ਹਿੰਦੂਤਵ ਦੀ ਪ੍ਰਯੋਗਸ਼ਾਲਾ ਅਮਿਤ ਸ਼ਾਹ ਲਈ ਕਿੰਨੀ ਕੁ ਸੁਰੱਖਿਅਤ

ਅਮਿਤ ਸ਼ਾਹ ਤੇ ਲਾਲ ਕ੍ਰਿਸ਼ਨ ਅਡਵਾਨੀ ਕੋਈ ਗੱਲ਼ ਕਰਦੇ ਹੋਏ Image copyright PTI
ਫੋਟੋ ਕੈਪਸ਼ਨ ਸਾਲ 1998 ਤੋਂ ਲਾਲ ਕ੍ਰਿਸ਼ਨ ਅਡਵਾਨੀ ਗਾਂਧੀ ਨਗਰ ਤੋਂ ਸੰਸਦ ਮੈਂਬਰ ਹਨ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਇੱਥੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਭਾਜਪਾ ਦੇ ਉਮੀਦਵਾਰ ਹੋਣਗੇ।

ਜੇ ਗੁਜਰਾਤ ਹਿੰਦੂਤਵ ਦੀ ਪ੍ਰਯੋਗਸ਼ਾਲਾ ਹੈ, ਤਾਂ ਗਾਂਧੀਨਗਰ ਹਲਕਾ ਉਸ ਪ੍ਰਯੋਗਸ਼ਾਲਾ ਦਾ ਨਮੂਨਾ ਹੈ ਜੋ ਕਿ ਵੋਟਾਂ ਦੇ ਧਰੁਵੀਕਰਨ ਤੋਂ ਲੈ ਕੇ ਵਿਕਾਸ ਦੇ ਵਰਣਨ ਤੱਕ ਦੇ ਸਾਰੇ ਹਿੰਦੂਤਵੀ ਪ੍ਰਯੋਗਾਂ ਦਾ ਕੇਂਦਰ ਰਿਹਾ ਹੈ।

ਗਾਂਧੀਨਗਰ ਲੋਕ ਸਭਾ ਸੀਟ ਲਾਲ ਕ੍ਰਿਸ਼ਨ ਅਡਵਾਨੀ ਤੋਂ ਲੈ ਕੇ ਅਮਿਤ ਸ਼ਾਹ ਤੱਕ ਦੀ ਤਬਦੀਲੀ 'ਹਿੰਦੂਤਵ ਦੇ ਪੁਰਾਣੇ ਬ੍ਰਾਂਡ' ਨੂੰ 'ਹਿੰਦੂਤਵ ਦੇ ਨਵੇਂ ਬ੍ਰਾਂਡ' 'ਚ ਬਦਲਦੀ ਹੈ ।

ਗੁਜਰਾਤ 'ਤੇ ਨਜ਼ਰ ਰੱਖਣ ਵਾਲੇ ਰਿਸਰਚਰ ਸ਼ਾਰਿਕ ਲਾਲੀਵਾਲਾ ਨੇ ਦੱਸਿਆ ਕਿ ਗਾਂਧੀਨਗਰ ਵਿੱਚ ਸੀਟ ’ਤੇ ਉਮੀਦਵਾਰ ਦੀ ਤਬਦੀਲੀ ਸਪਸ਼ਟ ਤੌਰ 'ਤੇ ਹਿੰਦੂਤਵ ਦੇ ਪੁਰਾਣੇ ਬ੍ਰਾਂਡ ਤੋਂ ਹਿੰਦੂਤਵ ਦੇ ਨਵੇਂ ਬ੍ਰਾਂਡ ਦੀ ਤਬਦੀਲੀ ਵੱਲ ਸੰਕੇਤ ਕਰਦੀ ਹੈ।

"ਅਡਵਾਨੀ, ਜੋ ਹਿੰਦੂਤਵ ਦੇ ਪੁਰਾਣੇ ਬ੍ਰਾਂਡ ਦੀ ਨੁਮਾਇੰਦਗੀ ਕਰਦੇ ਸੀ, 'ਆਉਟਡੇਟਿਡ' ਹਨ ਅਤੇ ਉਹਨਾਂ ਦੀ ਜਗ੍ਹਾ ਵਧੇਰੇ ਕੱਟੜਵਾਦੀ ਹਿੰਦੂਤਵੀ ਆਗੂ ਅਮਿਤ ਸ਼ਾਹ ਨੇ ਲੈ ਲਈ ਹੈ।"

ਉਹ ਮੰਨਦੇ ਹਨ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦਾ ਹਿੰਦੂਤਵ, ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਹਿੰਦੂਤਵ ਤੋਂ ਵੱਖਰਾ ਹੈ।

"ਸ਼ਾਹ-ਮੋਦੀ ਨੇ ਹਿੰਦੂਤਵ ਵਿੱਚ ਲਿਪਟੇ ਹੋਏ ਵਿਕਾਸ ਦਾ ਆਈਡੀਆ ਦਿੱਤਾ ਪਰ ਉਹ ਅਸਲ ਵਿਚ ਹਿੰਦੂਤਵ ਦੇ ਪੁਰਾਣੇ ਬ੍ਰਾਂਡ ਨਾਲੋਂ ਕਿਤੇ ਜ਼ਿਆਦਾ ਕੱਟੜਵਾਦੀ ਹਨ।"

