ਪੰਜ ਬੱਚਿਆਂ ਨੂੰ ਜ਼ਿੰਦਾ ਸੜਦੇ ਦੇਖਣ ਵਾਲੇ ਸ਼ੌਕਤ ਅਲੀ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ

ਪੰਜ ਬੱਚਿਆਂ ਨੂੰ ਜ਼ਿੰਦਾ ਸੜਦੇ ਦੇਖਣ ਵਾਲੇ ਸ਼ੌਕਤ ਅਲੀ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ

ਇੱਕ ਵਿਆਹ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਰਾਣਾ ਸ਼ੌਕਤ ਅਲੀ ਆਪਣੀ ਪਤਨੀ ਅਤੇ ਬੱਚਿਆਂ ਨਾਲ 18 ਫ਼ਰਵਰੀ 2007 ਨੂੰ ਦਿੱਲੀ ਤੋਂ ਸਮਝੌਤਾ ਐਕਸਪ੍ਰੈੱਸ ’ਚ ਚੜ੍ਹੇ।

ਉਨ੍ਹਾਂ ਨੂੰ ਅਗਲੀ ਸਵੇਰ ਅਟਾਰੀ ਸਟੇਸ਼ਨ ਪਹੁੰਚਣ ਦੀ ਉਮੀਦ ਸੀ।

ਅੱਧੀ ਰਾਤ ਸਮੇਂ ਜਦੋਂ ਰੇਲਗੱਡੀ ਪਾਣੀਪਤ ਦੇ ਦਿਵਾਨਾ ਇਲਾਕੇ ’ਚੋਂ ਲੰਘ ਰਹੀ ਸੀ ਤਾਂ ਜਿਸ ਡੱਬੇ ਵਿੱਚ ਸ਼ੌਕਤ ਆਪਣੇ ਪਰਿਵਾਰ ਨਾਲ ਬੈਠੇ ਸਨ, ਉਸ ’ਚ ਬੰਬ ਧਮਾਕਾ ਹੋਇਆ।

ਪੰਜ ਬੱਚਿਆਂ ਨੂੰ ਡੱਬੇ ਵਿੱਚ ਛੱਡ, ਰਾਣਾ ਸ਼ੌਕਤ ਅਲੀ ਅਤੇ ਉਨ੍ਹਾਂ ਦੀ ਪਤਨੀ ਨੇ ਟ੍ਰੇਨ ਤੋਂ ਛਾਲ ਮਾਰ ਦਿੱਤੀ।

ਆਪਣੀਆਂ ਅੱਖਾਂ ਸਾਹਮਣੇ ਸ਼ੌਕਤ ਅਲੀ ਅਤੇ ਉਨ੍ਹਾਂ ਦੀ ਪਤਨੀ ਨੇ ਬੱਚਿਆਂ ਨੂੰ ਜ਼ਿੰਦਾ ਸੜਦੇ ਦੇਖਿਆ।

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਫ਼ੈਸਲਾਬਾਦ ’ਚ ਸ਼ੌਕਤ ਅਲੀ ਨਾਲ ਗੱਲਬਾਤ ਕੀਤੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)