ਅਮੋਲ ਪਾਲੇਕਰ ਨੇ ਅਜਿਹਾ ਕੀ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਰੋਕਿਆ ਗਿਆ

ਅਮੋਲ ਪਾਲੇਕਰ Image copyright CHIRANTANA BHATT
ਫੋਟੋ ਕੈਪਸ਼ਨ ਕਲਾਕਾਰ ਪ੍ਰਭਾਕਰ ਬਰਵੇ ਦੀ ਯਾਦ 'ਚ ਪ੍ਰਬੰਧਤ ਇੱਕ ਪ੍ਰਦਰਸ਼ਨੀ ਦੇ ਉਦਘਾਟਨ ਦੌਰਾਨ ਉਨ੍ਹਾਂ ਨੂੰ ਭਾਸ਼ਣ ਦੌਰਾਨ ਟੋਕਿਆ ਗਿਆ

ਮੁੰਬਈ ਦੇ ਨੈਸ਼ਨਲ ਗੈਲਰੀ ਆਫ ਮਾਰਡਨ ਆਰਟਸ ਵਿੱਚ ਇੱਕ ਪ੍ਰਦਰਸ਼ਨੀ ਦੇ ਉਦਘਟਾਨ ਦੌਰਾਨ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਅਮੋਲ ਪਾਲੇਕਰ ਦੇ ਭਾਸ਼ਣ ਨੂੰ ਵਾਰ-ਵਾਰ ਰੋਕਿਆ ਗਿਆ।

ਸ਼ੁੱਕਰਵਾਰ ਦੀ ਸ਼ਾਮ ਕਲਾਕਾਰ ਪ੍ਰਭਾਕਰ ਬਰਵੇ ਦੀ ਯਾਦ 'ਚ ਪ੍ਰਬੰਧਤ ਇੱਕ ਪ੍ਰਦਰਸ਼ਨੀ 'ਇੰਸਾਈਡ ਦਿ ਐਂਪਟੀ ਬਾਕਸ' ਦੇ ਉਦਘਾਟਨ ਦੌਰਾਨ ਨੈਸ਼ਨਲ ਗੈਲਰੀ ਆਫ ਮਾਰਡਨ ਆਰਟ ਦੇ ਕਈ ਮੈਂਬਰਾਂ ਨੇ ਉਨ੍ਹਾਂ ਨੂੰ ਭਾਸ਼ਣ ਦੌਰਾਨ ਵਿੱਚ-ਵਿੱਚ ਟੋਕਿਆ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ 'ਚ ਪਾਲੇਕਰ ਗੈਲਰੀ ਦੇ ਬੰਗਲੁਰੂ ਅਤੇ ਮੁੰਬਈ ਕੇਂਦਰ 'ਚ ਕਲਾਕਾਰਾਂ ਦੀ ਸਲਾਹਕਾਰ ਕਮੇਟੀਆਂ ਨੂੰ ਭੰਗ ਕਰਨ ਦੇ ਮੁੱਦੇ 'ਤੇ ਭਾਰਤ ਦੇ ਸੱਭਿਆਚਾਰ ਮੰਤਰਾਲੇ ਦੀ ਆਲੋਚਨਾ ਕਰ ਰਹੇ ਸਨ।

ਆਪਣੇ ਸੰਬੋਧਨ 'ਚ ਪਾਲੇਕਰ ਨੇ ਕਿਹਾ, "ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਕਿ ਇਹ ਅੰਤਿਮ ਸ਼ੋਅ ਹੋਵੇਗਾ ਜਿਸ ਨੂੰ ਸਥਾਨਕ ਕਲਾਕਾਰਾਂ ਦੀ ਸਲਾਹ ਕਮੇਟੀ ਨੇ ਤੈਅ ਕੀਤਾ ਹੈ ਨਾ ਕਿ ਮੋਰਲ ਪੁਲਿਸਿੰਗ ਜਾਂ ਕਿਸੇ ਖ਼ਾਸ ਵਿਚਾਰਧਾਰਾ ਨੂੰ ਵਧਾਉਣ ਵਾਲੇ ਸਰਕਾਰ ਏਜੰਟਾਂ ਜਾਂ ਸਰਕਾਰੀ ਬਾਬੂਆਂ ਨੇ।"