ਇਹ ਵੀ ਪੜ੍ਹੋ:

Image copyright Getty Images

ਵਾਜਪਾਈ- ਅਡਵਾਨੀ ਦੀ ਰਹੀ ਸੀ ਸੀਟ

1989 ਤੋਂ ਲੈ ਕੇ ਇਹ ਹਲਕਾ ਲਗਭਗ ਇੱਕ ਪਾਸੜ ਰਿਹਾ ਹੈ। ਭਾਜਪਾ ਦੇ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਵਿੱਚ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ। ਇਹ ਵੀਆਈਪੀ ਹਲਕਾ ਰਿਹਾ ਹੈ ਜਿੱਥੋਂ ਅਟਲ ਬਿਹਾਰੀ ਵਾਜਪਾਈ , ਐਲ.ਕੇ. ਅਡਵਾਨੀ ਅਤੇ ਸ਼ੰਕਰ ਸਿੰਘ ਵਘੇਲਾ (ਜਦੋਂ ਉਹ ਭਾਜਪਾ ਦੇ ਨਾਲ ਸਨ) ਵਰਗੇ ਚੋਟੀ ਦੇ ਨੇਤਾ ਚੋਣ ਲੜਦੇ ਰਹੇ ਹਨ।

1998 ਤੋਂ ਇਸ ਹਲਕੇ ਤੋਂ ਐਲ. ਕੇ. ਅਡਵਾਨੀ ਸੌਖਿਆਂ ਹੀ ਚੋਣਾਂ ਜਿੱਤ ਰਹੇ ਸਨ। ਇਸ ਲੋਕ ਸਭਾ ਚੋਣ ਹਲਕੇ ਵਿੱਚ ਪਾਟੀਦਾਰ (ਪਟੇਲ) ਬਿਰਾਦਰੀ ਦੇ ਸਭ ਤੋਂ ਜਿਆਦਾ 2.5 ਲੱਖ ਦੇ ਕਰੀਬ ਵੋਟਰ ਹਨ, 1.40 ਲੱਖ ਵੋਟਰ ਵੈਸ਼ ਬਿਰਾਦਰੀ ਦੇ, 1.30 ਲੱਖ ਠਾਕੋਰ ਅਤੇ ਲਗਭਗ 1.88 ਲੱਖ ਦਲਿਤ ਵੋਟਰ ਹਨ।

ਗਾਂਧੀਨਗਰ ਲੋਕ ਸਭਾ ਹਲਕੇ ਵਿੱਚ ਗਾਂਧੀਨਗਰ (ਉੱਤਰੀ), ਕਾਲੋਲ, ਸਾਨੰਦ, ਘਟਲੋਦੀਆ, ਵੇਜਾਲਪੁਰ, ਨਾਰਨਪੁਰਾ ਅਤੇ ਸਾਬਰਮਤੀ ਵਿਧਾਨ ਸਭਾ ਹਲਕੇ ਸ਼ਾਮਲ ਹਨ।

ਗਾਂਧੀਨਗਰ ਉੱਤਰੀ ਤੋਂ ਇਲਾਵਾ ਸਾਰੇ ਹਲਕੇ ਭਾਜਪਾ ਪੱਖੀ ਹਨ। ਗਾਂਧੀਨਗਰ (ਉੱਤਰੀ) ਤੋਂ ਅਮਿਤ ਸ਼ਾਹ ਦੇ ਖਿਲਾਫ ਕਾਂਗਰਸੀ ਐਮ.ਐਲ.ਏ, ਡਾ. ਸੀ.ਜੇ. ਚਾਵਡਾ ਚੋਣ ਲੜ ਸਕਦੇ ਹਨ।

ਅਮਿਤ ਸ਼ਾਹ ਨੇ ਆਪਣਾ ਸਿਆਸੀ ਜੀਵਨ ਗਾਂਧੀਨਗਰ ਤੋਂ ਹੀ ਸ਼ੁਰੂ ਕੀਤਾ ਸੀ। 2008 ਦੀ ਹੱਦਬੰਦੀ ਤੋਂ ਪਹਿਲਾਂ ਅਮਿਤ ਸ਼ਾਹ ਸਰਖੇਜ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਸਨ ।

