ਲੋਕ ਸਭਾ ਚੋਣਾਂ 2019: ਭਾਰਤ ਮਨਮੋਹਨ ਸਿੰਘ ਦੇ ਹੱਥਾਂ ਵਿਚ ਸੁਰੱਖਿਅਤ ਸੀ ਜਾਂ ਨਰਿੰਦਰ ਮੋਦੀ ਦੇ

ਮਨਮੋਹਨ ਸਿੰਘ ਤੇ ਨਰਿੰਦਰ ਮੋਦੀ Image copyright Getty Images
ਫੋਟੋ ਕੈਪਸ਼ਨ 1980ਵਿਆਂ ਦੇ ਅਖ਼ੀਰ ਤੋਂ ਹੀ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਭਾਰਤੀ ਫੌਜ ਦੇ ਖ਼ਿਲਾਫ਼ ਹਥਿਆਰਬੰਦ ਬਗ਼ਾਵਤ ਚੱਲ ਰਹੀ ਹੈ।

11 ਅਪ੍ਰੈਲ ਨੂੰ ਹੋਣ ਵਾਲੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਮੁੱਖ ਪਾਰਟੀਆਂ ਇਸ ਖਹਿਬਾਜ਼ੀ ਵਿਚ ਹਨ ਕਿ ਦੇਸ ਵਿੱਚ ਕੌਮੀ ਸੁਰੱਖਿਆ ਨੂੰ ਕਿਸ ਨੇ ਅਸਰਦਾਰ ਢੰਗ ਨਾਲ ਲਾਗੂ ਕੀਤਾ।

2014 ਵਿੱਚ ਸੱਤਾ ਤੋਂ ਬਾਹਰ ਹੋਣ ਵਾਲੀ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਅੱਤਵਾਦੀ ਵਾਰਦਾਤਾਂ 260 ਫੀਸਦੀ ਵਧੀਆਂ ਹਨ ਅਤੇ ਸਰਹੱਦਾਂ 'ਤੇ ਅੱਤਵਾਦੀ ਗਤੀਵਿਧੀਆਂ ਦੁਗਣੀਆਂ ਹੋ ਗਈਆਂ ਹਨ।

ਕਾਂਗਰਸ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਵਧੇਰੇ ਅੱਤਵਾਦੀ ਮਾਰੇ ਗਏ ਸਨ, ਕਰੀਬ ਮੋਦੀ ਦੇ ਸ਼ਾਸਨਕਾਲ ਨਾਲੋਂ 4 ਗੁਣਾ ਵੱਧ।

ਚੋਣ ਪ੍ਰਚਾਰ ਦੀ ਮੁਹਿੰਮ ਦੌਰਾਨ ਬੀਬੀਸੀ ਟੀਮ ਨੇ ਮੁੱਖ ਪਾਰਟੀਆਂ ਦੇ ਦਾਅਵਿਆਂ ਦੀ ਪੜਤਾਲ ਕੀਤੀ।

ਅਸੀਂ ਇਨ੍ਹਾਂ ਬਿਆਨਾਂ ਬਾਰੇ ਕੀ ਕਹਿ ਸਕਦੇ ਹਾਂ?

ਭਾਰਤ ਸਰਕਾਰ ਨੇ ਅੰਦਰੂਨੀ ਕੌਮੀ ਸੁਰੱਖਿਆ ਦੇ ਮੁੱਦਿਆਂ ਨੂੰ 4 ਹਿੱਸਿਆਂ ਵਿੱਚ ਵੰਡਿਆਂ ਹੈ

  • ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ
  • ਉੱਤਰ-ਪੂਰਬੀ ਸੂਬਿਆਂ ਵਿੱਚ ਬਗ਼ਾਵਤ
  • ਵੱਖ-ਵੱਖ ਇਲਾਕਿਆਂ ਵਿੱਚ ਖੱਬੇਪੱਖੀ ਕੱਟੜਵਾਦ
  • ਦੇਸ ਦੇ ਬਾਕੀ ਹਿੱਸਿਆਂ 'ਚ ਅੱਤਵਾਦ

ਪਰ ਇੰਝ ਲਗਦਾ ਹੈ ਕਿ ਕਾਂਗਰਸ ਵੱਲੋਂ ਦਿੱਤੇ ਗਏ ਅੰਕੜੇ ਭਾਰਤ ਸ਼ਾਸਿਤ ਕਸ਼ਮੀਰ ਖੇਤਰ ਦੇ ਹਨ ਨਾ ਕਿ ਬਾਕੀ ਭਾਰਤ ਦੇ, ਇਸ ਲਈ ਅਸੀਂ ਪਹਿਲਾਂ ਇਸ ਇਲਾਕੇ ਸਬੰਧੀ ਮੌਜੂਦਾਂ ਜਾਣਕਾਰੀ 'ਤੇ ਗੱਲ ਕਰਦੇ ਹਾਂ।

