#ManoharParrikar : ਮਨੋਹਰ ਪਰੀਕਰ ਦੀ ਪੂਰੀ ਸਿਆਸਤ ਦਾ 4 ਨੁਕਤਿਆਂ 'ਚ ਲੇਖਾ-ਜੋਖਾ

ਮਨੋਹਰ ਪਰਿਕਰ Image copyright Reuters

ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਦਾ ਐਤਵਾਰ ਸ਼ਾਮੀ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਮਰਹੂਮ ਆਗੂ ਪੈਨਕਰਿਆਸ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਲਾਜ ਦਿੱਲੀ ਦੇ ਏਮਜ਼ ਹਸਤਪਾਲ ਅਤੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਵੀ ਲਿਜਾਇਆ ਗਿਆ ਸੀ।

ਮਨੋਹਰ ਪਰੀਕਰ ਮੋਦੀ ਸਰਕਾਰ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਹਿ ਚੁੱਕੇ ਸਨ। ਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਹੀ ਉਹ ਅਸਤੀਫ਼ਾ ਦੇ ਕੇ ਚੌਥੀ ਵਾਰ ਮਾਰਚ 2017 ਵਿਚ ਗੋਆ ਦੇ ਮੁੱਖ ਮੰਤਰੀ ਬਣੇ ਸਨ।

ਇਸ ਤੋਂ ਪਹਿਲਾਂ ਉਹ 2000 ਤੋਂ 2002, 2002 ਤੋਂ 2005 ਤੇ 2012 ਅਤੇ 20014 ਦੌਰਾਨ ਵੀ ਗੋਆ ਦੇ ਮੁੱਖ ਮੰਤਰੀ ਰਹੇ ਚੁੱਕੇ ਸਨ। 2014 ਤੋਂ 2017 ਤੱਕ ਭਾਰਤ ਦੇ ਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਉਹ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਰਹੇ ਸਨ।

ਇਹ ਵੀ ਪੜ੍ਹੋ :

ਬੀਬੀਸੀ ਮਰਾਠੀ ਦੇ ਸੰਪਾਦਕ ਅਸ਼ੀਸ਼ ਦੀਕਸ਼ਤ ਮਨੋਹਰ ਪਰੀਕਰ ਦੇ ਸਿਆਸੀ ਕਰੀਅਰ ਦੌਰਾਨ ਉਨ੍ਹਾਂ ਨੂੰ ਕਈ ਵਾਰ ਨਿੱਜੀ ਤੌਰ ਉੱਤੇ ਮਿਲੇ ਅਤੇ ਉਨ੍ਹਾਂ ਦੀਆਂ ਇੰਟਰਵਿਊਜ਼ ਕੀਤੀਆਂ। ਮਨੋਹਰ ਪਰੀਕਰ ਦੀ ਸਖ਼ਸ਼ੀਅਤ ਬਾਰੇ ਪੇਸ਼ ਹੈ, ਅਸ਼ੀਸ਼ ਦੀਕਸ਼ਤ ਦਾ ਨਿੱਜੀ ਪ੍ਰਭਾਵ:

ਮੋਦੀ ਨੇ ਨਾਂ ਦਾ ਪ੍ਰਸਤਾਵ ਪੇਸ਼ ਕਰਨ ਵਾਲੇ

ਮਨੋਹਰ ਪਰੀਕਰ ਭਾਰਤੀ ਜਨਤਾ ਪਾਰਟੀ ਦੇ ਉਹ ਆਗੂ ਸਨ, ਜਿੰਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਗੋਆ ਕਾਰਜਕਾਰਨੀ ਦੌਰਾਨ ਨਰਿੰਦਰ ਮੋਦੀ ਦਾ ਨਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੇਸ਼ ਕੀਤਾ ਸੀ।

