ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ’ਚ ਅੱਜ ਆ ਸਕਦਾ ਹੈ ਫੈਸਲਾ - 5 ਅਹਿਮ ਖ਼ਬਰਾਂ

ਸਮਝੌਤਾ ਐਕਸਪ੍ਰੈਸ ਧਮਾਕੇ ਵਾਲੀ ਗੱਡੀ, 18 ਫਰਵਰੀ 2007 Image copyright PTI

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਪੰਚਕੂਲਾ ਅਦਾਲਤ ਸੋਮਵਾਰ 11 ਮਾਰਚ ਨੂੰ 2007 ਵਿੱਚ ਹੋਏ ਸਮਝੌਤਾ ਐਕਸਪ੍ਰੈਸ ਧਮਾਕੇ ਦਾ ਫੈਸਲਾ ਸੁਣਾ ਸਕਦੀ ਹੈ।

18 ਫਰਵਰੀ 2007 ਨੂੰ ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਰੇਲਗੱਡੀ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਧਮਾਕੇ ਦਾ ਫ਼ੈਸਲਾ 17 ਸਾਲ ਬਾਅਦ ਆ ਰਿਹਾ ਹੈ। ਇਸ ਧਮਾਕੇ ਵਿੱਚ 68 ਲੋਕਾਂ ਦੀ ਮੌਤ ਹੋਈ ਸੀ।

ਕਈ ਤਰ੍ਹਾਂ ਦੇ ਉਤਰਾਅ -ਚੜ੍ਹਾਅ ਤੇ ਮੋੜ ਕੱਟ ਚੁੱਕੇ ਇਸ ਕੇਸ ਵਿਚ ਜੂਨ 2011 ਨੂੰ ਐੱਨਆਈਏ ਨੇ ਹਿੰਦੂਤਵ ਪੱਖੀ ਕਾਰਕੁਨ ਸਵਾਮੀ ਅਸੀਮਾਨੰਦ ਸਣੇ ਲੋਕੇਸ਼ ਸ਼ਰਮਾ, ਸੁਨੀਲ ਜੋਸ਼ੀ, ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਾਸੰਗਰਾ ਉਰਫ਼ ਰਾਮਜੀ ਨੂੰ ਮੁਲਜ਼ਮ ਬਣਾਇਆ ਸੀ। ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Image copyright Getty Images

ਇਸ ਵਾਰ ਸੋਸ਼ਲ ਮੀਡੀਆ ’ਤੇ ਵੀ ਚੋਣ ਜਾਬਤਾ

ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀ ਕੰਪਨੀਆਂ ਨੂੰ ਸਿਆਸੀ ਇਸ਼ਤਿਹਾਰ ਜਾਰੀ ਕਰਨ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਦੇਣੀ ਪਵੇਗੀ।

ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਹੀ ਇਨ੍ਹਾਂ ਇਸ਼ਤਿਹਾਰਾਂ ਨੂੰ ਜਾਰੀ ਕੀਤਾ ਜਾ ਸਕੇਗਾ।ਚੋਣ ਕਮਿਸ਼ਨ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਵੋਟਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਲੋਕ ਸਭਾ ਦੀਆਂ ਚੋਣਾਂ 11 ਅ੍ਰਪੈਲ ਤੋਂ ਸ਼ੁਰੂ ਹੋਣਗੀਆਂ। 23 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ।

ਇਸ ਦੇ ਨਾਲ ਹੀ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਫੈਲਾਏ ਜਾਂਦੇ ਸਿਆਸੀ ਕੂੜ ਪ੍ਰਚਾਰ ਰੋਕਣ ਲਈ ਵੀ ਅਹਿਮ ਐਲਾਨ ਕੀਤਾ ਹੈ।