1980ਵਿਆਂ ਦੇ ਅਖ਼ੀਰ ਤੋਂ ਹੀ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਭਾਰਤੀ ਫੌਜ ਦੇ ਖ਼ਿਲਾਫ਼ ਹਥਿਆਰਬੰਦ ਬਗ਼ਾਵਤ ਚੱਲ ਰਹੀ ਹੈ।

ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਮੁਸਲਮਾਨ ਦੀ ਵਧੇਰੇ ਗਿਣਤੀ ਵਾਲੇ ਕਸ਼ਮੀਰ 'ਤੇ ਦਾਅਵਾ ਕਰਦੇ ਹਨ ਪਰ ਇਨ੍ਹਾਂ ਦੇ ਕੁਝ ਹਿੱਸਿਆਂ 'ਤੇ ਹੀ ਕਬਜ਼ਾ ਸੀ।

ਇਨ੍ਹਾਂ ਦੋਵਾਂ ਦੇਸਾਂ ਵਿਚਾਲੇ ਤਣਾਅ ਉਦੋਂ ਹੋਰ ਵੀ ਵੱਧ ਜਦੋਂ ਫਰਵਰੀ ਵਿਚ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਈਐਸਐਫ ਦੇ ਕਾਫ਼ਲੇ 'ਤੇ ਹੋਏ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਭਾਰਤ ਨੇ ਹਵਾਈ ਹਮਲਾ ਕੀਤਾ, ਜਿਸ ਦੇ ਤਹਿਤ ਕਿਹਾ ਗਿਆ ਕਿ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਸ ਬਦਲੇ 'ਚ ਪਾਕਿਸਤਾਨ ਨੇ ਵੀ ਹਵਾਈ ਹਮਲੇ ਦੀ ਕਾਰਵਾਈ ਕੀਤੀ ਸੀ।

ਇਹ ਵੀ ਪੜ੍ਹੋ-

Image copyright Getty Images

ਭਾਰਤ ਦੇ ਅਧਿਕਾਰਤ ਡਾਟਾ ਮੁਤਾਬਕ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ 2013 ਤੋਂ ਵਾਰਦਾਤਾਂ ਵਿੱਚ ਗਿਰਾਵਟ ਆਈ ਪਰ ਅਸਲ 'ਚ ਹਾਲ ਦੇ ਸਾਲਾਂ 'ਚ ਇਹ ਵਧੀਆ ਹਨ।

ਭਾਰਤ ਦੇ ਗ੍ਰਹਿ ਮੰਤਰਾਲੇ ਮੁਤਾਬਕ ਪ੍ਰਸ਼ਾਸਿਤ ਕਸ਼ਮੀਰ ਵਿੱਚ 2013 ਵਿੱਚ 170 ਅੱਤਵਾਦੀ ਹਮਲਿਆਂ ਦੇ ਮੁਕਾਬਲੇ 2018 ਵਿੱਚ 614 ਹਮਲੇ ਦਰਜ ਹਨ, ਜਿਸ ਦੇ ਤਹਿਤ ਉਨ੍ਹਾਂ 'ਚ 260 ਫੀਸਦ ਵਾਧਾ ਦਰਜ ਹੈ।

ਇਹ ਅੰਕੜਾ ਵਿਰੋਧੀ ਧਿਰ ਕਾਂਗਰਸ ਵੱਲੋਂ ਟਵੀਟ ਕੀਤੇ ਗਏ ਅੰਕੜਿਆਂ ਨਾਲ ਮਿਲਦਾ-ਜੁਲਦਾ ਹੈ।

ਭਾਰਤ ਪ੍ਰਸ਼ਾਸਿਤ ਕਸ਼ਮੀਰ ’ਚ ਅੱਤਵਾਦੀ ਘਟਨਾਵਾਂ

Source: Statements in Indian parliament

ਹਾਲਾਂਕਿ ਜੇਕਰ ਤੁਸੀਂ ਮੋਟੇ ਤੌਰ 'ਤੇ ਮੌਜੂਦਾ ਭਾਜਪਾ ਪ੍ਰਸ਼ਾਸਨ ਦੇਖੋ ਅਤੇ ਪਿਛਲੀ ਕਾਂਗਰਸ ਦੀ ਆਗਵਾਈ ਵਾਲੀ ਸਰਕਾਰ ਦੌਰਾਨ ਦੇਖੋ ਤਾਂ ਅੱਤਵਾਦੀ ਵਾਰਦਾਤਾਂ ਦਾ ਅੰਕੜਾ ਲਗਭਗ ਬਰਾਬਰ ਹੀ ਰਿਹਾ ਹੈ।

