ਐਰੋ ਇੰਡੀਆ ਸ਼ੋਅ ਦੀ ਪਾਰਕਿੰਗ ਵਿੱਚ ਲੱਗੀ ਅੱਗ, 100 ਗੱਡੀਆਂ ਸੁਆਹ

ਐਰੋ ਇੰਡੀਆ ਸ਼ੋਅ ਦੀ ਪਾਰਕਿੰਗ ਵਿੱਚ ਅੱਗ Image copyright AFP/Getty Images

ਬੰਗਲੂਰੂ ਦੇ ਏਅਰ ਫੋਰਸ ਸਟੇਸ਼ਨ ਦੇ ਗੇਟ ਨੰਬਰ 5 ਦੇ ਨਜ਼ਦੀਕ ਬਣੀ ਪਾਰਕਿੰਗ ਵਿੱਚ ਖੜ੍ਹੀਆਂ 100 ਦੇ ਕਰੀਬ ਗੱਡੀਆਂ ਅਚਾਨਕ ਲੱਗੀ ਅੱਗ ਦੀ ਚਪੇਟ ਵਿੱਚ ਆ ਗਈਆਂ।

ਬੰਗਲੂਰੂ ਦੇ ਯੈਲਹੈਂਕਾ ਏਅਰ ਫੋਰਸ ਸਟੇਸ਼ਨ ਵਿੱਚ 12ਵਾਂ ਐਰੋ ਇੰਡੀਆ ਸ਼ੋਅ ਚੱਲ ਰਿਹਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

Image copyright AFP/Getty Images

ਫਾਇਰ ਬ੍ਰਿਗੇਡ ਦੇ ਡੀਜੀਪੀ ਐੱਮ.ਐੱਨ ਰੈੱਡੀ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਦੂਸਰੀਆਂ ਕਾਰਾਂ ਨੂੰ ਉੱਥੋਂ ਹਟਾ ਕੇ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ। ਅੱਗ ਲੱਗਣ ਦੀ ਵਜ੍ਹਾ ਗੈਸ ਅਤੇ ਤੇਜ਼ ਹਵਾ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

Image copyright AFP/Getty Images

ਅੱਗ ਤੋਂ ਪੈਦਾ ਹੋਏ ਧੂੰਏਂ ਦੇ ਕਾਲੇ ਬੱਦਲ ਸਾਰੇ ਇਲਾਕੇ ਵਿੱਚ ਛਾ ਗਿਆ ਜਿਸ ਵਜ੍ਹਾ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।

Image copyright AFP/Getty Images

ਮੰਗਲਵਾਰ ਨੂੰ ਸ਼ੋਅ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਹਵਾਈ ਫੌਜ ਦੇ ਦੋ ਲੜਾਕੂ ਜਹਾਜ਼ ਦੀ ਹਵਾ ਵਿੱਚ ਟੱਕਰ ਹੋਣ ਤੋਂ ਬਾਅਦ ਕਰੈਸ਼ ਕਰ ਗਏ ਸਨ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਸੀ ਜਦਕਿ ਇੱਕ ਜ਼ਖਮੀ ਹੋ ਗਿਆ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)