ਪਾਕਿਸਤਾਨ ਵਿੱਚ #SayNoToWar ਦਾ ਟਰੈਂਡ: 'ਅਜਿਹਾ ਕੋਈ ਝੰਡਾ ਨਹੀਂ ਜੋ ਮਾਸੂਮਾਂ ਨੂੰ ਮਾਰਨ ਦੀ ਸ਼ਰਮ ਢੱਕ ਸਕੇ'- ਸੋਸ਼ਲ

ਰੇਹਾਮ ਖ਼ਾਨ Image copyright Getty Images

ਪਾਕਿਸਤਾਨ-ਭਾਰਤ ਵਿਚਾਲੇ ਤਣਾਅ ਦੇ ਮਾਹੌਲ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਤਲਾਕਸ਼ੁਦਾ ਪਤਨੀ ਸਮੇਤ ਕੁਝ ਆਮ ਲੋਕਾਂ ਦੀ ਰਾਇ ਸਾਹਮਣੇ ਆਈ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਦੋਹਾਂ ਦੇਸਾਂ ਦੇ ਕੁਝ ਲੋਕ ਇੱਕ-ਦੂਜੇ ਨੂੰ ਮੋੜਵਾਂ-ਜਵਾਬ ਦੇਣ ਦੀ ਵਕਾਲਤ ਕਰ ਰਹੇ ਹਨ ਪਰ ਕਈ ਲੋਕ ਅਮਨ-ਸ਼ਾਂਤੀ ਦੀ ਗੱਲ ਵੀ ਕਰ ਰਹੇ ਹਨ।

ਪਾਕਿਸਤਾਨ ਵਿੱਚ ਟਵਿੱਟਰ 'ਤੇ #SayNoToWar ਵੀ ਟਰੈਂਡ ਕੀਤਾ। ਇਸ ਹੈਸ਼ਟੈਗ ਦੀ ਵਰਤੋਂ ਨਾਲ ਬਹੁਤ ਸਾਰੇ ਟਵਿੱਟਰ ਯੂਜ਼ਰ ਜੰਗ ਦੀ ਤਬਾਹੀ ਤੋਂ ਦੋਹਾਂ ਦੇਸਾਂ ਨੂੰ ਬਚਾਉਣ ਦੀ ਅਪੀਲ ਕਰ ਰਹੇ ਹਨ।

ਇਹ ਵੀ ਪੜ੍ਹੋ:

ਸ਼ੁਰੂਆਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਲਾਕਸ਼ੁਦਾ ਪਤਨੀ ਰਹਿਮ ਖਾਨ ਦੇ ਟਵੀਟ ਨਾਲ ਕਰਦੇ ਹਾਂ , ਉਨ੍ਹਾਂ ਲਿਖਿਆ "ਮੈਂ ਜੰਗ ਨੂੰ ਨਾਂ ਕਹਿੰਦੀ ਹਾਂ, ਤੁਸੀਂ ਕਹਿੰਦੇ ਹੋ?"

"I #SayNoToWar Do You ?"

ਪਾਕਿਸਤਾਨ ਦੀ ਅਦਾਕਾਰਾ ਅਰਮੀਨਾ ਖ਼ਾਨ ਨੇ ਲਿਖਿਆ

ਅਰਮੀਨਾ ਖ਼ਾਨ "ਜਦੋ ਸੂਰਜ ਚਮਕ ਰਿਹਾ ਹੁੰਦਾ ਹੈ ਉਦੋਂ ਸ਼ਾਂਤੀ ਦੀ ਵਕਾਲਤ ਕਰਨਾ ਸੌਖਾ ਹੁੰਦਾ ਹੈ। ਜਦੋਂ ਤੁਫ਼ਾਨ ਉੱਠਦੇ ਹਨ, ਉਦੋਂ ਤੁਹਾਡਾ ਚਰਿੱਤਰ, ਸਿਧਾਂਤ ਅਤੇ ਕਦਰਾਂ-ਕੀਮਤਾਂ ਪਰਖੀਆਂ ਜਾਂਦੀਆਂ ਹਨ। ਕੀ ਤੁਸੀਂ ਹਵਾ ਵੱਲ ਮੂੰਹ ਕਰੋਗੇ ਅਤੇ ਸਹੀ ਨਾਲ ਖੜ੍ਹੇ ਹੋਵੋਗੇ ਜਾਂ ਇਤਿਹਾਸ ਵਿੱਚ ਤੁਸੀਂ ਪੱਛੜ ਜਾਓਗੇ?

