ਮੋਦੀ ਸਰਕਾਰ 5 ਸਾਲਾਂ ਵਿੱਚ ਕਿੰਨੇ ਵਾਅਦਿਆਂ 'ਤੇ ਖਰੀ ਉਤਰੀ

ਨਰਿੰਦਰ ਮੋਦੀ Image copyright DDNews

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਅਤੇ ਨਰਿੰਦਰ ਮੋਦੀ ਦੇਸ ਦੇ ਪ੍ਰਧਾਨ ਮੰਤਰੀ ਬਣ ਗਏ। ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਉੱਤੇ ਅਸੀਂ ਭਾਜਪਾ ਦੇ ਉਨ੍ਹਾਂ ਵਾਅਦਿਆਂ ਬਾਰੇ ਪਤਾ ਲਗਾਇਆ ਹੈ ਜਿਹੜੇ ਉਨ੍ਹਾਂ ਨੇ 2014 ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਸਨ।

ਇਸਦੇ ਲਈ ਅਸੀਂ ਤਿੰਨ ਸ਼੍ਰੇਣੀਆਂ ਬਣਾਈਆਂ ਹਨ ਕਿ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਭਾਜਪਾ ਦੇ ਵਾਅਦੇ ਕਿੱਥੋਂ ਤੱਕ ਪਹੁੰਚੇ ਹਨ।

ਮੋਦੀ ਸਰਕਾਰ ਦਾ ਰਿਪੋਰਟ ਕਾਰਡ ਦੇਖਣ ਲਈ ਇੱਥੇ ਕਲਿੱਕ ਕਰੋ

ਜਿਹੜੇ ਵਾਅਦੇ ਪੂਰੇ ਹੋਏ: ਉਹ ਵਾਅਦੇ ਜਿਹੜੇ ਕਾਗਜ਼ਾਂ ਵਿੱਚ ਪੂਰੇ ਹੋਏ।

ਜਿਨ੍ਹਾਂ 'ਤੇ ਕੰਮ ਚੱਲ ਰਿਹਾ ਹੈ: ਉਹ ਵਾਅਦੇ ਜਿਨ੍ਹਾਂ 'ਤੇ ਸਰਕਾਰ ਨੇ ਕੁਝ ਨਵੀਆਂ ਸਕੀਮਾਂ, ਡਰਾਫਟਿੰਗ ਪਾਲਿਸੀ, ਕੌਂਸਲਾ ਦੇ ਗਠਨ, ਫੰਡ ਵਧਾ ਕੇ ਅਤੇ ਕਾਨੂੰਨਾਂ ਵਿੱਚ ਬਦਲਾਅ ਕਰਕੇ ਕੰਮ ਕੀਤਾ।

ਜਿਨ੍ਹਾਂ 'ਤੇ ਕੋਈ ਕੰਮ ਨਹੀਂ ਹੋਇਆ: ਸਰਕਾਰ ਦੇ ਉਹ ਵਾਅਦੇ ਜਿਨ੍ਹਾਂ 'ਤੇ ਕੋਈ ਕੰਮ ਨਹੀਂ ਕੀਤਾ ਗਿਆ। ਇਨ੍ਹਾਂ ਵਾਅਦਿਆਂ ਵਿੱਚ ਉਹ ਵੀ ਵਾਅਦੇ ਸ਼ਾਮਲ ਹਨ ਜਿੱਥੇ ਸਰਕਾਰ ਨੇ ਪ੍ਰਸਤਾਵਨ ਰੱਖੇ ਪਰ ਸੁਪਰੀਮ ਕੋਰਟ ਵੱਲੋਂ ਠੁਕਰਾ ਦਿੱਤੇ ਗਏ।

ਇਹ ਵੀ ਪੜ੍ਹੋ:

ਸਾਡੀ ਡਾਟਾ ਟੀਮ ਨੇ ਹਰ ਉਸ ਵਾਅਦੇ ਦੇ ਸਟੇਟਸ ਦੀ ਜਾਂਚ ਕੀਤੀ ਹੈ। ਵਾਅਦਿਆਂ 'ਤੇ ਕਿੰਨਾ ਕੰਮ ਹੋਇਆ ਇਸ ਬਾਰੇ ਪਤਾ ਲਗਾਉਣ ਦੀ ਪ੍ਰਕਿਰਿਆ ਦੌਰਾਨ ਸੰਸਦ ਵਿੱਚ ਉੱਠੇ ਸਵਾਲ, ਅਧਿਕਾਰਤ ਰਿਪੋਰਟਾਂ ਅਤੇ ਸਰਵੇਖਣਾਂ ਤੱਕ ਪਹੁੰਚ ਕੀਤੀ ਗਈ ਹੈ। ਇਹ ਅੰਕੜਾ 1 ਮਾਰਚ 2019 ਤੱਕ ਦਾ ਹੈ।

ਅਸੀਂ 2014 ਦੇ ਮੈਨੀਫੈਸਟੋ ਚੋਂ 393 ਵਾਅਦੇ ਕੱਢੇ, ਪਰ ਆਪਣੇ ਵਿਸ਼ਲੇਸ਼ਣ ਵਿੱਚ 346 ਹੀ ਸ਼ਾਮਿਲ ਕੀਤੇ। ਝ ਵਾਅਦੇ ਦੁਹਰਾਏ ਗਏ ਸਨ ਅਤੇ ਕੁਝ ਨੂੰ ਸਾਬਤ ਕਰਨਾ ਔਖਾ ਸੀ।

1 ਮਾਰਚ 2019 ਤੱਕ ਸਰਕਾਰ ਨੇ 34 ਫ਼ੀਸਦ ਵਾਅਦੇ ਪੂਰੇ ਕੀਤੇ। ਖੇਤੀਬਾੜੀ ਖੇਤਰ ਲਈ ਕੀਤੇ ਗਏ 17 ਵਾਅਦਿਆਂ ਵਿੱਚੋਂ ਪੰਜ ਹੀ ਪੂਰੇ ਕੀਤੇ ਗਏ। ਆਰਥਿਕਤਾ ਦੇ ਖੇਤਰ ਵਿੱਚ ਕੀਤੇ ਗਏ 19 ਵਾਅਦਿਆਂ ਵਿੱਚੋਂ 11 ਪੂਰੇ ਕੀਤੇ ਗਏ। ਔਰਤਾਂ ਨਾਲ ਸਬੰਧਿਤ 20 ਵਾਅਦੇ ਕੀਤੇ ਗਏ ਜਿਨ੍ਹਾਂ ਵਿੱਚੋਂ 11 ਵਾਅਦੇ ਪੂਰੇ ਕੀਤੇ ਗਏ। ਘੱਟ ਗਿਣਤੀ ਭਾਈਚਾਰਿਆਂ ਨਾਲ ਜੁੜੇ 12 ਵਾਅਦੇ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 6 ਵਾਅਦੇ ਪੂਰੇ ਹੋਏ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)