ਉਸ ਤੋਂ ਅਗਲੇ ਦਿਨ ਉਹ ਮੈਨੂੰ ਗੋਆ ਮੈਰੀਏਟ ਹੋਟਲ ਵਿਚ ਮਿਲੇ ਸਨ ਅਤੇ ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਕਿਵੇਂ ਹੋਇਆ ਤਾਂ ਉਨ੍ਹਾਂ ਦਾ ਜਵਾਬ ਸੀ, 'ਸਹੀ ਸਮੇਂ ਦੇ ਸਹੀ ਗੱਲ ਕਹਿਣ ਦਾ ਮੌਕਾ ਸੀ, ਜੋ ਸਮੇਂ ਸਿਰ ਕਹੀ ਗਈ'।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਨੋਹਰ ਪਰੀਕਰ ਭਾਰਤੀ ਸਿਆਸਤ ਵਿਚ ਸਧਾਰਨ ਅਤੇ ਜ਼ਮੀਨ ਨਾਲ ਜੁੜੇ ਆਗੂ ਸਨ

ਉਹ ਸਿਆਸੀ ਇੰਜੀਨੀਅਰ ਨਾਲੋਂ ਵੱਧ ਨੀਤੀਵਾਨ ਸਨ , ਜਿਸ ਨੂੰ ਉਨ੍ਹਾਂ ਮੁੱਖ ਮੰਤਰੀ ਵਜੋਂ ਪਹਿਲੇ ਹੀ ਕਾਰਜਕਾਲ ਵਿਚ ਲਾਗੂ ਕਰਕੇ ਦਿਖਾਇਆ ਸੀ ।

ਉਨ੍ਹਾਂ ਦੀ ਸਰਕਾਰ ਲਈ ਉਹੀ ਵਿਅਕਤੀ ਖਤਰਾ ਬਣੇ ਸਨ ਜਿੰਨ੍ਹਾਂ ਉੱਤੇ ਉਹ ਸਭ ਤੋਂ ਵੱਧ ਨਿਰਭਰ ਕਰਦੇ ਸਨ।

ਜਿੱਤਾਂ ਅਤੇ ਹਾਰਾਂ

ਉਹ ਪੰਜ ਸਾਲ ਵਿਰੋਧੀ ਧਿਰ ਵਿਚ ਵੀ ਰਹੇ । ਭਾਜਪਾ ਨੇ 2012 ਵਿਚ ਇਕੱਲਿਆ ਗੋਆ ਵਿਚ ਸਰਕਾਰ ਬਣਾਈ। ਮੈਂ ਉਸ ਵੇਲੇ ਉਨ੍ਹਾਂ ਨੂੰ ਪਣਜੀ ਵਿਚ ਇੱਕ ਹੋਟਲ ਚ ਮਿਲਿਆ ।

ਵਧਾਈ ਦਿੰਦਿਆ ਮੈਂ ਕਿਹਾ, 'ਤੁਹਾਨੂੰ ਸੱਤ ਸਾਲ ਬਾਅਦ ਇਹ ਪਲ਼ ਨਸੀਬ ਹੋਏ ਨੇ, ਵਧਾਈ ਹੋਵੇ।'

ਉਨ੍ਹਾਂ ਕਿਹਾ, 'ਪਹਿਲਾਂ ਮੈਂ ਕਾਂਗਰਸ ਦੀ ਸਰਕਾਰ ਨੂੰ ਚਲਦਾ ਕਰਨ ਲਈ ਕਾਹਲਾ ਸੀ। ਫੇਰ ਮੈਂ ਮਹਿਸੂਸ ਕੀਤਾ ਕਿ ਸੂਬਾ ਪ੍ਰੈਸ਼ਰ ਕੂਕਰ ਬਣ ਰਿਹਾ ਹੈ ਅਤੇ ਮੈਂ ਉਸ ਭਾਫ਼ ਨਾਲ ਫਟਣ ਦੀ ਉਡੀਕ ਕੀਤੀ, ਜੋ ਮੈਂ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੈਦਾ ਕੀਤੀ ਸੀ'।