2009 ਅਤੇ 2013 ਵਿਚਾਲੇ ਕੁੱਲ 1717 ਵਾਰਦਾਤਾਂ ਹੋਈਆਂ ਸਨ ਜਦਕਿ 2014 ਤੋਂ 2018 ਵਿਚਾਲੇ ਥੋੜ੍ਹੀਆਂ ਜਿਹੀਆਂ ਘੱਟ 1708 ਵਾਰਦਾਤਾਂ ਹੋਈਆਂ ਹਨ।

ਜਿਵੇਂ ਕਿ ਕਾਂਗਰਸ ਦਾਅਵਾ ਕਰਦੀ ਹੈ ਕਿ ਮੌਜੂਦਾ ਭਾਜਪਾ ਸਰਕਾਰ ਦੇ ਮੁਕਾਬਲੇ ਕਾਂਗਰਸ ਦੀ ਆਗਵਾਈ ਵਾਲੀ ਸਰਕਾਰ ਦੌਰਾਨ ਸੁਰੱਖਿਆ ਬਲਾਂ ਹੱਥੋਂ ਵਧੇਰੇ ਅੱਤਵਾਦੀ ਮਾਰੇ ਗਏ ਸਨ। ਇੱਕ ਡਾਟਾ ਇਸ ਦਾ ਸਮਰਥਨ ਕਰਦਾ ਹੈ।

Image copyright Getty Images
ਫੋਟੋ ਕੈਪਸ਼ਨ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ 2013 ਤੋਂ ਵਾਰਦਾਤਾ ਵਿੱਚ ਗਿਰਾਵਟ ਆਈ ਪਰ ਅਸਲ 'ਚ ਹਾਲ ਦੇ ਸਾਲਾਂ 'ਚ ਇਹ ਵਧੀਆ ਹਨ।

ਇੱਕ ਆਜ਼ਾਦ ਤੇ ਗ਼ੈਰ ਸਰਕਾਰੀ ਗਰੁੱਪ ਦਿ ਸਾਊਥ ਏਸ਼ੀਅਨ ਟੈਰੇਰਿਜ਼ਮ ਪੋਰਟਲ (SATP) ਨੇ ਮੀਡੀਆ ਅਤੇ ਸਰੋਤਾਂ ਰਾਹੀਂ ਅੰਕੜਾ ਇਕੱਠਾ ਕੀਤਾ।

ਅਜਿਹਾ ਲਗਦਾ ਹੈ ਕਾਂਗਰਸ ਨੇ ਵੀ ਇਹੀ ਡਾਟਾ ਵਰਤਿਆ ਹੈ, ਜਿਸ ਦੇ ਤਹਿਤ ਦਰਸਾਇਆ ਗਿਆ ਹੈ ਭਾਜਪਾ ਦੇ ਮੁਕਾਬਲੇ ਜਦੋਂ ਕਾਂਗਰਸ ਸੱਤਾ ਵਿੱਚ ਸੀ ਤਾਂ ਕਸ਼ਮੀਰ ਵਿੱਚ 4 ਗੁਣਾ ਵੱਧ ਅੱਤਵਾਦੀ ਮਾਰੇ ਗਏ ਸਨ।

ਭਾਰਤ ਪ੍ਰਸ਼ਾਸਿਤ ਕਸ਼ਮੀਰ ’ਚ ਮੌਤਾਂ

Source: Indian Home Ministry, statements in parliament

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਅਧਿਕਾਰਤ ਡਾਟਾ ਇਸੇ ਪੈਟਰਨ ਦੀ ਵਰਤੋਂ ਕਰਦਾ ਹੈ ਪਰ ਅੰਕੜੇ ਥੋੜ੍ਹੇ ਘੱਟ ਦਰਸਾਉਂਦਾ ਹੈ।

ਹਾਲਾਂਕਿ, ਇੱਥੇ ਇਹ ਮਹੱਤਵਪੂਰਨ ਹੈ ਕਿ ਦੋ ਵਾਰ ਸੱਤਾ ਵਿੱਚ ਲਗਾਤਾਰ ਕਾਬਿਜ਼ ਰਹੀ ਕਾਂਗਰਸ ਸਰਕਾਰ (2004-2013) ਦੀ ਤੁਲਨਾ ਭਾਜਪਾ ਦੇ ਇੱਕ ਕਾਰਜਕਾਲ (2014-2018) ਨਾਲ ਕੀਤੀ ਗਈ ਹੈ।