ਉਨ੍ਹਾਂ ਦਾ ਪਰਿਵਾਰਿਕ ਘਰ ਪ੍ਰਗਤੀ ਗਾਰਡਨ ਦੇ ਨੇੜੇ ਨਾਰਨਪੁਰਾ ਵਿੱਚ ਸੀ। 2008 ਦੀ ਹੱਦਬੰਦੀ ਤੋਂ ਬਾਅਦ, ਜਦੋਂ ਸਰਖੇਜ ਵਿਧਾਨ ਸਭਾ ਹਲਕੇ ਨੂੰ ਤਿੰਨ ਹਲਕਿਆਂ ਨਾਰਨਪੁਰਾ, ਘਟਲੋਦੀਆ ਅਤੇ ਵੇਜਲਪੁਰ ਵਿੱਚ ਵੰਡਿਆ ਗਿਆ, 2012 ਵਿੱਚ ਅਮਿਤ ਸ਼ਾਹ ਨੇ ਨਾਰੰਗਪੁਰਾ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਹਾਲਾਂਕਿ ਉਹ 2017 ਵਿੱਚ ਗੁਜਰਾਤ ਤੋਂ ਰਾਜ ਸਭਾ ਮੈਂਬਰ ਚੁਣੇ ਗਏ।

Image copyright Getty Images
ਫੋਟੋ ਕੈਪਸ਼ਨ ਅਮਿਤ ਸ਼ਾਹ ਨੇ ਆਪਣਾ ਸਿਆਸੀ ਜੀਵਨ ਗਾਂਧੀ ਨਗਰ ਤੋਂ ਹੀ ਕੀਤਾ ਸੀ।

ਭਾਜਪਾ ਦਾ ਪਾਸਾ ਕਿਉਂ ਭਾਰਾ ਹੈ?

ਸਿਆਸੀ ਵਿਸ਼ਲੇਸ਼ਕ, ਹੇਮੰਤ ਸ਼ਾਹ ਦਾ ਮੰਨਣਾ ਹੈ ਕਿ ਬੇਸ਼ੱਕ ਭਾਜਪਾ ਦਾ ਪੱਲੜਾ ਗਾਂਧੀਨਗਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਨਾਲੋਂ ਭਾਰੀ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਭਾਜਪਾ ਇੱਥੇ ਵਧੀਆ ਕਾਰਗੁਜ਼ਾਰੀ ਨਹੀਂ ਕਰ ਦੀ ਤਾਂ ਇਸ ਦਾ ਮਤਲਬ ਹੈ ਕਿ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇਗੀ।

ਇਹ ਹਲਕਾ ਸੂਬੇ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦਾ ਕੇਂਦਰ ਹੈ, ਜੋ ਸੂਬੇ ਭਰ ਦੇ ਵੋਟਰਾਂ ਨੂੰ ਅਸਾਨੀ ਨਾਲ ਪ੍ਰਭਾਵਿਤ ਕਰ ਸਕਦਾ ਹੈ। "ਭਾਜਪਾ ਦੇ ਵੋਟਰਾਂ ਨੂੰ ਸਮਝਣ ਲਈ, ਹਰ ਇੱਕ ਨੂੰ ਗਾਂਧੀਨਗਰ ਹਲਕੇ ਬਾਰੇ ਪਤਾ ਹੋਣਾ ਚਾਹੀਦਾ ਹੈ, ਜੋ ਭਾਜਪਾ ਦੇ ਕੱਟੜ ਵੋਟਰਾਂ ਦਾ ਖੇਤਰ ਹੈ।"

ਚੋਣ ਹਲਕੇ ਵਿੱਚ ਇੱਕ ਪਾਸੇ ਅਹਿਮਦਾਬਾਦ ਦੇ ਪੱਛਮੀ ਹਿੱਸੇ ਦਾ ਸ਼ਹਿਰੀ ਮੱਧ ਵਰਗ ਹੈ ਅਤੇ ਦੂਜੇ ਪਾਸੇ ਗਾਂਧੀਨਗਰ ਸ਼ਹਿਰ ਦੇ ਲੋਕ ਹਨ।

ਉਦਾਹਰਣ ਵਜੋਂ, ਵੇਜਲਪੁਰ, ਘਾਟਲੋਦੀਆ ਅਤੇ ਨਾਰਨਪੁਰਾ ਸ਼ਹਿਰ ਦੇ ਪੱਛਮੀ ਹਿੱਸੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸ਼ਹਿਰੀ ਮੱਧ-ਵਰਗੀ ਲੋਕਾਂ ਦੀ ਵਸੋਂ ਹੈ।

ਗਾਂਧੀਨਗਰ ਦੇ ਪੇਂਡੂ ਖੇਤਰ, ਜੋ ਕਿ ਸਾਨੰਦ ਅਤੇ ਗਾਂਧੀਨਗਰ ਵਿੱਚ ਪੈਂਦੇ ਹਨ, ਹੌਲੀ-ਹੌਲੀ ਅਰਧ-ਸ਼ਹਿਰੀ ਖੇਤਰਾਂ ਵਿੱਚ ਤਬਦੀਲ ਹੋ ਗਏ ਹਨ ਅਤੇ ਇਥੇ ਵੋਟਰ ਮੁੱਖ ਤੌਰ 'ਤੇ ਮੱਧ-ਵਰਗੀ ਹਨ।

ਸਾਨੰਦ ਅਤੇ ਘਾਟਲੋਦੀਆ ਹਲਕੇ ਵਿੱਚ ਉਚ ਮੱਧ ਵਰਗ ਦੇ ਵੋਟਰਾਂ ਦੀ ਵੀ ਕਾਫੀ ਗਿਣਤੀ ਹੈ।

ਇਹ ਵੀ ਪੜ੍ਹੋ:

Image copyright Getty Images

ਗਾਂਧੀ ਨਗਰ ਪਿਛਲੇ 30 ਸਾਲਾਂ ਤੋਂ ਭਾਜਪਾ ਕੋਲ

ਭਾਜਪਾ ਨੂੰ ਲਗਦਾ ਹੈ ਕਿ ਉਹ ਗਾਂਧੀਨਗਰ ਉਸ ਲਈ ਸੁਰੱਖਿਅਤ ਸੀਟ ਹੈ। ਭਾਜਪਾ ਦੇ ਬੁਲਾਰੇ ਭਰਤ ਪਾਂਡਿਆ ਨੇ ਕਿਹਾ ਕਿ ਗਾਂਧੀਨਗਰ ਹਲਕੇ ਵਿੱਚ ਕੋਈ ਮੁਕਾਬਲਾ ਹੀ ਨਹੀਂ ਹੈ।

ਪਾਂਡਿਆ ਮੁਤਾਬਕ ਅਮਿਤ ਸ਼ਾਹ ਪਾਰਟੀ ਦੇ ਮੁੱਖ ਚੋਣ ਰਣਨੀਤੀਕਾਰ ਹਨ ਅਤੇ ਜਦੋਂ ਉਹ ਇੱਥੇ ਚੋਣ ਲੜ ਰਹੇ ਹਨ ਤਾਂ ਪਾਰਟੀ ਵਰਕਰ ਅਤੇ ਨੇਤਾ ਦੁੱਗਣੇ ਜੋਸ਼ ਨਾਲ ਚੋਣ ਪ੍ਰਚਾਰ ਕਰਨਗੇ।

ਪਾਂਡਿਆ ਨੇ ਇਹ ਵੀ ਯਾਦ ਕਰਵਾਇਆ ਕਿ ਜੇ ਗਾਂਧੀ ਨਗਰ ਲੋਕ ਸਭਾ ਸੀਟ ਵਿੱਚ ਸ਼ਾਮਲ ਵਿਧਾਨ ਸਭਾ ਹਲਕਿਆਂ ਦੇ ਅਤੀਤ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸਪੱਸ਼ਟ ਹੈ ਕਿ ਕਾਂਗਰਸ ਦੀ ਕਾਰਗੁਜ਼ਾਰੀ ਕਿੰਨੀ ਮਾੜੀ ਰਹੀ ਹੈ।

Image copyright Getty Images

ਗਾਂਧੀਨਗਰ ਦੇ ਵਿਧਾਨ ਸਭਾ ਹਲਕੇ ਜੋ ਭਾਜਪਾ ਨੂੰ ਚੜ੍ਹਤ ਦਿੰਦੇ ਹਨ

ਗਾਂਧੀਨਗਰ ਲੋਕ ਸਭਾ ਹਲਕੇ ਵਿੱਚ ਗਾਂਧੀਨਗਰ (ਉੱਤਰੀ), ਕਲੋਲ, ਸਾਨੰਦ, ਘਾਟਲੋਦੀਆ, ਵੇਜਲਪੁਰ, ਨਾਰਨਪੁਰਾ ਅਤੇ ਸਾਬਰਮਤੀ ਦੇ ਵਿਧਾਨ ਸਭਾ ਹਲਕੇ ਸ਼ਾਮਲ ਹਨ।

ਗਾਂਧੀਨਗਰ (ਉੱਤਰੀ)- ਇਹ ਵਿਧਾਨ ਸਭਾ ਹਲਕਾ ਗਾਂਧੀ ਨਗਰ ਸੀਟ ਦੀ ਹੱਦਬੰਦੀ ਤੋਂ ਬਾਅਦ 2007 ਵਿੱਚ ਹੋਂਦ ਵਿੱਚ ਆਇਆ ਸੀ। ਕਾਂਗਰਸ ਦੇ ਡਾ. ਸੀ. ਜੇ. ਚਾਵਡਾ ਇੱਥੋਂ ਦੇ ਵਿਧਾਨ ਸਭਾ ਮੈਂਬਰ ਹਨ। ਉਹ ਸਿਰਫ 5500 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ।

ਕਾਲੋਲ- ਗਾਂਧੀਨਗਰ ਜ਼ਿਲ੍ਹੇ ਦਾ ਇੱਕ ਤੇਜ਼ੀ ਨਾਲ ਵਿਕਾਸ ਕਰ ਰਿਹਾ ਸ਼ਹਿਰੀ ਇਲਾਕਾ ਹੈ। ਭਾਜਪਾ ਉਮੀਦਵਾਰ ਸੁਮਨ ਪ੍ਰਵੀਨਸਿੰਘ ਚਾਵੜਾ ਨੇ ਕਲੋਲ ਵਿਧਾਨ ਸਭਾ ਸੀਟ 'ਤੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਪ੍ਰਧੁਮਨ ਸਿੰਘ ਪਰਮਾਰ ਨੂੰ 49,000 ਤੋਂ ਵਧੇੜੇ ਵੋਟਾਂ ਨਾਲ ਹਰਾਇਆ।