ਪਾਲੇਕਰ ਨੇ ਕਿਹਾ, "ਜਿੱਥੋਂ ਤੱਕ ਮੈਨੂੰ ਪਤਾ ਹੈ ਦੋਵੇਂ ਹੀ ਖੇਤਰੀ ਕੇਂਦਰਾਂ ਮੁੰਬਈ ਅਤੇ ਬੰਗਲੁਰੂ 'ਚ 13 ਨਵੰਬਰ 2018 ਤੱਕ ਕਲਾਕਾਰਾਂ ਦੀ ਸਲਾਹਕਾਰ ਕਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ।"

ਇਹ ਵੀ ਪੜ੍ਹੋ-

Image copyright ngmaindia.gov.in
ਫੋਟੋ ਕੈਪਸ਼ਨ ਕੇਂਦਰ ਦੀ ਨਿਰਦੇਸ਼ਕ ਅਨਿਤਾ ਰੂਪਾਵਾਸ ਨੇ ਉਨ੍ਹਾਂ ਨੂੰ ਆਪਣਾ ਭਾਸ਼ਣ ਸਮਾਗਮ ਤੱਕ ਸੀਮਿਤ ਰੱਖਣ ਲਈ ਕਿਹਾ

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਉਨ੍ਹਾਂ ਨੇ ਸੁਣਿਆ ਹੈ ਉਹ ਉਸ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ 'ਚ ਹਨ।

ਪਾਲੇਕਰਨ ਜਦੋਂ ਇਹ ਗੱਲ ਕਰ ਰਹੇ ਸਨ ਉਦੋਂ ਐਨਜੀਐਮਏ ਦੀ ਮੁੰਬਈ ਕੇਂਦਰ ਦੀ ਨਿਰਦੇਸ਼ਕ ਅਨਿਤਾ ਰੂਪਾਵਤਰਮ ਨੇ ਉਨ੍ਹਾਂ ਨੂੰ ਟੋਕਦਿਆਂ ਹੋਇਆ ਕਿਹਾ ਕਿ ਉਹ ਆਪਣੀ ਗੱਲ ਨੂੰ ਸਮਾਗਮ ਦੇ ਵਿਸ਼ੇ ਤੱਕ ਸੀਮਿਤ ਰੱਖਣ।

ਇਸ ਦੇ ਜਵਾਬ 'ਚ ਪਾਲੇਕਰ ਨੇ ਕਿਹਾ, "ਮੈਂ ਇਸੇ ਬਾਰੇ ਗੱਲ ਕਰਨ ਜਾ ਰਿਹਾ ਹਾਂ, ਕੀ ਤੁਸੀਂ ਉਸ 'ਤੇ ਵੀ ਸੈਂਸਰਸ਼ਿਪ ਲਾਗੂ ਰਹੇ ਹੋ?"

ਹਾਲਾਂਕਿ, ਪਾਲੇਕਰ ਨੇ ਆਪਣੀ ਗੱਲ ਨਹੀਂ ਰੋਕੀ ਅਤੇ ਬੋਲਣਾ ਜਾਰੀ ਰੱਖਿਆ।

ਉਨ੍ਹਾਂ ਨੇ ਕਿਹਾ, "ਜਿੱਥੋਂ ਤੱਕ ਉਨ੍ਹਾਂ ਨੂੰ ਜਾਣਕਾਰੀ ਹੈ, ਸਥਾਨਕ ਕਲਾਕਾਰਾਂ ਦੀ ਸਲਾਹਕਾਰ ਕਮੇਟੀ ਦੇ ਭੰਗ ਕੀਤੇ ਜਾਣ ਤੋਂ ਬਾਅਦ ਦਿੱਲੀ ਵਿੱਚ ਸੱਭਿਆਚਾਰ ਮੰਤਰਾਲੇ ਇਹ ਤੈਅ ਕਰੇਗਾ ਕਿ ਕਿਸ ਕਲਾਕਾਰ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇ ਅਤੇ ਕਿਸ ਦਾ ਨਹੀਂ।"

