਮਾਂ ਨੇ ਕਿਹਾ ਕਿ ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੈਂ ਘੱਟ ਉਮਰ ਦੀ ਸੀ, ਮੈਨੂੰ ਪੈਦਾ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਹੋਰ ਬਦਲ ਵੀ ਨਹੀਂ ਸੀ। ਪਰ ਇਹੀ ਹੈ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਾਰਿਆਂ ਕੋਲ ਬਦਲ ਹੁੰਦਾ ਹੈ।"

ਇਹ ਵੀ ਪੜ੍ਹੋ-

Image copyright NIHILANAND
ਫੋਟੋ ਕੈਪਸ਼ਨ ਸੈਮੁਅਲ ਦੀ ਮਾਂ ਨੇ ਕਿਹਾ ਅਦਾਲਤ ਵਿੱਚ ਬਰਾਬਰ ਦੀ ਟੱਕਰ ਦੇਣਗੇ

ਇੱਕ ਬਿਆਨ ਵਿੱਚ ਉਨ੍ਹਾਂ ਦੀ ਮਾਂ ਕਵਿਤਾ ਕਰਨਡ ਸੈਮੁਅਲ ਦਾ ਕਹਿਣਾ ਹੈ ਕਿ 'ਸਿਰਫ਼ ਇੱਕ ਗੱਲ 'ਤੇ' ਧਿਆਨ ਕੇਂਦਰਿਤ ਕਰਨਾ ਗ਼ਲਤ ਹੈ ਜਦ ਕਿ ਇਹ ਬੇਹੱਦ ਵਿਸਥਾਰਿਤ ਮੁੱਦਾ ਹੈ।

"ਉਸ ਦਾ ਵਿਸ਼ਵਾਸ਼ 'ਐਂਟੀ ਨੈਟਾਲਿਜ਼ਮ' 'ਚ ਹੈ, ਉਹ ਬੇਲੋੜੀ ਜ਼ਿੰਦਗੀ ਕਰਕੇ ਧਰਤੀ 'ਤੇ ਵਧ ਰਹੇ ਭਾਰ ਬਾਰੇ ਚਿੰਤਤ ਹੈ, ਉਸ ਦੀ ਸੰਵੇਦਨਸ਼ੀਲਤਾ ਬੱਚਿਆਂ ਵੱਲੋਂ ਵੱਡੇ ਹੋਣ ਦੌਰਾਨ ਅਚੇਤ ਤੌਰ 'ਤੇ ਹਾਸਿਲ ਕੀਤੇ ਮਾੜੇ ਤਜਰਬਿਆਂ ਵਿੱਚੋਂ ਹੈ।"

"ਮੈਨੂੰ ਖੁਸ਼ੀ ਹੈ ਕਿ ਮੇਰਾ ਬੱਚਾ ਨਿਡਰ, ਆਜ਼ਾਦ ਸੋਚ ਵਿੱਚ ਵੱਡਾ ਹੋਇਆ ਹੈ। ਉਹ ਨਿਸ਼ਚਿਤ ਤੌਰ 'ਤੇ ਖੁਸ਼ੀ ਦੇ ਰਸਤੇ ਦੀ ਵੀ ਭਾਲ ਕਰ ਲਵੇਗਾ।"

ਸੈਮੁਅਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆਂ ਮਨੁੱਖਾਂ ਤੋਂ ਬਿਨਾਂ ਬਿਹਤਰ ਹੋ ਸਕਦੀ ਹੈ ਅਤੇ ਇਸੇ ਮਾਨਤਾ ਕਰਕੇ ਹੀ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਅਦਾਲਤ 'ਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਨੇ 6 ਮਹੀਨੇ ਪਹਿਲਾਂ ਇੱਕ ਦਿਨ ਨਾਸ਼ਤੇ ਦੌਰਾਨ ਆਪਣੀ ਮਾਂ ਨੂੰ ਦੱਸਿਆ ਕਿ ਉਹ ਉਨ੍ਹਾਂ 'ਤੇ ਕੇਸ ਦਰਜ ਕਰਵਾਉਣ ਬਾਰੇ ਸੋਚ ਰਹੇ ਹਨ।

"ਉਨ੍ਹਾਂ ਨੇ ਕਿਹਾ ਕਿ ਠੀਕ ਹੈ ਪਰ ਮੇਰੇ ਕੋਲੋਂ ਆਸ ਨਾ ਰੱਖੀ ਕਿ ਆਸਾਨੀ ਨਾਲ ਛੱਡ ਦਿਆਂਗੀ। ਮੈਂ ਅਦਾਲਤ ਵਿੱਚ ਤੈਨੂੰ ਬਰਬਾਦ ਕਰ ਸਕਦੀ ਹਾਂ।"

ਸੈਮੁਅਲ ਹੁਣ ਇੱਕ ਵਕੀਲ ਦੀ ਭਾਲ ਵਿੱਚ ਹਨ, ਜੋ ਉਨ੍ਹਾਂ ਦਾ ਕੇਸ ਲੜਨ ਪਰ ਅਜੇ ਤੱਕ ਉਨ੍ਹਾਂ ਨੂੰ ਇਸ ਸਫ਼ਲਤਾ ਨਹੀਂ ਮਿਲੀ।