Image copyright Getty Images

ਸਾਲ 2007 ਦੀਆਂ ਲੋਕ ਸਭਾ ਚੋਣਾਂ 'ਚ ਕੇਵਲ 2000 ਵੋਟਾਂ ਦੇ ਫਰਕ ਨਾਲ ਜਿੱਤੀ। ਇਸ ਤੋਂ ਇਲਾਵਾ ਭਾਜਪਾ ਨੇ 1995 ਤੋਂ ਇਹ ਵਿਧਾਨ ਸਭਾ ਹਲਕਾ ਹਮੇਸ਼ਾ ਵੱਡੇ ਫਰਕ ਨਾਲ ਜਿੱਤਿਆ ਹੈ।

ਸਾਬਰਮਤੀ- ਸਾਲ 2001 ਵਿੱਚ ਇੱਕ ਜ਼ਿਮਨੀ ਚੋਣ ਤੋਂ ਇਲਾਵਾ ਭਾਜਪਾ ਨੇ 1995 ਤੋਂ ਸਾਬਰਮਤੀ ਹਲਕੇ ਵਿੱਚ ਕੋਈ ਵੀ ਚੋਣ ਨਹੀਂ ਹਾਰੀ। 2017 ਵਿੱਚ ਜਦੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਬੀਜੇਪੀ ਇਸ ਸੀਟ ’ਤੇ ਚੰਗੀ ਕਾਰਗੁਜ਼ਾਰੀ ਨਹੀਂ ਕਰੇਗੀ, ਭਾਜਪਾ ਦੇ ਉਮੀਦਵਾਰ ਅਰਵਿੰਦ ਪਟੇਲ ਨੂੰ ਕਾਂਗਰਸੀ ਉਮੀਦਵਾਰ ਦੇ ਵਿਰੁੱਧ 1, 13, 503 ਵੋਟਾਂ ਮਿਲੀਆਂ ਸਨ। ਕਾਂਗਰਸੀ ਉਮੀਦਵਾਰ ਨੂੰ ਕੇਵਲ 44, 693 ਵੋਟਾਂ ਹੀ ਮਿਲੀਆਂ ਸਨ।

ਘਾਟਲੋਦੀਆ- ਇਹ ਹਲਕਾ 2012 ਵਿੱਚ ਹੋਂਦ ਵਿੱਚ ਆਇਆ, ਇਹ ਭਾਜਪਾ ਦੀ ਇੱਕ ਸੁਰੱਖਿਅਤ ਸੀਟ ਮੰਨਿਆ ਜਾਂਦਾ ਹੈ। ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਅਨੰਦੀਬੇਨ ਪਟੇਲ ਨੇ ਇਸ ਸੀਟ 'ਤੇ 2012 ਵਿੱਚ ਜਿੱਤ ਹਾਸਲ ਕੀਤੀ ਸੀ ਅਤੇ ਭਾਜਪਾ ਨੇਤਾ ਭੁਪਿੰਦਰ ਪਟੇਲ 2017 'ਚ ਇੱਥੋਂ ਜਿੱਤੇ ਸਨ।

ਇਹ ਵੀ ਪੜ੍ਹੋ:

Image copyright PTI
ਫੋਟੋ ਕੈਪਸ਼ਨ ਸ਼ੰਕਰ ਸਿੰਘ ਵਘੇਲਾ ਗਾਂਧੀ ਨਗਰ ਤੋਂ ਭਾਜਪਾ ਲਈ ਲੋਕ ਸਭਾ ਸੀਟ ਜਿੱਤਣ ਵਾਲੇ ਪਹਿਲੇ ਉਮੀਦਵਾਰ ਸਨ।

ਨਾਰਨਪੁਰਾ- ਇਹ ਹਲਕਾ ਵੀ 2008 ਦੀ ਹੱਦਬੰਦੀ ਤੋਂ ਬਾਅਦ ਹੀ ਹੋਂਦ ਵਿੱਚ ਆਇਆ ਸੀ ਅਤੇ 2012 ਵਿੱਚ ਇੱਥੇ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆਂ। ਭਾਜਪਾ ਦੇ ਅਮਿਤ ਸ਼ਾਹ ਨੇ ਕਾਂਗਰਸ ਦੇ ਉਮੀਦਵਾਰ ਨਿਤਿਨ ਪਟੇਲ ਦੇ ਖਿਲਾਫ 63,335 ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।