ਸਬੀਨ ਰਿਜ਼ਵਾਨ ਨਾਮ ਦੀ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਹੈ "ਕੁਝ ਅਜਿਹੇ ਮੂਰਖ ਲੋਕ ਜੋ ਜੰਗ ਚਾਹੁੰਦੇ ਹਨ ਅਤੇ ਸੋਚਦੇ ਹਨ ਕਿ 'ਹਾਂ ਇਸ ਨਾਲ ਸਾਡੇ ਦੇਸ ਨੂੰ ਫਾਇਦਾ ਹੋਏਗਾ', ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਆਪਸ ਵਿੱਚ ਲੜਾਈ ਕਰ ਲਓ। ਤੁਹਾਡੀ ਮੂਰਖ਼ਤਾ ਦਾ ਖਾਮਿਆਜ਼ਾ ਪੂਰੇ ਦੇਸ ਨੂੰ ਭੁਗਤਣਾ ਨਾ ਪਵੇ।”

#SayNoToWar"

ਸਮਾਜਿਕ ਕਾਰਕੁਨ ਰਹਿਮਾਨ ਸਿਦਿਕ ਨੇ ਜੰਗ ਖ਼ਿਲਾਫ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਅਤੇ ਲਿਖਿਆ ਹੈ, "ਜੰਗ ਦੇ ਚਾਹਵਾਨੋਂ, ਇਹ ਸਮਾਂ ਅੱਲ੍ਹਾ-ਹੂ-ਅਕਬਰ ਜਾਂ ਜੈ ਹਿੰਦ ਜਪਣ ਵਾਲਾ ਨਹੀਂ। ਦੋਵੇਂ ਪਰਮਾਣੂ ਸ਼ਕਤੀਆਂ ਹਨ।”

“ਤੀਜੀ ਦੁਨੀਆਂ ਦੇ ਗਰੀਬੀ ਨਾਲ ਜੂਝ ਰਹੇ ਦੇਸ ਇੱਕ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦੇ ਹਨ। ਜੰਗ ਵਿੱਚ ਕੋਈ ਜੇਤੂ ਨਹੀਂ ਹੁੰਦਾ। ਸ਼ਾਂਤੀ ਹੋਣ ਦਿਓ। #SayNoToWar"

ਸਮਰੀਨਾ ਹਾਸ਼ਮੀ ਨਾਮ ਦੀ ਟਵਿੱਟਰ ਯੂਜ਼ਰ ਨੇ ਇੱਕ ਤਸਵੀਰ ਪੋਸਟ ਕਰਕੇ ਲਿਖਿਆ, "ਇਹ ਤਸਵੀਰ ਜੰਗ ਤੋਂ ਬਾਅਦ ਸੀਰੀਆ ਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸ਼ਹਿਰ ਅਜਿਹੇ ਦਿਖਣ।”

ਸਾਗਰ ਪ੍ਰਕਾਸ਼ ਲਿਖਦੇ ਹਨ "#SayNotoWar ਪਾਕਿਸਤਾਨ ਅਤੇ ਭਾਰਤ ਪਹਿਲਾਂ ਹੀ ਬਹੁਤ ਸੰਘਰਸ਼ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਇੱਕ ਦੂਜੇ ਨੂੰ ਤਬਾਹ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਪਣੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ।"

ਹੁਮਾਇਰਾ ਕੇ ਨਾਮ ਦੀ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਅਜਿਹਾ ਕੋਈ ਝੰਡਾ ਨਹੀਂ ਜੋ ਮਾਸੂਮ ਲੋਕਾਂ ਨੂੰ ਮਾਰਨ ਦੀ ਸ਼ਰਮ ਢਕ ਸਕੇ #SayNotoWar"

ਟਵਿੱਟਰ ਯੂਜ਼ਰ ਫੈਸਲ ਹਯਾਤ ਨੇ ਇੱਕ ਤਸਵੀਰ ਪੋਸਟ ਕਰਕੇ ਲਿਖਿਆ "ਜੇ ਅਸੀਂ ਜੰਗ ਖ਼ਤਮ ਨਹੀਂ ਕੀਤੀ, ਤਾਂ ਜੰਗ ਸਾਨੂੰ ਖ਼ਤਮ ਕਰ ਦੇਵੇਗੀ #SayNoToWar"

ਟਵਿਟਰ ਯੂਜ਼ਰ ਇਜਾਜ਼ ਖਾਨ ਭਾਰਤ ਅਤੇ ਪਾਕਿਸਤਾਨ ਦੇ ਝੰਡੇ ਵੇਚ ਰਹੇ ਬੱਚਿਆਂ ਦੀ ਤਸਵੀਰ ਪੋਸਟ ਕਰਕੇ ਲਿਖਦੇ ਹਨ "ਦੋ ਨਿਊਕਲੀਅਰ ਸ਼ਕਤੀਆਂ ਦੀ ਤਸਵੀਰ ਦਾ ਦੂਜਾ ਪਹਿਲੂ #SayNoToWar"

ਪੱਤਰਕਾਰ ਅਤੇ ਫ਼ਿਲਮਮੇਕਰ ਬੀਨਾ ਸਰਵਰ ਨੇ ਟਵਿੱਟਰ 'ਤੇ ਲਿਖਿਆ "ਇਕੋ ਜੰਗ ਜੋ ਪਾਕਿਸਤਾਨ ਅਤੇ ਭਾਰਤ ਨੂੰ ਲੜਣੀ ਚਾਹੀਦੀ ਹੈ , ਉਹ ਹੈ ਗਰੀਬੀ, ਅਨਪੜ੍ਹਤਾ ਅਤੇ ਹਿੰਸਾ ਖ਼ਿਲਾਫ। #SayNotoWar #AntiHateChallenge"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)