ਪੁਲਵਾਮਾ ਹਮਲੇ 'ਤੇ ਬੋਲੇ ਹਰਭਜਨ ਸਿੰਘ, ਭਾਰਤ ਨੂੰ ਪਾਕਿਸਤਾਨ ਨਾਲ ਵਿਸ਼ਵ ਕੱਪ ਮੈਚ ਨਹੀਂ ਖੇਡਣੇ ਚਾਹੀਦੇ - 5 ਅਹਿਮ ਖ਼ਬਰਾਂ

ਹਰਭਜਨ ਸਿੰਘ

ਤਸਵੀਰ ਸਰੋਤ, Getty Images

ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਅਗਾਮੀ ਵਿਸ਼ਵ ਕੱਪ ਵਿੱਚ ਪਾਕਿਸਤਾਨ ਨਾਲ ਕ੍ਰਿਕਟ ਮੈਚ ਨਹੀਂ ਖੇਡਣੇ ਚਾਹੀਦੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ, "ਭਾਰਤ ਕੋਲ ਇਨੀਂ ਤਾਕਤ ਹੈ ਕਿ ਉਹ ਪਾਕਿਸਤਾਨ ਨਾਲ ਖੇਡੇ ਬਿਨਾਂ ਵਿਸ਼ਵ ਕੱਪ ਜਿੱਤ ਸਕੇ।"

ਉਨ੍ਹਾਂ ਅੱਗੇ ਕਿਹਾ ਕਿ "ਹਮਲਾ ਹੋਇਆ ਹੈ ਜੋ ਗਲਤ ਹੈ। ਇਸ ਬਾਰੇ ਸਖ਼ਤ ਫੈਸਲਾ ਸਰਕਾਰ ਜ਼ਰੂਰ ਲਵੇਗੀ। ਜਿੱਥੋਂ ਤੱਕ ਕ੍ਰਿਕਟ ਦਾ ਸੰਬੰਧ ਹੈ ਮੈਨੂੰ ਨਹੀਂ ਲਗਦਾ ਸਾਨੂੰ ਉਨ੍ਹਾਂ ਨਾਲ ਕੋਈ ਰਿਸ਼ਤਾ ਰੱਖਣਾ ਚਾਹੀਦਾ ਨਹੀਂ ਤਾਂ ਉਹ ਸਾਡੇ ਨਾਲ ਅਜਿਹਾ ਸਲੂਕ ਕਰਦੇ ਰਹਿਣਗੇ।"

ਇਹ ਵੀ ਪੜ੍ਹੋ:

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ- ਭਾਜਪਾ ਦਾ ਗੱਠਜੋੜ

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਭਾਜਪਾ ਵਿੱਚ ਆਗਾਮੀ ਲੋਕ ਸਭਾ ਚੋਣਾਂ ਲੜਨ ਲਈ ਸੀਟਾਂ ਦੀ ਵੰਡ ਬਾਰੇ ਸਹਿਮਤੀ ਬਣ ਗਈ ਹੈ ਅਤੇ ਦੋਵੇਂ ਪਾਰਟੀਆਂ ਇਕੱਠੀਆਂ ਇਹ ਚੋਣਾਂ ਲੜਨਗੀਆਂ।

ਸੂਬੇ ਦੀਆਂ 48 ਲੋਕ ਸਭਾ ਸੀਟਾਂ ਵਿੱਚੋਂ 25 'ਤੇ ਭਾਜਪਾ ਅਤੇ 23 'ਤੇ ਸ਼ਿਵ ਸੈਨਾ ਆਪਣੇ ਉਮੀਦਵਾਰ ਖੜ੍ਹੇ ਕਰੇਗੀ

ਸੂਬੇ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਹੋਏ ਸਮਝੌਤੇ ਮੁਤਾਬਕ ਕੁਝ ਸੀਟਾਂ ਸਹਿਯੋਗੀ ਪਾਰਟੀਆਂ ਲਈ ਛੱਡੀਆਂ ਜਾਣਗੀਆਂ ਤੇ ਰਹਿੰਦੀਆਂ ਸੀਟਾਂ ਭਾਜਪਾ ਤੇ ਸ਼ਿਵ ਸੈਨਾ ਆਪਸ ਵਿੱਚ ਅੱਧੋ-ਅੱਧ ਵੰਡ ਲੈਣਗੀਆਂ। ਬੀਬੀਸੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images

