ਹਰਿਆਣਾ ਕੈਬਨਿਟ ਵੱਲੋਂ ਉੱਚ ਜਾਤੀ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ 10 ਫੀਸਦ ਕੋਟੇ ਨੂੰ ਮਨਜ਼ੂਰੀ - 5 ਅਹਿਮ ਖ਼ਬਰਾਂ

ਮੁੱਖ ਮੰਤਰੀ ਮਨੋਹਰ ਲਾਲ ਖੱਟਰ Image copyright Manohar Lal Khattar/Facebook
ਫੋਟੋ ਕੈਪਸ਼ਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਬੈਠਕ ਵਿੱਚ 10 ਫੀਸਦ ਰਾਖਵੇਕਰਨ ਨੂੰ ਮਨਜ਼ੂਰੀ

ਹਰਿਆਣਾ ਸਰਕਾਰ ਨੇ ਕੈਬਨਿਟ ਬੈਠਕ ਵਿੱਚ ਉੱਚ ਜਾਤੀ ਦੇ ਆਰਥਿਕ ਤੌਰ ਤੋਂ ਕਮਜ਼ੋਰ ਲੋਕਾਂ ਲਈ ਰਾਖਵੇਂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਆਦਿ ਵਿੱਚ ਗਰੁੱਪ ਏ, ਬੀ, ਸੀ ਅਤੇ ਡੀ ਅਹੁਦਿਆਂ ਲਈ ਸਿੱਧੀ ਭਰਤੀ 'ਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ 10 ਫੀਸਦ ਰਾਖਵਾਂਕਰਨ ਦੇਣ ਦੇ ਫ਼ੈਸਲਾ ਲਿਆ ਹੈ।

ਇਸ ਤੋਂ ਇਲਾਵਾ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਿਖਿਅਕ ਅਦਾਰਿਆਂ ਵਿੱਚ ਦਾਖ਼ਲੇ ਲਈ ਵੀ ਮਨਜ਼ੂਰੀ ਦਿੱਤੀ ਹੈ।

ਇਸ ਫ਼ੈਸਲੇ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਬੈਠਕ ਵਿੱਚ ਮਨਜ਼ੂਰੀ ਦਿੱਤੀ ਗਈ।

ਇਹ ਵੀ ਪੜ੍ਹੋ-

14 ਏਐਮਯੂ ਦੇ ਵਿਦਿਆਰਥੀਆਂ 'ਤੇ ਦੇਸਧ੍ਰੋਹ ਦਾ ਮਾਮਲਾ ਦਰਜ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਯੂਨੀਅਨ ਦੇ ਸਾਬਕਾ ਅਤੇ ਮੌਜੂਦਾ ਅਹੁਦੇਦਾਰਾਂ ਸਣੇ 14 ਵਿਦਿਆਰਥੀਆਂ 'ਤੇ ਕੈਂਪਸ ਵਿੱਚ ਰਾਸ਼ਟਰ-ਵਿਰੋਧੀ ਨਾਅਰੇ ਲਗਾਉਣ ਦੇ ਇਲਜ਼ਾਮਾਂ ਵਿੱਚ ਦੇਸਧ੍ਰੋਹ ਤੇ ਹੋਰਨਾ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

Image copyright Getty Images
ਫੋਟੋ ਕੈਪਸ਼ਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 14 ਵਿਦਿਆਰਥੀਆਂ 'ਤੇ ਦੇਸਧ੍ਰੋਹ ਦਾ ਮਾਮਲਾ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਏਆਈਐਮਆਈਐਮ ਦੇ ਨੇਤਾ ਅਤੇ ਸੰਸਦ ਮੈਂਬਰ ਅਸਦੁਦੀਨ ਓਵੇਸੀ ਨੂੰ ਇੱਕ ਪ੍ਰਗੋਰਾਮ ਵਿੱਚ ਸੱਦਾ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਮਾਮਲਾ ਦਰਜ ਹੋਇਆ ਹੈ।

