ਕੀ ਮਨੋਹਰ ਪਰੀਕਰ ਦੇ ਛੋਟੇ ਭਰਾ ਸੁਰੇਸ਼ ਪਰੀਕਰ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ

ਸੁਰੇਸ਼ ਪਰੀਕਰ Image copyright SM Viral Post
ਫੋਟੋ ਕੈਪਸ਼ਨ ਵਾਇਰਲ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਰਿਆਨੇ ਦੀ ਦੁਕਾਨ 'ਤੇ ਬੈਠੇ ਇਹ ਵਿਅਕਤੀ ਮਨੋਹਰ ਪਰੀਕਰ ਦੇ ਛੋਟੇ ਭਰਾ ਹਨ

ਭਾਰਤ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੈਂਕੜੇ ਵਾਰ ਇੱਕ ਤਸਵੀਰ ਸ਼ੇਅਰ ਕੀਤੀ ਜਾ ਚੁੱਕੀ ਹੈ।

ਇਸ ਤਸਵੀਰ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੇ ਭਰਾ ਦੀ ਤਸਵੀਰ ਹੈ ਜੋ ਗੋਆ 'ਚ ਇੱਕ ਸਾਧਾਰਣ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।

ਪਰ ਫੇਸਬੁੱਕ ਅਤੇ ਸ਼ੇਅਰ ਚੈਟ 'ਤੇ ਅਜਿਹੇ ਕਈ ਗਰੁੱਪ ਹਨ ਜਿੱਥੇ ਇਸੇ ਤਸਵੀਰ ਨੂੰ ਸ਼ੇਅਰ ਕਰਦਿਆਂ ਹੋਇਆਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਮਹਿਜ਼ 'ਪ੍ਰੋਪੇਗੈਂਡਾ' ਹੈ ਅਤੇ ਤਸਵੀਰ 'ਚ ਦਿਖ ਰਹੇ ਸ਼ਖ਼ਸ ਪਰੀਕਰ ਦੇ ਭਰਾ ਨਹੀਂ ਹਨ।

ਕੁਝ ਲੋਕਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਦੇ ਭਰਾ ਦੱਸ ਕੇ 'ਚਾਹਵਾਲੇ ਦੀ ਤਸਵੀਰ' ਵੀ ਇਸ ਵਾਇਰਲ ਤਸਵੀਰ ਨਾਲ ਸ਼ੇਅਰ ਕੀਤੀ ਹੈ, ਜਿਨ੍ਹਾਂ ਬਾਰੇ ਬਾਅਦ 'ਚ ਪਤਾ ਲਗਿਆ ਸੀ ਕਿ ਆਦਿਤਿਆਨਾਥ ਯੋਗੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ-

Image copyright SM Viral Post
ਫੋਟੋ ਕੈਪਸ਼ਨ ਇਸ ਤੋਂ ਪਹਿਲਾਂ ਕੁਝ ਲੋਕਾਂ ਨੇ ਆਦਿਤਿਆਨਾਥ ਯੋਗੀ ਦੇ ਭਰਾ ਦੱਸ ਕੇ ਗਏ, 'ਚਾਹਵਾਲੇ ਦੀ ਤਸਵੀਰ' ਵੀ ਇਸ ਵਾਇਰਲ ਤਸਵੀਰ ਨਾਲ ਸ਼ੇਅਰ ਕੀਤੀ ਹੈ

ਚਾਰ ਵਾਰ ਗੋਆ ਦੇ ਮੁੱਖ ਮੰਤਰੀ ਰਹੇ ਮਨੋਹਰ ਪਰੀਕਰ ਦਾ 63 ਸਾਲ ਦੀ ਉਮਰ 'ਚ 17 ਮਾਰਚ ਨੂੰ ਦੇਹਾਂਤ ਹੋ ਗਿਆ ਸੀ। ਪਰੀਕਰ ਪਿਛਲੇ ਇੱਕ ਸਾਲ ਤੋਂ ਪੈਨਕਰੀਆਸ ਕੈਂਸਰ ਨਾਲ ਪੀੜਤ ਸਨ।

ਕਿਹਾ ਜਾਂਦਾ ਹੈ ਕਿ ਗੋਆ 'ਚ ਪ੍ਰਸ਼ਾਸਨਿਕ ਕਾਰਜਾਂ 'ਤੇ ਪਰੀਕਰ ਦੀ ਬੇਮਿਸਾਲ ਛਾਪ ਰਹੇਗੀ ਪਰ ਉਨ੍ਹਾਂ ਦੀ ਸਾਧਾਰਣ ਜੀਵਨ ਸ਼ੈਲੀ ਨੂੰ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ਵੱਲੋਂ ਹਮੇਸ਼ਾ ਪਸੰਦ ਕੀਤਾ ਗਿਆ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਈ ਅਜਿਹੇ ਵੀਡੀਓ ਮਿਲਦੇ ਹਨ ਜਿਨ੍ਹਾਂ 'ਚ ਉਨ੍ਹਾਂ ਨੂੰ ਕਿਸੇ ਲਾਈਨ 'ਚ ਖੜ੍ਹੇ ਹੋ ਕੇ ਇੰਤਜ਼ਾਰ ਕਰਦਿਆਂ ਦੇਖਿਆ ਜਾ ਸਕਦਾ ਹੈ।