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਸੋਸ਼ਲ ਮੀਡੀਆ ’ਤੇ ਵੀ ਚੋਣ ਜਾਬਤਾ ਲਾਗੂ ਕੀਤਾ ਜਾਵੇਗਾ। ਸੋਸ਼ਲ ਮੀਡੀਆ ’ਤੇ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਨੂੰ ਵੀ ਚੋਣ ਖ਼ਰਚੇ ਵਿੱਚ ਜੋੜਿਆ ਜਾਵੇਗਾ।

Image copyright AFP/GETTY

ਸੀਰੀਆ ਚ ਇਸਲਾਮਿਕ ਸਟੇਟ ਨਾਲ ਆਖ਼ਰੀ ਸੰਘਰ

ਸੀਰੀਆ ਵਿੱਚ ਇਸਲਾਮਿਕ ਸਟੇਟ ਸਮੂਹ ਦੇ ਕਬਜ਼ੇ ਵਾਲੇ ਆਖ਼ਰੀ ਹਿੱਸੇ ’ਤੇ ਧਾਵਾ ਬੋਲਣ ਵਾਲੇ ਪੱਛਮ ਸਮਰਥਨ ਹਾਸਲ ਲੜਾਕੇ ਬਾਗਜ਼ੂ ਪਿੰਡ ਵਿੱਚ ਜਿਹਾਦੀ ਸਮੂਹ ਦੇ ਤਿਆਗੇ ਹੋਏ ਇੱਕ ਕੈਂਪ ਵਿੱਚ ਦਾਖ਼ਲ ਹੋ ਗਏ ਹਨ।

ਵਿਸ਼ਲੇਸ਼ਾਂ ਦਾ ਮੰਨਣਾ ਹੈ ਕਿ ਹਾਲੇ ਵੀ ਕਾਫ਼ੀ ਗਿਣਤੀ ਵਿੱਚ ਕੱਟੜ ਪੰਥੀ ਲੜਾਕੇ ਇਸ ਇਲਾਕੇ ਵਿੱਚ ਲੁਕੇ ਹੋਏ ਹੋ ਸਕਦੇ ਹਨ ਅਤੇ ਲੜਾਈ ਬੇਹੱਦ ਗੰਭੀਰ ਰਹਿ ਸਕਦੀ ਹੈ।

ਸੀਰੀਆ ਵਿੱਚ ਦੇ ਬਾਗਜ਼ੂ ਪਿੰਡ ਨੂੰ ਕੁਰਦ ਅਤੇ ਅਰਬ ਫੌਜਾਂ ਨੇ ਘੇਰਿਆ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੰਦਰ ਘਿਰੇ ਇਸਲਾਮਿਕ ਸਟੇਟ ਦੇ ਲੜਾਕਿਆਂ ਦੇ ਸੰਬੰਧੀਆਂ ਨੂੰ ਬਾਹਰ ਨਿਕਲਣ ਦਾ ਮੌਕਾ ਦੇਣ ਲਈ ਅਭਿਆਨ ਰੋਕ ਦਿੱਤਾ ਸੀ। ਬੀਬੀਸੀ ਦੀ ਵੈਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

Image copyright JONATHAN DRUION

ਬੋਇੰਗ 737 ਜਹਾਜ਼ ਉਡਾਣ ਦੇ 8 ਮਿੰਟਾਂ ’ਚ ਹੀ ਕਰੈਸ਼

ਇਥੋਪੀਆ ਦੀ ਰਾਜਧਾਨੀ ਐਡਿਸ ਅਬਾਬਾ ਤੋਂ ਉੱਡਿਆ ਇੱਕ ਬੋਇੰਗ 737 ਜਹਾਜ਼ ਉਡਾਣ ਭਰਨ ਤੋਂ 8 ਮਿੰਟਾਂ ਦੇ ਅੰਦਰ ਹੀ ਕਰੈਸ਼ ਹੋ ਗਿਆ।