ਉਸੇ ਸ਼ਾਮ ਮੈਨੂੰ ਇੱਕ ਬਜ਼ੁਰਗ ਕਾਂਗਰਸੀ ਦਾ ਫੋਨ ਆਇਆ ਉਸ ਨੇ ਕਿਹਾ, ' ਜੇਕਰ ਇਸ ਨੇ ਆਪਣੇ ਅੱਧੇ ਵਾਅਦੇ ਵੀ ਪੂਰ ਕਰ ਦਿੱਤੇ ਤਾਂ ਇਸ ਨੂੰ ਅਗਲੇ 15 ਸਾਲ ਸੱਤਾ ਤੋਂ ਲਾਹੁਣਾ ਬਹੁਤ ਮੁਸ਼ਕਲ ਹੋਵੇਗਾ।

ਅਗਲੇ ਪੰਜ ਸਾਲ ਇਹ ਸਿੱਖਿਆ ਕਿ ਪ੍ਰਭਾਵੀ ਲਹਿਰ ਕਿਵੇਂ ਚਲਾ ਕੇ ਸੱਤਾ ਹਾਸਲ ਕਰਨੀ ਹੈ। ਉਸ ਦੀਆਂ ਲੋਕ ਲੁਭਾਊ ਨੀਤੀਆਂ ਨੇ ਸੂਬੇ ਨੂੰ ਕਰਜ਼ ਵਿਚ ਫਸਾ ਦਿੱਤਾ ਅਤੇ ਉਹ ਸਾਰੇ ਵਾਅਦੇ ਪੂਰੇ ਨਾ ਹੋਏ ਜਿਨ੍ਹਾਂ ਲਈ ਉਸਨੂੰ ਸੱਤਾ ਦਿੱਤੀ ਗਈ।

ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਨਾਂ ਪੇਸ਼ ਕਰਕੇ ਉਨ੍ਹਾਂ ਫਿਰ ਬਾਜ਼ੀ ਮਾਰ ਲਈ ਅਤੇ ਮੋਦੀ ਨੇ ਉਨ੍ਹਾਂ ਨੂੰ ਰੱਖਿਆ ਮੰਤਰੀ ਬਣਾ ਕੇ ਦਿੱਲੀ ਬੁਲਾ ਲਿਆ ਸੀ।

ਦਿੱਲੀ 'ਚ ਨਹੀਂ ਲੱਗਿਆ ਮਨ

ਮੋਦੀ ਨੇ ਭੋਰਸੇਮੰਦ ਜਰਨੈਲ ਵਜੋਂ ਉਨ੍ਹਾਂ ਨੂੰ ਦਿੱਲੀ ਬੁਲਾਇਆ ਪਰ ਉਹ ਖੁਦ ਨੂੰ ਦਿੱਲੀ ਤੋਂ ਬਾਹਰੀ ਹੀ ਸਮਝਦੇ ਰਹੇ। ਉਹ ਦਿੱਲੀ ਵਿਚ ਦੁਖੀ ਹੀ ਰਹੇ ਅਤੇ ਵਾਪਸ ਮੁੱਖ ਮੰਤਰੀ ਵਜੋਂ ਗੋਆ ਜਾਣਾ ਚਾਹੁੰਦੇ ਸਨ।

ਰੱਖਿਆ ਮੰਤਰੀ ਵਜੋਂ ਉਨ੍ਹਾਂ ਦੇ ਕੰਮ ਦੀ ਤਾਰੀਫ਼ ਵੀ ਹੋਈ, ਪਰ ਵਿਵਾਦਤ ਰਾਫੇਲ ਡੀਲ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਸਿਰੇ ਚੜ੍ਹੀ । ਉੜੀ ਵਿਚ ਸਰਜੀਕਲ ਸਟਰਾਇਕ ਕਰਨ ਕਰਕੇ ਕਾਫੀ ਮਾਣ ਮਿਲਿਆ ਪਰ ਫਿਰ ਵੀ ਦਿੱਲੀ ਵਿਚ ਉਨ੍ਹਾਂ ਦਾ ਮਨ ਨਾ ਲੱਗਿਆ