"ਮੈਨੂੰ ਪਤਾ ਹੈ ਕਿ ਇੱਕ ਪਾਸੇ ਸੁੱਟ ਦਿੱਤਾ ਜਾਵੇਗਾ ਕਿਉਂਕਿ ਕੋਈ ਜੱਜ ਇਸ ਦੀ ਸੁਣਵਾਈ ਨਹੀਂ ਕਰੇਗਾ। ਪਰ ਮੈਂ ਕੇਸ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਇੱਕ ਸਥਿਤੀ ਬਣਾਉਣਾ ਚਾਹੁੰਦਾ ਹਾਂ।"

Image copyright NIHILANAND
ਫੋਟੋ ਕੈਪਸ਼ਨ ਹਾਲਾਂਕਿ ਸੈਮੁਣਲ ਆਪਣੀ ਜ਼ਿੰਦਗੀ ਤੋਂ ਨਾਰਾਜ਼ ਨਹੀਂ ਹਨ

ਪ੍ਰਸਿੱਧੀ ਕਰਕੇ ਸਭ ਕੁਝ

ਉਨ੍ਹਾਂ ਦੀ ਫੇਸਬੁੱਕ ਪੋਸਟ ਨੇ ਕਈ ਪ੍ਰਤੀਕਿਰਿਆਵਾਂ ਆਈਆਂ ਹਨ, "ਕੁਝ ਚੰਗੀਆਂ ਤੇ ਕੁਝ ਮਾੜੀਆਂ" ਇੱਥੋਂ ਤੱਕ ਕੁਝ ਲੋਕਾਂ ਨੇ ਉਨ੍ਹਾਂ ਨੂੰ "ਆਪਣਾ ਕਤਲ ਕਰਨ ਦੀ ਵੀ ਸਲਾਹ" ਦਿੱਤੀ ਹੈ।

ਇਸ ਦੇ ਨਾਲ ਹੀ ਚਿੰਤਤ ਮਾਵਾਂ ਵੀ ਉਨ੍ਹਾਂ ਨੂੰ ਪੁੱਛ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੇ ਬੱਚੇ ਇਹ ਪੋਸਟ ਦੇਖਣਗੇ ਤਾਂ ਕੀ ਹੋਵੇਗਾ।

ਉਹ ਕਹਿੰਦੇ ਹਨ, "ਕਈਆਂ ਨੇ ਤਰਕਸ਼ੀਲ ਰਾਇ ਦਿੱਤੀ, ਕੁਝ ਨਾਰਾਜ਼ ਹਨ ਤੇ ਕਈਆਂ ਨੇ ਇਤਰਾਜ਼ ਵੀ ਜ਼ਾਹਿਰ ਕੀਤਾ ਹੈ। ਜੋ ਮੈਨੂੰ ਮਾੜਾ ਬੋਲਦੇ ਹਨ, ਉਨ੍ਹਾਂ ਨੂੰ ਬੋਲ ਲੈਣ ਦਿਓ। ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਦਾ ਮੈਨੂੰ ਸਮਰਥਨ ਹਾਸਿਲ ਹੈ ਪਰ ਇਸ ਨੂੰ ਕਿਸੇ ਕਾਰਨ ਕਰਕੇ ਪ੍ਰਸਿੱਧੀ ਹਾਸਿਲ ਕਰਨਾ ਨਹੀਂ ਕਿਹਾ ਜਾ ਸਕਦਾ ਹੈ। "

ਉਨ੍ਹਾਂ ਦੇ ਆਲੋਚਕ ਕਹਿੰਦੇ ਹਨ ਕਿ ਉਹ ਇਹ ਸਭ ਕੁਝ ਪ੍ਰਸਿੱਧੀ ਲਈ ਕੀਤਾ ਜਾ ਰਿਹਾ ਹੈ।"

ਉਹ ਕਹਿੰਦੇ ਹਨ, "ਮੈਂ ਪ੍ਰਸਿੱਧੀ ਲਈ ਇਹ ਸਭ ਨਹੀਂ ਕਰ ਰਿਹਾ ਪਰ ਮੈਂ ਚਾਹੁੰਦਾ ਹਾਂ ਕਿ ਇਹ ਵਿਚਾਰ ਜਨਤਕ ਹੋਵੇ ਕਿ ਬੱਚੇ ਨਹੀਂ ਹੋਣੇ ਚਾਹੀਦੇ।"

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਆਪਣੇ ਜਨਮ ਕਾਰਨ ਦੁਖੀ ਹਨ।

ਉਹ ਦੱਸਦੇ ਹਨ, "ਕਾਸ਼, ਮੈਂ ਪੈਦਾ ਨਾ ਹੁੰਦਾ ਪਰ ਅਜਿਹਾ ਨਹੀਂ ਹੈ ਕਿ ਮੈਂ ਆਪਣੀ ਜ਼ਿੰਦਗੀ ਤੋਂ ਦੁਖੀ ਹਾਂ। ਮੇਰੀ ਜ਼ਿੰਦਗੀ ਵਧੀਆ ਹੈ ਪਰ ਮੈਂ ਇੱਥੇ ਨਹੀਂ ਹੋਣਾ ਚਾਹੁੰਦਾ। ਤੁਸੀਂ ਜਾਣਦੇ ਹੋ ਇਹ ਇੱਕ ਆਰਾਮਦਾਇਕ ਕਮਰੇ ਵਾਂਗ ਹੈ ਅਤੇ ਮੈਂ ਅਜਿਹੇ ਕਮਰੇ ਵਿੱਚ ਨਹੀਂ ਰਹਿਣਾ ਚਾਹੁੰਦਾ।"

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)