ਕੀ ਪਾਕਿਸਤਾਨ ਤੋਂ IAF ਦੇ ਵਿੰਗ ਕਮਾਂਡਰ ਦੀ ਨਚਿਕੇਤਾ ਵਾਂਗ ਭਾਰਤ ਵਾਪਸੀ ਹੋਵੇਗੀ

ਨਚਿਕੇਤਾ Image copyright Getty Images
ਫੋਟੋ ਕੈਪਸ਼ਨ ਕਾਰਗਿੱਲ ਯੁੱਧ ਦੌਰਾਨ ਵੀ ਇੱਕ 26 ਸਾਲਾ ਫਲਾਈਟ ਲੈਫਟੀਨੈਂਟ ਕੇ. ਨਚਿਕੇਤਾ ਪਾਕਿਸਤਾਨ ਦੇ ਕਬਜ਼ੇ ਵਿੱਚ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕੀਤਾ ਗਿਆ ਸੀ

ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਉਨ੍ਹਾਂ ਦੇ ਕਬਜ਼ੇ ਵਿੱਚ ਹੈ। ਭਾਰਤ ਨੇ ਪਾਕਿਸਤਾਨ ਤੋਂ ਵਿੰਗ ਕਮਾਂਡਰ ਅਭਿਨੰਦਨ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਭਾਰਤ ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਆਪਣਾ ਵਿਰੋਧ ਜਤਾਇਆ।

ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਕੰਟਰੋਲ ਲਾਈਨ ਤੋਂ ਪਾਰ ਆਏ ਭਾਰਤ ਦੇ ਦੋ ਲੜਾਕੂ ਜਹਾਜ਼ਾਂ ਨੂੰ ਮਾਰ ਗਿਰਾਇਆ ਹੈ ਅਤੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰ ਬਾਅਦ ਵਿੱਚ ਕਿਹਾ ਕਿ ਉਸਦੇ ਕਬਜ਼ੇ ਵਿੱਚ ਸਿਰਫ਼ ਇੱਕ ਭਾਰਤੀ ਪਾਇਲਟ ਹੈ।

ਜਿਸ ਪਾਇਲਟ ਦੀ ਗੱਲ ਹੋ ਰਹੀ ਹੈ ਉਹ ਇੰਡੀਅਨ ਏਅਰਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਹੈ। ਉਨ੍ਹਾਂ ਨੇ ਬੁੱਧਵਾਰ ਸਵੇਰੇ ਫਾਈਟਰ ਪਲੇਨ ਮਿਗ 21 ਤੋਂ ਉਡਾਣ ਭਰੀ ਸੀ।

ਹੁਣ ਸਵਾਲ ਇਹ ਹੈ ਕਿ ਜੇਕਰ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ ਵਿੱਚ ਹਨ ਤਾਂ ਉਨ੍ਹਾਂ ਨੂੰ ਭਾਰਤ ਵਾਪਿਸ ਕਿਵੇਂ ਲਿਆਇਆ ਜਾ ਸਕਦਾ ਹੈ। ਕੀ ਇਸ ਤੋਂ ਪਹਿਲਾਂ ਵੀ ਅਜਿਹਾ ਹੋਇਆ ਸੀ?

ਇਹ ਵੀ ਪੜ੍ਹੋ:

ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਕਾਰਗਿੱਲ ਯੁੱਧ ਦੌਰਾਨ ਵੀ ਇੱਕ 26 ਸਾਲਾ ਫਲਾਈਟ ਲੈਫਟੀਨੈਂਟ ਕੇ. ਨਚਿਕੇਤਾ ਪਾਕਿਸਤਾਨ ਦੇ ਕਬਜ਼ੇ ਵਿੱਚ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕੀਤਾ ਗਿਆ ਸੀ।

ਕਾਰਗਿਲ ਯੁੱਧ ਦੌਰਾਨ ਪਾਕਿਸਤਾਨ ਵਿੱਚ ਜੀ. ਪਾਰਥਸਾਰਥੀ ਭਾਰਤੀ ਹਾਈ ਕਮਿਸ਼ਨਰ ਸਨ। ਪਾਰਥਸਾਰਥੀ 1963-1968 ਦੌਰਾਨ ਭਾਰਤੀ ਫੌਜ ਦੇ ਵੀ ਅਧਿਕਾਰੀ ਰਹਿ ਚੁੱਕੇ ਹਨ।

ਉਦੋਂ ਨਚਿਕੇਤਾ ਦੀ ਕਿਵੇਂ ਭਾਰਤ ਵਾਪਸੀ ਹੋਈ ਸੀ, ਇਸ ਬਾਰੇ ਪਾਰਥਸਾਰਥੀ ਨੇ ਬੀਬੀਸੀ ਨੂੰ ਇਹ ਦੱਸਿਆ-