ਸਾਨੰਦ- ਇੱਕ ਇੱਕ ਜਿਹੀ ਸੀਟ ਰਹੀ ਹੈ, ਜਿੱਥੇ ਆਮ ਤੌਰ 'ਤੇ ਭਾਜਪਾ ਅਤੇ ਕਾਂਗਰਸ ਦਰਮਿਆਨ ਫਸਵਾਂ ਮੁਕਾਬਲਾ ਦੇਖਿਆ ਜਾਂਦਾ ਹੈ। ਹਾਲੇ ਇਹ ਸੀਟ ਮੌਜੂਦਾ ਸਮੇਂ ਵਿੱਚ ਭਾਜਪਾ ਦੇ ਕੋਲ ਹੈ ਪਰ ਕਾਂਗਰਸ ਨੇ ਲਗਭਗ ਇਸ ਨੂੰ ਜਿੱਤ ਲਿਆ ਸੀ । ਕਾਂਗਰਸੀ ਉਮੀਦਵਾਰ ਕਰਮ ਸਿੰਘ ਕੋਲੀ ਪਟੇਲ ਨੇ 2012 ਵਿੱਚ ਇਹ ਸੀਟ ਜਿੱਤੀ ਸੀ ।

ਵੇਜਾਲਪੁਰ-ਇੱਕ ਹੋਰ ਹਲਕਾ ਜਿੱਥੇ ਭਾਜਪਾ ਦਾ ਵੱਡਾ ਵੋਟਰਾਂ ਦੀ ਗਿਣਤ ਬਹੁਤ ਜ਼ਿਆਦਾ ਹੈ। 2008 ਦੀ ਹੱਦਬੰਦੀ ਅਤੇ 2012 ਤੋਂ ਬਾਅਦ, ਇਹ ਸੀਟ ਭਾਜਪਾ ਕੋਲ ਹੀ ਹੈ।

Image copyright Getty Images

ਕਾਂਗਰਸ ਦੀ ਤਿਆਰੀ ਕਿਵੇਂ ਹੈ?

ਸ਼ਰੀਫ ਲਾਲੀਵਾਲਾ ਵਰਗੇ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਗਾਂਧੀ ਨਗਰ ਹਲਕੇ ਨੂੰ ਜਿੱਤਣ ਦੀ ਉਮੀਦ ਵਿੱਚ ਤਾਂ ਕਾਂਗਰਸ ਨੂੰ ਆਪਣਾ ਸਮਾਂ ਲਾਉਣਾ ਚਾਹੀਦਾ ਹੈ ਕਿਉਂਕਿ ਮੌਜੂਦਾ ਸਿਆਸੀ ਦੌਰ ਵਿੱਚ ਉਸ ਲਈ ਇਸ ਸੀਟ ਨੂੰ ਜਿੱਤਣਾ ਅਸੰਭਵ ਹੀ ਹੈ।

ਰਾਜਨੀਤਕ ਵਿਸ਼ਲੇਸ਼ਕ, ਹੇਮੰਤ ਸ਼ਾਹ ਦੀ ਰਾਇ ਇਸ ਤੋਂ ਉਲਟ ਹੈ। ਉਹ ਮੰਨਦੇ ਹਨ, “ਜੇ ਇਹ ਸੀਟ ਭਾਜਪਾ ਲਈ ਸੁਰੱਖਿਅਤ ਹੈ ਤਾਂ ਇੱਕ ਤਾਕਤਵਰ ਉਮੀਦਵਾਰ ਅਮਿਤ ਸ਼ਾਹ ਇਸ ਸੀਟ ਤੋਂ ਚੋਣ ਕਿਉਂ ਲੜਨਾ ਪੈ ਰਿਹਾ ਹੈ। ਹੇਮੰਤ ਸ਼ਾਹ ਮੁਤਾਬਕ ਜੇ ਕਾਂਗਰਸ ਉਮੀਦਵਾਰ ਚੁਣਨ ਵਿੱਚ ਕੁਤਾਹੀ ਨਾ ਕਰੇ ਅਤੇ ਲੋਕਾਂ ਤੱਕ ਪਹੁੰਚਣ ਦੀ ਸਹੀ ਰਣਨੀਤੀ ਅਪਣਾਵੇ ਤਾਂ ਮੈਨੂੰ ਯਕੀਨ ਹੈ ਕਿ ਕਾਂਗਰਸ ਇਸ ਸੀਟ ਨੂੰ ਜਿੱਤ ਸਕਦੀ ਹੈ।”

ਇਥੋਂ ਤੱਕ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਾਂਗਰਸ ਨੂੰ ਚੋਣ ਖੇਤਰ ਵਿੱਚ ਇੱਕ ਵਧੀਆ ਮੁਕਾਬਲਾ ਦੇਣ ਦਾ ਮੌਕਾ ਮਿਲਿਆ ਹੈ ਪਰ ਕਾਂਗਰਸੀ ਲੀਡਰ ਆਪਣੀਆਂ ਰਣਨੀਤੀਆਂ ਨਾਲ ਪੂਰੇ ਤਿਆਰ ਨਹੀਂ ਹਨ।

ਸੀਨੀਅਰ ਕਾਂਗਰਸੀ ਆਗੂ ਮਧੂਸੂਦਨ ਮਿਸਤਰੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਗਾਂਧੀ ਨਗਰ ਦੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ 'ਚ ਨਹੀਂ ਹਾਂ ਪਰ ਮੈਂ ਕਹਿ ਸਕਦਾ ਹਾਂ ਕਿ ਕਾਂਗਰਸ ਜਾਤੀ ਦੇ ਆਧਾਰ 'ਤੇ ਆਪਣੇ ਉਮੀਦਵਾਰ ਦਾ ਫੈਸਲਾ ਕਰੇਗੀ।"

