ਪੁਲਵਾਮਾ ਹਮਲਾ: ਪੰਜਾਬ ਦੇ ਬਾਰਡਰ ਇਲਾਕੇ ਦੇ ਲੋਕ ਕੀ ਸੋਚਦੇ ਹਨ

ਪੁਲਵਾਮਾ ਹਮਲਾ: ਪੰਜਾਬ ਦੇ ਬਾਰਡਰ ਇਲਾਕੇ ਦੇ ਲੋਕ ਕੀ ਸੋਚਦੇ ਹਨ

ਗੁਰਦਾਸਪੂਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਦੇ ਵਸਨੀਕ ਕਹਿੰਦੇ ਹਨ ਕਿ 2016 ’ਚ ਵੀ ਉਨ੍ਹਾਂ ਨੂੰ ਇਲਾਕਾ ਖਾਲੀ ਕਰਨਾ ਪਿਆ ਸੀ ਅਤੇ ਹੁਣ ਤਾਂ ਕਰਤਾਰਪੁਰ ਲਾਂਘਾ ਪ੍ਰੋਜੈਕਟ ਉੱਤੇ ਵੀ ਖਦਸ਼ੇ ਪੈਦਾ ਹੋ ਗਏ ਹਨ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਗੁਲਸ਼ਨ ਕੁਮਾਰ

ਪੁਲਵਾਮਾ ਹਮਲੇ ਮਗਰੋਂ ਕੀ-ਕੀ ਹੋਇਆ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੌਜਾਂ ਨੂੰ ਹਮਲੇ ਦਾ ਬਣਦਾ ਜਵਾਬ ਦੇਣ ਦੀ ਪੂਰਨ ਆਜ਼ਾਦੀ ਦੇ ਦਿੱਤੀ ਗਈ ਹੈ।
  • ਭਾਰਤ ਨੇ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈਣ ਦਾ ਫੈਸਲਾ ਲਿਆ।
  • ਪਾਕਿਸਤਾਨ ਨੇ ਕਿਹਾ ਹੈ "ਅਸੀਂ ਭਾਰਤੀ ਮੀਡੀਆ ਤੇ ਸਰਕਾਰ ਵੱਲੋਂ ਇਸ ਹਮਲੇ ਨੂੰ ਬਿਨਾਂ ਜਾਂਚ-ਪੜਤਾਲ ਦੇ ਪਾਕਿਸਤਾਨ ਨਾਲ ਜੋੜਨ ਦੇ ਇਲਜ਼ਾਮਾਂ ਨੂੰ ਖਾਰਿਜ ਕਰਦੇ ਹਾਂ।"
  • ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਜੈਸ਼ ਦੇ ਦਾਅਵੇ ਮੁਤਾਬਕ ਪੁਲਵਾਮਾ ਨਿਵਾਸੀ ਦੇ ਆਦਿਲ ਉਰਫ਼ ਵਕਾਸ ਕਮਾਂਡੋ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
  • ਜੰਮੂ-ਕਸ਼ਮੀਰ ਦੇ ਖੂਫ਼ੀਆ ਵਿਭਾਗ ਦੇ ਸੀਨੀਅਰ ਅਫ਼ਸਰਾਂ ਨੇ ਬੀਬੀਸੀ ਕੋਲ ਇਸ ਤੱਥ ਦਾ ਖੁਲਾਸਾ ਕੀਤਾ ਹੈ ਕਿ 12 ਫਰਵਰੀ ਨੂੰ ਜੈਸ਼-ਏ-ਮੁਹੰਮਦ ਵੱਲੋਂ ਭਾਰਤੀ ਸੁਰੱਖਿਆ ਬਲਾਂ ਉੱਤੇ ਆਤਮਘਾਤੀ ਹਮਲੇ ਦਾ ਅਲਰਟ ਜਾਰੀ ਕੀਤਾ ਸੀ।
  • ਪੁਲਵਾਮਾ ਹਮਲੇ ਤੋਂ ਬਾਅਦ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਉਨ੍ਹਾਂ ਦੇ ਪਤੀ ਜਾਵੇਦ ਅਖ਼ਤਰ ਨੇ ਆਪਣਾ ਕਰਾਚੀ ਦੌਰਾ ਰੱਦ ਕਰ ਦਿੱਤਾ ਹੈ। ਸ਼ਬਾਨਾ ਨੇ ਟਵੀਟ ਕੀਤਾ ਕਿ ਪਾਕਿਸਤਾਨ ਨਾਲ ਸਾਰੇ ਸੱਭਿਆਚਾਰਕ ਲੈਣ-ਦੇਣ ਖ਼ਤਮ ਕਰ ਦੇਣੇ ਚਾਹੀਦੇ ਹਨ। ਜਾਵੇਦ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਸੀਆਰਪੀਐਫ ਨਾਲ ਡੂੰਘਾ ਰਿਸ਼ਤਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਫੋਰਸ ਲਈ ਗੀਤ ਲਿਖਿਆ ਸੀ।
  • ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੁਅੱਤਲ ਕਰ ਦਿੱਤਾ ਹੈ, ਉਸ 'ਤੇ ਇਲਜ਼ਾਮ ਹਨ ਕਿ ਉਸ ਨੇ ਪੁਲਵਾਮਾ ਹਮਲੇ ਤੋਂ ਬਾਅਦ ਕਥਿਤ ਤੌਰ 'ਤੇ 'How is the Jaish, Great Sir' ਟਵੀਟ ਕੀਤਾ ਹੈ।ਪੁਲਵਾਮਾ ਹਮਲੇ ਮਗਰੋਂ ਕੀ-ਕੀ ਹੋਇਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)