ਪੁਲਵਾਮਾ 'ਚ ਫਿਰ ਮਾਰੇ ਗਏ ਜਵਾਨ, ਮੇਜਰ ਸਮੇਤ 8 ਦੀ ਮੌਤ

ਫੌਜ

ਤਸਵੀਰ ਸਰੋਤ, Getty Images

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਵਿੱਚ ਪੁਲਵਾਮਾ ਜ਼ਿਲ੍ਹੇ ਦੇ ਪਿੰਗਲੇਨਾ ਇਲਾਕੇ ਵਿੱਚ ਸੋਮਵਾਰ ਤੜਕੇ ਹੋਈ ਗੋਲੀਬਾਰੀ ਵਿੱਚ ਭਾਰਤੀ ਫੌਜ ਦੇ 5 ਜਵਾਨ ਮਾਰੇ ਗਏ ਹਨ ਅਤੇ ਇੱਕ ਜ਼ਖਮੀ ਹੋਇਆ ਹੈ। ਮ੍ਰਿਤਕਾਂ ਵਿੱਚ ਇੱਕ ਮੇਜਰ ਵੀ ਸ਼ਾਮਲ ਹੈ।

ਕਈ ਸੁਰੱਖਿਆ ਕਰਮੀ ਜ਼ਖਮੀ ਵੀ ਹੋਏ ਜਿਨ੍ਹਾਂ ਵਿੱਚ ਜੰਮੂ ਕਸ਼ਮਾਰ ਪੁਲਿਸ ਦੇ ਡੀਆਈਜੀ ਅਮਿਤ ਕੁਮਾਰ, ਫੌਜ ਦਾ ਬ੍ਰਿਗੇਡਿਅਰ ਅਤੇ ਲੈਫਟੀਨੈਂਟ ਕਰਨ ਤੋਂ ਇਲਾਵਾ ਕਈ ਫੌਜੀ ਸ਼ਾਮਲ ਹਨ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਫੌਜ ਨੇ 55 ਆਰਆਰ, ਸੀਰਪੀਐੱਫ ਅਤੇ ਐਸਓਜੀ ਨੇ ਇੱਕ ਸਾਂਝਾ ਆਪਰੇਸ਼ਨ ਸ਼ੂਰੂ ਕੀਤਾ ਸੀ।

ਫੌਜ ਨੂੰ ਖ਼ਬਰ ਮਿਲੀ ਸੀ ਕਿ ਇਸ ਇਲਾਕੇ ਵਿੱਚ ਅੱਤਵਾਦੀ ਲੁਕੇ ਹੋਏ ਹਨ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਹੋਣੀ ਬਾਕੀ ਹੈ।

ਇਹ ਵੀ ਪੜ੍ਹੋ

ਫੌਜ ਦੀ ਸਾਂਝੀ ਟੀਮ 14 ਫਰਵਰੀ ਨੂੰ ਹੋਏ ਸੀਆਰਪੀਐੱਫ ਦੇ ਕਾਫਲੇ 'ਤੇ ਹਮਲੇ ਤੋਂ ਬਾਅਰ ਅੱਤਵਾਦੀਆਂ ਖਿਲਾਫ਼ ਸਰਚ ਆਪਰੇਸ਼ਨ ਚਲਾ ਰਹੀ ਹੈ।

ਕੁਝ ਸ਼ੱਕੀ ਇਲਾਕਿਆਂ ਵਿੱਚ ਜਵਾਨਾਂ ਨੇ ਵਾਰਨਿੰਗ ਫਾਇਰ ਕੀਤੇ ਤਾਂ ਦੂਜੇ ਪਾਸਿਓਂ ਗੋਲੀਆਂ ਚੱਲਣ ਲੱਗੀਆਂ।

ਮਾਰੇ ਗਏ ਫੌਜੀਆਂ ਵਿੱਚ ਮੇਜਰ ਡੀਐੱਸ ਢੋਂਢਿਆਲ, ਹੈੱਡ ਕਾਂਸਟੇਬਲ ਸਾਵੇ ਰਾਮ, ਸਿਪਾਹੀ ਅਜੈ ਕੁਮਾਰ ਅਤੇ ਰਹੀ ਸਿੰਘ ਸ਼ਾਮਲ ਹਨ।

ਜ਼ਖਮੀ ਹੋਏ ਜਵਾਨ ਗੁਲਜ਼ਾਰ ਮੋਹੰਮਦ ਨੂੰ ਮਿਲੀਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)