Image copyright Akhil Parrikar
ਫੋਟੋ ਕੈਪਸ਼ਨ ਤਸਵੀਰ ਵਿੱਚ ਮਨੋਹਰ ਪਰੀਕਰ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਸੁਰੇਸ਼ ਪਰੀਕਰ

ਖ਼ੈਰ, ਜੋ ਤਸਵੀਰ ਫਿਲਹਾਲ ਵਾਇਰਲ ਹੋ ਰਹੀ ਹੈ, ਉਸ ਵਿੱਚ ਇੱਕ ਨੌਜਵਾਨ ਅੱਗੇ ਖੜ੍ਹਾ ਹੈ ਅਤੇ ਉਨ੍ਹਾਂ ਦੇ ਪਿੱਛੇ ਕਰਿਆਨੇ ਦੀ ਦੁਕਾਨ 'ਚ ਬੈਠੇ ਹੋਏ ਆਦਮੀ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਉਹ ਮਨੋਹਰ ਪਰੀਕਰ ਦੇ ਭਰਾ ਹਨ।

ਸੱਜੇ ਪੱਖੀ ਰੁਝਾਨ ਵਾਲੇ ਕਈ ਫੇਸਬੁੱਕ ਗਰੁੱਪਾਂ 'ਚ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਾਂਗਰਸੀ ਨੇਤਾਵਾਂ ਦੇ ਪਰਿਵਾਰ ਅਤੇ ਭਾਜਪਾ ਨੇਤਾਵਾਂ ਦੇ ਪਰਿਵਾਰ ਵਾਲਿਆਂ ਦੀ ਜੀਵਨ ਸ਼ੈਲੀ ਦੀ ਤੁਲਨਾ ਕੀਤੀ ਗਈ ਹੈ।

ਇਹ ਵੀ ਪੜ੍ਹੋ-

Image copyright SM Viral Post

ਕਈ ਲੋਕਾਂ ਨੇ ਤਸਵੀਰ ਦੇ ਨਾਲ ਕੀਤੇ ਗਏ ਦਾਅਵੇ 'ਤੇ ਸਵਾਲ ਚੁੱਕੇ ਹਨ। ਇਨ੍ਹਾਂ ਵਿੱਚ ਇੱਕ ਯੂਜ਼ਰ ਨੇ ਲਿਖਿਆ, "ਪਰੀਕਰ ਭਰਾਵਾਂ ਦਾ ਕਰੋੜਾਂ ਦਾ ਵਪਾਰ ਹੈ। 2014 'ਚ ਉਨ੍ਹਾਂ ਦੇ ਪਰਿਵਾਰ ਕੋਲ ਸਾਢੇ ਤਿੰਨ ਕਰੋੜ ਰੁਪਏ ਸਨ। ਤਸਵੀਰ 'ਚ ਕੋਈ ਮਨੋਹਰ ਪਰੀਕਰ ਭਰਾ ਨਹੀਂ ਹੈ। ਇਹ ਲੋਕਾਂ ਨੂੰ ਬੇਵਕੂਫ਼ ਬਣਾਉਣ ਦਾ ਤਰੀਕਾ ਹੈ।"

ਦਾਅਵੇ ਦੀ ਪੜਤਾਲ

ਆਪਣੀ ਪੜਤਾਲ 'ਚ ਸਾਨੂੰ ਇਹ ਦਾਅਵਾ ਸਹੀ ਨਜ਼ਰ ਆਇਆ।

ਵਾਇਰਲ ਤਸਵੀਰ 'ਚ ਜੋ ਸ਼ਖ਼ਸ ਕਰਿਆਨੇ ਦੀ ਦੁਕਾਨ 'ਚ ਬੈਠੇ ਹੋਏ ਦਿਖਾਈ ਦੇ ਰਹੇ ਹਨ, ਉਹ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਛੋਟੇ ਭਰਾ ਸੁਰੇਸ਼ ਪਰੀਕਰ ਹਨ।

Image copyright Twitter

ਬੀਬੀਸੀ ਨੇ ਵਾਇਰਲ ਤਸਵੀਰ ਦਾ ਸੱਚ ਪਤਾ ਕਰਨ ਲਈ ਸੁਰੇਸ਼ ਪਰੀਕਰ ਦੇ ਬੋਟੇ ਅਖਿਲ ਪਰੀਕਰ ਨਾਲ ਗੱਲ ਕੀਤੀ।

ਉਨ੍ਹਾਂ ਨੇ ਦੱਸਿਆ ਕਿ 61 ਸਾਲਾ ਸੁਰੇਸ਼ ਪਰੀਕਰ ਉੱਤਰੀ ਗੋਆ ਦੇ ਮਾਪੁਸਾ ਮਾਰਕਿਟ 'ਚ ਸਥਿਤ 'ਗੋਪਾਲ ਕ੍ਰਿਸ਼ਣ ਪ੍ਰਭੂ ਪਰੀਕਰ' ਨਾਮ ਦੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।

ਅਖਿਲ ਨੇ ਦੱਸਿਆ ਕਿ ਪਹਿਲਾਂ ਇਹ ਦੁਕਾਨ ਉਨ੍ਹਾਂ ਦੇ ਦਾਦਾ ਯਾਨਿ ਮਨੋਹਰ ਪਰੀਕਰ ਦੇ ਪਿਤਾ ਸੰਭਾਲਦੇ ਸਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)