ਇਸ ਤਰ੍ਹਾਂ ਇੱਥੇ ਕਾਂਗਰਸ ਦਾ ਦਾਅਵਾ ਗ਼ਲਤ ਹੋ ਜਾਂਦਾ ਹੈ।

ਜੇਕਰ ਤੁਸੀਂ ਭਾਜਪਾ ਪ੍ਰਸ਼ਾਸਨ ਦੇ ਇਨ੍ਹਾਂ ਪੰਜਾਂ ਸਾਲਾਂ ਦੀ ਤੁਲਨਾ ਕਾਂਗਰਸ ਦੇ ਕਾਰਜਕਾਲ ਦੇ 5 ਸਾਲ ਨਾਲ ਕਰੋ ਤਾਂ ਡਾਟਾ ਦਰਸਾਉਂਦਾ ਹੈ ਕਿ ਭਾਜਪਾ ਦੇ ਸ਼ਾਸਨਕਾਲ ਵਿੱਚ ਵਧੇਰੇ ਅੱਤਵਾਦੀ ਮਾਰੇ ਗਏ ਹਨ।

ਘੁਸਪੈਠ ਦੀਆਂ ਕੋਸ਼ਿਸ਼ਾਂ

ਭਾਰਤ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਨਜ਼ਰਸਾਨੀ ਕਰਦਾ ਹੈ। ਜਿਸ ਦੇ ਤਹਿਤ ਅੱਤਵਾਦੀ ਗਰੁੱਪਾਂ ਨਾਲ ਸੰਬਧਿਤ ਵਿਅਕਤੀ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ।

ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਦੌਰਾਨ ਘੁਸਪੈਠ ਦੀਆਂ ਵਾਰਦਾਤਾਂ ਵੀ ਦੁਗਣੀਆਂ ਹੋ ਗਈਆਂ ਹਨ

ਭਾਰਤ ਪ੍ਰਸ਼ਾਸਿਤ ਕਸ਼ਮੀਰ 'ਚ ਘੁਸਪੈਠ

ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਆਧਾਰ 'ਤੇ
Source: Statements in Indian parliament

ਅਧਿਕਾਰਤ ਅੰਕੜਿਆਂ ਮੁਤਾਬਕ 2011 ਤੋਂ 2014 ਵਿਚਾਲੇ ਐਲਓਸੀ ਤੋੜਨ ਦੀਆਂ ਕਰੀਬ 250 ਕੋਸ਼ਿਸ਼ਾਂ ਹਰੇਕ ਸਾਲ ਹੋਈਆਂ ਹਨ।

ਪਰ 2016 ਵਿੱਚ ਵਧੇਰੇ ਲੋਕਾਂ ਨੇ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਸ਼ਿਸ਼ਾਂ ਨੂੰ ਨਾਕਾਮ ਵੀ ਕੀਤਾ ਗਿਆ ਹੈ।

ਭਾਰਤ ਦੇ ਦੂਜੇ ਹਿੱਸਿਆਂ ਬਾਰੇ

ਉੱਤਰ-ਪੂਰਬੀ ਖੇਤਰ ਵਿੱਚ ਦਹਾਕਿਆਂ ਤੋਂ ਨਸਲੀ ਅਤੇ ਵੱਖਵਾਦੀ ਸੰਘਰਸ਼ ਚੱਲਦੇ ਆ ਰਹੇ ਹਨ, ਜਿਸ ਵਿੱਚ ਸਥਾਨਕ ਖ਼ੁਦਮੁਖਤਿਆਰੀ ਜਾਂ ਪੂਰਨ ਸੁਤੰਰਤਾ ਲਈ ਲੜਨ ਵਾਲੇ ਵੱਖ-ਵੱਖ ਪ੍ਰਕਾਰ ਦੇ ਸਮੂਹ ਸ਼ਾਮਿਲ ਹਨ।

ਪਰ 2012 ਵਿੱਚ ਹੋਏ ਵਾਧੇ ਨੂੰ ਛੱਡ ਕੇ ਇੱਥੇ ਹਿੰਸਕ ਘਟਨਾਵਾਂ ਦੀਆਂ ਰਿਪੋਰਟਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਅਧਿਕਾਰਤ ਅੰਕੜਿਆਂ ਮੁਤਾਬਕ 2015 ਤੋਂ ਨਾਗਰਿਕਤਾ ਅਤੇ ਸੁਰੱਖਿਆ ਕਰਮੀਆਂ ਦੇ ਮੌਤ ਵਿੱਚ ਵੀ ਗਿਰਾਵਟ ਆਈ ਹੈ।

