ਏ ਆਰ ਰਹਿਮਾਨ ਨੇ ਬੇਟੀ ਖਾਤਿਜਾ ਦੀ ਆਲੋਚਨਾ ਕਰਨ ਵਾਲਿਆਂ ਨੂੰ ਇਹ ਕਿਹਾ

ਏਆਰ ਰਹਿਮਾਨ ਦੀ ਪਤਨੀ ਸਾਇਰਾ ਅਤੇ ਬੇਟੀਆਂ ਖਤੀਜਾ ਤੇ ਰਹੀਮਾ ਅਤੇ ਨੀਤਾ ਅੰਬਾਨੀ Image copyright A.R.Rahman/twitter
ਫੋਟੋ ਕੈਪਸ਼ਨ ਇੱਕ ਸਮਾਗਮ ਦੌਰਾਨ ਏ ਆਰ ਰਹਿਮਾਨ ਦੀ ਪਤਨੀ ਸਾਇਰਾ ਅਤੇ ਬੇਟੀਆਂ ਖਾਤਿਜਾ ਤੇ ਰਹੀਮਾ ਨੀਤਾ ਅੰਬਾਨੀ ਨਾਲ ਖੜੀਆਂ ਹਨ

ਭਾਰਤ ਦੇ ਪ੍ਰਸਿੱਧ ਸੰਗੀਤਕਾਰ ਏ ਆਰ ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਅਤੇ ਉਨ੍ਹਾਂ ਦੀ ਬੇਟੀ ਖਤੀਜਾ ਨੂੰ ਲੈ ਕੇ ਉਪਜੇ ਇੱਕ ਵਿਵਾਦ ਤੋਂ ਬਾਅਦ #freedomofchoice ਨਾਲ ਆਪਣੇ ਪਰਿਵਾਰ ਦੀਆਂ ਔਰਤਾਂ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਪਤਨੀ ਸਾਇਰਾ ਅਤੇ ਬੇਟੀਆਂ ਖਤੀਜਾ ਤੇ ਰਹੀਮਾ ਨੀਤਾ ਅੰਬਾਨੀ ਨਾਲ ਖੜੀਆਂ ਹਨ।

ਏ ਆਰ ਰਹਿਮਾਨ ਨੇ ਲਿਖਿਆ, "ਨੀਤਾ ਅੰਬਾਨੀ ਜੀ ਨਾਲ ਮੇਰੇ ਪਰਿਵਾਰ ਦੀਆਂ ਅਣਮੋਲ ਔਰਤਾਂ ਖਾਤਿਜਾ, ਰਹੀਮਾ ਅਤੇ ਸਾਇਰਾ।"

ਦਰਅਸਲ ਏ ਆਰ ਰਹਿਮਾਨ ਦੀ ਬੇਟੀ ਖਤੀਜਾ ਰਹਿਮਾਨ ਨੇ ਆਪਣੇ ਪਿਤਾ ਦਾ ਇੰਟਰਵਿਊ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ।

ਇਸ ਇੰਟਰਵਿਊ ਦੌਰਾਨ ਏ ਆਰ ਰਹਿਮਾਨ ਦੀ ਬੇਟੀ ਖਾਤਿਜਾ ਰਹਿਮਾਨ ਨੇ ਬੁਰਕਾ ਪਹਿਨਿਆ ਹੋਇਆ ਸੀ ਅਤੇ ਅੱਖਾਂ ਨੂੰ ਛੱਡ ਕੇ ਪੂਰਾ ਸਰੀਰ ਢੱਕਿਆ ਹੋਇਆ ਸੀ।

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਵਾਦ ਸ਼ੁਰੂ ਹੋ ਗਿਆ ਅਤੇ ਵੱਖ-ਵੱਖ ਪ੍ਰਤਿਕਿਰਿਆਵਾਂ ਆਉਣ ਲੱਗੀਆਂ।

ਇਹ ਵੀ ਪੜ੍ਹੋ-

ਲੋਕਾਂ ਨੇ ਰਹਿਮਾਨ ਦੇ ਪਹਿਰਾਵੇ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਨੇ ਕਿਹਾ ਇਹ ਉਸ ਦੀ ਮਰਜ਼ੀ ਹੈ ਅਤੇ ਕੁਝ ਦਾ ਕਹਿਣਾ ਸੀ ਕਿ ਪਿਤਾ ਏ ਆਰ ਰਹਿਮਾਨ ਦੀ ਸਖ਼ਤੀ ਹੈ।

