ਪਹਿਲਾਂ ਖਾਲਿਸਤਾਨ ਪੱਖੀ ਕਾਰਵਾਈਆਂ ਲਈ ਉਮਰ ਕੈਦ, ਹੁਣ ਆਰਮਜ਼ ਐਕਟ ਦਾ ਮਾਮਲਾ ਦਰਜ -5 ਅਹਿਮ ਖ਼ਬਰਾਂ

ਪੰਜਾਬ ਪੁਲਿਸ Image copyright Getty Images
ਫੋਟੋ ਕੈਪਸ਼ਨ ਅਰਵਿੰਦਰ ਦੇ ਵਕੀਲ ਨੇ ਕਿਹਾ ਪੁਲਿਸ ਦਾ ਦਾਅਵਾ ਗ਼ਲਤ (ਸੰਕੇਤਕ ਤਸਵੀਰ)

5 ਫਰਵਰੀ ਨੂੰ ਖਾਲਿਸਤਾਨ ਪੱਖ ਕਾਰਵਾਈਆਂ ਦੇ ਦੋਸ਼ੀ ਕਰਾਰ ਦਿੰਦਿਆਂ ਅਰਵਿੰਦਰ ਸਣੇ ਦੋ ਹੋਰ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਹੁਣ ਅਰਵਿੰਦਰ ਖ਼ਿਲਾਫ਼ ਨਵਾਂ ਸ਼ਹਿਰ ਪੁਲਿਸ ਨੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇੰਡੀਅਨ ਐਕਸਪ੍ਰੈਸ ਅਨੁਸਾਰ ਐੱਫਆਈਆਰ ਅਨੁਸਾਰ 17 ਜਨਵਰੀ 2019 ਨੂੰ ਐੱਨਡੀਪੀਐੱਸ ਐਕਟ ਤਹਿਤ ਗੁਰਦੀਪ ਸਿੰਘ ਦੀ ਗ੍ਰਿਫ਼ਤਾਰੀ ਹੋਈ ਸੀ। ਉਸੇ ਨੇ ਪੁਲਿਸ ਨੂੰ ਦੱਸਿਆ ਸਿ ਕਿ ਅਰਵਿੰਦਰ ਨੇ ਨਵਾਂ ਸ਼ਹਿਰ ਵਿੱਚ ਹੋਏ ਬੇਅਦਬੀ ਮਾਮਲਿਆਂ ਦਾ ਬਦਲਾ ਲੈਣ ਲਈ ਉਸ ਨੂੰ ਹਥਿਆਰ ਮੁਹੱਈਆ ਕਰਵਾਏ ਸਨ।

ਇਸ ਦੌਰਾਨ ਅਰਵਿੰਦਰ ਸਿੰਘ ਲਈ ਅਪੀਲ ਦਾਇਰ ਕਰਨ ਵਾਲੇ ਸੀਨੀਅਰ ਔਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਪੁਲਿਸ ਦੇ ਦਆਵਿਆਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ, “ਅਰਵਿੰਦਰ ਮਈ 2016 ਤੋਂ ਜੇਲ੍ਹ ਵਿੱਚ ਹੈ ਅਤੇ ਨਾ ਹੀ ਉਸ ਨੂੰ ਕਦੇ ਪੈਰੋਲ ਮਿਲੀ ਤੇ ਨਾ ਹੀ ਜ਼ਮਾਨਤ ਮਿਲੀ ਹੈ। ਇਸ ਲਈ ਪੁਲਿਸ ਨੂੰ ਇਹ ਦੱਸਣਾ ਪਵੇਗਾ ਕਿ ਉਸ ਦੀ ਗੁਰਦੀਪ ਨਾਲ ਮੁਲਾਕਾਤ ਕਦੋਂ ਹੋਈ ਸੀ।”

ਹਾਂਲਾਕਿ ਬਾਲਾਚੌਰ ਦੇ ਡੀਐੱਸਪੀ ਨੇ ਇਸ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

ਵਾਕਆਊਟ ਕਰਨਾ ਸੂਬਾ ਮੁਖੀ ਦੇ ਸਪੱਸ਼ਟ 'ਬਦਤਮੀਜ਼ੀ' ਹੈ: ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਵਾਕਆਊਟ ਨੂੰ ਸਪੱਸ਼ਟ ਤੌਰ 'ਤੇ ਸੂਬੇ ਦੇ ਮੁਖੀ ਨਾਲ 'ਬਦਤਮੀਜ਼ੀ' ਦੱਸਿਆ ਹੈ।