ਇਸ ਦੌਰਾਨ ਓਵੇਸੀ ਦੇ ਪ੍ਰੋਗਰਾਮ ਦਾ ਕੁਝ ਵਿਦਿਆਰਥੀਆਂ ਸਮੂਹਾਂ ਨੇ ਵਿਰੋਧ ਕੀਤਾ ਜਿਸ ਦੌਰਾਨ ਮੀਡੀਆ ਕਰਮੀਆਂ ਨਾਲ ਵੀ ਬਦਸਲੂਕੀ ਕੀਤੀ ਗਈ।

ਇਸ ਦੌਰਾਨ ਏਐਮਯੂ ਦੇ ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਕੈਂਪਸ ਵਿੱਚ ਘੁੰਮ ਕੇ ਰਾਸ਼ਟਰ-ਵਿਰੋਧੀ ਨਾਅਰੇਬਾਜੀ ਕੀਤੀ।

ਈਰਾਨ ਰੀਵੋਲਿਊਸ਼ਨਰੀ ਗਾਰਡ 'ਤੇ ਹਮਲਾ 27 ਦੀ ਮੌਤ

ਈਰਾਨ ਦੀ ਸਰਕਾਰ ਮੁਤਾਬਕ ਦੇਸ ਦੇ ਦੱਖਣੀ-ਪੂਰਬੀ ਹਿੱਸੇ 'ਚ ਹੋਏ ਆਤਮਘਾਤੀ ਬੰਬ ਹਮਲੇ 'ਚ ਕਰੀਬ 27 ਰੀਵੋਲਿਊਸ਼ਨਰੀ ਗਾਰਡਜ਼ ਦੀ ਮੌਤ ਹੋ ਗਈ ਹੈ।

Image copyright AFP
ਫੋਟੋ ਕੈਪਸ਼ਨ ਈਰਾਨ ਆਤਮਘਾਤੀ ਹਮਲੇ ਵਿੱਚ 27 ਲੋਕਾਂ ਦੀ ਮੌਤ

ਹਮਲਾਵਰ ਨੇ ਸਿਸਤਾਨ-ਬਲੂਚਿਸਤਾਨ ਪ੍ਰਾਂਤ ਦੇ ਖ਼ਾਸ਼-ਜ਼ਹੇਦਾਨ ਸੜਕ 'ਤੇ ਰੀਵੋਲਿਊਸ਼ਨਰੀ ਗਾਰਡਜ਼ ਨੂੰ ਲੈ ਕੇ ਜਾ ਰਹੀ ਬੱਸ ਨੂੰ ਨਿਸ਼ਾਨਾ ਬਣਾਇਆ ਸੀ।

ਇਰਨਾ ਸਮਾਚਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਘਟਨਾ 'ਚ ਹੋਰ ਗਾਰਡ ਵੀ ਜ਼ਖ਼ਮੀ ਹੋਏ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਅਮਰੀਕਾ ਦੀ ਭਾਰਤ ਸਣੇ ਹੋਰਨਾਂ ਦੇਸਾਂ ਨੂੰ ਵੈਨੇਜ਼ੁਏਲਾ ਕੋਲੋਂ ਤੇਲ ਨਾ ਖਰੀਦਣ ਦੀ ਚਿਤਾਵਨੀ

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਭਾਰਤ ਸਣੇ ਹੋਰਨਾਂ ਦੇਸਾਂ ਨੂੰ ਵੈਨੇਜ਼ੁਏਲਾ ਕੋਲੋਂ ਤੇਲ ਨਾ ਖਰੀਦਣ ਦੀ ਚਿਤਾਵਨੀ ਦਿੱਤੀ ਹੈ।

Image copyright Getty Images
ਫੋਟੋ ਕੈਪਸ਼ਨ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਵੱਲੋਂ ਭਾਰਤ ਸਣੇ ਹੋਰਨਾਂ ਦੇਸਾਂ ਨੂੰ ਵੈਨੇਜ਼ੁਏਲਾ ਕੋਲੋਂ ਤੇਲ ਨਾ ਖਰੀਦਣ ਦੀ ਧਮਕੀ