ਇਹ ਦਿੱਲੀ ਦੀ ਸਿਆਸਤ ਵਿਚ ਮਨ ਨਾ ਲਾ ਸਕੇ। ਕਾਂਗਰਸ ਨੇ ਉਨ੍ਹਾਂ ਖ਼ਿਲਾਫ਼ ਮੁਹਿੰਮ ਛੇੜੀ ਕਿ ਵਿਵਾਦਤ ਰਾਫੇਲ ਡੀਲ ਉਨ੍ਹਾਂ ਦੇ ਬੈੱਡਰੂਮ ਵਿਚ ਹੋਈ ਸੀ। ਜਿਸ ਨੂੰ ਉਹ ਰੱਦ ਕਰਦੇ ਰਹੇ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਇਹ ਕੇਸ ਜਾਰੀ ਰਹੇਗਾ।

ਦਫ਼ਤਰ ਵਿਚ ਮਰੀਜ਼

2017 ਵਿਚ ਭਾਜਪਾ ਦੀ ਸੱਤਾ ਖੁਸਣ ਤੋਂ ਬਾਅਦ ਪਤਨ ਵੀ ਹੋਇਆ ਪਰ ਲੋਕ ਰਾਏ ਅਤੇ ਵਿਰੋਧੀ ਧਿਰਾਂ ਦੀ ਗਿਣਤੀ ਨੂੰ ਮਾਤ ਦਿੰਦਿਆ ਉਨ੍ਹਾਂ ਨੇ ਇੱਕ ਵਾਰ ਮੁੜ ਸਰਕਾਰ ਬਣਾ ਲਈ।

ਉਨ੍ਹਾਂ ਦੇ ਹਰ ਭਾਈਵਾਲ ਨੇ ਭਾਜਪਾ ਵਿਰੋਧੀ ਪ੍ਰਚਾਰ ਦੇ ਨਾਂ ਉੱਤੇ ਵੋਟਾਂ ਲਈਆਂ ਸਨ ਪਰ ਉਨ੍ਹਾਂ ਨੇ ਹੀ ਪਰੀਕਰ ਨੂੰ ਸੱਤਾ ਦੁਆਈ। ਉਹ ਸੱਤਾ ਵਿਚ ਤਾਂ ਆ ਗਏ ਪਰ ਲੋਕਾਂ ਦਾ ਭਰੋਸਾ ਗੁਆ ਬੈਠੇ।

ਆਪਣੇ ਪਿਛਲੇ ਤਿੰਨ ਕਾਰਜਕਾਲਾਂ ਵਾਂਗ ਉਹ ਚੌਥਾ ਕਾਰਜਕਾਲ ਵੀ ਪੂਰਾ ਨਹੀਂ ਕਰ ਸਕੇ। ਇਸ ਵਾਰ ਉਨ੍ਹਾਂ ਨੂੰ ਜ਼ਿੰਦਗੀ ਧੋਖਾ ਦੇ ਗਈ।

ਉਹ ਸਖ਼ਤ ਬਿਮਾਰ ਹੋਏ ਅਤੇ ਕਰੀਬ ਇੱਕ ਸਾਲ ਇਲਾਜ ਵਿਚੋਂ ਲੰਘੇ। ਉਹ ਆਖ਼ਰੀ ਸਮੇਂ ਵੀ ਅਰਾਮ ਨਾਲ ਨਾ ਬੈਠੇ , ਲੋਕ ਦਿਖਾਵੇ ਲਈ ਲੋਕਾਂ ਸਾਹਮਣੇ ਆਉਂਦੇ ਅਤੇ ਉਨ੍ਹਾਂ ਕੋਈ ਆਪਣਾ ਸਿਆਸੀ ਵਾਰਸ ਨਹੀਂ ਐਲਾਨਿਆ, ਜੋ ਉਨ੍ਹਾਂ ਤੋਂ ਬਾਅਦ ਸੂਬੇ ਦੀ ਕਮਾਂਡ ਸੰਭਾਲਦਾ।