ਜਹਾਜ਼ ਦੀਆਂ ਸਾਰੀਆਂ 149 ਸਵਾਰੀਆਂ ਸਣੇ 8 ਮੈਂਬਰੀ ਕੈਬਿਨ ਕ੍ਰਿਊ ਨੂੰ ਲੈ ਕੇ ਇਹ ਉਡਾਣ ET302 ਕੀਨੀਆ ਦੀ ਰਾਜਧਾਨੀ ਨਾਇਰੋਬੀ ਵੱਲ ਜਾ ਰਹੀ ਸੀ।

ਇਸ ਜਹਾਜ਼ ਵਿੱਚ 4 ਭਾਰਤੀ, 32 ਕੀਨੀਆ ਤੋਂ, 18 ਕੈਨੇਡਾ, 8 ਅਮਰੀਕੀ ਅਤੇ 7 ਬਰਤਾਨਵੀ ਨਾਗਰਿਕ ਸ਼ਾਮਲ ਸਨ।

ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਪਾਇਲਟ ਨੇ ਉਡਾਣ ਵਿੱਚ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਐਡਿਸ ਅਬਾਬਾ ਉਤਰਨ ਦੀ ਇਜਾਜ਼ਤ ਮੰਗੀ ਸੀ। ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

Image copyright Getty Images

ਮੁੱਲਾ ਉਮਰ ਕਦੇ ਵੀ ਪਾਕਿਸਤਾਨ ਵਿੱਚ ਨਹੀਂ ਲੁਕਿਆ

ਇੱਕ ਡੱਚ ਪੱਤਰਕਾਰ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਤਾਲਿਬਾਨ ਆਗੂ ਮੁੱਲਾ ਉਮਰ ਲੰਬਾ ਸਮਾਂ ਅਫ਼ਗਾਨਿਸਤਾਨ ਵਿੱਚ ਅਮਰੀਕੀ ਫੌਜ ਦੇ ਟਿਕਾਣੇ ਦੇ ਕੁਝ ਕਿਲੋਮੀਟਰ ਦੇ ਅੰਦਰੀ ਹੀ ਲੁਕਿਆ ਰਿਹਾ ਪਰ ਫੌਜਾਂ ਉਨ੍ਹਾਂ ਨੂੰ ਭਾਲ ਨਾ ਸਕੀਆਂ ਸਨ।

ਕਿਤਾਬ (ਦਿ ਸੀਕਰਿਟ ਲਾਈਫ਼ ਆਫ ਮੁੱਲਾ ਉਮਰ) ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੱਲਾ ਅਮਰੀਕੀ ਦਾਅਵੇ ਦੇ ਉਲਟ ਕਦੇ ਵੀ ਪਾਕਿਸਤਾਨ ਵਿੱਚ ਨਹੀਂ ਲੁਕਿਆ।

ਉਹ ਤਾਂ ਅਮਰੀਕੀ ਫੌਜ ਦੇ ਮੂਹਰਲੀ ਕਤਾਰ ਦੇ ਇੱਕ ਅਹਿਮ ਟਿਕਾਣੇ ਤੋਂ ਮਹਿਜ਼ ਤਿੰਨ ਮੀਲ ਦੂਰ ਆਪਣੇ ਘਰ ਵਿੱਚ ਹੀ ਰਹਿੰਦੇ ਰਹੇ। ਉਨ੍ਹਾਂ ਦਾ ਘਰ ਅਫ਼ਗਾਨਿਸਤਾਨ ਦੇ ਜ਼ਾਬੁਲ ਸੂਬੇ ਵਿੱਚ ਸੀ।

ਡੱਚ ਪੱਤਰਕਾਰ ਨੇ ਮਿਸ ਬੈਟੇ ਡੈਮ ਨੇ ਆਪਣੀ ਕਿਤਾਬ ਲਈ ਪੰਜ ਸਾਲ ਤਾਲਿਬਾਨ ਮੈਂਬਰਾਂ ਨਾਲ ਮੁਲਾਕਾਤਾਂ ਕਰਦਿਆਂ ਤੇ ਖੋਜ ਕਰਦਿਆਂ ਬਤੀਤ ਕੀਤੇ ਹਨ। ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀਪਸੰਦ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)