ਕਾਰਗਿਲ ਯੁੱਧ ਦੌਰਾਨ ਫਲਾਈਟ ਲੈਫਟੀਨੈਂਟ ਨਚਿਕੇਤਾ ਮਿਗ ਏਅਰਕਰਾਫਟ ਵਿੱਚ ਸਨ। ਉਨ੍ਹਾਂ ਨੂੰ ਇਹ ਹੁਕਮ ਦਿੱਤੇ ਗਏ ਸਨ ਕਿ ਕੰਟਰੋਲ ਲਾਈਨ ਪਾਰ ਨਹੀਂ ਕਰਨੀ ਹੈ। ਯੁੱਧ ਦੇ ਦੌਰਾਨ ਉਨ੍ਹਾਂ ਨੇ ਮਿਗ ਤੋਂ ਹਮਲਾ ਕੀਤਾ। ਪਰ ਜਦੋਂ ਹੇਠਾਂ ਆਏ ਤਾਂ ਮਿਜ਼ਾਈਲ ਟਰੈਕ ਤੋਂ ਉਨ੍ਹਾਂ ਨੂੰ ਉਤਾਰਿਆ ਗਿਆ। ਪਾਕਿਸਤਾਨ ਨੇ ਉਨ੍ਹਾਂ ਨੂੰ ਕਬਜ਼ੇ ਵਿੱਚ ਲਿਆ।

Image copyright Tiwtter / Pak Information Minister
ਫੋਟੋ ਕੈਪਸ਼ਨ ਵਿੰਗ ਕਮਾਂਡਰ ਅਭਿਨੰਦਰ ਭਾਰਤ ਦੇ ਕਬਜ਼ੇ ਵਿੱਚ ਹੈ

ਕੁਝ ਦਿਨ ਬਾਅਦ ਮੈਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਸੰਦੇਸ਼ ਮਿਲਿਆ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਨਚਿਕੇਤਾ ਨੂੰ ਰਿਹਾਅ ਕਰ ਦਿੱਤਾ ਜਾਵੇ। ਇਹ ਉਨ੍ਹਾਂ ਵਾਲੇ ਪਾਸਿਓਂ ਸਦਭਾਵਨਾ ਦਾ ਸੰਕੇਤ ਸੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਰਿਹਾਅ ਕਰਨਾ ਚਾਹੁੰਦੇ ਹਾਂ। ਮੈਂ ਕਿਹਾ ਠੀਕ ਹੈ। ਮੈਂ ਪੁੱਛਿਆ ਉਨ੍ਹਾਂ ਨੂੰ ਕਿੱਥੇ ਮਿਲਾਂ। ਤਾਂ ਉਨ੍ਹਾਂ ਨੇ ਕਿਹਾ ਕਿ ਜਿਨਾਹ ਹਾਲ ਆ ਜਾਓ। ਮੈਂ ਪੁੱਛਿਆ ਕਿੱਥੇ। ਤਾਂ ਉਨ੍ਹਾਂ ਨੇ ਕਿਹਾ ਜਿਨਾਹ ਹਾਲ।

ਮੈਨੂੰ ਪਤਾ ਲਗਿਆ ਕਿ ਜਿਨਾਹ ਹਾਲ ਵਿੱਚ ਪ੍ਰੈੱਸ ਕਾਨਫਰੰਸ ਹੁੰਦੀ ਹੈ। ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਉਨ੍ਹਾਂ ਦੀ ਵਾਪਸੀ ਕਰੋਗੇ ਤਾਂ ਕਿ ਉੱਥੇ ਮੀਡੀਆ ਮੌਜੂਦ ਰਹੇਗੀ? ਤਾਂ ਉਨ੍ਹਾਂ ਨੇ ਕਿਹਾ 'ਹਾਂ'।

ਇਸ ਉੱਤੇ ਮੈਂ ਕਿਹਾ ਕਿ ਇਹ ਨਾਮੁਮਕਿਨ ਹੈ। ਜੰਗਬੰਦੀ ਨੂੰ ਰਿਹਾਅ ਕਰਨ ਵੇਲੇ ਜੇ ਤੁਹਾਡੇ ਨਾਲ ਮੀਡੀਆ ਰਹੇਗੀ ਤਾਂ ਇਹ ਮੈਨੂੰ ਕਦੇ ਵੀ ਸਵੀਕਾਰ ਨਹੀਂ ਹੋਵੇਗਾ।

ਉਨ੍ਹਾਂ ਨੂੰ ਜੇ ਦੁਨੀਆਂ ਦੀ ਮੀਡੀਆ ਦੇ ਸਾਹਮਣੇ ਉਦਾਹਰਣ ਬਣਾ ਕੇ ਪੇਸ਼ ਕਰਨਗੇ ਤਾਂ ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ ਹਾਂ। ਤੁਸੀਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਸਾਨੂੰ ਦਿਓ। ਮੈਂ ਦਿੱਲੀ ਨੂੰ ਸੂਚਿਤ ਕੀਤਾ ਤਾਂ ਉੱਥੋਂ ਕਿਹਾ ਗਿਆ ਕਿ ਤੁਸੀਂ ਸਹੀ ਕੀਤਾ ਹੈ।