ਪਾਲੇਕਰ ਇਹ ਗੱਲ ਹੀ ਰਹੇ ਸਨ ਕਿ ਉਨ੍ਹਾਂ ਨੂੰ ਇੱਕ ਵਾਰ ਟੋਕਦਿਆਂ ਹੋਇਆ ਇੱਕ ਮਹਿਲਾ ਮੈਂਬਰ ਨੇ ਕਿਹਾ, "ਅਜੇ ਇਸ ਦੀ ਲੋੜ ਨਹੀਂ ਹੈ, ਮੁਆਫ਼ ਕਰੋ, ਇਹ ਸਮਾਗਮ ਪ੍ਰਭਾਕਰ ਬਰਵੇ ਬਾਰੇ ਹੈ, ਕ੍ਰਿਪਾ ਉਨ੍ਹਾਂ ਬਾਰੇ ਹੀ ਗੱਲ ਕਰੋ।"

ਪਾਲੇਕਰ ਨੇ ਕਿਹਾ, "ਇਹ ਜੋ ਸੈਂਸਰਸ਼ਿਪ ਹੈ, ਜੋ ਅਸੀਂ ਹੁਣੇ ਇੱਥੇ ਦੇਖੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਨਾ ਬੋਲੋ, ਉਹ ਨਾ ਬੋਲੋ, ਇਹ ਨਾ ਖਾਓ, ਉਹ ਨਾ ਖਾਓ।"

"ਮੈਂ ਸਿਰਫ਼ ਇਹ ਕਹਿ ਰਿਹਾ ਹਾਂ ਕਿ ਐਨਜੀਐਮਏ, ਜੋ ਕਿ ਕਲਾ ਦੀ ਪੇਸ਼ੀ ਅਤੇ ਵਿਭਿੰਨ ਤਰ੍ਹਾਂ ਦੀਆਂ ਕਲਾ ਨੂੰ ਦੇਖਣ ਦਾ ਪਵਿੱਤਰ ਸਥਾਨ ਹੈ, ਉਸ 'ਤੇ ਇਹ ਕੰਟ੍ਰੋਲ, ਜਿਵੇਂ ਕਿ ਹਾਲ ਹੀ ਵਿੱਚ ਕਿਹਾ ਹੈ, ਮਨੁੱਖਤਾ ਦੇ ਖ਼ਿਲਾਫ਼ ਜੋ ਜੰਗ ਚੱਲ ਰਹੀ ਹੈ ਉਸ ਦੀ ਸਭ ਤੋਂ ਤਾਜ਼ਾ ਤ੍ਰਾਸਦੀ ਹੈ।"

"ਮੈਂ ਇਸ ਨਾਲ ਪ੍ਰੇਸ਼ਾਨ ਹਾਂ ਅਤੇ ਹੁਣ ਤਾਂ ਹੋਰ ਵਧੇਰੇ ਪ੍ਰੇਸ਼ਾਨ ਹਾਂ। ਇਹ ਸਭ ਕਿੱਥੇ ਜਾ ਕੇ ਰੁਕੇਗਾ। ਆਜ਼ਾਦੀ ਦਾ ਇਹ ਸਾਗਰ ਸੁੰਘੜ ਰਿਹਾ ਹੈ, ਹੌਲੀ-ਹੌਲੀ ਪਰ ਲਗਾਤਾਰ, ਅਸੀਂ ਇਸ ਨੂੰ ਲੈ ਕੇ ਖ਼ਾਮੋਸ਼ ਕਿਉਂ ਹਾਂ? ਹੋ ਵੀ ਹੈਰਾਨ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਸ ਇਕਪਾਸੜ ਆਦੇਸ਼ ਬਾਰੇ ਪਤਾ ਹੈ ਉਹ ਨਾ ਤਾਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ, ਨਾ ਇਸ ਬਾਰੇ ਸੁਆਲ ਕਰਦੇ ਅਤੇ ਨਾ ਹੀ ਇਸ ਦਾ ਵਿਰੋਧ ਕਰਦੇ ਹਨ।"