ਈਕੌਨਾਮਿਕਸ ਟਾਈਮਜ਼ ਦੀ ਖ਼ਬਰ ਮੁਤਾਬਕ ਬੋਲਟਨ ਨੇ ਕਿਹਾ ਜੋ ਦੇਸ ਅਜਿਹਾ ਕਰਦਾ ਹੈ ਤਾਂ ਉਹ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਦੀ 'ਚੋਰੀ' ਦੇ ਹਿਮਾਇਤੀ ਹੋਣ ਅਤੇ ਉਨ੍ਹਾਂ ਨੂੰ 'ਮੁਆਫ਼ ਨਹੀਂ ਕੀਤਾ ਜਾਵੇਗਾ।'

ਹਾਲਾਂਕਿ ਵੈਨੇਜ਼ੁਏਲਾ ਦੇ ਤੇਲ ਮੰਤਰੀ ਅਤੇ ਲਾਤੀਨੀ ਅਮਰੀਕੀ ਸਰਕਾਰੀ ਤੇਲ ਕੰਪਨੀ ਪੀਡੀਵੀਐਸਏ ਦੇ ਪ੍ਰਧਾਨ ਮੈਨੁਅਲ ਕਵੇਦੋ ਨੇ ਭਾਰਤ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਭਾਰਤ ਨੂੰ ਵਧੇਰੇ ਕੱਚਾ ਤੇਲ ਵੇਚਣਾ ਚਾਹੁੰਦੇ ਹਨ।

ਤੇਜ਼ ਸੰਗੀਤ ਸੁਣਨ ਕਾਰਨ 100 ਕਰੋੜ ਲੋਕ ਸੁਣਨ ਦੀ ਸ਼ਕਤੀ ਗੁਆ ਸਕਦੇ ਹਨ

ਸੰਯੁਕਤ ਰਾਸ਼ਟਰ ਮੁਤਾਬਕ 100 ਕਰੋੜ ਤੋਂ ਵੱਧ ਲੋਕ ਤੇਜ਼ ਸੰਗੀਤ ਸੁਣਨ ਕਾਰਨ ਆਪਣੀ ਸੁਣਨ ਸ਼ਕਤੀ ਸਦਾ ਲਈ ਗੁਆ ਸਕਦੇ ਹਨ।

Image copyright Getty Images
ਫੋਟੋ ਕੈਪਸ਼ਨ ਮਨੋਰੰਜਨ ਕਾਰਨ ਤੇਜ਼ ਆਵਾਜ਼ ਦਾ ਸੰਗੀਤ ਖੋਹ ਸਕਦਾ ਹੈ ਤੁਹਾਡੀ ਸੁਣਨ ਸ਼ਕਤੀ

ਬਿਜ਼ਨੈਸ ਸਟੈਂਡਰਡ ਦੀ ਖ਼ਬਰ ਮੁਤਾਬਕ ਯੂਐਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਮਾਰਟ ਫੋਨ 'ਤੇ ਸੰਗੀਤ ਸੁਣਨ ਵੇਲੇ ਲੋਕ ਉੱਚੀ ਆਵਾਜ਼ 'ਚ ਗਾਣੇ ਸੁਣਦੇ ਹਨ ਅਤੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਅਣਗੌਲਿਆਂ ਕਰਦੇ ਹਨ।

ਇਸ ਕਾਰਨ ਉਹ ਆਪਣੀ ਸੁਣਨ ਸ਼ਕਤੀ ਲਈ ਜੋਖ਼ਿਮ ਚੁੱਕਦੇ ਹਨ।

ਵਿਸ਼ਵ ਸਹਿਤ ਸੰਗਠਨ ਦੀ ਤਕਨੀਕੀ ਅਧਿਕਾਰੀ ਸ਼ੈਲੀ ਚੱਢਾ ਦਾ ਕਹਿਣਾ ਹੈ ਕਿ ਕਰੋੜਾਂ ਲੋਕ ਆਪਣੇ ਫੋਨਾਂ ਰਾਹੀਂ ਰੋਜ਼ਾਨਾ ਮੰਨੋਰੰਜ਼ਨ ਲਈ ਉੱਚੀ ਆਵਾਜ਼ 'ਚ ਗਾਣੇ ਸੁਣ ਕੇ ਆਪਣੀ ਸੁਣਨ ਦੀ ਸ਼ਕਤੀ ਨੂੰ ਵਧੇਰੇ ਪ੍ਰਭਾਵਿਤ ਕਰਦੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)