ਯੋਗੀ ਆਦਿਤਿਆਨਾਥ ਦੇ ਪੈਸੇ ਵੰਡਣ ਵਾਲਾ ਵੀਡੀਓ, ਕਿੰਨਾ ਸੱਚਾ- ਕਿੰਨਾ ਝੂਠਾ

ਯੋਗੀ ਆਦਿਤਿਆਨਾਥ Image copyright Getty Images
ਫੋਟੋ ਕੈਪਸ਼ਨ ਇੱਕ ਵੀਡੀਓ ਵਿੱਚ ਯੋਗੀ ਆਦਿਤਿਆਨਾਥ ਨੂੰ ਪੈਸੇ ਵੰਡਦੇ ਦੇਖਿਆ ਜਾ ਰਿਹਾ ਹੈ

ਆਗਾਮੀ ਲੋਕ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ 'ਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੀਟਾਂ ਜਿੱਤਣ ਲਈ ਲੋਕਾਂ ਨੂੰ ਪੈਸੇ ਵੰਡਦੇ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਆਦਿਤਿਆਨਾਥ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਟੀਮ ਵਿੱਚੋਂ ਇੱਕ ਵਿਅਕਤੀ ਉੱਥੇ ਇਕੱਠੇ ਹੋਏ ਲੋਕਾਂ ਨੂੰ ਪੈਸਾ ਵੰਡ ਰਹੇ ਹਨ।

ਪੈਸਾ ਲੈਣ ਤੋਂ ਬਾਅਦ ਲੋਕ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾ ਕੇ ਅਸ਼ੀਰਵਾਦ ਲੈ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਫੇਸਬੁੱਕ ਅਤੇ ਟਵਿੱਟਰ 'ਤੇ ਵੱਡੇ ਪੱਧਰ 'ਤੇ ਸ਼ੇਅਰ ਹੋ ਰਹੀ ਹੈ, ਜਿਸ ਦੇ ਲਿਖਿਆ ਜਾ ਰਿਹਾ ਹੈ, "ਹੁਣ ਭਾਰਤ ਦਾ ਚੋਣ ਕਮਿਸ਼ਨ ਕਿੱਥੇ ਹੈ?" ਅਤੇ "ਭਾਜਪਾ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਚੋਣ ਮੁਹਿੰਮ।"

ਇਹ ਵੀਡੀਓ ਹਜ਼ਾਰਾਂ ਵਾਰ ਦੇਖੀ ਗਈ ਹੈ ਪਰ ਅਸੀਂ ਦੇਖਿਆ ਕਿ ਵੀਡੀਓ ਦਾ ਲੋਕ ਸਭਾ ਚੋਣਾਂ 2019 ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਵੀਡੀਓ

ਵੀਡੀਓ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ 'ਚ ਪਤਾ ਲਗਦਾ ਹੈ ਕਿ ਵੰਡੇ ਜਾ ਰਹੇ 500 ਦੇ ਨੋਟ ਪੁਰਾਣੇ ਹਨ ਜੋ 2016 ਵਿੱਚ ਨੋਟਬੰਦੀ ਤੋਂ ਬਾਅਦ ਬੰਦ ਹੋ ਗਏ ਸਨ।

ਰਿਵਰਸ ਇਮੇਜ ਦੀ ਖੋਜ ਦੱਸਦੀ ਹੈ ਕਿ ਵੀਡੀਓ ਪੁਰਾਣੀ ਹੈ ਅਤੇ 2012 ਵਿੱਚ ਅਪਲੋਡ ਕੀਤੀ ਗਈ ਸੀ, ਜਦੋਂ ਯੋਗੀ ਆਦਿਤਿਆਨਾਥ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਐਮਪੀ ਸਨ।

ਪਹਿਲੀ ਵਾਰ ਇਹ ਵੀਡੀਓ ਵਿਨੇ ਕੁਮਾਰ ਗੌਤਮ ਨਾਮ ਦੇ ਯੂਜ਼ਰ ਨੇ ਅਪਲੋਡ ਕੀਤੀ ਸੀ।

ਇਹ ਵੀ ਪੜ੍ਹੋ-

ਇਸ ਦੇ ਕਮੈਂਟ ਵਿੱਚ ਆਦਿਤਿਆਨਥ ਦੀ ਸ਼ਲਾਘਾ ਕੀਤੀ ਗਈ ਹੈ, ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਕੀ ਆਦਿਤਿਆਨਾਥ ਵੀਡੀਓ 'ਚ ਰਿਸ਼ਵਤ ਦੇ ਰਹੇ ਹਨ।

ਅਸੀਂ ਉਨ੍ਹਾਂ ਦੇ ਦਫ਼ਤਰ ਨਾਲ ਸਪੰਰਕ ਕੀਤਾ ਅਤੇ ਉਨ੍ਹਾਂ ਦੀ ਟੀਮ ਕੋਲੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉਹ ਪੈਸੇ ਕਿਉਂ ਵੰਡ ਰਹੇ ਹਨ।

ਜਿਵੇਂ ਉਨ੍ਹਾਂ ਵੱਲੋਂ ਇਸ ਬਾਰੇ ਜਾਣਕਾਰੀ ਆਉਂਦੀ ਹੈ ਅਸੀਂ ਛੇਤੀ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)