ਪ੍ਰਤਿਕਿਰਿਆਵਾਂ ਦੇ ਦੌਰ ਵਿੱਚ ਰਹਿਮਾਨ ਦੀ ਬੇਟੀ ਖਾਤਿਜਾ ਨੇ ਵੀ #freedomofchoice ਨਾਲ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਸੰਦੇਸ਼ ਜਾਰੀ ਕੀਤਾ।

Image copyright Khatija Rahman/Facebook

ਉਨ੍ਹਾਂ ਨੇ ਨਾਲ ਲਿਖਿਆ, "ਮੇਰੇ ਅਤੇ ਮੇਰੇ ਪਿਤਾ ਵਿਚਾਲੇ ਮੰਚ 'ਤੇ ਹੋਈ ਗੱਲਬਾਤ ਬਾਰੇ ਇਸ ਤਰ੍ਹਾਂ ਦੀਆਂ ਪ੍ਰਤਿਕਿਰਿਆਵਾਂ ਦੀ ਮੈਂ ਉਮਾਦ ਨਹੀਂ ਕੀਤੀ ਸੀ। ਇਸ 'ਚ ਕਈਆਂ ਨੇ ਕਿਹਾ ਅਜਿਹੇ ਕੱਪੜੇ ਪਹਿਨਣਾ ਮੇਰੇ ਪਿਤਾ ਵੱਲੋਂ ਨਿਰਦੇਸ਼ਿਤ ਕੀਤਾ ਜਾਂਦਾ ਹੈ ਅਤੇ ਉਹ ਦੋਹਰਾ ਮਾਪਦੰਡ ਰੱਖਦੇ ਹਨ।"

"ਇਸ ਦਾ ਮੇਰੇ ਪਿਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਮੇਰੀ ਨਿੱਜਤਾ ਹੈ। ਮੈਂ ਬਾਲਗ਼ ਹਾਂ ਅਤੇ ਆਪਣੀ ਪਸੰਦ ਚੰਗੀ ਤਰ੍ਹਾਂ ਸਮਝਦੀ ਹਾਂ। ਇਸ ਲਈ ਹਾਲਾਤ ਨੂੰ ਸਮਝੇ ਬਿਨਾਂ ਕੋਈ ਫ਼ੈਸਲਾ ਨਾ ਲਓ।"

ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਦਾ ਦੌਰ

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ #freedomofchoice ਨਾਲ ਕਈਆਂ ਨੇ ਆਪਣੀ ਪ੍ਰਤੀਕਿਰਿਆਵਾਂ ਕੁਝ ਇੰਝ ਦਿੱਤੀਆਂ-

ਸੋਨਲ ਮਾਥੁਰ ਲਿਖਦੀ ਹੈ ਕਿ ਤੁਸੀਂ ਹੁਣੇ ਟਵੀਟ ਕੀਤਾ ਹੈ ਕਿ ਇਹ ਤੁਹਾਡਾ #freedomofchoice ਹੈ ਪਰ ਦੂਜਿਆਂ ਦੀ ਪਸੰਦ ਧਿਆਨ ਖਿੱਚਣ ਦੀ ਚੋਣ ਵੀ ਹੋ ਸਕਦੀ ਹੈ।

ਇਸ ਦੇ ਨਾਲ ਹੀ ਦੇਬਾਸ਼ਿਸ਼ ਸਿਨਹਾ ਆਪਣੇ ਟਵਿੱਟਰ ਹੈਂਡਲ ਤੋਂ ਲਿਖਦੇ ਹਨ ਕਿ ਆਪਣੀ ਰੂਹ ਅਤੇ ਜ਼ਿੰਦਗੀ ਲਈ ਆਜ਼ਾਦੀ ਚੁਣੋ #freedomofchoice ਦੂਜਿਆਂ ਦੇ ਦਿੱਤੇ ਬਦਲਾਂ 'ਚੋਂ ਨਾ ਚੁਣੋ।

ਸ਼ਾਮਿਨੀ ਐਮਆਰ ਲਿਖਦੀ ਹੈ, "ਇਸ ਨੇ ਮੈਨੂੰ ਵੀ ਉਦਾਸ ਕੀਤਾ ਹੈ ਪਰ 23 ਸਾਲ ਦੀ ਹੈ ਜਿਸ ਨੇ ਆਪਣੇ ਪਿਤਾ ਦੀ ਜ਼ਬਰਦਸਤੀ ਤੋਂ ਬਿਨਾਂ ਇਸ ਨੂੰ ਚੁਣਿਆ ਹੈ। ਮੈਂ ਇਸ ਨੂੰ ਦਿਲੋਂ ਸਵੀਕਾਰ ਕਰਦੀ ਹਾਂ।"

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)