'ਬਿਕਰਮ ਮਜੀਠੀਆ ਵੀ ਜਲ੍ਹਿਆਂਵਾਲਾ ਬਾਗ਼ ਨੂੰ ਲੈ ਕੇ ਮੰਗਣ ਮੁਆਫ਼ੀ' - 5 ਅਹਿਮ ਖ਼ਬਰਾਂ

ਮਜੀਠੀਆ Image copyright Getty Images
ਫੋਟੋ ਕੈਪਸ਼ਨ ਕਾਂਗਰਸੀ ਵਿਧਾਇਕ ਨੇ ਕਿਹਾ ਮਜੀਠੀਆ ਦੇ ਦਾਦੇ ਨੇ ਕੀਤਾ ਜਨਰਲ ਡਾਇਰ ਦੇ ਸਨਮਾਨ 'ਚ ਖਾਣੇ ਦਾ ਪ੍ਰਬੰਧ

ਪੰਜਾਬ ਦੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਹੈ ਬਿਕਰਮ ਮਜੀਠੀਆ ਨੂੰ ਵੀ ਜਲ੍ਹਿਆਂਵਾਲਾ ਬਾਗ ਕਾਂਡ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੁਲਜੀਤ ਨਾਗਰਾ ਦਾ ਇਲਜ਼ਾਮ ਹੈ ਕਿ 1919 'ਚ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਤੋਂ ਬਾਅਦ ਉਨ੍ਹਾਂ ਦੇ ਦਾਦਾ ਨੇ ਜਨਰਲ ਡਾਇਰ ਦੇ ਸਨਮਾਨ ਵਿੱਚ ਰਾਤ ਦਾ ਖਾਣਾ ਰੱਖਿਆ ਸੀ।

ਨਾਗਰਾ ਨੇ ਕਿਹਾ, "ਅਸੀਂ ਅੰਗਰੇਜ਼ਾਂ ਨੂੰ ਮੁਆਫ਼ੀ ਮੰਗਣ ਲਈ ਕਹਿ ਰਹੇ ਹਾਂ ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਜਿਨ੍ਹਾਂ ਨੇ ਜਨਰਲ ਡਾਇਰ ਲਈ ਰਾਤ ਦਾ ਖਾਣਾ ਰੱਖਿਆ ਸੀ। ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਵੱਲੋਂ ਕੀਤੇ ਗਏ ਅਜਿਹੇ ਪਾਪ ਲਈ ਮੁਆਫ਼ੀ ਮੰਗਣ ਚਾਹੀਦੀ ਹੈ।”

ਬਿਕਰਮ ਸਿੰਘ ਮਜੀਠੀਆ ਨੇ ਕਿਹਾ, “ਕਾਂਗਰਸੀ ਆਗੂ ਦਾ ਬਿਆਨ ਕਾਂਗਰਸ ਪਾਰਟੀ ਦੀ ਨਿਰਾਸ਼ਾ ਨੂੰ ਦਿਖਾ ਰਿਹਾ ਹੈ। ਇਹ ਇੱਕ ਕੋਰਾ ਝੂਠ ਹੈ। ਮੇਰੇ ਪੜਦਾਦਾ ਇੱਕ ਮਹਾਨ ਹਸਤੀ ਸਨ ਜਿਨ੍ਹਾਂ ਨੇ ਕਈ ਸੰਸਥਾਵਾਂ ਦੀ ਨੀਂਹ ਰੱਖੀ ਸੀ।”

“ਜੇ ਇਹ ਸੱਚ ਹੈ ਤਾਂ ਕਿਵੇਂ ਮੇਰੇ ਪੜਦਾਦਾ ਹੱਤਿਆਕਾਂਡ ਦੇ 6 ਮਹੀਨਿਆਂ ਵਿੱਚ ਹੀ ਐੱਸਜੀਪੀਸੀ ਦੇ ਪ੍ਰਧਾਨ ਬਣ ਗਏ?”

ਇਹ ਵੀ ਪੜ੍ਹੋ-

ਪੰਜਾਬ-ਹਰਿਆਣਾ ਨੂੰ ਕਿਸਾਨਾਂ ਲਈ ਸਬਸਿਡੀ ਬਾਰੇ ਵਿਚਾਰ ਕਰਨਾ ਚਾਹੀਦਾ ਹੈ- ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਪਰਾਲੀ ਸਾੜ੍ਹਣ ਦੇ ਮੁੱਦੇ ਨੂੰ ਲੈ ਕੇ ਪੰਜਾਬ-ਹਰਿਆਣਾ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਇਸ ਸਬੰਧੀ ਸਬਸਿਡੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਅਦਾਲਤ ਨੇ ਕਿਹਾ ਕਿਸਾਨਾਂ ਕੋਲ ਪਰਾਲੀ ਸਾੜ੍ਹਣ ਤੋਂ ਬਚਣ ਲਈ ਕੋਈ ਸਸਤਾ ਬਦਲ ਨਹੀਂ ਹੈ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਹੈ ਕਿ ਪੰਜਾਬ-ਹਰਿਆਣਾ ਵਿੱਚ ਪਰਾਲੀ ਸਾੜ੍ਹਣ ਦਾ ਮੁੱਦਾ ਕੇਵਲ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਖ਼ਤਮ ਨਹੀਂ ਹੋਣ ਵਾਲਾ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਕੋਲ ਇਸ ਤੋਂ ਨਿਜ਼ਾਤ ਪਾਉਣ ਲਈ ਕੋਈ ਸਸਤਾ ਤਰੀਕਾ ਨਹੀਂ ਹੈ ਅਤੇ ਪੰਜਾਬ-ਹਰਿਆਣਾ ਨੂੰ ਕਿਸੇ ਤਰ੍ਹਾਂ ਦੀ ਸਬਸਿਡੀ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਇਹ ਸਮੱਸਿਆ ਹੱਲ ਹੋ ਸਕੇ।

