ਜਦੋਂ ਦਿੱਲੀ-ਲਾਹੌਰ ਬੱਸ ਨੂੰ ਪਾਕਿਸਤਾਨੀ ਝੰਡੇ ਉੱਤੋਂ ਲੰਘਣਾ ਪਿਆ

  • ਰਵਿੰਦਰ ਸਿੰਘ ਰੌਬਿਨ
  • ਬੀਬੀਸੀ ਪੰਜਾਬੀ ਲਈ
ਪਾਕਿਸਤਾਨ ਦਾ ਝੰਡਾ ਹਾਈਵੇਅ ਉੱਪਰ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ,

ਰਾਜਿੰਦਰ ਰਿਖੀ ਅਤੇ ਸਾਥੀਆਂ ਨੇ ਪਾਕਿਸਤਾਨ ਦਾ ਝੰਡਾ ਹਾਈਵੇਅ ਉੱਪਰ ਵਿਛਾ ਦਿੱਤਾ

ਪੰਜਾਬ ਵਿੱਚ 'ਈਡੀਅਟ ਕਲੱਬ' ਦੀ ਅਗੁਆਈ ਹੇਠਾਂ ਬੁੱਧਵਾਰ ਨੂੰ ਅੰਮ੍ਰਿਤਸਰ ਨੇੜੇ ਜੀ.ਟੀ ਰੋਡ ਉੱਪਰ ਇੱਕ ਵੱਖਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ।

ਬੀਤੇ ਦਿਨੀਂ ਭਾਰਤ-ਸ਼ਾਸਤ ਕਸ਼ਮੀਰ ਦੇ ਪੁਲਵਾਮਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਉੱਪਰ ਆਤਮਘਾਤੀ ਹਮਲੇ ਵਿੱਚ 40 ਤੋਂ ਵੱਧ ਜਵਾਨਾਂ ਦੇ ਮਾਰੇ ਜਾਣ ਦੇ ਪਰਿਪੇਖ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਖੁਦ ਨੂੰ 'ਈਡੀਅਟ ਕਲੱਬ ਪੰਜਾਬ' ਦਾ ਪ੍ਰਧਾਨ ਦੱਸਣ ਵਾਲੇ ਫ਼ਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਸਾਥੀਆਂ ਨੇ ਪਾਕਿਸਤਾਨ ਦਾ ਝੰਡਾ ਹਾਈਵੇਅ ਉੱਪਰ ਵਿਛਾ ਦਿੱਤਾ ਅਤੇ ਦਿੱਲੀ-ਲਾਹੌਰ ਵਿਚਕਾਰ ਚੱਲਦੀ ਬੱਸ ਵੀ ਉਸ ਉੱਪਰੋਂ ਲੰਘੀ। ਇਸ ਨੂੰ ਸੁਰੱਖਿਆ ਕਾਰਨਾਂ ਕਰਕੇ ਰਾਹ ਵਿੱਚ ਉਂਝ ਨਹੀਂ ਰੋਕਿਆ ਜਾਂਦਾ।

ਇਹ ਵੀਡੀਓ ਵੀ ਜ਼ਰੂਰ ਦੇਖੋ

ਰਿਖੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਆਪੋ ਆਪਣੇ ਤਰੀਕੇ ਨਾਲ ਵਿਰੋਧ ਪ੍ਰਗਟਾਉਂਦੇ ਹਨ "ਪਰ ਈਡੀਅਟ ਕਲੱਬ ਹਮੇਸ਼ਾ ਹੀ ਵੱਖਰੇ ਤਰੀਕੇ ਨਾਲ ਆਪਣਾ ਰੋਸ ਪ੍ਰਗਟਾਉਂਦਾ ਰਿਹਾ ਹੈ"।

14 ਫਰਵਰੀ ਦੇ ਹਮਲੇ ਤੋਂ ਬਾਅਦ ਭਾਰਤ ਵਿੱਚ ਕਈ ਤਰੀਕਿਆਂ ਨਾਲ ਗੁੱਸੇ ਦਾ ਪ੍ਰਗਟਾਵਾ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਜਵਾਨਾਂ ਦੇ ਖੂਨ ਨੂੰ ਬੇਕਾਰ ਨਹੀਂ ਹੋਣ ਦਿੱਤਾ ਜਾਵੇਗਾ।

ਇਹ ਜ਼ਰੂਰ ਪੜ੍ਹੋ

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)