ਉਨ੍ਹਾਂ ਦੱਸਿਆ, "ਗਾਂਧੀ ਨਗਰ ਵਿੱਚ ਕੁਝ ਨਾਵਾਂ ਨੂੰ ਸ਼ਾਰਟ ਲਿਸਟ ਕਰ ਲਿਆ ਗਿਆ ਹੈ, ਉਮੀਦ ਹੈ ਕਿ ਪਾਰਟੀ ਕਿਸੇ ਠਾਕੋਰ ਨੂੰ ਇੱਥੋਂ ਟਿਕਟ ਦੇ ਸਕਦੀ ਹੈ।"

ਹਾਲਾਂਕਿ, ਕਾਂਗਰਸੀ ਆਗੂ ਅਰਜੁਨ ਮੋਧਵਾਡੀਆ ਨੇ ਕਿਹਾ ਕਿ ਅਸੀਂ ਗਾਂਧੀ ਨਗਰ ਵਿੱਚ ਇੱਕ ਵਧੀਆ ਮੁਕਾਬਲਾ ਦੇਵਾਂਗੇ ਅਤੇ ਛੇਤੀ ਹੀ ਢੁਕਵੇਂ ਉਮੀਦਵਾਰ ਦਾ ਫੈਸਲਾ ਲਿਆ ਜਾਵੇਗਾ।

ਗਾਂਧੀਨਗਰ ਹਲਕੇ ਦੇ ਵੋਟਰਾਂ ਦਾ ਕੀ ਰਾਇ ਹੈ:

ਸੁਰੇਸ਼ ਜਾਧਵ (52) ਗਾਂਧੀ ਨਗਰ ਦੇ ਪੇਂਡੂ ਇਲਾਕੇ ਸਾਨੰਦ ਦੇ ਰਹਿਣ ਵਾਲੇ ਹਨ। ਬੀਬੀਸੀ ਗੁਜਰਾਤੀ ਨੂੰ ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਕੋਲ ਆਗੂਆਂ ਅਤੇ ਵਰਕਰਾਂ ਦੀ ਕਮੀ ਹੈ ਜੋ ਪਿੰਡ ਦੇ ਹਰ ਵਿਅਕਤੀ ਤੱਕ ਪਹੁੰਚ ਕਰ ਸਕਣ ਅਤੇ ਉਨ੍ਹਾਂ ਨੂੰ ਅਸਲੀ ਸਮੱਸਿਆਵਾਂ ਬਾਰੇ ਜਾਗਰੂਕ ਕਰ ਸਕਦੇ ਹੋਣ।

Image copyright Laxman Makwana
ਫੋਟੋ ਕੈਪਸ਼ਨ ਸੁਰੇਸ਼ ਜਾਧਵ ਨਿੱਜੀ ਨੌਕਰੀ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਵਰਗੇ ਮਸਲੇ ਚੋਣਾਂ ਦਾ ਵਿਸ਼ਾ ਨਹੀਂ ਬਣਦੇ।

"ਮੈਂ ਬੇਰੁਜ਼ਗਾਰੀ ਝੱਲ ਰਿਹਾ ਹਾਂ। ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਇਸ ਉਮਰ ਵਿੱਚ ਮੈਂ ਨੌਕਰੀ ਲੱਭ ਰਿਹਾ ਹਾਂ ਪਰ ਅਜਿਹੇ ਮੁੱਦੇ ਚੋਣਾਂ ਵਿੱਚ ਕਿਤੇ ਨਹੀਂ ਟਿਕਦੇ ਕਿਉਂਕਿ ਇੱਥੇ ਕੋਈ ਵੀ ਨਹੀਂ ਹੈ ਜੋ ਭਾਜਪਾ ਦੀ ਨੀਤੀਆਂ ਦਾ ਮੁਕਾਬਲਾ ਕਰਨ ਵਾਲਾ ਅਤੇ ਉਸ ਦੇ ਵਾਅਦਿਆਂ ਬਾਰ ਜਵਾਬਤਲਬੀ ਕਰਨ ਵਾਲਾ ਕੋਈ ਨਹੀਂ ਹੈ।

ਜੁਹਾਪੁਰਾ ਦੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਆਸਿਫ ਪਠਾਨ (50) ਨੇ ਕਿਹਾ ਕਿ ਅਮਿਤ ਸ਼ਾਹ ਜਿੱਤਣ ਚਾਹੇ ਜਾਂ ਹਾਰੇ ਉਸ ਨਾਲ ਜੁਹਾਪੁਰਾ ਦੇ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਵੇਗਾ।