Image copyright NARINDER NANU/AFP/GETTYIMAGES
ਫੋਟੋ ਕੈਪਸ਼ਨ ਕੈਪਟਨ ਨੇ ਕਿਹਾ ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਕੀਤਾ ਗਿਆ ਵਾਕਆਊਟ ਨੂੰ ਸਪੱਸ਼ਟ ਤੌਰ 'ਤੇ ਸੂਬੇ ਦੇ ਮੁਖੀ ਨਾਲ 'ਬਦਤਮੀਜ਼ੀ'

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੈਪਟਨ ਨੇ ਕਿਹਾ, "ਵਿਰੋਧੀ ਧਿਰ ਦੀ ਦਿੱਕਤ ਇਹ ਸੀ ਕਿ ਉਨ੍ਹਾਂ ਕੋਲ ਹਾਊਸ ਵਿੱਚ ਚੁੱਕਣ ਲਈ ਕੋਈ ਮੁੱਦਾ ਨਹੀਂ ਹੈ ਅਤੇ ਉਨ੍ਹਾਂ ਨੇ ਸਿਰਫ਼ ਲੋਕਾਂ ਦਾ ਧਿਆਨ ਭਟਕਾਉਣ ਲਈ ਰੌਲਾ-ਰੱਪਾ ਸ਼ੁਰੂ ਕਰ ਦਿੱਤਾ ਹੈ।"

ਵਿਧਾਨ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਾਕਆਊਟ ਕੀਤਾ ਸੀ।

ਰਾਹੁਲ ਗਾਂਧੀ ਦਾ ਅੰਬਾਨੀ 'ਤੇ ਹਮਲਾ ਤੇ ਕਪਿਲ ਸਿੱਬਲ ਵੱਲੋਂ

ਕਾਂਗਰਸ ਮੁਖੀ ਰਾਹੁਲ ਗਾਂਧੀ ਇੱਕ ਪਾਸੇ ਹਰ ਦਿਨ ਫਰਾਂਸ ਤੋਂ ਰਫਾਲ ਲੜਾਕੂ ਜਹਾਜ਼ ਸੌਦਿਆਂ ਲਈ ਕਾਰੋਬਾਰੀ ਅਨਿਲ ਅੰਬਾਨੀ 'ਤੇ ਹਮਲਾ ਬੋਲ ਰਹੇ ਹਨ ਤਾਂ ਦੂਜੇ ਪਾਸੇ ਪਾਰਟੀ ਦੇ ਹੀ ਸੀਨੀਅਰ ਨੇਤਾ ਕਪਿਲ ਸਿੱਬਲ ਸੁਪਰੀਮ ਕੋਰਟ 'ਚ ਇੱਕ ਹੋਰ ਮਾਮਲੇ ਵਿੱਚ ਅਨਿਲ ਅੰਬਾਨੀ ਦਾ ਬਚਾਅ ਕਰ ਰਹੇ ਹਨ।

Image copyright Getty Images
ਫੋਟੋ ਕੈਪਸ਼ਨ ਐਰਿਕਸਨ ਇੰਡੀਆ ਵੱਲੋਂ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਦੇ ਖ਼ਿਲਾਫ਼ ਪਾਈ ਗਈ ਪਟੀਸ਼ਨ ਦੇ ਵਕੀਲ ਹਨ ਸਿੱਬਲ

ਸਿੱਬਲ ਨੇ ਸੁਪਰੀਮ ਕੋਰਟ ਵਿੱਚ ਅਨਿਲ ਅੰਬਾਨੀ ਦੇ ਵਕੀਲ ਵਜੋਂ ਬਚਾਅ ਕਰਦਿਆਂ ਦਿਖੇ ਤਾਂ ਕੋਰਟ ਤੋਂ ਬਾਹਰ ਰਫਾਲ ਮਾਮਲੇ 'ਚ ਰਾਹੁਲ ਗਾਂਧੀ ਦੀ ਤਰਜ 'ਤੇ ਹਮਲਾ ਵੀ ਬੋਲਿਆ।

ਐਰਿਕਸਨ ਇੰਡੀਆ ਨੇ ਸੁਪਰੀਮ ਕੋਰਟ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਦੇ ਖ਼ਿਲਾਫ਼ ਅਦਾਲਤ ਦੀ ਬੇਅਦਬੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ।

ਐਰਿਕਸਨ ਇੰਡੀਆ ਦਾ ਇਲਜ਼ਾਮ ਹੈ ਕਿ ਕੋਰਟ ਦੇ ਹੁਕਮ ਦੇ ਬਾਵਜੂਦ ਅਨਿਲ ਅੰਬਾਨੀ ਦੀ ਕੰਪਨੀ ਨੇ ਉਨ੍ਹਾਂ ਨੂੰ 550 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਹੈ।

ਅਨਿਲ ਅੰਬਾਨੀ ਦੇ ਪੱਖ ਵਿੱਚ ਕਪਿਲ ਸਿੱਬਲ ਅਤੇ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਹੈ ਕਿ ਇਹ ਕਿਸੇ ਤਰੀਕੇ ਦੀ ਬੇਅਦਬੀ ਨਹੀਂ ਹੈ।