ਕੁਲਭੂਸ਼ਣ ਜਾਧਵ ਮਾਮਲਾ: ਕੌਮਾਂਤਰੀ ਅਦਾਲਤ 'ਚ ਭਾਰਤ ਵੱਲੋਂ ਦਲੀਲਾਂ ਮੁਕੰਮਲ

ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਭਾਰਤ ਨੇ ਕੌਮਾਂਤਰੀ ਅਦਾਲਤ 'ਚ ਆਪਣੀਆਂ ਦਲੀਲਾਂ ਪੂਰੀਆਂ ਕਰ ਲਈਆਂ ਹਨ।

Image copyright AFP
ਫੋਟੋ ਕੈਪਸ਼ਨ ਕੁਲਭੂਸ਼ਣ ਜਾਧਵ ਨੂੰ 3 ਮਾਰਚ 2016 ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੇ ਬਲੂਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਸੀ।

ਅਦਾਲਤ 'ਚ ਭਾਰਤ ਦਾ ਪੱਖ ਰੱਖ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਪਾਕਿਸਤਾਨੀ ਫੌਜੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਨ, ਸਿਵਿਲ ਕੋਰਟ 'ਚ ਮਾਮਲੇ ਦੀ ਨਿਰਪੱਖ ਸੁਣਵਾਈ ਅਤੇ ਕੁਲਭੂਸ਼ਣ ਜਾਧਵ ਨੂੰ ਕਾਉਂਸਲਰ ਦੀ ਪੂਰੀ ਪਹੁੰਚ ਦਿਵਾਉਣ ਦੀ ਅਪੀਲ ਕੀਤੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਭਾਰਤ ਦੀ ਪਹਿਲੀ ਮਹਿਲਾ ਪਾਰਟੀ

2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤ ਦੀ ਪਹਿਲੀ ਮਹਿਲਾ ਪਾਰਟੀ ਆਪਣਾ ਆਗਾਜ਼ ਕਰ ਸਕਦੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ 2012 ਤੋਂ ਪਹਿਲੀ ਵਾਰ ਹੋਂਦ ਵਿੱਚ ਆਈ ‘ਦਿ ਨੈਸ਼ਨਲ ਵੂਮੈਨ ਪਾਰਟੀ’ ਪਹਿਲੀ ਲੋਕ ਸਭਾ ਚੋਣਾਂ ਲੜ ਸਕਦੀ ਹੈ।

ਪਾਰਟੀ ਪ੍ਰਧਾਨ ਸ਼ਵੇਤਾ ਸ਼ੈਟੀ ਦਾ ਕਹਿਣਾ ਹੈ ਕਿ ਪਾਰਟੀ ਦਾ ਮੁੱਖ ਉਦੇਸ਼ ਔਰਤਾਂ ਦੀ ਹਰ ਖਿੱਤੇ ਵਿੱਚ 50 ਫੀਸਦ ਨੁਮਾਇੰਦਗੀ ਹਾਸਿਲ ਕਰਨਾ ਹੈ।

ਟਰੰਪ ਨੇ ਕਿਹਾ ਆਈਐਸ ਮਹਿਲਾ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਜਿਸ ਔਰਤ ਨੇ ਆਈਐੱਸ ਦੇ ਪ੍ਰਚਾਰ ਲਈ ਅਮਰੀਕ ਛੱਡਿਆ ਸੀ, ਉਸ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Image copyright AFP
ਫੋਟੋ ਕੈਪਸ਼ਨ ਹੁਦਾ ਨੇ 20 ਸਾਲਾਂ ਉਮਰ ਵਿੱਚ ਆਈਐਸ ਜੁਆਇਨ ਕੀਤਾ ਸੀ

ਉਨ੍ਹਾਂ ਨੇ ਟਵੀਟ ਕਰਕੇ ਸਟੇਟ ਸਕੱਤਰ ਮਾਈਕ ਪੌਂਪੀਓ ਨੂੰ ਨਿਰਦੇਸ਼ ਦਿੱਤੇ ਕਿ "ਹੁਦਾ ਮੁਥਾਨਾ ਨੂੰ ਦੇਸ 'ਚ ਵਾਪਸੀ ਦੀ ਇਜਾਜ਼ਤ ਨਹੀਂ ਹੈ।"

ਇਸ ਤੋਂ ਪਹਿਲਾਂ ਪੌਂਪੀਓ ਨੇ ਬਿਆਨ ਜਾਰੀ ਕੀਤਾ ਸੀ ਕਿ 24 ਸਾਲਾਂ ਹੁਦਾ ਅਮਰੀਕੀ ਨਾਗਰਿਕ ਹੈ ਅਤੇ ਉਨ੍ਹਾਂ ਨੂੰ ਦੇਸ ਦੀ ਆਉਣ ਦੀ ਇਜਾਜ਼ਤ ਨਹੀਂ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)