ਇਹ ਵੀ ਪੜ੍ਹੋ:

ਮੈਨੂੰ ਪਾਕਿਸਤਾਨ ਵੱਲੋਂ ਫੋਨ ਆਇਆ ਅਤੇ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿਵੇਂ ਛੱਡਿਆ ਜਾਵੇ। ਮੈਂ ਜਵਾਬ ਦਿੱਤਾ ਕਿ ਦੇਖੋ ਤੁਹਾਡੇ 'ਤੇ ਸਾਡਾ ਵਿਸ਼ਵਾਸ ਨਹੀਂ ਰਿਹਾ ਹੈ।

ਤੁਸੀਂ ਉਨ੍ਹਾਂ ਨੂੰ ਹਾਈ ਕਮਿਸ਼ਨ ਦੇ ਦਫਤਰ ਛੱਡ ਦਿਓ ਫਿਰ ਮੈਂ ਉਨ੍ਹਾਂ ਦਾ ਚਾਰਜ ਲਵਾਂਗਾ। ਉਨ੍ਹਾਂ ਨੂੰ ਭਾਰਤੀ ਹਾਈ ਕਮਿਸ਼ਨ ਦੇ ਦਫਤਰ ਲਿਆਇਆ ਗਿਆ ਅਤੇ ਮੈਂ ਉੱਥੇ ਉਨ੍ਹਾਂ ਦਾ ਚਾਰਜ ਲਿਆ।

Image copyright EPA
ਫੋਟੋ ਕੈਪਸ਼ਨ ਪਾਕਿਸਤਾਨ ਵੱਲੋਂ ਭਾਰਤ ਦੇ ਦੋ ਲੜਾਕੂ ਜਹਾਜ਼ ਡੇਗਣ ਦਾ ਦਾਅਵਾ ਕੀਤਾ ਗਿਆ ਹੈ

ਰਾਤ ਨੂੰ ਉਨ੍ਹਾਂ ਨੂੰ ਏਅਰ ਕਮੋਡੋਰ ਜਸਵਾਲ ਦੇ ਘਰ ਵਿੱਚ ਠਹਿਰਾਇਆ ਗਿਆ ਅਤੇ ਅਗਲੇ ਦਿਨ ਮੈਂ ਕਿਹਾ ਕਿ ਤੁਸੀਂ ਜਹਾਜ਼ ਰਾਹੀਂ ਨਹੀਂ ਜਾਓਗੇ।

ਮੈਂ ਉਨ੍ਹਾਂ ਨੂੰ ਇੱਕ ਗੱਡੀ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਨਾਲ ਏਅਰ ਅਟੈਚੇ ਅਤੇ ਨੈਵਲ ਅਟੈਚੇ ( ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਅਧਿਕਾਰੀ ਜੋ ਇੱਕ ਕੂਟਨੀਤਿਕ ਮਿਸ਼ਨ ਦਾ ਹਿੱਸਾ ਹੁੰਦੇ ਹਨ।) ਨੂੰ ਭੇਜ ਕੇ ਵਾਘਾ ਵਿੱਚ ਆਪਣੀ ਫੌਜ ਨੂੰ ਸਪੁਰਦ ਕਰਨ ਲਈ ਕਿਹਾ।

ਨਚਿਕੇਤਾ ਹਫ਼ਤੇ-ਦੋ ਹਫ਼ਤੇ ਪਾਕਿਸਤਾਨ ਦੇ ਕਬਜ਼ੇ ਵਿੱਚ ਰਹੇ ਸਨ।

ਜੇ ਪਾਕਿਸਤਾਨ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਨਾਲ ਮਾੜਾ ਵਤੀਰਾ ਹੋਇਆ ਤਾਂ ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ।

ਮੀਡੀਆ ਵਿੱਚ ਪਾਇਲਟ ਦੀ ਤਸਵੀਰ ਰਿਲੀਜ਼ ਕਰਨਾ ਅਤੇ ਉਨ੍ਹਾਂ ਦੇ ਹੱਥ ਬੰਨ ਕੇ ਵੀਡੀਓ ਜਾਰੀ ਕਰਨਾ ਜੰਗ ਦੀਆਂ ਨੀਤੀਆਂ ਦੇ ਖਿਲਾਫ਼ ਹੈ।