ਉਨ੍ਹਾਂ ਦੱਸਿਆ, “ਲਾਲ ਕ੍ਰਿਸ਼ਨ ਅਡਵਾਨੀ ਸਾਡੇ ਸਸੰਦ ਮੈਂਬਰ ਸੀ ਪਰ ਉਨ੍ਹਾਂ ਨੇ ਸਾਡੇ ਖੇਤਰ ਦਾ ਕਦੇ ਦੌਰਾ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਉਮੀਦਵਾਰ ਬਦਲਣ ਨਾਲ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਫਰਕ ਨਹੀਂ ਆਏਗਾ । "

Image copyright Nasir Khilji
ਫੋਟੋ ਕੈਪਸ਼ਨ ਆਸਿਫ ਪਠਾਨ ਮੁਤਾਬਕ ਉਮੀਦਵਾਰ ਬਦਲਣ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਕੋਈ ਫਰਕ ਨਹੀਂ ਪੈਂਦਾ।

ਘਾਟਲੋਦੀਆ ਸ਼ਹਿਰੀ ਖੇਤਰ ਦੇ ਇੱਕ ਵੋਟਰ ਰਮੇਸ਼ ਦੇਸਾਈ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਜੇ ਲੋਕਾਂ ਨੂੰ ਕੋਈ ਸਮੱਸਿਆ ਹੋਵੇਂ ਤਾਂ ਉਨ੍ਹਾਂ ਨੂੰ ਆਪਣੇ ਐਮਪੀ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਮੈਂ ਅਡਵਾਨੀ ਨੂੰ ਕਦੇ ਇੱਥੇ ਨਹੀਂ ਦੇਖਿਆ ਪਰ ਮੈਨੂੰ ਉਨ੍ਹਾਂ ਨੂੰ ਮਿਲਣ ਦੀ ਕਦੇ ਜ਼ਰੂਰਤ ਹੀ ਨਹੀਂ ਪਈ ਕਿਉਂਕਿ ਭਾਜਪਾ ਦੇ ਹੋਰ ਆਗੂ ਇੱਥੇ ਸਾਡੇ ਲਈ ਦਿਨ ਰਾਤ ਕੰਮ ਕਰ ਰਹੇ ਸਨ। ਮੈਨੂੰ ਆਸ ਹੈ ਕਿ ਇਸ ਵਾਰ ਵੀ ਭਾਜਪਾ ਗਾਂਧੀ ਨਗਰ ਹਲਕੇ ਵਿੱਚ ਭਾਰੀ ਫਰਕ ਨਾਲ ਜਿੱਤੇਗੀ ।"

Image copyright Getty Images

ਗਾਂਧੀਨਗਰ ਲੋਕ ਸਭਾ ਹਲਕੇ ਦਾ ਇਤਿਹਾਸ

ਕਦੋਂ ਤੋਂ-ਕਦੋਂ ਤੱਕ ਪਾਰਟੀ (ਸੰਸਦ ਮੈਂਬਰ)
1967-71 ਇੰਡੀਅਨ ਨੈਸ਼ਨਲ ਕਾਂਗਰਸ (ਸੋਮਚੰਦਭਾਈ ਸੋਲੰਕੀ)
1967-77 ਇੰਡੀਅਨ ਨੈਸ਼ਨਲ ਕਾਂਗਰਸ (ਸੋਮਚੰਦਭਾਈ ਸੋਲੰਕੀ)
1977-80 ਭਾਰਤੀ ਲੋਕ ਦਲ (ਪੁਰਸ਼ੋਤਮ ਮਾਲਵੰਕਰ)
1980-84 ਇੰਡੀਅਨ ਨੈਸ਼ਨਲ ਕਾਂਗਰਸ (ਅੰਮ੍ਰਿਤ ਪਟੇਲ)
1984-89 ਇੰਡੀਅਨ ਨੈਸ਼ਨਲ ਕਾਂਗਰਸ (ਜੀ. ਆਈ. ਪਟੇਲ)
1989-91 ਭਾਜਪਾ (ਸ਼ੰਕਰ ਸਿੰਘ ਵਾਘੇਲਾ )
1991-96 ਭਾਜਪਾ (ਲਾਲ ਕ੍ਰਿਸ਼ਨ ਅਡਵਾਨੀ)
1996-96 ਭਾਜਪਾ ( ਅਟਲ ਬਿਹਾਰੀ ਵਾਜਪਈ)
1996-98 ਭਾਜਪਾ (ਵਿਜੇ ਪਟੇਲ)
1998 ਤੋਂ ਹੁਣ ਤੱਕ ਭਾਜਪਾ (ਲਾਲ ਕ੍ਰਿਸ਼ਨ ਅਡਵਾਨੀ )

ਭਾਰਤੀ ਚੋਣ ਕਮਿਸ਼ਨ ਦੇ ਅਨੁਸਾਰ ਗਾਂਧੀ ਨਗਰ ਲੋਕ ਸਭਾ ਹਲਕੇ ਵਿੱਚ 2014 ਦੀਆਂ ਆਮ ਚੋਣਾਂ ਸਮੇਂ 17, 33, 972 ਵੋਟਰ ਸਨ ਅਤੇ ਉਸ ਸਮੇਂ 65.15 ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਸੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)