ਟਰੰਪ ਖਿਲਾਫ ਅਮਰੀਕੀ ਸੂਬਿਆਂ ਦਾ ਮੁਕੱਦਮਾ

ਕੈਲੇਫੋਰਨੀਆ ਸੂਬੇ ਦੀ ਅਗਵਾਈ ਵਿੱਚ 16 ਅਮਰੀਕੀ ਸੂਬਿਆਂ ਦੇ ਇੱਕ ਗੱਠਜੋੜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸ਼ਨ ਵੱਲੋਂ ਮੈਕਸੀਕੋ ਸਰਹੱਦ ’ਤੇ ਕੰਧ ਦੀ ਉਸਾਰੀ ਲਈ ਫੰਡ ਜੁਟਾਉਣ ਦੇ ਮਕਸਦ ਨਾਲ ਐਮਰਜੈਂਸੀ ਲਾਉਣ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ ਹੈ।

ਇਹ ਮੁਕੱਦਮਾ ਨਾਰਦਨ ਡਿਸਟ੍ਰਿਕਟ ਆਫ਼ ਕੈਲੀਫੋਰਨੀਆ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ। ਵਿਰੋਧੀ ਧਿਰ ਡੈਮੋਕ੍ਰੇਟਸ ਇਸ ਨੂੰ "ਇੱਕੋ-ਇੱਕ ਵਿਕਲਪ" ਕਹਿ ਰਹੇ ਹਨ। ਬੀਬੀਸੀ ਦੀ ਵੈੱਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਨੁੱਖੀ ਸਹਾਇਤਾ ਲੈ ਕੇ ਪਹੁੰਚ ਰਹੇ ਜਹਾਜਾਂ ਨੂੰ ਜੰਗੀ ਜਾਹਜ ਕਹਿ ਚੁੱਕੇ ਹਨ।

ਟਰੰਪ ਦੀ ਵੈਨੇਜ਼ੁਏਲਾ ਦੀ ਫੌਜ ਨੂੰ ਮਦੂਰੋ ਦਾ ਸਾਥ ਛੱਡਣ ਦੀ ਅਪੀਲ

ਅਮਰੀਕੀ ਰਾਸ਼ਟਰਤੀ ਡੌਨਲਡ ਟਰੰਪ ਨੇ ਵੈਨੇਜ਼ੁਏਲਾ ਦੀ ਫੌਜ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰਾਸ਼ਟਰਪਤੀ ਮੁਦਾਰੋ ਦਾ ਸਾਥ ਛੱਡ ਕੇ ਆਪਣੇ ਦੇਸ ਨੂੰ ਆਜ਼ਾਦ ਕਰਵਾਏ।

ਅਮਰੀਕੀ ਸੂਬੇ ਮਿਆਮੀ ਵਿੱਚ ਟਰੰਪ ਨੇ ਕਿਹਾ ਕਿ ਮਦੂਰੋ ਦਾ ਸਾਥ ਦੇ ਰਹੇ ਲੋਕ ਆਪਣੇ ਭਵਿੱਖ ਅਤੇ ਜ਼ਿੰਦਗੀਆਂ ਖ਼ਤਰੇ ਵਿੱਚ ਪਾ ਰਹੇ ਹਨ।

ਉਨ੍ਹਾਂ ਦੇ ਇਸ ਬਿਆਨ ਨੂੰ ਦੱਖਣ ਅਮਰੀਕੀ ਵਿੱਚ ਅਧਿਕਾਰੀਆਂ ਨੂੰ ਆਪਣੀ ਵਫ਼ਾਦਾਰੀ ਬਦਲਣ ਲਈ ਉਕਸਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।

ਤਸਵੀਰ ਸਰੋਤ, JASBIR SINGH SHETRA/bbc

ਤਸਵੀਰ ਕੈਪਸ਼ਨ,

14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ।

ਸਪੈਸ਼ਲ ਜਾਂਚ ਟੀਮ ਵੱਲੋਂ ਉਮਰਾਨੰਗਲ ਗ੍ਰਿਫ਼ਤਾਰ

ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਬਠਿੰਡਾ ਜ਼ੋਨ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅੱਜ ਫਰੀਦਕੋਟ ਦੀ ਅਦਾਲਤ ਵਿੱਚ ਉਮਰਾਨੰਗਲ ਨੂੰ ਪੇਸ਼ ਕੀਤਾ ਜਾਵੇਗਾ।

ਪਰਮਰਾਜ ਸਿੰਘ ਉਮਰਾਨੰਗਲ 1995 ਦੇ ਪੰਜਾਬ ਬੈਚ ਦੇ ਆਈਪੀਐਸ ਅਧਿਕਾਰੀ ਹਨ। ਇਹ ਅੰਮ੍ਰਿਤਸਰ ਦੇ ਆਈਜੀ (ਬਾਰਡਰ ਰੈਂਜ), ਫਿਰੋਜ਼ਪੁਰ ਦੇ ਡੀਆਈਜੀ ਵੀ ਰਹਿ ਚੁੱਕੇ ਹਨ।

ਐਸਆਈਟੀ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਕਰ ਚੁੱਕੀ ਹੈ।

ਬੀਬੀਸੀ ਦੀ ਵੈੱਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)