ਪਾਕਿਸਤਾਨੀ ਪੰਜਾਬ 'ਚ ਜੈਸ਼-ਏ-ਮੁਹੰਮਦ ਦੇ ਮਦਰਸੇ ਸਰਕਾਰ ਦੇ ਕੰਟ੍ਰੋਲ 'ਚ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, AFP
ਜੈਸ਼-ਏ-ਮੁਹੰਮਦ ਦੇ ਹੈਡਕੁਆਟਰ ਸਮਝੇ ਜਾਣ ਵਾਲੇ ਮਦਰੇਸਾਤੁਲ ਅਸਾਬਰ ਅਤੇ ਜਾਮਾ-ਏ-ਮਸਜਿਦ ਸੁਬਹਾਨ ਅੱਲਾਹ ਨੂੰ ਕਬਜ਼ੇ 'ਚ ਲੈ ਲਿਆ ਹੈ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਬਹਾਵਲਪੁਰ 'ਚ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮਦਰਸਿਆਂ ਨੂੰ ਆਪਣੇ ਕੰਟ੍ਰੋਲ 'ਚ ਲੈ ਲਿਆ ਹੈ।
ਪੰਜਾਬ ਦੇ ਗ੍ਰਹਿ ਮੰਤਰੀ ਦੇ ਇੱਕ ਬੁਲਾਰੇ ਮੁਤਾਬਕ, ''ਪੰਜਾਬ ਸਰਕਾਰ ਨੇ ਜੈਸ਼-ਏ-ਮੁਹੰਮਦ ਦੇ ਹੈਡਕੁਆਟਰ ਸਮਝੇ ਜਾਣ ਵਾਲੇ ਮਦਰੇਸਾਤੁਲ ਅਸਾਬਰ ਅਤੇ ਜਾਮਾ-ਏ-ਮਸਜਿਦ ਸੁਬਹਾਨ ਅੱਲਾਹ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਸਬੰਧੀ ਉੱਥੇ ਇੱਕ ਸਰਕਾਰ ਪ੍ਰਸ਼ਾਸਕ ਵੀ ਤੈਨਾਤ ਕਰ ਦਿੱਤਾ ਹੈ।''
ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।
ਇਸ ਦੇ ਨਾਲ ਹੀ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐਂਟੀ ਟੈਰੇਰਿਸਟ ਸੁਕਾਇਡ ਨੇ ਜੈਸ਼-ਏ-ਮੁਹੰਮਦ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਤਸਵੀਰ ਸਰੋਤ, AFP
ਹੁਦਾ ਇਸ ਵੇਲੇ ਆਪਣੇ 18 ਮਹੀਨਿਆਂ ਦੇ ਬੱਚੇ ਨਾਲ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੀ ਹੈ
'ਆਈਐਸਆਈ ਵਹੁਟੀ' ਨੂੰ ਕਿਉਂ ਰੋਕ ਰਹੇ ਹਨ ਟਰੰਪ
ਅਮਰੀਕਾ 'ਚ ਅਲਬਾਮਾ ਕਾਲਜ ਦੀ ਵਿਦਿਆਰਥਣ ਰਹੀ ਹੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ 'ਚ ਸ਼ਾਮਿਲ ਹੋਣ ਲਈ ਸੀਰੀਆ ਚਲੀ ਗਈ ਸੀ ਉਸ ਵੇਲੇ ਉਮਰ 20 ਸਾਲ ਦੀ ਸੀ।
ਇਸ ਵੇਲੇ ਹੁਦਾ 18 ਮਹੀਨਿਆਂ ਦੇ ਬੱਚੇ ਦੀ ਮਾਂ ਵੀ ਹੈ ਅਤੇ ਉਹ ਅਮਰੀਕਾ ਵਾਪਸ ਆਉਣਾ ਚਾਹੁੰਦੀ ਹੈ ਪਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਹੁਦਾ ਨੂੰ ਵਾਪਸ ਅਮਰੀਕਾ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
24 ਸਾਲਾ ਹੁਦਾ ਮੁਥਾਨਾ ਦੇ ਪਿਤਾ ਨੇ ਅਮਰੀਕੀ ਸਰਕਾਰ 'ਤੇ ਕੇਸ ਕਰ ਦਿੱਤਾ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।
ਇਹ ਵੀ ਪੜ੍ਹੋ-
ਸਕੂਲੀ ਬੱਚਿਆਂ ਨੂੰ ਮੁਫ਼ਤ ਵਰਦੀਆਂ ਦਾ ਮੁੱਦਾ ਸਦਨ 'ਚ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਨਾ ਮਿਲਣ ਦਾ ਮੁੱਦਾ ਸਦਨ ਵਿੱਚ ਚੁੱਕਿਆ।
ਹਿੰਦੁਸਤਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਅਕਾਲੀ ਦਲ ਨੇ ਸੂਬੇ ਦੇ 12 ਲੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਮੁਹੱਈਆ ਕਰਾਉਣ ਬਾਰੇ ਜਲਦ ਕਦਮ ਚੁੱਕੇ ਜਾਣ ਦੀ ਮੰਗ ਕੀਤੀ।