ਉਨ੍ਹਾਂ ਦੇ ਆਖ਼ਰੀ ਦਿਨ ਕਾਂਗਰਸ ਵੱਲੋਂ ਆਪਣੀ ਅਤੇ ਭਾਜਪਾ ਵੱਲੋਂ ਆਪਣੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਆ ਰਹੀਆਂ ਸਨ।

ਮਨੋਹਰ ਪਰੀਕਰ ਨੇ 2012 ਮੈਨੂੰ ਦਿੱਤੀ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਇਸ ਕਾਰਜਕਾਲ ਤੋਂ ਬਾਅਦ ਸਿਆਸਤ ਤੋਂ ਸਨਿਆਸ ਲੈ ਲੈਣਗੇ। ਪਰ ਉਹ ਬਿਮਾਰ ਹੋਣ ਦੇ ਬਾਵਜੂਦ, ਮਰੀਜ਼ ਹੁੰਦੇ ਹੋਏ ਵੀ ਸੱਤਾ ਚਲਾਉਂਦੇ ਰਹੇ।

ਇਸ ਤੋਂ ਪਹਿਲਾਂ ਦੇਸ ਦੇ ਰਾਸ਼ਟਰਪਤੀ ਰਾਮ ਨਾਸ਼ ਕੋਵਿੰਦ ਨੇ ਵੀ ਟਵੀਟ ਕਰਕੇ ਮਨੋਹਰ ਪਰੀਕਰ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਅਤੇ ਵਿਛੜੇ ਆਗੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ।

ਬੀਮਾਰ ਹੋਣ ਦੇ ਬਾਵਜੂਦ ਵੀ ਪਰੀਕਰ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਰਹਿਣ ਕਰਕੇ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਉਹ ਘਰੋਂ ਹੀ ਮੁੱਖ ਮੰਤਰੀ ਦਫ਼ਤਰ ਦਾ ਕੰਮਕਾਜ ਸੰਭਾਲਦੇ ਹੋਏ ਤਸਵੀਰਾਂ ਵਿੱਚ ਵੀ ਨਜ਼ਰ ਆਏ।

ਪਾਰੀਕਰ ਦਾ ਜਨਮ ਗੋਆ ਦੀ ਰਾਜਧਾਨੀ ਪਣਜੀ ਤੋਂ ਕਰੀਬ 13 ਕਿਲੋਮੀਟਰ ਦੂਰ ਮਾਪੁਸਾ ਵਿੱਚ 13 ਦਸੰਬਰ 1955 ਵਿੱਚ ਹੋਇਆ ਸੀ।

ਉਨ੍ਹਾਂ ਨੇ ਮਡਗਾਓ ਦੇ ਲੋਇਲਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਆਈਆਈਟੀ ਮੁੰਬਈ ਤੋਂ 1978 ਵਿੱਚ ਮੇਟਲਰਜੀਕਲ ਇੰਜੀਨੀਅਰਿੰਗ ਵਿੱਚ ਬੀਏ ਕੀਤੀ ਸੀ।

ਇਹ ਵੀ ਪੜ੍ਹੋ-

ਕੀ ਹੈ ਬਿਮਾਰੀ ਜੋ ਪਰੀਕਰ ਲਈ ਬਣੀ ਜਾਨਲੇਵਾ

ਪਰੀਕਰ ਪੈਨਕ੍ਰਿਆਸ ਕੈਂਸਰ ਨਾਲ ਜੂਝ ਰਹੇ ਸਨ ਪੈਨਕ੍ਰਿਆਸ ਕੈਂਸਰ ਦੀ ਵੈਬਸਾਈਡ ਮੁਤਾਬਕ, ਸ਼ੁਰੂਆਤੀ ਸਟੇਜ ਵਿੱਚ ਬਿਮਾਰੀ ਬਾਰੇ 'ਚ ਨਹੀਂ ਪਤਾ ਲੱਗਦਾ ਹੈ।