ਇਸੇ ਮਾਮਲੇ ਵਿੱਚ ਹੀ ਸਿੱਬਲ ਅੰਬਾਨੀ ਦੇ ਵਕੀਲ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਡੌਨਲਡ ਟਰੰਪ ਨੇ ਕੀਤੀ ਮੀਡੀਆ 'ਤੇ ਹਮਲੇ ਦੀ ਨਿਖੇਧੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੀਡੀਆ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕੀਤੀ ਹੈ। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੀ ਟੈਕਸਾਸ ਵਿੱਚ ਹੋਈ ਰੈਲੀ ਦੌਰਾਨ ਬੀਬੀਸੀ ਦੇ ਕੈਮਰਾਮੈਨ 'ਤੇ ਹਮਲਾ ਹੋਇਆ ਸੀ।

ਫੋਟੋ ਕੈਪਸ਼ਨ ਟੈਕਸਾਸ ਵਿੱਚ ਹੋਈ ਰੈਲੀ ਦੌਰਾਨ ਬੀਬੀਸੀ ਦੇ ਕੈਮਰਾਮੈਨ 'ਤੇ ਹਮਲਾ ਹੋਇਆ ਸੀ

ਵ੍ਹਾਈਟ ਹਾਊਸ ਨੇ ਆਪਣੇ ਬਿਆਨ ਵਿੱਚ ਬੀਬੀਸੀ ਦੇ ਕੈਮਰਾਮੈਨ 'ਤੇ ਹਮਲੇ ਬਾਰੇ ਜ਼ਿਕਰ ਨਹੀਂ ਕੀਤਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ, "ਰਾਸ਼ਟਰਪਤੀ ਕਿਸੇ ਵੀ ਵਿਅਕਤੀ ਗਰੁੱਪ ਜਾਂ ਪ੍ਰੈੱਸ ਦੇ ਮੈਂਬਰਾਂ 'ਤੇ ਹੋਈ ਹਿੰਸਕ ਕਾਰਵਾਈ ਦੀ ਨਿਖੇਧੀ ਕਰਦੇ ਹਨ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਡਰੱਗ ਲਾਰਡ ਅਲ ਚੈਪੋ ਗੂਸਮੈਨ ਅਮਰੀਕਾ 'ਚ ਡਰੱਗਜ਼ ਤਸਕਰੀ ਦੇ ਦੋਸ਼ੀ ਕਰਾਰ

ਮੈਕਸੀਕੋ ਦੇ ਡਰੱਗ ਤਸਕਰ ਖਵਾਕੀਨ ਅਲ ਚੈਪੋ ਗੂਸਮੈਨ ਨੂੰ ਨਿਊਯਾਰਕ ਦੇ ਇੱਕ ਫੈਡਰਲ ਕੋਰਟ 'ਚ ਤਸਕਰੀ ਦੇ ਕੇਸ 'ਚ 10 ਵੱਖ-ਵੱਖ ਇਲਜ਼ਾਮਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ।

Image copyright AFP/GETTY IMAGES
ਫੋਟੋ ਕੈਪਸ਼ਨ 2017 'ਚ ਅਲ ਚੈਪੋ ਗੂਸਮੈਨ ਦੀ ਅਮਰੀਕਾ ਤੋਂ ਹਵਾਲਗੀ ਲਈ ਗਈ ਸੀ

61 ਸਾਲ ਦੇ ਗੂਸਮੈਨ ਨੂੰ ਕੋਕੀਨ ਅਤੇ ਹੈਰੋਈਨ ਦੀ ਤਸਕਰੀ, ਗ਼ੈਰ-ਕਾਨੂੰਨੀ ਹਥਿਆਰ ਰੱਖਣ ਅਤੇ ਮਨੀ ਲਾਡਰਿੰਗ ਵਰਗੇ ਕਈ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਹੈ।

ਹੁਣ ਇਨ੍ਹਾਂ ਮਾਮਲਿਆਂ ਵਿੱਚ ਸਜ਼ਾ ਸੁਣਾਈ ਜਾਣੀ ਹੈ। ਅਲ ਚੈਪੋ ਨੂੰ ਮੈਕਸੀਕੋ ਨੂੰ ਜੇਲ੍ਹ 'ਚੋਂ ਸੁਰੰਗ ਬਣਾ ਕੇ ਭੱਜਣ ਤੋਂ ਬਾਅਦ ਜਨਵਰੀ 2016 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। 2017 'ਚ ਉਨ੍ਹਾਂ ਦੀ ਅਮਰੀਕਾ ਤੋਂ ਹਵਾਲਗੀ ਲਈ ਗਈ ਸੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)