ਨਚਿਕੇਤਾ ਦੇ ਮਾਮਲੇ ਵਿੱਚ ਉਨ੍ਹਾਂ ਨਾਲ ਕੋਈ ਮਾੜਾ ਵਤੀਰਾ ਨਹੀਂ ਹੋਇਆ ਸੀ।

ਭਾਰਤ ਕੋਲ ਕਿਹੜੇ ਬਦਲ ਹਨ

ਜਿਵੇਂ ਨਚਿਕੇਤਾ ਨੂੰ ਰਿਹਾਅ ਕਰਵਾਇਆ ਗਿਆ ਸੀ ਉਸੇ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਪਾਕਿਸਤਾਨ ਵੱਲੋਂ ਹਮਲੇ ਕੀਤੇ ਗਏ। ਉਨ੍ਹਾਂ ਦਾ ਹਵਾਈ ਜਹਾਜ਼ ਡੇਗਿਆ ਗਿਆ ਹੈ ਪਰ ਉਹ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕਰਦੇ ਹਨ।

ਰੋਸ ਤਾਂ ਹੋਵੇਗਾ ਹੀ। ਜੰਗ ਵਿੱਚ ਪਹਿਲੀ ਵਾਰ ਨਹੀਂ ਹੈ ਜਦੋਂ ਸਾਡੇ ਪਾਇਲਟ ਉਨ੍ਹਾਂ ਦੇ ਕਬਜ਼ੇ ਵਿੱਚ ਹਨ। ਉਹ ਇੱਕ ਉਦਾਹਰਣ ਹੈ।

ਸਰਕਾਰ ਜੋ ਜਿਵੇਂ ਸਮਝੇ ਉਂਝ ਉਸ ਬਾਰੇ ਕਾਰਵਾਈ ਕਰੇ। ਜਦੋਂ ਸਹੀ ਵੇਲਾ ਆਵੇਗਾ ਤਾਂ ਸੁਭਾਵਿਕ ਹੈ ਕਿ ਉਸ ਬਾਰੇ ਗੱਲਬਾਤ ਕੀਤੀ ਜਾਵੇਗੀ।

ਜੰਗਬੰਦੀਆਂ ਲਈ ਜੇਨੇਵਾ ਕਨਵੈਂਸ਼ਨ ਲਾਗੂ ਹੁੰਦਾ ਹੈ। ਜੇਨੇਵਾ ਕਨਵੈਂਸ਼ਨ ਦੇ ਹਿਸਾਬ ਨਾਲ ਪਾਕਿਸਤਾਨ ਨੂੰ ਉਨ੍ਹਾਂ ਦੇ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣਾ ਹੋਵੇਗਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਆਈਸੀਯੂ 'ਚ ਦਾਖ਼ਲ, ਟਰੰਪ ਨੇ ਦਿੱਤੀ ਭਾਰਤ ਨੂੰ ਚੇਤਾਵਨੀ

ਕੋਰੋਨਾਵਾਇਰਸ: ਕਈ ਸੂਬਿਆਂ ਦੀਆਂ ਸਰਕਾਰਾਂ ਲੌਕਡਾਊਨ ਵਧਾਉਣ ਦੇ ਹੱਕ 'ਚ

ਕੋਰੋਨਾਵਾਇਰਸ: ਕੀ ਅਰਥਵਿਵਸਥਾ ਨੂੰ ਲੋਕਾਂ ਤੋਂ ਵੱਧ ਮਹੱਤਤਾ ਦੇਣੀ ਸਹੀ ਹੈ?

ਕੋਰੋਨਾਵਾਇਰਸ: ਕਈ ਲੋਕ ਦਰਖਤਾਂ ਉੱਤੇ ਕਿਉਂ ਰਹਿ ਰਹੇ ਹਨ?

'ਮੈਂ ਦਿਨੇ 1200 ਰੁਪਏ ਕਮਾ ਕੇ 800 ਦਾ ਚਿੱਟਾ ਪੀ ਜਾਂਦਾ ਸੀ, ਪਰ ਪੰਜਾਬ 'ਚ ਕਰਫਿਊ ਕਰਕੇ...'

ਕੋਰੋਨਾਵਾਇਰਸ: ਭਾਰਤ ਕਿਵੇਂ ਤਿਆਰ ਕਰ ਰਿਹਾ ਹੈ ਦੇਸੀ ਵੈਂਟੀਲੇਟਰ

ਮੋਦੀ ਦੀ ਅਪੀਲ 'ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ 'ਚ ਭਿੜੇ, ਕਈ ਲੋਕ ਜ਼ਖ਼ਮੀ

ਕੌਣ ਲਵੇਗਾ ਤਖ਼ਤ ਹਜ਼ੂਰ ਸਾਹਿਬ ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਦੀ ਸਾਰ

ਪੁਲਿਸ ਵਾਲੇ 'ਤੇ ਥੁੱਕਣ ਵਾਲੇ ਵੀਡੀਓ ਦਾ ਕੀ ਸੱਚ ਹੈ