ਤਸਵੀਰ ਸਰੋਤ, Gurpreet singh chawla/bbc
ਬੀਬੀਸੀ ਨੇ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਰਦੀਆਂ ਨਾ ਮਿਲਣ ਦਾ ਮੁੱਦਾ ਚੁੱਕਿਆ ਸੀ
ਇਸ ਦੌਰਾਨ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪਿੱਛੜੀਆਂ ਜਾਤੀਆਂ ਤੇ ਗਰੀਬ ਤਬਕੇ ਦੇ ਵਿਦਿਆਰਥੀਆਂ ਨੂੰ ਵਰਦੀਆਂ ਨਾ ਮੁਹੱਈਆ ਕਰਵਾਉਣ 'ਤੇ ਬੇਦਰਦ ਸਰਕਾਰ ਹੋਣ ਦਾ ਇਲਜ਼ਾਮ ਲਗਾਇਆ ਹੈ।
ਸਦਨ 'ਚ ਉਠੇ ਇਸ ਮੁੱਦੇ ਤੋਂ ਪਹਿਲਾਂ ਬੀਬੀਸੀ ਨੇ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਵਰਦੀਆਂ ਦਾ ਮੁੱਦਾ ਚੁੱਕਿਆ ਸੀ।
ਸੁਪਰੀਮ ਕੋਰਟ ਵੱਲੋਂ ਕਸ਼ਮੀਰੀਆਂ ਦੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ
ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਨੂੰ ਕਸ਼ਮੀਰੀ ਵਿਦਿਆਰਥੀਆਂ ਅਤੇ ਕਸ਼ਮੀਰੀ ਲੋਕਾਂ ਨੂੰ ਸੁਰੱਖਿਆ ਲਈ 'ਤੁਰੰਤ ਕਾਰਵਾਈ' ਲਈ ਕਿਹਾ ਹੈ।
ਸੁਪਰੀਮ ਕੋਰਟ ਨੇ ਕੇਂਦਰ ਸਣੇ 10 ਸੂਬਿਆਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਦਾਲਤ ਨੇ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰੀਆਂ ਦੇ ਸਮਾਜਿਕ ਬਾਈਕਾਟ, ਹਮਲੇ ਅਤੇ ਧਮਕੀਆਂ ਆਦਿ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਸ ਦੇ ਨਾਲ ਹੀ ਅਦਾਲਤ ਨੇ ਇਸ ਸਬੰਧੀ ਕੇਂਦਰ ਅਤੇ 10 ਸੂਬਿਆਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ-
ਸੁਡਾਨ 'ਚ ਐਮਰਜੈਂਸੀ ਦਾ ਐਲਾਨ
ਸੁਡਾਨ ਦੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸੰਘ ਸਰਕਾਰ ਨੂੰ ਅਤੇ ਸਾਰੇ ਗਵਰਨਰਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਤਸਵੀਰ ਸਰੋਤ, Getty Images
ਸੂਡਾਨ ਦੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਇੱਕ ਸਾਲ ਲਈ ਕੀਤਾ ਐਮਰਜੈਂਸੀ ਦਾ ਐਲਾਨ
ਬਸ਼ੀਰ ਨੇ ਸ਼ੁੱਕਰਵਾਰ ਨੂੰ ਟੈਲੀਵਿਜ਼ਨ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਇੱਕ ਸਾਲ ਲਈ ਦੇਸ 'ਚ ਐਮਰਜੈਂਸੀ ਦਾ ਐਲਾਨ ਕਰਦਾ ਹਾਂ।"
ਇਸ ਤੋਂ ਪਹਿਲਾਂ ਸੁਡਾਨ ਦੀ ਕੌਮੀ ਸੁਰੱਖਿਆ ਅਤੇ ਖ਼ੁਫ਼ੀਆ ਸੇਵਾ (NISS) ਨੇ ਕਿਹਾ ਸੀ ਬਸ਼ੀਰ ਅਹੁਦਾ ਛੱਡ ਰਹੇ ਹਨ।
ਬਸ਼ੀਰ ਹਾਲ ਦੇ ਹਫ਼ਤਿਆਂ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਕੇਂਦਰ ਰਹੇ ਹਨ।
ਉਨ੍ਹਾਂ ਨੇ ਸੰਸਦ ਦੀਆਂ ਸੰਵੈਧਾਨਿਕ ਸੋਧਾਂ ਨੂੰ ਟਾਲਣ ਲਈ ਕਿਹਾ ਹੈ, ਜਿਸ ਨਾਲ ਉਨ੍ਹਾਂ ਇੱਕ ਸਾਲ ਕਾਰਜਕਾਲ ਹੋਰ ਮਿਲ ਸਕਦਾ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।
ਇਹ ਵੀ ਪੜ੍ਹੋ-
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: