ਪੁਲਵਾਮਾ ਹਮਲੇ ਤੋਂ ਬਾਅਦ ਅਕਸ਼ੇ ਕੁਮਾਰ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਦਾ ਸੱਚ ਜਾਣੋ

  • ਫੈਕਟ ਚੈੱਕ ਟੀਮ
  • ਬੀਬੀਸੀ
2015 ਦਾ ਅਕਸ਼ੇ ਕੁਮਾਰ ਦਾ ਇੱਕ ਵੀਡੀਓ ਪੁਲਵਾਮਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

2015 ਦਾ ਅਕਸ਼ੇ ਕੁਮਾਰ ਦਾ ਇੱਕ ਵੀਡੀਓ ਪੁਲਵਾਮਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ

ਅਦਾਕਾਰ ਅਕਸ਼ੇ ਕੁਮਾਰ ਦੀ ਇੱਕ ਵੀਡੀਓ ਕਲਿਪ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਥਿਤ ਤੌਰ 'ਤੇ ਕਹਿ ਰਹੇ ਹਨ ਕਿ ਅੱਤਵਾਦ ਪਾਕਿਸਤਾਨ ਵਿੱਚ ਨਹੀਂ ਬਲਕਿ ਭਾਰਤ ਵਿੱਚ ਵੀ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ #BoycottAkshayKumar ਹੈਸ਼ਟੈਗ ਚਲਾਇਆ ਜਾ ਰਿਹਾ ਹੈ।

ਟਵਿੱਟਰ 'ਤੇ ਕਈ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ਅਤੇ ਅਕਸ਼ੇ ਕੁਮਾਰ ਨੂੰ ਦੇਸਧ੍ਰੋਹੀ ਦੱਸ ਰਹੇ ਹਨ। ਉਹ ਲੋਕਾਂ ਨੂੰ ਅਕਸ਼ੇ ਕੁਮਾਰ ਦਾ ਬਾਈਕਾਟ ਕਰਨ ਦੀ ਅਪੀਲ ਵੀ ਕਰ ਰਹੇ ਹਨ।

ਇਨ੍ਹਾਂ ਟਵੀਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਨੇ ਕਿਹਾ ਹੈ, "ਪਾਕਿਸਤਾਨ ਅੱਤਵਾਦੀ ਦੇਸ ਨਹੀਂ ਹੈ ਬਲਕਿ ਭਾਰਤ ਵਿੱਚ ਅੱਤਵਾਦ ਨਾਲ ਜੁੜੇ ਲੋਕ ਮੌਜੂਦ ਹਨ।"

ਇਸ ਵਾਇਰਲ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ "ਭਾਰਤ ਵਿੱਚ ਵੀ ਅੱਤਵਾਦ ਹੈ।"

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ "ਦੁਨੀਆਂ ਨਿਊਜ਼" ਚੈਨਲ ਨੇ ਵੀ ਇੱਕ ਅਜਿਹੀ ਸਟੋਰੀ ਛਾਪੀ ਸੀ।

ਇਹ ਵੀ ਪੜ੍ਹੋ:

ਇਸ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਕਸ਼ੇ ਕੁਮਾਰ ਨੇ ਅੱਤਵਾਦੀ ਦੇਸਾਂ ਵਿੱਚ ਪਾਕਿਸਤਾਨ ਦਾ ਨਾਂ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਅੱਤਵਾਦ ਪੂਰੀ ਦੁਨੀਆਂ ਵਿੱਚ ਫੈਲਿਆ ਹੈ।"

ਤਸਵੀਰ ਸਰੋਤ, duniyanews.tv

ਤਸਵੀਰ ਕੈਪਸ਼ਨ,

ਪਾਕਿਸਤਾਨ ਦੇ ਟੀਵੀ ਚੈਨਲ ਨੇ ਵੀ ਇਸ ਵਾਇਰਲ ਵੀਡੀਓ ਨਾਲ ਜੁੜੀ ਖ਼ਬਰ ਛਾਪੀ ਸੀ

ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਵੀਡੀਓ ਦਾ ਪੁਲਵਾਮਾ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਵੀਡੀਓ ਦੀ ਸੱਚਾਈ

ਇਹ ਵੀਡੀਓ 2015 ਦਾ ਹੈ। ਉਸ ਵਕਤ ਅਕਸ਼ੇ ਕੁਮਾਰ ਆਪਣੀ ਫਿਲਮ 'ਬੇਬੀ' ਦਾ ਪ੍ਰਮੋਸ਼ਨ ਕਰ ਰਹੇ ਸਨ। ਪ੍ਰਮੋਸ਼ਨ ਦੌਰਾਨ ਹੀ ਉਨ੍ਹਾਂ ਨੇ ਅੱਤਵਾਦ ਬਾਰੇ ਬਿਆਨ ਦਿੱਤਾ ਸੀ।

ਅਸਲ ਵੀਡੀਓ ਵਿੱਚ ਅਕਸ਼ੇ ਕੁਮਾਰ ਨੇ ਕਿਹਾ ਹੈ, "ਅੱਤਵਾਦ ਕਿਸੇ ਦੇਸ ਵਿੱਚ ਨਹੀਂ ਹੁੰਦਾ। ਉਸ ਦੇ ਕੁਝ ਐਲੀਮੈਂਟ ਹੁੰਦੇ ਹਨ।"

"ਅੱਤਵਾਦ ਭਾਰਤ ਵਿੱਚ ਵੀ ਹੈ, ਅਮਰੀਕਾ, ਆਸਟਰੇਲੀਆ, ਪੈਰਿਸ ਅਤੇ ਪੇਸ਼ਾਵਰ ਵਿੱਚ ਵੀ ਹੈ। ਅੱਤਵਾਦ ਕੁਝ ਲੋਕ ਫੈਲਾਉਂਦੇ ਹਨ ਅਤੇ ਕੋਈ ਵੀ ਦੇਸ ਉਸ ਦੀ ਹਮਾਇਤ ਨਹੀਂ ਕਰਦਾ ਹੈ।"

ਫਿਲਹਾਲ ਅਕਸ਼ੇ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਵਾਮਾ ਹਮਲੇ ਵਿੱਚ ਮਾਰੇ ਗਏ ਫੌਜੀਆਂ ਦੇ ਪਰਿਵਾਰ ਵਾਲਿਆਂ ਲਈ ਰਾਹਤ ਫੰਡ "ਭਾਰਤ ਦੇ ਵੀਰ" ਵਿੱਚ ਯੋਗਦਾਨ ਦੇਣ।

ਅਕਸ਼ੇ ਕੁਮਾਰ ਨੇ ਇਸ ਫਰਜ਼ੀ ਵੀਡੀਓ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)