ਗ੍ਰਹਿ ਮੰਤਰਾਲੇ ਮੁਤਾਬਕ, "ਸਾਲ 2017 ਵਿੱਚ 1997 ਤੋਂ ਸਭ ਤੋਂ ਘੱਟ ਬਗ਼ਾਵਤ ਦੀਆਂ ਘਟਨਾਵਾਂ ਦੇਖੀਆਂ ਗਈਆਂ ਹਨ।"

ਇਸ ਤੋਂ ਇਲਾਵਾ ਕੇਂਦਰੀ ਅਤੇ ਪੂਰਬੀ ਸੂਬਿਆਂ ਵਿੱਚ ਸਰਗਰਮ ਮਾਓਵਾਦੀ ਵਿਦਰੋਹੀਆਂ ਦਾ ਕਹਿਣਾ ਹੈ ਕਿ ਉਹ ਕਮਿਊਨਿਸਟ ਸ਼ਾਸਨ ਅਤੇ ਪੇਂਡੂ ਤੇ ਆਦੀਵਾਸੀ ਲੋਕਾਂ ਦੇ ਅਧਿਕਾਰਾਂ ਲਈ ਲੜ ਰਹੇ ਹਨ।

ਭਾਜਪਾ ਦਾ ਕਹਿਣਾ ਹੈ ਖੱਬੇਪੱਖੀ ਬਗ਼ਾਵਤ ਵੀ ਹਾਲ ਦੇ ਸਾਲਾਂ ਵਿੱਚ ਘਟੀ ਹੈ, ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਾਲ 2014-17 ਤੱਕ 3380 ਮਾਓਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ।

ਇਹ ਅੰਕੜਾ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਦਿੱਤੇ ਇੱਕ ਇੰਟਰਵਿਊ 'ਚ ਕੀਤਾ ਸੀ।

ਦਿ ਸਾਊਥ ਏਸ਼ੀਅਨ ਟੈਰੇਰਿਜ਼ਮ ਪੋਰਟਲ ਨੇ ਸਥਾਨਕ ਮੀਡੀਆ ਅਤੇ ਅਧਿਕਾਰਤ ਡਾਟਾ ਦੇ ਆਧਾਰਿਤ ਇਹ ਅੰਕੜਾ 4000 ਦੱਸਿਆ ਹੈ।

ਪਾਰਲੀਮੈਂਟ ਵਿੱਚ ਦਿੱਤੇ ਗਏ ਇੱਕ ਅਧਿਰਾਕਤ ਬਿਆਨ ਵਿੱਚ ਕਿਹਾ ਗਿਆ ਸੀ ਕਿ 2014 ਵਿੱਚ ਨਵੰਬਰ 2018 ਦੇ ਮੱਧ ਤੱਕ 3286 ਕੈਡਰਾਂ ਨੇ ਆਤਮ ਸਮਰਪਣ ਕੀਤਾ ਹੈ।

ਸਾਲ 2014 ਤੋਂ ਖੱਬੇਪੱਖੀ ਹਿੰਸਕ ਘਟਨਾਵਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਖ਼ੁਦ ਗ੍ਰਹਿ ਮੰਤਰਾਲੇ ਕਹਿਣਾ ਹੈ ਕਿ ਟਰੈਂਡ 2011 ਵਿੱਚ ਸ਼ੁਰੂ ਹੋਇਆ ਸੀ ਜਦੋਂ ਕਾਂਗਰਸ ਸੱਤਾ ਵਿੱਚ ਸੀ।

ਜਿੱਥੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਅੱਤਵਾਦੀ ਵਾਰਦਾਤਾਂ ਵਧੀਆਂ ਹਨ, ਉੱਥੇ ਹੀ ਉੱਤਰ-ਪੂਰਬੀ ਇਲਾਕੇ ਵਿੱਚ ਬਗ਼ਾਵਤ ਅਤੇ ਖੱਬੇਪੱਖੀ ਹਿੰਸਕ ਘਟਨਾਵਾਂ ਵਿੱਚ ਗਿਰਾਵਟ ਆਈ ਹੈ।

ਰਿਐਲਿਟੀ ਚੈੱਕ ਦੀਆਂ ਹੋਰ ਖ਼ਬਰਾਂ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)