ਪੰਜਾਬ 'ਚ ਠੰਢ ਦੀ ਵਰਦੀ ਦੀ ਉਡੀਕ, 'ਮੰਮੀ ਨੇ ਕਿਹਾ ਟੀਚਰ ਤੋਂ ਵਰਦੀ ਮੰਗ ਲਵੋ'

ਪੰਜਾਬ 'ਚ ਠੰਢ ਦੀ ਵਰਦੀ ਦੀ ਉਡੀਕ, 'ਮੰਮੀ ਨੇ ਕਿਹਾ ਟੀਚਰ ਤੋਂ ਵਰਦੀ ਮੰਗ ਲਵੋ'

ਸਰਦੀਆਂ ਮੁੱਕਣ ਨੇੜੇ ਹਨ ਪਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਰਦੀਆਂ ਦੀ ਵਰਦੀ ਹੁਣ ਤੱਕ ਨਹੀਂ ਪਹੁੰਚੀ ਹੈ। ਇਸ ਵਰਦੀ ਵਿੱਚ ਮੁੱਖ ਤੌਰ 'ਤੇ ਜੂਤੇ, ਜੁਰਾਬਾਂ ਅਤੇ ਸਵੈਟਰ ਸ਼ਾਮਲ ਹੁੰਦੇ ਹਨ।

ਅਧਿਆਪਕਾਂ ਮੁਤਾਬਕ ਸਰਕਾਰੀ ਸਕੂਲਾਂ 'ਚ ਜ਼ਿਆਦਾਤਰ ਬੱਚੇ ਜ਼ਰੂਰਤਮੰਦ ਹਨ ਅਤੇ ਗੁਰਦਾਸਪੂਰ ਵਿੱਚ ਇੱਕ ਥਾਂ ਤਾਂ ਅਧਿਆਪਕਾਂ ਨੇ ਖੁਦ ਵਰਦੀਆਂ ਖਰੀਦ ਕੇ ਦਿੱਤੀਆਂ ਜਾਂ ਕੁਝ ਸਮਾਜਸੇਵੀ ਅੱਗੇ ਆਏ।

ਸਰਕਾਰ ਨੇ ਕਿਉਂ ਇਸ ਵਾਰ ਮੁਫ਼ਤ ਵਰਦੀਆਂ ਦਾ ਨੀਤੀਗਤ ਵਾਅਦਾ ਪੂਰਾ ਨਹੀਂ ਕੀਤਾ, ਇਸ ਬਾਰੇ ਜਵਾਬ ਨਹੀਂ ਮਿਲਿਆ। ਸਰਕਾਰੀ ਵਿਭਾਗ ਮੁਤਾਬਕ ਵਰਦੀਆਂ ਛੇਤੀ ਹੀ ਦਿੱਤੀਆਂ ਜਾਣਗੀਆਂ।

ਰਿਪੋਰਟ - ਗੁਰਪ੍ਰੀਤ ਸਿੰਘ ਚਾਵਲਾ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)