ਇਸ ਬਿਮਾਰੀ ਦਾ ਕਿਸ 'ਤੇ ਕਿੰਨਾ ਅਸਰ ਹੁੰਦਾ ਹੈ, ਇਹ ਕਿਸੇ ਵਿਅਕਤੀ ਦੀ ਸਿਹਤ 'ਤੇ ਨਿਰਭਰ ਕਰਦਾ ਹੈ।

ਆਮ ਤੌਰ 'ਤੇ ਇਸ ਦੇ ਲੱਛਣ ਇਹ ਹੈ ਕਿ ਬਿਮਾਰ ਵਿਅਕਤੀ ਦੇ ਪੇਟ ਅਤੇ ਪਿੱਠ 'ਚ ਦਰਦ ਹੁੰਦਾ ਹੈ ,ਅਚਾਨਕ ਵਜ਼ਨ ਘਟਣ ਲਗਦਾ ਹੈ ਅਤੇ ਪਾਚਨ ਤੰਤਰ ਵਿਗੜ ਜਾਂਦਾ ਹੈ।

ਇਸ ਤੋਂ ਇਲਾਵਾ ਭੁੱਖ ਘੱਟ ਲਗਣਾ ਅਤੇ ਕੁਝ ਮਾਮਲਿਆਂ ਵਿੱਚ ਸ਼ੁਰੂਆਤੀ ਲੱਛਣਾਂ ਵਿੱਚ ਬਿਮਾਰ ਵਿਅਕਤੀ ਨੂੰ ਪੀਲੀਆ ਤੱਕ ਹੋ ਜਾਂਦਾ ਹੈ।

ਪੈਨਕ੍ਰਿਆਸ ਕੈਂਸਰ ਦੇ ਇਲਾਜ ਕਾਫੀ ਮੁਸ਼ਕਲ ਹੈ ਅਤੇ ਇਸ ਬਿਮਾਰੀ ਦੇ ਕੇਵਲ 5 ਫੀਸਦੀ ਮਰੀਜ਼ ਹੀ ਬਿਮਾਰ ਹੋਣ ਤੇ 5 ਸਾਲ ਤੱਕ ਜ਼ਿੰਦਾ ਰਹਿ ਸਕਦੇ ਹਨ।

ਇਸ ਦਾ ਖ਼ਾਸ ਕਾਰਨ ਇਹ ਹੈ ਕਿ ਇਸ ਬਿਮਾਰੀ 10 ਰੋਗੀਓਂ ਵਿੱਚ ਕੇਵਲ ਇੱਕ ਦੇ ਟਿਊਮਰ ਦਾ ਹੀ ਆਪਰੇਸ਼ਨ ਸੰਭਵ ਹੈ।

ਸੋਗ ਦੀ ਲਹਿਰ

ਮਨੋਹਰ ਪਰੀਕਰ ਦੇ ਦੇਹਾਂਤ ਤੋਂ ਬਾਅਦ ਮੁਲਕ ਤੇ ਸਿਆਸੀ ਤੇ ਸਮਾਜਿਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਨਿਤਨ ਗਡਕਰੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਧਾਰਨ ਅਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ।

ਕਾਂਗਰਸ ਦੇ ਕੌੰਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਮਮਤਾ ਬੈਨਰਜੀ ਨੇ ਵੀ ਮਨੋਹਰ ਪਰੀਕਰ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿ ਉਹ ਪਾਰਟੀਬਾਜ਼ੀ ਤੋਂ ਉੱਤੇ ਸਨ ਅਤੇ ਗੋਆ ਦੇ ਸਪੂਤ ਸਨ।

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