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਹਾਲਾਂਕਿ ਵਾਰ-ਵਾਰ ਟੋਕੇ ਜਾਣ ਦੇ ਬਾਵਜੂਦ ਪਾਲੇਕਰ ਬੋਲਦੇ ਰਹੇ

ਹਾਲਾਂਕਿ ਵਾਰ-ਵਾਰ ਟੋਕੇ ਜਾਣ ਦੇ ਬਾਵਜੂਦ ਪਾਲੇਕਰ ਬੋਲਦੇ ਰਹੇ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਲੇਖਕਾ ਨੈਨਤਾਰਾ ਸਹਿਗਲ ਨੂੰ ਇੱਕ ਮਰਾਠੀ ਸਾਹਿਤ ਸੰਮੇਲਨ 'ਚ ਆਉਣ ਲਈ ਅਖ਼ੀਰ ਮੌਕੇ ਮਨ੍ਹਾਂ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਜੋ ਬੋਲਣ ਵਾਲੀ ਸੀ ਉਹ ਅੱਜ ਜਿਸ ਹਾਲਾਤ 'ਚ ਅਸੀਂ ਰਹਿ ਰਹੇ ਹਾਂ ਉਸ ਦੀ ਆਲੋਚਨਾ ਸੀ। ਪਾਲੇਕਰ ਨੇ ਕਿਹਾ ਕਿ ਕੀ ਅਸੀਂ ਇੱਥੇ ਵੀ ਅਜਿਹੇ ਹੀ ਹਾਲਾਤ ਬਣਾ ਰਹੇ ਹਨ।"

ਅਮੋਲ ਪਾਲੇਕਰ ਦਾ ਸੰਬੋਧਨ ਖ਼ਤਮ ਹੋਣ ਤੋਂ ਬਾਅਦ ਐਨਜੀਐਮਏ ਦੀ ਮੁੰਬਈ ਕੇਂਦਰ ਦੀ ਨਿਰਦੇਸ਼ਕ ਅਨਿਤਾ ਰੂਪਾਵਤਰਮ ਨੇ ਕਿਹਾ ਇਹ ਸਿਰਫ਼ ਇੱਕ ਪੱਖ ਹੈ।

ਅਜਿਹਾ ਨਹੀਂ ਹੈ ਕਿ ਅਸੀਂ ਆਪਣੀ ਚਿੰਤਾ ਜ਼ਾਹਿਰ ਨਹੀਂ ਕੀਤੀ ਹੈ। ਬਿਹਤਰ ਹੁੰਦਾ ਕਿ ਆਪਣੇ ਇਸ ਮੁੱਦੇ 'ਤੇ ਸਾਡੇ ਨਾਲ ਵਿਅਕਤੀਗਤ ਚਰਚਾ ਕੀਤੀ ਹੁੰਦੀ ਅਤੇ ਤੁਸੀਂ ਇਸ ਜਨਤਕ ਮੰਚ 'ਤੇ ਇਸ ਬਾਰੇ ਨਾ ਬੋਲੇ ਹੁੰਦੇ।

ਸੋਸ਼ਲ ਮੀਡੀਆ 'ਤੇ ਪ੍ਰਤਿਕਿਰਿਆਵਾਂ

ਇਸ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਪ੍ਰਤੀਕਿਰਿਆਵਾਂ ਸ਼ੁਰੂ ਹੋ ਗਈਆਂ ਹਨ

ਸਵਰਾ ਭਾਸਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਕਵਿਤਾ ਦੀ ਮਦਦ ਨਾਲ ਆਪਣੀ ਪ੍ਰਤਿਕਿਰਿਆ ਜ਼ਾਹਿਰ ਕੀਤੀ-

ਯੋਗਿੰਦਰ ਯਾਦਵ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ, ਉਨ੍ਹਾਂ ਨੇ ਲਿਖਿਆ, "ਸ਼ੁਕਰੀਆ ਅਮੋਲ ਪਾਲੇਕਰ, ਅੱਜ ਜੇਕਰ ਖ਼ਾਮੋਸ਼ ਰਹੇ ਤਾਂ ਕੱਲ੍ਹ ਸੰਨਾਟਾ ਛਾ ਜਾਵੇਗਾ.."

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)